ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਰਕਾਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਦੇ ਵਿਕਾਸ ਵਿੱਚ ਡਿਜੀਟਲ ਟੈਕਨੋਲੋਜੀ ਪਲੈਟਫਾਰਮਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ: ਸ਼੍ਰੀ ਅਨੁਰਾਗ ਠਾਕੁਰ

प्रविष्टि तिथि: 31 MAR 2022 5:40PM by PIB Chandigarh

'ਖੇਡਾਂਰਾਜਾਂ ਦਾ ਵਿਸ਼ਾ ਹੋਣ ਕਰਕੇਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਮੁੱਖ ਤੌਰ 'ਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੀ ਹੈ। ਕੇਂਦਰ ਸਰਕਾਰ ਉਨ੍ਹਾਂ ਦੇ ਪ੍ਰਯਤਨਾਂ ਦੀ ਪੂਰਤੀ ਕਰਦੀ ਹੈ। ਹਾਲਾਂਕਿਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੇਸ਼ ਵਿੱਚ ਖੇਡਾਂ ਦੇ ਵਿਕਾਸ ਲਈ ਹੇਠ ਲਿਖੀਆਂ ਯੋਜਨਾਵਾਂ ਲਾਗੂ ਕਰਦਾ ਹੈ: (i) ਖੇਲੋ ਇੰਡੀਆ ਸਕੀਮ;  (ii) ਰਾਸ਼ਟਰੀ ਖੇਡ ਫੈਡ੍ਰੇਸ਼ਨਾਂ ਨੂੰ ਸਹਾਇਤਾ;  (iii) ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਜੇਤੂਆਂ ਅਤੇ ਉਨ੍ਹਾਂ ਦੇ ਕੋਚਾਂ ਲਈ ਵਿਸ਼ੇਸ਼ ਪੁਰਸਕਾਰ;  (iv) ਰਾਸ਼ਟਰੀ ਖੇਡ ਪੁਰਸਕਾਰ;  (v) ਹੋਣਹਾਰ ਖਿਡਾਰੀਆਂ ਨੂੰ ਪੈਨਸ਼ਨ;  (vi) ਪੰਡਿਤ ਦੀਨਦਿਆਲ ਉਪਾਧਿਆਇ ਰਾਸ਼ਟਰੀ ਖੇਡ ਭਲਾਈ ਫੰਡ;  (vii) ਰਾਸ਼ਟਰੀ ਖੇਡ ਵਿਕਾਸ ਫੰਡ;  ਅਤੇ (viii) ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੁਆਰਾ ਸਪੋਰਟਸ ਟ੍ਰੇਨਿੰਗ ਕੇਂਦਰ ਚਲਾਉਣਾ।

 

ਸਰਕਾਰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਦੇ ਵਿਕਾਸ ਵਿੱਚ ਡਿਜੀਟਲ ਟੈਕਨੋਲੋਜੀ ਪਲੈਟਫਾਰਮਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ। ਇਸ ਦੇ ਅਨੁਸਾਰਸਰਕਾਰ ਨੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੀ ਸ਼ਕਤੀ ਦਾ ਲਾਭ ਉਠਾਉਣ ਅਤੇ ਸਾਰੇ ਹਿਤਧਾਰਕਾਂ ਤੱਕ ਪਹੁੰਚਯੋਗ ਜਾਣਕਾਰੀ ਦੇ ਪ੍ਰਬੰਧਨ ਨੂੰ ਸਮਰੱਥ ਬਣਾਉਣ ਲਈ ਖੇਡਾਂ ਵਿੱਚ ਈ-ਗਵਰਨੈਂਸ ਅਤੇ ਡਿਜੀਟਲਾਈਜ਼ੇਸ਼ਨ ਦੀ ਦਿਸ਼ਾ ਵਿੱਚ ਕਈ ਪ੍ਰੋਜੈਕਟ ਸ਼ੁਰੂ ਕੀਤੇ ਹਨ। ਇਸ ਮੰਤਰਾਲੇ ਵਿੱਚ ਇਸ ਸਬੰਧ ਵਿੱਚ ਕਈ ਸੂਚਨਾ ਟੈਕਨੋਲੋਜੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨਜਿਨ੍ਹਾਂ ਵਿੱਚ ਨੈਸ਼ਨਲ ਸਪੋਰਟਸ ਰਿਪੋਜ਼ਿਟਰੀ ਸਿਸਟਮਖੇਲੋ ਇੰਡੀਆ ਮੋਬਾਈਲ ਐਪਲੀਕੇਸ਼ਨਖੇਲੋ ਇੰਡੀਆ ਫਿਟਨੈਸ ਐਪਲੀਕੇਸ਼ਨਟ੍ਰੇਨਿੰਗ ਅਤੇ ਪ੍ਰਤੀਯੋਗਤਾਵਾਂ ਲਈ ਸਾਲਾਨਾ ਕੈਲੰਡਰ (ਏਸੀਟੀਸੀ) ਪੋਰਟਲ ਅਤੇ ਫਿਟ ਇੰਡੀਆ ਮੋਬਾਈਲ ਐਪਲੀਕੇਸ਼ਨ ਅਤੇ ਵੈੱਬਸਾਈਟ/ਪੋਰਟਲ ਸ਼ਾਮਲ ਹਨ।।

 

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

 ***********

 

ਐੱਨਬੀ/ਓਏ


(रिलीज़ आईडी: 1812182) आगंतुक पटल : 141
इस विज्ञप्ति को इन भाषाओं में पढ़ें: English , Urdu , हिन्दी , Tamil