ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਹੈਰੀਟੇਜ ਸਰਕਿਟ ਵਿਸ਼ਾ ਵਸਤੂ ਦੇ ਤਹਿਤ 10 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ

प्रविष्टि तिथि: 04 APR 2022 5:58PM by PIB Chandigarh

ਟੂਰਿਜ਼ਮ ਮੰਤਰਾਲਾ ਦੇਸ਼ ਦੇ ਟੂਰਿਜ਼ਮ ਸਥਾਨਾਂ ਅਤੇ ਉਤਪਾਦਾਂ ਨੂੰ ਸਮੁੱਚੇ ਰੂਪ ਤੋਂ ਹੁਲਾਰਾ ਦੇਣ ਲਈ ਅੰਤਰਰਾਸ਼ਟਰੀ ਅਤੇ ਘਰੇਲੂ ਬਾਜਾਰਾਂ ਵਿੱਚ ਵੱਖ-ਵੱਖ ਪ੍ਰਚਾਰ ਗਤੀਵਿਧੀਆਂ ਦਾ ਸੰਚਾਲਨ ਕਰਦਾ ਹੈ। ਇਨ੍ਹਾਂ ਵਿੱਚ ‘ਅਤੁਲਯ ਭਾਰਤ’ ਬ੍ਰਾਂਡ-ਲਾਈਨ ਦੇ ਤਹਿਤ ਮੀਡੀਆ ਅਭਿਯਾਨ ਜਾਰੀ ਕਰਨਾ ਪ੍ਰਚਾਰ ਪ੍ਰੋਗਰਾਮ ਅਤੇ ਸੋਸ਼ਲ ਮੀਡੀਆ ਪ੍ਰਚਾਰ ਆਦਿ ਸ਼ਾਮਲ ਹਨ। ਟੂਰਿਜ਼ਮ ਮੰਤਰਾਲੇ ਆਪਣੀ ਵੈਬਸਾਈਟ  www.incredibleindia.org ਦੇ ਜ਼ਰੀਏ ਬਰਪੇਟਾ (ਅਸਾਮ) ਨੂੰ ਹੁਲਾਰਾ ਦੇ ਰਿਹਾ ਹੈ।

ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਹੈਰੀਟੇਜ ਸਰਕਿਟ ਵਿਸ਼ਾਵਸਤੂ ਦੇ ਤਹਿਤ 10 ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਅਸਾਮ ਰਾਜ ਵਿੱਚ ਹੈਰੀਟੇਜ ਸਰਕਿਟ ਦੇ ਤਹਿਤ 90.98 ਕਰੋੜ ਰੁਪਏ ਦੀ ਪ੍ਰਵਾਨਗੀ ਪ੍ਰੋਜੈਕਟ ‘ਤੇਜਪੁਰ- ਮਾਜੁਲੀ-ਸਿਬਸਾਗਰ ਦਾ ਵਿਕਾਸ ਸ਼ਾਮਲ ਹੈ। ਉੱਥੇ ਟੂਰਿਜ਼ਮ ਮੰਤਰਾਲੇ ਨੇ ਹੁਣ ਟੂਰਿਜ਼ਮ ਅਤੇ ਮੰਜ਼ਿਲ ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਸਥਾਈ ਅਤੇ ਉੱਤਰਦਾਈ ਸਥਾਨਾਂ ਨੂੰ ਵਿਕਸਿਤ ਕਰਨ ਲਈ ਆਪਣੀ ਸਵਦੇਸ਼ ਦਰਸ਼ਨ ਯੋਜਨਾ ਵਿੱਚ ਸੁਧਾਰ ਕੀਤਾ ਹੈ।

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਦਿੱਤਾ ਹੈ।

 

*******

ਐਨਬੀ/ਓਏ


(रिलीज़ आईडी: 1813748) आगंतुक पटल : 171
इस विज्ञप्ति को इन भाषाओं में पढ़ें: English , Urdu , हिन्दी