ਰੇਲ ਮੰਤਰਾਲਾ
                
                
                
                
                
                    
                    
                        ਬਨਾਰਸ ਰੇਲ ਇੰਜਨ ਕਾਰਖਾਨਾ (ਬਰੇਕਾ) ਨੇ ਵਿੱਤੀ ਵਰ੍ਹੇ 2021-22 ਦੌਰਾਨ ਹੁਣ ਤੱਕ ਦਾ ਸਭ ਤੋਂ ਵੱਧ 367 ਲੋਕਾਂ ਦਾ ਉਤਪਾਦਨ ਕੀਤਾ
                    
                    
                        
ਇਸ ਵਿੱਤੀ ਵਰ੍ਹੇ ਮੋਜਾਮਬਿਕ ਨੂੰ ਨਿਰਯਾਤ 04 ਰੇਲ ਇੰਜਨਾਂ ਸਮੇਤ ਕੁੱਲ 367 ਰੇਲ ਇੰਜਨਾਂ ਦਾ ਨਿਰਮਾਣ ਕੀਤਾ ਗਿਆ
ਬਰੇਕਾ ਨੇ ਵਿੱਤੀ ਵਰ੍ਹੇ 2021-22 ਵਿੱਚ ਨਿਰਯਾਤਿਤ ਲੋਕੋ ਤੋਂ 60.68 ਕਰੋੜ ਰਾਜਸਵ ਦੀ ਪ੍ਰਾਪਤੀ ਕੀਤੀ
                    
                
                
                    Posted On:
                01 APR 2022 10:45AM by PIB Chandigarh
                
                
                
                
                
                
                ਬਨਾਰਸ ਰੇਲ ਇੰਜਨ ਕਾਰਖਾਨਾ ਨੇ ਵਿੱਤੀ ਵਰ੍ਹੇ 2021-22 ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ ਰੇਲ ਇੰਜਨਾਂ ਦਾ ਨਿਰਮਾਣ ਕਰ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਰਚਿਆ ਇਤਿਹਾਸ। ਇਸ ਵਿੱਤੀ ਵਰ੍ਹੇ ਮੋਜਾਮਬਿਕ ਨੂੰ ਨਿਰਯਾਤ 04 ਰੇਲ ਇੰਜਨਾਂ ਸਮੇਤ ਕੁੱਲ 367 ਰੇਲ ਇੰਜਨਾਂ ਦਾ ਨਿਰਮਾਣ ਕੀਤਾ ਗਿਆ, ਜੋ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਹੈ। ਇਨ੍ਹਾਂ 367 ਰੇਲ ਇੰਜਨਾਂ ਵਿੱਚ ਯਾਤਰੀ ਰੇਲ ਇੰਜਨ WAP7 ਕੁੱਲ 31, ਮਾਲਵਾਹਕ ਰੇਲ ਇੰਜਨ WAG9 ਕੁੱਲ 332 ਤੇ ਮੋਜਾਮਬਿਕ ਲਈ 04 ਰੇਲ ਇੰਜਨ ਸ਼ਾਮਲ ਹਨ।
 
 
ਨਾਲ ਹੀ ਬਰੇਕਾ ਨੇ ਵਿੱਤੀ ਵਰ੍ਹੇ 2021-22 ਵਿੱਚ ਨਿਰਯਾਤਿਤ ਲੋਕੋ ਤੋਂ 60.68 ਕਰੋੜ ਅਤੇ ਵਰ੍ਹੇ 2011 ਤੋਂ ਹੁਣ ਤੱਕ ਕੁੱਲ 704 ਕਰੋੜ ਅਤੇ ਗੈਰ ਰੇਲਵੇ ਗਾਹਕਾਂ ਤੋਂ ਵਰ੍ਹੇ 2011 ਤੋਂ ਹੁਣ ਤੱਕ 1837 ਕਰੋੜ ਰਾਜਸਵ ਦੀ ਪ੍ਰਾਪਤੀ ਕੀਤੀ। ਵਰ੍ਹੇ 2021-22 ਵਿੱਚ ਬਰੇਕਾ ਨੇ ਨਿਰਯਾਤਿਤ ਰੇਲ ਇੰਜਨਾਂ ਦੇ ਪੁਰਜਿਆਂ ਤੋਂ 6.09 ਕਰੋੜ ਰਾਜਸਵ ਦੀ ਪ੍ਰਾਪਤੀ ਕੀਤੀ ਜੋ ਪਿਛਲੇ ਵਰ੍ਹੇ 2020-21 ਵਿੱਚ 1.08 ਕਰੋੜ ਸੀ ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 464 ਪ੍ਰਤੀਸ਼ਤ ਵੱਧ ਹੈ। ਇਸੇ ਪ੍ਰਕਾਰ ਗੈਰ ਰੇਲਵੇ ਗਾਹਕਾਂ ਤੋਂ ਰੇਲ ਇੰਜਨਾਂ ਦੇ ਪੁਰਜਿਆਂ ਦੀ ਸਪਲਾਈ ਤੋਂ 16.4 ਕਰੋੜ ਦੀ ਰਾਜਸਵ ਪ੍ਰਾਪਤ ਹੋਈ ਜੋ ਪਿਛਲੇ ਵਰ੍ਹੇ 2020-21 ਵਿੱਚ 8.29 ਕਰੋੜ ਸੀ, ਜੋ ਤੁਲਨਾਤਮਕ ਤੌਰ ‘ਤੇ 98.6 ਪ੍ਰਤੀਸ਼ਤ ਵੱਧ ਰਿਹਾ।
 
ਜ਼ਿੰਬਾਬਵੇ ਦੇ ਰਾਸ਼ਟਰੀ ਰੇਲਵੇ ਦੇ ਉੱਚ ਪੱਧਰੀ ਪ੍ਰਤੀਨਿਧੀਮੰਡਲ ਦਾ ਬਨਾਰਸ ਰੇਲ ਇੰਜਨ ਕਾਰਖਾਨਾ ਦਾ ਦੌਰਾ:

 
ਰੇਕਾ ਵਿੱਚ ਬਣਨ ਵਾਲੇ ਡੀਜਲ ਲੋਕੋਮੋਟਿਵ ਅਫ੍ਰੀਕਾ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ। ਆਤਮਨਿਰਭਰ ਭਾਰਤ ਦੀ ਸੰਕਲਪਨਾ ਨੂੰ ਸਾਕਾਰ ਕਰਦੇ ਹੋਏ ਇਨ੍ਹਾਂ ਕੇਪ ਗੇਜ ਡੀਜਲ ਰੇਲ ਇੰਜਨਾਂ ਨੂੰ ਨਿਰਯਾਤ ਦੇ ਲਈ ਭਾਰਤ ਦੁਆਰਾ ਡਿਜ਼ਾਈਨ
 
ਕ੍ਰੈਂਕ-ਕੇਸ ਅਸੈਂਬਲੀ, ਜੋ ਰੇਲ ਇੰਜਨ ਦੀ ਸਭ ਤੋਂ ਮਹੱਤਵਪੂਰਨ ਆਈਟਮ ਹੈ, ਇਸ ਨੂੰ ਬਰੇਕਾ ਵਿੱਚ ਇਨ-ਹਾਉਸ ਬਣਾਇਆ ਗਿਆ ਹੈ। ਇਨ੍ਹਾਂ ਇੰਜਨਾਂ ਨੂੰ ਵਰਤਮਾਨ ਵਿੱਚ ਕੋਲਾ ਖਦਾਨਾਂ ਤੋਂ ਕੋਲਾ ਢੋਣ ਦੇ ਲਈ ਵੱਖ-ਵੱਖ ਇਕਾਈਆਂ ਵਿੱਚ ਸਫਲਤਾਪੂਰਵਕ ਸੰਚਾਲਿਤ ਕੀਤਾ ਜਾ ਰਿਹਾ ਹੈ।
 
ਇਨ੍ਹਾਂ ਇੰਜਨਾਂ ਦਾ ਉਦਘਾਟਨ ਔਪਚਾਰਿਕ ਤੌਰ ‘ਤੇ ਮੋਜ਼ਾਮਬਿਕ ਦੇ ਮਹਾਮਹਿਮ ਰਾਸ਼ਟਰਪਤੀ ਨੇ 11 ਫਰਵਰੀ 2022 ਨੂੰ ਬੀਰਾ, ਮੋਜ਼ਾਮਬਿਕ ਵਿੱਚ ਜ਼ਿੰਬਾਬਵੇ ਦੇ ਮਹਾਮਹਿਮ ਰਾਸ਼ਟਰਪਤੀ ਅਤੇ ਭਾਰਤ ਦੇ ਹਾਈ ਕਮਿਸ਼ਨਰ ਦੀ ਮੌਜੂਦਗੀ ਵਿੱਚ ਕੀਤਾ ਸੀ। ਇਸ ਪ੍ਰਕਾਰ ਬਨਾਰਸ ਰੇਲ ਇੰਜਨ ਕਾਰਖਾਨਾ ਇੱਕ ਭਰੋਸੇਮੰਦ ਭਾਗੀਦਾਰ ਅਤੇ ਲੋਕੋਮੋਟਿਵ ਨਿਰਮਾਣ ਬ੍ਰਾਂਡ ਦੇ ਰੂਪ ਵਿੱਚ ਵਿਸ਼ਵ ਪਟਲ ‘ਤੇ ਆਇਆ।
 
ਨਤੀਜੇ ਸਦਕਾ, ਮੈਸਰਸ ਰਾਈਟਸ ਦੇ ਅਧਿਕਾਰੀਆਂ ਦੇ ਨਾਲ ਜ਼ਿੰਬਾਬਵੇ ਦੇ ਰਾਸ਼ਟਰੀ ਰੇਲਵੇ ਦੀ ਪੰਜ ਮੈਂਬਰ ਉੱਚ ਪੱਧਰੀ ਪ੍ਰਤੀਨਿਧੀਮੰਡਲ ਨੇ ਭਾਰਤ ਦਾ ਦੌਰਾ ਕੀਤਾ।
 
ਜਨਰਲ ਮੈਨੇਜਰ, ਸੁਸ਼੍ਰੀ ਅੰਜਲੀ ਗੋਇਲ ਨੇ ਜ਼ਿੰਬਾਬਵੇ ਬੋਰਡ ਦੇ ਚੇਅਰਮੈਨ ਐੱਨਆਰਜੈੱਡ, ਐਡਵੋਕੇਟ ਮਾਰਟਿਨ ਤਫਾਰਾ ਦਿਨ੍ਹਾ, ਬੋਰਡ ਦੇ ਮੈਂਬਰ ਸ਼੍ਰੀ ਇਲੇਸ਼ ਕੁਮਾਰ ਪਟੇਲ, ਜਨਰਲ ਮੈਨੇਜਰ ਸੁਸ਼੍ਰੀ ਰੇਸਪਿਨਾ ਜਿਨਾਂਡੁਕੋ, ਟ੍ਰੈਕਸ਼ਨ ਐਂਡ ਕੁਆਲਿਟੀ ਸ਼੍ਰੀ ਲਵਮੋਰ ਕਟੋਨ੍ਹਾ ਅਤੇ ਖੇਤਰੀ ਅਭਿਯੰਤਾ ਸ਼੍ਰੀ ਤਸੇਤਸੀ ਐੱਨਡਲੋਵੁ ਨੂੰ ਬੈਠਕ ਦੇ ਦੌਰਾਨ ਵਧਾਈਆਂ ਦਿੱਤੀਆਂ। ਰਾਈਟਸ ਅਤੇ ਉਨ੍ਹਾਂ ਆਪਣੇ ਨਿਰਯਾਤ ਆਦੇਸ਼ਾਂ ਨੂੰ ਪੂਰਾ ਕਰਨ ਵਿੱਚ ਪੂਰਨ ਸਮਰਥਨ ਅਤੇ ਮੁਸਤੈਦੀ ਦਾ ਭਰੋਸਾ ਦਿੱਤਾ। ਜਨਰਲ ਮੈਨੇਜਰ ਬਰੇਕਾ ਨੇ ਜ਼ਿੰਬਾਬਵੇ ਦੀ ਟੀਮ ਨੂੰ ਇਹ ਵੀ ਭਰੋਸਾ ਦਿੱਤਾ ਕਿ ਬਰੇਕਾ ਜ਼ਿੰਬਾਬਵੇ ਦੇ ਰਾਸ਼ਟਰੀ ਰੇਲਵੇ ਦੇ ਆਰਥਿਕ ਵਿਕਾਸ ਅਤੇ ਆਧੁਨਿਕੀਕਰਣ ਵਿੱਚ ਹਿੱਸਾ ਲੈਣ ਦੇ ਲਈ ਬਹੁਤ ਉਤਸਕ ਹੈ। ਜ਼ਿੰਬਾਬਵੇ ਦੇ ਰਾਸ਼ਟਰੀ ਰੇਲਵੇ ਦੀ ਟੀਮ ਨੇ ਬਰੇਕਾ ਵਿੱਚ ਉਪਲਬਧ ਨਿਰਮਾਣ ਸੁਵਿਧਾਵਾਂ ਨੂੰ ਦੇਖਣ ਦੇ ਲਈ ਮਿਤੀ 29.03.2022 ਨੂੰ ਬਨਾਰਸ ਰੇਲ ਇੰਜਨ ਕਾਰਖਾਨਾ ਦਾ ਦੌਰਾ ਕੀਤਾ।
 
ਇਸ ਅਵਸਰ ‘ਤੇ ਬਰੇਕਾ ਦੇ ਉੱਚ ਅਧਿਕਾਰੀਆਂ ਦੀ ਟੀਮ ਦੇ ਨਾਲ ਪ੍ਰਤੀਨਿਧੀਆਂ ਦੀ ਬੈਠਕ ਹੋਈ। ਬੈਠਕ ਦੌਰਾਨ, ਬਰੇਕਾ ਦੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਜ਼ਿੰਬਾਬਵੇ ਦੇ ਪ੍ਰਤੀਨਿਧੀਮੰਡਲ ਨੂੰ ਨਿਰਯਾਤ ਕੀਤੇ ਗਏ ਲੋਕਾਂ ਦੇ ਵੇਰਵੇ ਨਾਲ ਜਾਣੂ ਕਰਵਾਇਆ ਗਿਆ।
 
ਇਸ ਦੇ ਬਾਅਦ, ਉੱਚ ਪੱਧਰੀ ਪ੍ਰਤੀਨਿਧੀਮੰਡਲ ਨੇ ਬਰੇਕਾ ਵਰਕਸ਼ਾਪ ਦੀਆਂ ਵਿਭਿੰਨ ਸ਼ਾਪਾਂ ਜਿਵੇਂ ਨਿਊ ਬਲਾਕ ਸ਼ਾਪ, ਇੰਜਨ ਟੈਸਟ ਸ਼ਾਪ, ਲੋਕੋ ਅਸੈਂਬਲੀ ਸ਼ਾਪ ਆਦਿ ਦਾ ਦੌਰਾ ਕੀਤਾ। ਸ਼ਾਪ ਦੇ ਦੌਰੇ ਦੇ ਦੌਰਾਨ, ਪ੍ਰਤੀਨਿਧੀਮੰਡਲ ਨੂੰ ਲੋਕੋਮੋਟਿਵ ਦੇ ਨਿਰਮਾਣ ਵਿੱਚ ਸ਼ਾਮਲ ਨਿਰਮਾਣ ਦੇ ਵਿਭਿੰਨ ਪੜਾਵਾਂ ਨਾਲ ਜਾਣੂ ਕਰਵਾਇਆ ਗਿਆ ਅਤੇ ਬਰੇਕਾ ਵਿੱਚ ਉਪਲਬਧ ਅਤਿਆਧੁਨਿਕ ਮੁੜਨਿਰਮਾਣ ਸੁਵਿਧਾਵਾਂ ਨੂੰ ਵੀ ਦਿਖਾਇਆ ਗਿਆ। ਪ੍ਰਤੀਨਿਧੀਮੰਡਲ ਨੂੰ ਬ੍ਰਾਡ ਗੇਜ ਲੋਕੋਮੋਟਿਵ ਨਾਲ ਪਰਿਵਰਤਿਤ ਮਾਨਕ ਗੇਜ ਲੋਕੋਮੋਟਿਵ ਵੀ ਦਿਖਾਇਆ ਗਿਆ। ਪ੍ਰਤੀਨਿਧੀਮੰਡਲ ਬਰੇਕਾ ਵਿੱਚ ਉਪਲਬਧ ਡਿਜ਼ਾਈਨ ਸਮਰੱਥਾਵਾਂ ਅਤੇ ਨਿਰਮਾਣ ਸੁਵਿਧਾਵਾਂ ਤੋਂ ਬਹੁਤ ਪ੍ਰਭਾਵਿਤ ਹੋਏ।
*********
ਆਰਕੇਜੇ/ਐੱਮ
                
                
                
                
                
                (Release ID: 1812384)
                Visitor Counter : 203