ਉਪ ਰਾਸ਼ਟਰਪਤੀ ਸਕੱਤਰੇਤ
ਸਭ ਤੋਂ ਗ਼ਰੀਬ ਦੇ ਦਰਾਂ ਤੱਕ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਦਾਰੀ ਸਿਵਲ ਸੇਵਕਾਂ 'ਤੇ ਹੈ - ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਡਿਲਿਵਰੀ ਸਿਸਟਮ ਦੀਆਂ ਕਮੀਆਂ ਦੂਰ ਕਰਨ ਲਈ ਕਿਹਾ
ਉਪ ਰਾਸ਼ਟਰਪਤੀ ਨੇ ਪ੍ਰਸ਼ਾਸਕਾਂ ਨੂੰ ਲੋੜਵੰਦਾਂ ਤੇ ਕਮਜ਼ੋਰ ਲੋਕਾਂ ਲਈ ਵਧੇਰੇ ਪਹੁੰਚਯੋਗ ਹੋਣ ਦੀ ਸਲਾਹ ਦਿੱਤੀ
ਸਿਵਲ ਸੇਵਕਾਂ ਨੂੰ ਆਪਣੇ ਹੁਨਰ ਅੱਪਗ੍ਰੇਡ ਕਰਨ ਤੇ ਭਾਰਤ ਦੇ ਅੰਦਰ ਅਤੇ ਬਾਹਰੋਂ ਵਧੀਆ ਅਭਿਆਸ ਅਪਨਾਉਣ ਲਈ ਜ਼ਰੂਰ ਹੀ ਖੁੱਲ੍ਹੇ ਹੋਣਾ ਚਾਹੀਦਾ ਹੈ: ਉਪ ਰਾਸ਼ਟਰਪਤੀ
ਸਮਾਵੇਸ਼ਤਾ, ਚੁਸਤੀ, ਪਾਰਦਰਸ਼ਤਾ ਤੇ ਇਮਾਨਦਾਰੀ ਚੰਗੇ ਸ਼ਾਸਨ ਦੇ ਮੁੱਖ ਹਿੱਸੇ ਹਨ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ IIPA ਦੇ 68ਵੇਂ ਸਥਾਪਨਾ ਦਿਵਸ ਮੌਕੇ ਪਹਿਲਾ ਡਾ. ਰਾਜੇਂਦਰ ਪ੍ਰਸਾਦ ਸਲਾਨਾ ਅੰਤਰਰਾਸ਼ਟਰੀ ਯਾਦਗਾਰੀ ਭਾਸ਼ਣ ਦਿੱਤਾ
ਉਪ ਰਾਸ਼ਟਰਪਤੀ ਨੇ ਸ਼੍ਰੀ ਰਾਜੇਂਦਰ ਪ੍ਰਸਾਦ ਨੂੰ ਇੱਕ ਦੂਰਅੰਦੇਸ਼ ਨੇਤਾ ਕਿਹਾ, ਜਿਨ੍ਹਾਂ ਦੇ ਜੀਵਨ ਨੂੰ ਪਰਉਪਕਾਰ, ਸਚਾਈ, ਸੇਵਾ ਤੇ ਸਾਦਗੀ ਦੇ ਗੁਣਾਂ ਰਾਹੀਂ ਪਰਿਭਾਸ਼ਿਤ ਕੀਤਾ ਗਿਆ ਹੈ
ਉਪ ਰਾਸ਼ਟਰਪਤੀ ਨੇ ਪ੍ਰਸ਼ਾਸਕਾਂ ਦੇ ਤਕਨੀਕੀ ਤੇ ਪ੍ਰਬੰਧਕੀ ਹੁਨਰ ਨੂੰ ਮਾਨਤਾ ਦੇਣ ’ਚ IIPA ਦੀ ਭੂਮਿਕਾ ਦੀ ਸ਼ਲਾਘਾ ਕੀਤੀ
प्रविष्टि तिथि:
29 MAR 2022 5:39PM by PIB Chandigarh
ਡਿਲਿਵਰੀ ਪ੍ਰਣਾਲੀ ਦੀਆਂ ਖ਼ਾਮੀਆਂ ਦੂਰ ਕਰਨ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਜ਼ਿੰਮੇਦਾਰੀ ਸਿਵਲ ਸੇਵਕਾਂ 'ਤੇ ਹੈ ਕਿ ਪ੍ਰਸ਼ਾਸਨ ਸਾਡੀ ਆਬਾਦੀ ਦੇ ਸਭ ਤੋਂ ਗ਼ਰੀਬ ਅਤੇ ਸਭ ਤੋਂ ਕਮਜ਼ੋਰ ਵਰਗ ਦੇ ਦਰਾਂ ਤੱਕ ਪਹੁੰਚ ਸਕੇ।
ਉਨ੍ਹਾਂ ਅੱਗੇ ਕਿਹਾ, ‘‘ਸਿਵਲ ਸੇਵਕਾਂ ਨੂੰ ਇਹ ਤੱਥ ਯਾਦ ਰੱਖਣਾ ਚਾਹੀਦਾ ਹੈ ਕਿ ਭਲਾਈ ਸਕੀਮ ਅਤੇ ਵਿਕਾਸ ਪਹਿਲ ਦਾ ਕੁਸ਼ਲ ਲਾਗੂਕਰਨ ਦੁਆਰਾ ਲਾਭਾਰਥੀਆਂ ਦੀ ਖੁਸ਼ਹਾਲੀ ਨਾਲੋਂ ਬਿਹਤਰ ਕੋਈ ਹੋਰ ਪਾਰਸ ਨਹੀਂ ਹੈ।”
ਅੱਜ ਨਵੀਂ ਦਿੱਲੀ ਵਿੱਚ ਆਈਆਈਪੀਏ (IIPA) ਦੇ 68ਵੇਂ ਸਥਾਪਨਾ ਦਿਵਸ ਮੌਕੇ ਪਹਿਲੇ ਡਾ. ਰਾਜੇਂਦਰ ਪ੍ਰਸਾਦ ਸਲਾਨਾ ਅੰਤਰਰਾਸ਼ਟਰੀ ਯਾਦਗਾਰੀ ਭਾਸ਼ਣ ਦਿੰਦਿਆਂ ਉਪ ਰਾਸ਼ਟਰਪਤੀ ਨੇ ਉਜਾਗਰ ਕੀਤਾ ਕਿ ਸ਼ਾਸਨ ਦਾ ਇੱਕ ਨਾਗਰਿਕ-ਕੇਂਦ੍ਰਿਤ ਪੈਰਾਡਾਈਮ ਕੁਸ਼ਲ ਜਨਤਕ ਸੇਵਾ ਪ੍ਰਦਾਨ ਪ੍ਰਣਾਲੀਆਂ 'ਤੇ ਨਿਰਭਰ ਕਰਦਾ ਹੈ। ਇਹ ਮੰਨਦਿਆਂ ਕਿ ਅਜਿਹੀ ਪ੍ਰਣਾਲੀ ਨਾਗਰਿਕਾਂ ਦੀਆਂ ਵਧਦੀਆਂ ਲੋੜਾਂ ਅਤੇ ਇੱਛਾਵਾਂ ਅਨੁਸਾਰ ਆਪਣੇ-ਆਪ ਨੂੰ ਢਾਲਣ ਦੇ ਯੋਗ ਹੋਣੀ ਚਾਹੀਦੀ ਹੈ, ਉਨ੍ਹਾਂ ਜਨਤਕ ਸ਼ਾਸਨ ਦੇ ਗੁੰਝਲਦਾਰ ਕਾਰਜ ਦੇ ਮੁੱਖ ਹਿੱਸੇ ਵਜੋਂ ਸਮਾਵੇਸ਼, ਚੁਸਤੀ, ਪਾਰਦਰਸ਼ਤਾ ਅਤੇ ਇਮਾਨਦਾਰੀ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ,"ਇਸ ਲਈ, ਚੰਗੇ ਸ਼ਾਸਨ ਦੀਆਂ ਕੁਝ ਪਰਿਭਾਸ਼ਿਤ ਵਿਸ਼ੇਸ਼ਤਾਵਾਂ, ਵਿਆਪਕਤਾ, ਨਿਰਪੱਖਤਾ, ਇਮਾਨਦਾਰੀ, ਕੁਸ਼ਲਤਾ ਅਤੇ ਬਰਾਬਰੀ ਹਨ।"
https://twitter.com/VPSecretariat/status/1508777772147437574
ਲੋੜਵੰਦਾਂ ਤੇ ਪਿਛੜੇ ਲੋਕਾਂ ਲਈ ਪ੍ਰਸ਼ਾਸਕਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸਿਵਲ ਸੇਵਕਾਂ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਲੈ ਕੇ ਆਖ਼ਰੀ ਵਿਅਕਤੀ ਤੱਕ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਕਹਾਣੀ ਲਿਖਣ ’ਚ ਸਰਗਰਮ ਭਾਈਵਾਲਾਂ ਵਜੋਂ ਸਹਿਯੋਗ ਕਰਨਾ ਚਾਹੀਦਾ ਹੈ।
ਜਨਤਕ ਸੇਵਾਵਾਂ ਦੀ ਆਖਰੀ ਕੋਣੇ ਤੱਕ ਡਿਲਿਵਰੀ ਤੇ ਪ੍ਰਸ਼ਾਸਕਾਂ ਦੀ ਮੁੱਖ ਭੂਮਿਕਾ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਉਪ ਰਾਸ਼ਟਰਪਤੀ ਨੇ ਪ੍ਰਸ਼ਾਸਕਾਂ ਦੀ ਅਗਵਾਈ ਤੇ ਪ੍ਰਬੰਧਕੀ ਯੋਗਤਾਵਾਂ ਨੂੰ ਵਧਾਉਣ ਲਈ ਉਨ੍ਹਾਂ ਦੇ ਤਕਨੀਕੀ ਅਤੇ ਪ੍ਰਬੰਧਕੀ ਹੁਨਰ ਨੂੰ ਸਨਮਾਨ ਦੇਣ ਲਈ ਆਈਆਈਪੀਏ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਕਿਹਾ ਕਿ ਸਿਵਲ ਸੇਵਕਾਂ ਨੂੰ ਆਪਣੇ ਹੁਨਰ ਨੂੰ ਅੱਪਗ੍ਰੇਡ ਕਰਨ, ਭਾਰਤ ਅਤੇ ਦੇਸ਼ ਦੇ ਬਾਹਰ ਵਧੀਆ ਪਿਰਤਾਂ ਨੂੰ ਅਪਣਾਉਣ ਅਤੇ ਵਧਾਉਣ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ,"ਸਿਰਫ ਤਾਂ ਹੀ ਉਹ ਜ਼ਮੀਨੀ ਪੱਧਰ 'ਤੇ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ, ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਗੁੰਝਲਦਾਰ ਚੁਣੌਤੀਆਂ ਦੇ ਹੱਲ ਲਈ ਨਵੀਨਤਾਕਾਰੀ, ਬਾਹਰੀ ਰਣਨੀਤੀਆਂ ਅਤੇ ਹੱਲ ਲੈ ਕੇ ਆ ਸਕਦੇ ਹਨ।"
ਭਾਰਤ ਲਈ IMF (ਅੰਤਰਰਾਸ਼ਟਰੀ ਮੁਦਰਾ ਕੋਸ਼) ਦੇ ਵਾਧੇ ਦੇ ਅਨੁਮਾਨਾਂ ਦਾ ਹਵਾਲਾ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵਿਸ਼ਵਵਿਆਪੀ ਮਹਾਮਾਰੀ ਦੇ ਪ੍ਰਭਾਵ ਤੋਂ ਬਾਅਦ ਭਾਰਤੀ ਅਰਥਵਿਵਸਥਾ ਦੀ ਪੁਨਰ ਸੁਰਜੀਤੀ 'ਆਤਮਨਿਰਭਰ' ਭਾਰਤ ਦੇ ਸਮਾਵੇਸ਼ੀ ਵਿਕਾਸ ਦੇ ਵਾਅਦੇ ਨੂੰ ਦਰਸਾਉਂਦੀ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅੱਜ ਇੱਕ ਪਰਿਵਰਤਨਸ਼ੀਲ ਯੁਗ ਦੇ ਸਿਖਰ 'ਤੇ ਖੜ੍ਹਾ ਹੈ, ਜਿਸ ਵਿੱਚ ਹਰ ਨਾਗਰਿਕ ਸਮਾਜਿਕ-ਆਰਥਿਕ ਪਰਿਵਰਤਨ ਦਾ ਇੱਕ ਸ਼ਕਤੀਸ਼ਾਲੀ ਉਤਪ੍ਰੇਰਕ ਬਣਨਾ ਚਾਹੁੰਦਾ ਹੈ। ਸਰਕਾਰ ਦੇ ਵੱਖ-ਵੱਖ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਚਾਹਿਆ ਕਿ ਜਨਤਕ ਪ੍ਰਸ਼ਾਸਨ ਨਿਆਂ, ਨੈਤਿਕਤਾ ਅਤੇ ਨਿਰਪੱਖ ਖੇਡ ਦੇ ਸਿਧਾਂਤਾਂ 'ਤੇ ਅਧਾਰਤ ਵਧੇਰੇ ਨਾਗਰਿਕ-ਕੇਂਦ੍ਰਿਤ ਹੋਵੇ।
ਦੇਸ਼ ਦੀ ਤਰੱਕੀ ਤੇ ਸੁਰੱਖਿਆ ਲਈ ਏਕਤਾ ਸਭ ਤੋਂ ਜ਼ਰੂਰੀ ਹੋਣ 'ਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਭਾਰਤ ਨੂੰ ਗ਼ਰੀਬੀ, ਅਨਪੜ੍ਹਤਾ, ਭੇਦਭਾਵ, ਜਾਤੀਵਾਦ ਜਾਂ ਖੇਤਰਵਾਦ ਤੋਂ ਮੁਕਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
ਡਾ: ਰਾਜੇਂਦਰ ਪ੍ਰਸਾਦ ਨੂੰ ਇੱਕ ਮਹਾਨ ਨੇਤਾ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਖੁਸ਼ਹਾਲ, ਏਕੀਕ੍ਰਿਤ ਅਤੇ ਮਜ਼ਬੂਤ ਭਾਰਤ ਨੂੰ ਦੇਖਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਇਹ ਵੀ ਕਿਹਾ,"ਬਾਬੂ ਰਾਜੇਂਦਰ ਪ੍ਰਸਾਦ ਦੀ ਇੱਕ ਵਿਦਿਆਰਥੀ ਕਾਰਕੁਨ ਤੋਂ ਸੁਤੰਤਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਤੱਕ ਦੀ ਸ਼ਾਨਦਾਰ ਯਾਤਰਾ, ਦੇਸ਼ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਅਦੁੱਤੀ ਸਮਰੱਥਾ, ਸੰਕਲਪ ਅਤੇ ਪ੍ਰਤੀਬੱਧਤਾ ਦੀ ਇੱਕ ਮਹਾਨ ਗਾਥਾ ਹੈ।"
ਇਹ ਦੱਸਦਿਆਂ ਕਿ ਬਾਬੂ ਰਾਜੇਂਦਰ ਪ੍ਰਸਾਦ ਨੇ ਜਾਤ-ਪਾਤ ਅਤੇ ਨਸਲਾਂ ਦੇ ਬੰਧਨਾਂ ਤੋਂ ਮੁਕਤ ਇੱਕ ਸਦਭਾਵਨਾ ਅਤੇ ਬਰਾਬਰੀ ਵਾਲੇ ਭਾਰਤ ਦਾ ਸੁਪਨਾ ਦੇਖਿਆ ਸੀ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਸਾਡੀ ਮਾਤ ਭੂਮੀ ਦਾ ਇੱਕ ਮਹਾਨ ਪੁੱਤਰ ਕਿਹਾ, ਜਿਨ੍ਹਾਂ ਦਾ ਜੀਵਨ ਪਰਉਪਕਾਰ, ਸਚਾਈ, ਸੇਵਾ ਅਤੇ ਸਾਦਗੀ ਦੇ ਗੁਣਾਂ ਦੁਆਰਾ ਪਰਿਭਾਸ਼ਿਤ ਹੈ। ਉਨ੍ਹਾਂ ਕਿਹਾ ਕਿ ਆਈਆਈਪੀਏ, ਪ੍ਰਸ਼ਾਸਕਾਂ ਲਈ ਸਿਖਲਾਈ, ਖੋਜ ਅਤੇ ਸਲਾਹ-ਮਸ਼ਵਰੇ ਦੀਆਂ ਗਤੀਵਿਧੀਆਂ ਦੇ ਇੱਕ ਵਿਸ਼ਾਲ ਸਪੈਕਟ੍ਰਮ ਰਾਹੀਂ, ਕੁਸ਼ਲ, ਪ੍ਰਭਾਵੀ ਅਤੇ ਨੈਤਿਕ ਸ਼ਾਸਨ ਲਈ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਤਰ੍ਹਾਂ ਡਾ. ਰਾਜੇਂਦਰ ਪ੍ਰਸਾਦ ਦੀ ਦੂਰ–ਦ੍ਰਿਸ਼ਟੀ ਨੂੰ ਪੂਰਾ ਕਰਦਾ ਹੈ। ਉਪ-ਰਾਸ਼ਟਰਪਤੀ, ਜੋ ਕਿ ਆਈ.ਆਈ.ਪੀ.ਏ. ਦੇ ਸਾਬਕਾ ਪ੍ਰਧਾਨ ਹਨ, ਨੇ ਵੀ ਇਨ੍ਹਾਂ ਸਾਲਾਂ ਦੌਰਾਨ ਨੀਤੀਗਤ ਸਥਿਤੀ ਦੇ ਨਾਲ ਅਕਾਦਮਿਕ ਉੱਤਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ. ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਈਆਈਪੀਏ ਨੇ ਆਪਣੀ ਹੋਂਦ ਦੇ ਪਿਛਲੇ 67 ਸਾਲਾਂ ਵਿੱਚ ਇੱਕ ਸੇਵਾ–ਮੁਕਤ ਅਫਸਰਾਂ ਦੇ ਕਲੱਬ ਦੇ ਰੂਪ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ, ਹੁਣ ਇਹ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਇੱਕ ਜੀਵੰਤ ਅਤੇ ਗਤੀਸ਼ੀਲ ਸੰਸਥਾ ਵਿੱਚ ਤਬਦੀਲ ਹੋ ਗਿਆ ਹੈ।
ਉਨ੍ਹਾਂ ਕਿਹਾ, IIPA ਡਿਜੀਟਲ ਕੋਰਸਾਂ ਅਤੇ ਸਿਖਲਾਈ ਪ੍ਰੋਗਰਾਮ ਦੇ ਆਪਣੇ ਮਿਸ਼ਨ ਵਿੱਚ ਬਹੁਤ ਵਧੀਆ ਅਤੇ ਸਥਿਰਤਾ ਨਾਲ ਅੱਗੇ ਵਧ ਰਿਹਾ ਹੈ ਅਤੇ ਦੱਸਿਆ ਕਿ 2021-22 ਵਿੱਚ IIPA ਨੇ 69 ਡਿਜੀਟਲ ਸਿਖਲਾਈ ਪ੍ਰੋਗਰਾਮ, 27 ਔਫਲਾਈਨ ਸਿਖਲਾਈ ਪ੍ਰੋਗਰਾਮ ਅਤੇ 30 ਤੋਂ ਵੱਧ ਖੋਜ ਅਧਿਐਨ ਕਰਵਾਏ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਪੀਏ ਵਿਜ਼ਨ @2047 ਦਸਤਾਵੇਜ਼ ਤਿਆਰ ਕਰਨ ਅਤੇ ਇਨ੍ਹਾਂ ਮੰਤਰਾਲਿਆਂ ਨੂੰ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਡੀਏਆਰਪੀਜੀ ਅਤੇ ਡੀਓਪੀਟੀ (ਪਰਸੋਨਲ ਤੇ ਟ੍ਰੇਨਿੰਗ ਵਿਭਾਗ) ਦਾ ਇੱਕ ਗਿਆਨ ਭਾਈਵਾਲ ਹੈ। ਉਨ੍ਹਾਂ ਕਿਹਾ, IIPA ਸਮਰੱਥਾ ਨਿਰਮਾਣ ਕਮਿਸ਼ਨ (CBC) ਦੇ ਨਾਲ ਨਜ਼ਦੀਕੀ ਸਹਿਯੋਗ ਵਿੱਚ ਵੀ ਕੰਮ ਕਰ ਰਿਹਾ ਹੈ ਅਤੇ ਪਹਿਲਾਂ ਹੀ iGOT ਪਲੈਟਫਾਰਮ ਲਈ ਡਿਜੀਟਲ ਮੌਡਿਊਲ ਤਿਆਰ ਕਰ ਚੁੱਕਾ ਹੈ। ਆਈਪੀਏ ਨੇ ਸਿਵਲ ਸੇਵਾਵਾਂ ਪਰੀਖਿਆ ਦੀ ਤਿਆਰੀ ਲਈ ਸਿਵਲ ਸੇਵਾਵਾਂ ਦੇ ਚਾਹਵਾਨਾਂ ਦੀ ਮਦਦ ਕਰਨ ਲਈ ਇੱਕ ਸ਼ਾਨਦਾਰ ਪਹਿਲ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਪ੍ਰਗਤੀ ਕੀ ਪਾਠਸ਼ਾਲਾ ਪ੍ਰੋਗਰਾਮ ਦੇ ਤਹਿਤ ਸਹੀ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਵਿੱਚ ਕਿਹਾ ਕਿ ਆਈਆਈਪੀਏ ਦੇ 68ਵੇਂ ਸਥਾਪਨਾ ਦਿਵਸ 'ਤੇ ਇਹ ਯਾਦਗਾਰੀ ਭਾਸ਼ਣ ਸੱਚਮੁੱਚ ਆਈਪੀਏ ਪਰਿਵਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਅਤੇ ਸੰਸਥਾ ਦੇ ਸਭ ਤੋਂ ਮਹੱਤਵਪੂਰਨ ਬਾਨੀ ਡਾ. ਰਾਜਿੰਦਰ ਪ੍ਰਸਾਦ ਨੂੰ ਇੱਕ ਢੁੱਕਵੀਂ ਸ਼ਰਧਾਂਜਲੀ ਹੈ।
ਇਸ ਮੌਕੇ ਉਪ ਰਾਸ਼ਟਰਪਤੀ ਨੇ ਆਈਪੀਏ ਦੁਆਰਾ ਪ੍ਰਕਾਸ਼ਿਤ "ਸਰਦਾਰ ਪਟੇਲ - ਬਿਲਡਰ ਆਵ੍ ਐਸਪੀਰੇਸ਼ਨਲ ਇੰਡੀਆ" ਨਾਮ ਦੀ ਕਿਤਾਬ ਵੀ ਰਿਲੀਜ਼ ਕੀਤੀ। ਇਸ ਸਮਾਗਮ ਵਿੱਚ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਅਤੇ ਆਈਆਈਪੀਏ ਦੇ ਮੈਂਬਰ, ਸ਼੍ਰੀ ਸ਼ੇਖਰ ਦੱਤ, ਮੈਂਬਰ ਸਕੱਤਰ, ਆਈਆਈਪੀਏ, ਸ਼੍ਰੀ ਐੱਸ ਐੱਨ ਤ੍ਰਿਪਾਠੀ, ਸ਼੍ਰੀ ਅਮਿਤਾਭ ਰੰਜਨ, ਰਜਿਸਟਰਾਰ, ਫੈਕਲਟੀ ਮੈਂਬਰ ਤੇ ਕੋਰਸ ਭਾਗੀਦਾਰ ਸ਼ਾਮਲ ਹੋਏ।
**********
ਐੱਮਐੱਸ/ਆਰਕੇ/ਡੀਪੀ
(रिलीज़ आईडी: 1811162)
आगंतुक पटल : 173