ਜਲ ਸ਼ਕਤੀ ਮੰਤਰਾਲਾ

ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਸਿੱਕਿਮ, ਤ੍ਰਿਪੁਰਾ ਅਤੇ ਹਿਮਾਚਲ ਪ੍ਰਦੇਸ਼ ਜਲ ਜੀਵਨ ਮਿਸ਼ਨ ਦੇ ਤਹਿਤ 2021-22 ਲਈ ਪ੍ਰਦਰਸ਼ਨ ਪ੍ਰੋਤਸਾਹਨ ਗ੍ਰਾਂਟ ਲਈ ਯੋਗ

Posted On: 30 MAR 2022 5:50PM by PIB Chandigarh

ਛੇ ਰਾਜ- ਅਰੁਣਾਚਲ ਪ੍ਰਦੇਸ਼ਮਣੀਪੁਰਮੇਘਾਲਿਆਸਿੱਕਿਮਤ੍ਰਿਪੁਰਾ ਅਤੇ ਹਿਮਾਚਲ ਪ੍ਰਦੇਸ਼ ਨੇ 2024 ਤੱਕ ਹਰੇਕ ਗ੍ਰਾਮੀਣ ਘਰ ਨੂੰ ਯਕੀਨੀ ਟੂਟੀ ਦਾ ਜਲ ਸਪਲਾਈ ਕਰਨ ਲਈ ਜਲ ਜੀਵਨ ਮਿਸ਼ਨ (JJM)- ਹਰ ਘਰ ਜਲ ਤਹਿਤ 2021-22 ਲਈ ਪ੍ਰਦਰਸ਼ਨ ਪ੍ਰੋਤਸਾਹਨ ਗ੍ਰਾਂਟ ਲਈ ਯੋਗਤਾ ਪੂਰੀ ਕੀਤੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਨ੍ਹਾਂ ਰਾਜਾਂ ਨੂੰ ਕਾਰਗੁਜ਼ਾਰੀ ਪ੍ਰੋਤਸਾਹਨ ਵਜੋਂ 1,982 ਕਰੋੜ ਰੁਪਏ ਮਨਜ਼ੂਰ ਕੀਤੇਜਿਸ ਵਿੱਚ ਅਰੁਣਾਚਲ ਪ੍ਰਦੇਸ਼ ਨੂੰ 542 ਕਰੋੜ ਰੁਪਏਮਣੀਪੁਰ ਨੂੰ 120 ਕਰੋੜ ਰੁਪਏਮੇਘਾਲਿਆ ਨੂੰ 400 ਕਰੋੜ ਰੁਪਏਸਿੱਕਿਮ ਨੂੰ 70 ਕਰੋੜ ਰੁਪਏਤ੍ਰਿਪੁਰਾ ਨੂੰ 100 ਕਰੋੜ ਰੁਪਏ ਅਤੇ ਹਿਮਾਚਲ ਪ੍ਰਦੇਸ਼ ਨੂੰ 750 ਕਰੋੜ ਰੁਪਏ।

ਜਲ ਜੀਵਨ ਮਿਸ਼ਨ ਦੇ ਤਹਿਤ ਪ੍ਰਦਰਸ਼ਨ ਪ੍ਰੋਤਸਾਹਨ ਫੰਡ ਦੀ ਵਿਵਸਥਾ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਸਿਹਤਮੰਦ ਮੁਕਾਬਲਾ ਪੈਦਾ ਕੀਤਾ ਹੈਜੋ ਇਸ ਮਿਸ਼ਨ ਦੇ ਤਹਿਤ ਤੇਜ਼ੀ ਨਾਲ ਲਾਗੂ ਕਰਨ ਅਤੇ ਯਕੀਨੀ ਪਾਣੀ ਦੀ ਸਪਲਾਈ ਵਿੱਚ ਮਦਦ ਕਰੇਗਾ। ਮਿਸ਼ਨ ਦਾ ਲਕਸ਼ 2024 ਤੱਕ ਹਰੇਕ ਗ੍ਰਾਮੀਣ ਘਰ ਵਿੱਚ ਘਰੇਲੂ ਟੂਟੀ ਦੇ ਪਾਣੀ ਦਾ ਕਨੈਕਸ਼ਨ ਪ੍ਰਦਾਨ ਕਰਨਾ ਹੈ।

ਪਿਛਲੇ ਦੋ ਸਾਲਾਂ ਵਿੱਚ ਕੋਵਿਡ-19 ਮਹਾਮਾਰੀ ਅਤੇ ਇਸ ਦੇ ਨਤੀਜੇ ਵਜੋਂ ਲੌਕਡਾਊਨ ਅਤੇ ਵਿਘਨ ਦੇ ਬਾਵਜੂਦਜਲ ਜੀਵਨ ਮਿਸ਼ਨ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਵਿੱਤੀ ਸਾਲ ਦੌਰਾਨ 2.05 ਕਰੋੜ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਨੂੰ ਟੈਪ ਵਾਟਰ ਕਨੈਕਸ਼ਨ ਮੁਹੱਈਆ ਕਰਵਾਏ ਗਏ ਹਨ। ਵਰਤਮਾਨ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉਗੋਆਹਰਿਆਣਾਪੁਦੂਚੇਰੀ ਅਤੇ ਤੇਲੰਗਾਨਾ 'ਹਰ ਘਰ ਜਲਰਾਜ/ਯੂਟੀ ਬਣ ਗਏ ਹਨ ਅਤੇ ਦੇਸ਼ ਦੇ 106 ਜ਼ਿਲ੍ਹਿਆਂ ਅਤੇ 1.44 ਲੱਖ ਪਿੰਡਾਂ ਦੇ ਹਰ ਘਰ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ ਹੈ।

15 ਅਗਸਤ, 2019 ਨੂੰ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਤੋਂ ਬਾਅਦਹੁਣ ਤੱਕ, 6.10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਟੈਪ ਵਾਟਰ ਕਨੈਕਸ਼ਨ ਪ੍ਰਦਾਨ ਕੀਤੇ ਜਾ ਚੁੱਕੇ ਹਨਇਸ ਤਰ੍ਹਾਂ ਦੇਸ਼ ਦੇ ਗ੍ਰਾਮੀਣ ਪਰਿਵਾਰਾਂ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ 3.23 ਕਰੋੜ (17%) ਤੋਂ ਵਧ ਕੇ 9.34 ਕਰੋੜ (48.3%) ਤੋਂ ਵੱਧ ਹੋ ਗਈ ਹੈ।

2022-23 ਲਈ ਜਲ ਜੀਵਨ ਮਿਸ਼ਨ ਦਾ ਬਜਟ ਵਧਾ ਕੇ 60,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਅਜਿਹੇ ਪੈਮਾਨੇ 'ਤੇ ਜਲ ਸਪਲਾਈ ਦੇ ਕੰਮ ਦੀ ਯੋਜਨਾ ਬਣਾਉਣ ਅਤੇ ਤਿਆਰ ਕਰਨ ਲਈ ਅਤੇ ਅਗਲੇ ਕਾਰਜ ਲਈ ਹਿੱਸੇਦਾਰਾਂ ਦਾ ਮੁੱਲਾਂਕਣ ਕਰਨ ਲਈ 23 ਫਰਵਰੀ, 2022 ਨੂੰ ਇੱਕ ਪੋਸਟ-ਬਜਟ ਵੈਬੀਨਾਰ ਆਯੋਜਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਉਦਯੋਗਅਕਾਦਮਿਕ ਸੰਸਥਾਵਾਂਸਿਵਲ ਸੋਸਾਇਟੀ ਅਤੇ ਵਾਸ਼ (WASH) ਮਾਹਿਰਾਂ ਦੇ ਨੇਤਾਵਾਂ ਨੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੇ ਤਰੀਕਿਆਂ ਬਾਰੇ ਆਪਣੇ ਵਿਚਾਰ/ਸੁਝਾਅ ਸਾਂਝੇ ਕੀਤੇ।

ਯੋਜਨਾਬੱਧ ਕੰਮਾਂ ਨੂੰ ਹੋਰ ਅੱਗੇ ਵਧਾਉਣ ਲਈ ਕੇਂਦਰੀ ਮੰਤਰੀ ਰਾਜਾਂ ਦਾ ਦੌਰਾ ਕਰ ਰਹੇ ਹਨ ਅਤੇ ਨਾਲ ਹੀ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਰਾਜਾਂ ਨਾਲ ਗੱਲਬਾਤ ਕਰ ਰਹੇ ਹਨ। ਸ਼੍ਰੀ ਸ਼ੇਖਾਵਤ ਦੀ ਪ੍ਰਧਾਨਗੀ ਹੇਠ 3 ਖੇਤਰੀ ਕਾਨਫਰੰਸਾਂ ਹਾਲ ਹੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਫਰਵਰੀ ਅਤੇ ਮਾਰਚ ਵਿੱਚ ਆਯੋਜਿਤ ਕੀਤੀਆਂ ਗਈਆਂ ਸਨ ਤਾਂ ਜੇਕਰ ਕੋਈ ਚੁਣੌਤੀਆਂ ਹੋਣ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੇਜੇਐੱਮ ਦੀ ਵਿਕੇਂਦਰੀਕਰਣਕਮਿਊਨਿਟੀ-ਪ੍ਰਬੰਧਿਤ ਅਤੇ ਮੰਗ-ਸੰਚਾਲਿਤ ਭਾਵਨਾ ਵਿੱਚ ਲਾਗੂ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਪ੍ਰੋਗਰਾਮ ਲਾਗੂ ਕਰਨ ਵਿੱਚ ਵੱਖ-ਵੱਖ ਰੁਕਾਵਟਾਂ ਨੂੰ ਹੱਲ ਕਰਨ ਲਈ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ ਜਾ ਰਿਹਾ ਹੈ।

ਹਿਮਾਚਲ ਪ੍ਰਦੇਸ਼ ਸਰਕਾਰ ਨੇ ਗ੍ਰਾਮੀਣ ਘਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪਿੰਡ-ਵਾਰ ਯੋਜਨਾਬੰਦੀ ਅਤੇ ਲਾਗੂ ਕਰਨ ਲਈ ਡੂੰਘਾਈ ਨਾਲ ਕੰਮ ਕੀਤਾ ਹੈ। ਉੱਤਰ ਪੂਰਬੀ ਰਾਜਾਂ ਨੇ ਪਹਾੜੀ ਖੇਤਰ ਅਤੇ ਜੰਗਲੀ ਖੇਤਰਾਂ ਦੇ ਬਾਵਜੂਦਜੇਜੇਐੱਮ ਨੂੰ ਗਤੀ ਅਤੇ ਪੈਮਾਨੇ ਨਾਲ ਲਾਗੂ ਕੀਤਾ ਹੈ। 5 ਐੱਨਈ (NE) ਰਾਜ ਪ੍ਰਦਰਸ਼ਨ ਪ੍ਰੋਤਸਾਹਨ ਗ੍ਰਾਂਟ ਲਈ ਯੋਗ ਹਨ। ਕੇਂਦਰੀ ਮੰਤਰੀ ਸ਼੍ਰੀ ਸ਼ੇਖਾਵਤ ਨੇ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਕਈ ਸਮੀਖਿਆ ਮੀਟਿੰਗਾਂ ਦੇ ਨਾਲ-ਨਾਲ ਪੂਰਬ-ਉੱਤਰੀ ਰਾਜਾਂ ਦਾ ਦੌਰਾ ਕੀਤਾ। ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਇਨ੍ਹਾਂ ਰਾਜਾਂ ਨੂੰ ਬਿਹਤਰ ਯੋਜਨਾ ਬਣਾਉਣ ਅਤੇ ਤੇਜ਼ੀ ਨਾਲ ਲਾਗੂ ਕਰਨ ਵਿੱਚ ਮਦਦ ਕਰਨ ਲਈ ਮਾਹਿਰਾਂ ਦੀਆਂ ਕਈ ਬਹੁ-ਅਨੁਸ਼ਾਸਨੀ ਟੀਮਾਂ ਭੇਜੀਆਂ।

 

 

 ************

ਬੀਵਾਈ



(Release ID: 1811775) Visitor Counter : 141