ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿੱਚ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਅਤੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦਾ ਉਦਘਾਟਨ ਕੀਤਾ


ਸ਼੍ਰੀ ਅਮਿਤ ਸ਼ਾਹ ਨੇ ਅਰਬਨ ਪਾਰਕ, ਸੈਕਟਰ 17 ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਸ਼੍ਰੀ ਨਰੇਂਦਰ ਮੋਦੀ ਜੀ ਨੇ ਅਰਬਨ ਡਿਵੈਲਪਮੈਂਟ ਦੀਆਂ ਅਨੇਕ ਕਲਪਨਾਵਾਂ ਨੂੰ ਵਾਸਤਵਿਕ ਰੂਪ ਨਾਲ ਜ਼ਮੀਨ ’ਤੇ ਉਤਾਰਨ ਦਾ ਕੰਮ ਕੀਤਾ

ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਇੱਕ ਅਤਿਆਧੁਨਿਕ ਟਾਊਨ ਪਲਾਨਿੰਗ ਐਕਟ ਨੂੰ ਵੀ ਜ਼ਮੀਨ ’ਤੇ ਉਤਾਰਨ ਦਾ ਕੰਮ ਕੀਤਾ

ਪ੍ਰਧਾਨ ਮੰਤਰੀ ਬਣਨ ਦੇ ਬਾਅਦ ਸ਼੍ਰੀ ਨਰੇਂਦਰ ਮੋਦੀ ਜੀ ਨੇ ਪੂਰੇ ਦੇਸ਼ ਵਿੱਚ ਸਮਾਰਟ ਸਿਟੀ ਦੀ ਧਾਰਨ ਰੱਖੀ

ਮੋਦੀ ਜੀ ਨੇ ਆਧੁਨਿਕ ਸ਼ਹਿਰ ਕਿਸ ਪ੍ਰਕਾਰ ਵਿਕਸਿਤ ਹੋਣ, ਦੂਰਦਰਸ਼ਤਾ ਨਾਲ ਸ਼ਹਿਰੀ ਭੂਮੀ ਦੀ ਕਿਵੇਂ ਪਲਾਨਿੰਗ ਕੀਤੀ ਜਾਵੇ ਅਤੇ ਸੁਵਿਧਾਵਾਂ ਨੂੰ ਅੱਪਗ੍ਰੇਡ ਕਰਕੇ ਉਸ ਵਿੱਚ ਤਾਲਮੇਲ ਅਤੇ ਉਨ੍ਹਾਂ ਦੀ ਇੰਟੀਗ੍ਰੇਟਿਡ ਕਮਾਂਡ ਦੀ ਕਲਪਨਾ ਦੇਸ਼ ਦੇ ਸਾਹਮਣੇ ਰੱਖੀ

ਇਸ ਦੇ ਬਾਅਦ ਉਹ ਅੰਮ੍ਰਿਤ ਯੋਜਨਾ ਅਤੇ ਗ੍ਰੀਨ ਸਿਟੀ ਦੀ ਕਲਪਨਾ ਨੂੰ ਲੈ ਕੇ ਆਏ, ਅਨੇਕ ਯੋਜਨਾਵਾਂ ਨੂੰ ਨਾਲ ਜੋੜ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਵੱਛਤਾ ’ਤੇ ਜ਼ੋਰ ਦੇਣ ਦਾ ਕੰਮ ਕੀਤਾ

ਮੋਦੀ ਜੀ ਦੀ ਇਸ ਪਹਿਲ ਦੇ ਕਾਰਨ ਪੂਰੇ ਦੇਸ਼ ਵਿੱਚ ਚਾਹੇ ਕਿਸੇ ਵੀ ਦਲ ਦੀ ਸਰਕਾਰ ਹੋਵੇ, ਸ਼ਹਿਰੀ ਵਿਕਾਸ ਦੀ ਇੱਕ ਨਵੇਂ ਕਾਰਜ ਸੱਭਿਆਚਾਰ ਦਾ ਨਿਰਮਾਣ ਹੋਇਆ ਹੈ ਅਤੇ ਅੱਜ ਦੇਸ਼ ਭਰ ਦੇ ਸ਼ਹਿਰਾਂ ਵਿੱਚ ਸਮਾਨ ਵਿਕਾਸ ਦਿਖਾਈ ਦਿੰਦਾ ਹੈ

ਜਦੋਂ ਅਸੀਂ ਛੋਟੇ ਸੀ, ਉਸ ਸਮੇਂ ਗੁਜਰਾਤ ਦੇ ਬੱਚਿਆਂ ਨੂੰ ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਯੋਜਨਾਬੱਧ ਅਤੇ ਦੇਖਣ ਲਾਇਕ ਸ਼ਹਿਰ ਹੈ, ਚੰਡੀਗੜ੍ਹ ਨੂੰ ਦੇਖ ਕੇ ਸੱਚੇ ਅਰਥਾਂ ਵਿੱਚ ਇਹ ਅਨੁਭਵ ਹੁੰਦਾ ਹੈ ਕਿ ਇਸ ਦਾ ਡਿਜ਼ਾਈਨ ਬਹੁਤ ਮਹੀਨ ਵਿਚਾਰ ਕਰਕੇ ਬਣਾਇਆ ਗਿਆ ਹੈ

ਜਦੋਂ ਕੋਈ ਸ਼ਹਿਰ ਬਣਦਾ ਅਤੇ ਵਿਕਸਿਤ ਹੁੰਦਾ ਹੈ ਤਾਂ ਸਮੇਂ ਦੇ ਨਾਲ ਨਾਲ ਉਸ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਜਾਂਦੀਆਂ ਹਨ ਅਤੇ ਜੋ ਸਮੇਂ ਦੇ ਨਾਲ ਨਹੀਂ ਬਦਲਦੇ ਉਹ ਆਪਣੇ-ਆਪ ਨੂੰ ਪ੍ਰਾਸੰਗਿਕ ਨਹੀਂ ਰੱਖ ਸਕਦੇ

ਮੈਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿਲ ਤੋਂ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਸ ਨੇ ਤਬਦੀਲੀ ਦੇ ਨਾਲ ਚਲਣ ਦਾ ਕ੍ਰਮ ਬਣਾਇਆ ਹੈ, ਇਹ ਕ੍ਰਮ ਕੇਵਲ ਨਾਗਰਿਕ ਸੁਵਿਧਾਵਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਵਿੱਚ ਸੁਰੱਖਿਆ, ਵਾਤਾਵਰਣ ਸੰਭਾਲ਼ ਅਤੇ ਚੰਡੀਗੜ੍ਹ ਦੇ ਨਵੇਂ ਮਿਲੇ-ਜੁਲੇ ਸੱਭਿਆਚਾਰ ਨੂੰ ਸਹੇਜ ਕੇ ਰੱਖਿਆ ਗਿਆ ਹੈ

ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਦੇਸ਼ ਦਾ ਸਭ ਤੋਂ ਅਨੁਸ਼ਾਸਿਤ ਅਤੇ ਆਧੁਨਿਕ ਸ਼ਹਿਰ ਬਣਨ ਜਾ ਰਿਹਾ ਹੈ

ਅੱਜ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ ਹਨ, ਇਨ੍ਹਾਂ ਵਿੱਚ ਸਿੱਖਿਆ, 6 ਪਿੰਡਾਂ ਵਿੱਚ ਪਾਣੀ ਪਹੁੰਚਾਉਣ, ਉਦਯੋਗਿਕ ਖੇਤਰ ਵਿੱਚ ਬੱਸ ਡਿਪੂ ਬਣਾਉਣ ਅਤੇ ਲੜਕੇ ਅਤੇ ਲੜਕੀਆਂ ਲਈ ਹੋਸਟਲ ਬਣਾਉਣ ਦਾ ਕੰਮ ਸ਼ਾਮਲ ਹੈ

ਸਭ ਤੋਂ ਵੱਡਾ ਕੰਮ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਉਣ ਦਾ ਹੈ, ਇਹ ਇੰਟੀਗ੍ਰੇਟਿਡ ਕਮਾਂਡ ਸੈਂਟਰ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਨਾਗਰਿਕ ਪ੍ਰਸ਼ਾਸਨ ਦੇ ਸਾਰੇ ਖੇਤਰਾਂ ਵਿੱਚ ਮੌਲਿਕ ਤਬਦੀਲੀ ਕਰਨ ਵਾਲਾ ਹੈ

ਇੱਕ ਹੀ ਕਮਾਂਡ ਸੈਂਟਰ ਤੋਂ ਬਹੁਤ ਸਾਰੀਆਂ ਨਾਗਰਿਕ ਸੁਵਿਧਾਵਾਂ ਦੀ ਮੌਨੀਟਰਿੰਗ ਹੋਵੇਗੀ ਅਤੇ ਨਾਲ ਹੀ ਇਨ੍ਹਾਂ ਨੂੰ ਅੱਪਗ੍ਰੇਡ ਕਰਨ ਦੀ ਵੀ ਵਿਵਸਥਾ ਹੋਵੇਗੀ

ਇਸ ਕਮਾਂਡ ਸੈਂਟਰ ਨਾਲ ਟ੍ਰੈਫਿਕ ਅਨੁਸ਼ਾਸਨ ਅਤੇ ਨਿਯਮ ਤੋੜਨ ’ਤੇ ਘਰ ’ਤੇ ਚਲਾਨ ਭੇਜਣ, ਚੰਡੀਗੜ੍ਹ ਦੀ ਸੁਰੱਖਿਆ ਅਤੇ ਕਿਸੇ ਲਾਵਾਰਸ ਵਸਤੂ ਦੇ ਨਜ਼ਰ ਆਉਣ ’ਤੇ ਪਲ ਭਰ ਵਿੱਚ ਉੱਥੇ ਪੁਲਿਸ ਟੀਮ ਭੇਜਣ ਸਮੇਤ ਅਨੁਸ਼ਾਸਨ ਦੇ ਇੱਕ ਨਵੇਂ ਵਾਤਾਵਰਣ ਦਾ ਨਿਰਮਾਣ ਹੋਵੇਗਾ

12ਵੀਂ ਤੱਕ ਦੇ ਸਾਰੇ ਸਕੂਲੀ ਬੱਚਿਆਂ ਨੂੰ ਇਸ ਕਮਾਂਡ ਸੈਂਟਰ ਨੂੰ ਦੇਖਣ ਦਾ ਪ੍ਰੋਗਰਾਮ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਭਵਿੱਖੀ ਨਾਗਰਿਕਾਂ ਵਿੱਚ ਸੰਸਕਾਰ ਦਾ ਨਿਰਮਾਣ ਹੋ ਸਕੇ

ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਵੀ ਬਹੁਤ ਸਾਰੇ ਇਨੀਸ਼ੀਏਟਿਵ ਲਏ ਗਏ ਹਨ ਅਤੇ ਪੀਪੀਪੀ ਮਾਡਲ ’ਤੇ ਸ਼ਾਇਦ ਭਾਰਤ ਦਾ ਸਭ ਤੋਂ ਵੱਡਾ ਬਾਈਕ ਸ਼ੇਅਰਿੰਗ ਸਿਸਟਮ ਚੰਡੀਗੜ੍ਹ ਵਿੱਚ ਹੀ ਹੈ, ਇਸ ਨਾਲ ਚੰਡੀਗੜ੍ਹ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈ

ਰੈਵੇਨਿਊ ਰਿਕਾਰਡ ਦੇ ਸ਼ਤ ਪ੍ਰਤੀਸ਼ਤ ਡਿਜੀਟਲਾਈਜੇਸ਼ਨ ਦਾ ਕੰਮ ਵੀ ਪੂਰਾ ਕਰ ਦਿੱਤਾ ਗਿਆ ਹੈ, ਸ਼ਾਇਦ ਚੰਡੀਗੜ੍ਹ ਦੇਸ਼ ਦਾ ਸਭ ਤੋਂ ਪਹਿਲਾ ਸ਼ਹਿਰ ਹੋਵੇਗਾ ਜਿੱਥੇ ਸ਼

Posted On: 27 MAR 2022 4:42PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਵਿੱਚ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਅਤੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਦਾ ਉਦਘਾਟਨ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਅਰਬਨ ਪਾਰਕ, ਸੈਕਟਰ 17 ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖੇ। ਪ੍ਰੋਗਰਾਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀਲਾਲ ਪੁਰੋਹਿਤ, ਚੰਡੀਗੜ੍ਹ ਦੀ ਮੇਅਰ ਸ਼੍ਰੀਮਤੀ ਸਰਬਜੀਤ ਕੌਰ ਅਤੇ ਕੇਂਦਰੀ ਗ੍ਰਹਿ ਸਕੱਤਰ ਸਮੇਤ ਅਨੇਕ ਪਤਵੰਤੇ ਵਿਅਕਤੀ ਵੀ ਮੌਜੂਦ ਸਨ।

 

 

ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਧੁਨਿਕ ਵਿਸ਼ਵ ਦੇ ਇਤਿਹਾਸ ਵਿੱਚ ਚੰਡੀਗੜ੍ਹ ਦੇਸ਼ ਦਾ ਸਭ ਤੋਂ ਵਿਕਸਿਤ ਸ਼ਹਿਰ ਹੈ। ਚੰਡੀਗੜ੍ਹ ਭਾਰਤ ਦੇ ਉਨ੍ਹਾਂ ਥੋੜ੍ਹੇ ਜਿਹੇ ਸ਼ਹਿਰਾਂ ਵਿੱਚੋਂ ਇੱਕ ਹੈ ਜਿਸ ਨੂੰ ਆਯੋਜਨ ਕਰਕੇ ਬਣਾਇਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਛੋਟੇ ਸੀ, ਉਸ ਸਮੇਂ ਗੁਜਰਾਤ ਦੇ ਬੱਚਿਆਂ ਨੂੰ ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਯੋਜਨਾਬੱਧ ਅਤੇ ਦੇਖਣ ਲਾਇਕ ਸ਼ਹਿਰ ਹੈ, ਚੰਡੀਗੜ੍ਹ ਨੂੰ ਦੇਖ ਕੇ ਸੱਚੇ ਅਰਥਾਂ ਵਿੱਚ ਇਹ ਅਨੁਭਵ ਹੁੰਦਾ ਹੈ ਕਿ ਇਸ ਦਾ ਡਿਜ਼ਾਈਨ ਬਹੁਤ ਮਹੀਨ ਵਿਚਾਰ ਕਰਕੇ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਸ਼ਹਿਰ ਬਣਦਾ ਅਤੇ ਵਿਕਸਿਤ ਹੁੰਦਾ ਹੈ ਤਾਂ ਸਮੇਂ ਦੇ ਨਾਲ ਨਾਲ ਉਸ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਜਾਂਦੀਆਂ ਹਨ ਅਤੇ ਜੋ ਸਮੇਂ ਦੇ ਨਾਲ ਨਹੀਂ ਬਦਲਦੇ ਉਹ ਆਪਣੇ ਆਪ ਨੂੰ ਪ੍ਰਾਸੰਗਿਕ ਨਹੀਂ ਰੱਖ ਸਕਦੇ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿਲ ਤੋਂ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਸ ਨੇ ਤਬਦੀਲੀ ਦੇ ਨਾਲ ਚਲਣ ਦਾ ਕ੍ਰਮ ਬਣਾਇਆ ਹੈ, ਇਹ ਕ੍ਰਮ ਕੇਵਲ ਨਾਗਰਿਕ ਸੁਵਿਧਾਵਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਸ ਵਿੱਚ ਸੁਰੱਖਿਆ, ਵਾਤਾਵਰਣ ਸੰਭਾਲ਼ ਅਤੇ ਚੰਡੀਗੜ੍ਹ ਦੇ ਨਵੇਂ ਮਿਲੇ-ਜੁਲੇ ਸੱਭਿਆਚਾਰ ਨੂੰ ਸਹੇਜ ਕੇ ਰੱਖਿਆ ਗਿਆ ਹੈ।

 

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸ਼੍ਰੀ ਨਰੇਂਦਰ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇਸ਼ ਦੇ ਅਜਿਹੇ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਸ਼ਹਿਰੀ ਜਨਸੰਖਿਆ ਸਭ ਤੋਂ ਜ਼ਿਆਦਾ ਹੈ। ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਸ਼੍ਰੀ ਨਰੇਂਦਰ ਮੋਦੀ ਜੀ ਨੇ ਅਰਬਨ ਡਿਵੈਲਪਮੈਂਟ ਦੀਆਂ ਅਨੇਕ ਕਲਪਨਾਵਾਂ ਨੂੰ ਵਾਸਤਵਿਕ ਰੂਪ ਨਾਲ ਜ਼ਮੀਨ ’ਤੇ ਉਤਾਰਨ ਦਾ ਕੰਮ ਕੀਤਾ। ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਇੱਕ ਅਤਿਆਧੁਨਿਕ ਟਾਊਨ ਪਲਾਨਿੰਗ ਐਕਟ ਨੂੰ ਵੀ ਜ਼ਮੀਨ ’ਤੇ ਉਤਾਰਨ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਬਣਨ ਦੇ ਬਾਅਦ ਸ਼੍ਰੀ ਨਰੇਂਦਰ ਮੋਦੀ ਜੀ ਨੇ ਪੂਰੇ ਦੇਸ਼ ਵਿੱਚ ਸਮਾਰਟ ਸਿਟੀ ਦੀ ਧਾਰਨ ਰੱਖੀ। ਮੋਦੀ ਜੀ ਨੇ ਆਧੁਨਿਕ ਸ਼ਹਿਰ ਕਿਸ ਪ੍ਰਕਾਰ ਵਿਕਸਿਤ ਹੋਣ, ਦੂਰਦਰਸ਼ਤਾ ਨਾਲ ਸ਼ਹਿਰੀ ਭੂਮੀ ਦੀ ਕਿਵੇਂ ਪਲਾਨਿੰਗ ਕੀਤੀ ਜਾਵੇ ਅਤੇ ਸੁਵਿਧਾਵਾਂ ਨੂੰ ਅੱਪਗ੍ਰੇਡ ਕਰਕੇ ਉਸ ਵਿੱਚ ਤਾਲਮੇਲ ਅਤੇ ਉਨ੍ਹਾਂ ਦੀ ਇੰਟੀਗ੍ਰੇਟਿਡ ਕਮਾਂਡ ਦੀ ਕਲਪਨਾ ਦੇਸ਼ ਦੇ ਸਾਹਮਣੇ ਰੱਖੀ। ਇਸ ਦੇ ਬਾਅਦ ਉਹ ਅੰਮ੍ਰਿਤ ਯੋਜਨਾ ਅਤੇ ਗ੍ਰੀਨ ਸਿਟੀ ਦੀ ਕਲਪਨਾ ਨੂੰ ਲੈ ਕੇ ਆਏ, ਅਨੇਕ ਯੋਜਨਾਵਾਂ ਨੂੰ ਨਾਲ ਜੋੜ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਵੱਛਤਾ ’ਤੇ ਜ਼ੋਰ ਦੇਣ ਦਾ ਕੰਮ ਕੀਤਾ। ਮੋਦੀ ਜੀ ਦੀ ਇਸ ਪਹਿਲ ਦੇ ਕਾਰਨ ਪੂਰੇ ਦੇਸ਼ ਵਿੱਚ ਚਾਹੇ ਕਿਸੇ ਵੀ ਦਲ ਦੀ ਸਰਕਾਰ ਹੋਵੇ, ਸ਼ਹਿਰੀ ਵਿਕਾਸ ਦੇ ਇੱਕ ਨਵੇਂ ਕਾਰਜ ਸੱਭਿਆਚਾਰ ਦਾ ਨਿਰਮਾਣ ਹੋਇਆ ਹੈ ਅਤੇ ਅੱਜ ਦੇਸ਼ ਭਰ ਦੇ ਸ਼ਹਿਰਾਂ ਵਿੱਚ ਸਮਾਨ ਵਿਕਾਸ ਦਿਖਾਈ ਦਿੰਦਾ ਹੈ।

 

 

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਦੇਸ਼ ਦਾ ਸਭ ਤੋਂ ਅਨੁਸ਼ਾਸਿਤ ਅਤੇ ਆਧੁਨਿਕ ਸ਼ਹਿਰ ਬਣਨ ਜਾ ਰਿਹਾ ਹੈ। ਅੱਜ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤੇ ਗਏ ਅਤੇ ਨੀਂਹ ਪੱਥਰ ਰੱਖੇ ਗਏ ਹਨ, ਇਨ੍ਹਾਂ ਵਿੱਚ ਸਿੱਖਿਆ, 6 ਪਿੰਡਾਂ ਵਿੱਚ ਪਾਣੀ ਪਹੁੰਚਾਉਣ, ਉਦਯੋਗਿਕ ਖੇਤਰ ਵਿੱਚ ਬੱਸ ਡਿਪੂ ਬਣਾਉਣ ਅਤੇ ਲੜਕੇ ਅਤੇ ਲੜਕੀਆਂ ਲਈ ਹੋਸਟਲ ਬਣਾਉਣ ਦਾ ਕੰਮ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਕੰਮ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਾਉਣ ਦਾ ਹੈ, ਇਹ ਇੰਟੀਗ੍ਰੇਟਿਡ ਕਮਾਂਡ ਸੈਂਟਰ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਨਾਗਰਿਕ ਪ੍ਰਸ਼ਾਸਨ ਦੇ ਸਾਰੇ ਖੇਤਰਾਂ ਵਿੱਚ ਮੌਲਿਕ ਤਬਦੀਲੀ ਕਰਨ ਵਾਲਾ ਹੈ। ਇੱਕ ਹੀ ਕਮਾਂਡ ਸੈਂਟਰ ਤੋਂ ਬਹੁਤ ਸਾਰੀਆਂ ਨਾਗਰਿਕ ਸੁਵਿਧਾਵਾਂ ਦੀ ਮੌਨੀਟਰਿੰਗ ਹੋਵੇਗੀ ਅਤੇ ਨਾਲ ਹੀ ਇਨ੍ਹਾਂ ਨੂੰ ਅੱਪਗ੍ਰੇਡ ਕਰਨ ਦੀ ਵੀ ਵਿਵਸਥਾ ਹੋਵੇਗੀ। ਇਸ ਕਮਾਂਡ ਸੈਂਟਰ ਨਾਲ ਟ੍ਰੈਫਿਕ ਅਨੁਸ਼ਾਸਨ ਅਤੇ ਨਿਯਮ ਤੋੜਨ ’ਤੇ ਘਰ ’ਤੇ ਚਲਾਨ ਭੇਜਣ, ਚੰਡੀਗੜ੍ਹ ਦੀ ਸੁਰੱਖਿਆ ਅਤੇ ਕਿਸੇ ਲਾਵਾਰਸ ਵਸਤੂ ਦੇ ਨਜ਼ਰ ਆਉਣ ’ਤੇ ਪਲ ਭਰ ਵਿੱਚ ਉੱਥੇ ਪੁਲਿਸ ਟੀਮ ਭੇਜਣ ਸਮੇਤ ਅਨੁਸ਼ਾਸਨ ਦੇ ਇੱਕ ਨਵੇਂ ਵਾਤਾਵਰਣ ਦਾ ਨਿਰਮਾਣ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਇੱਕ ਪ੍ਰਕਾਰ ਨਾਲ ਚੰਡੀਗੜ੍ਹ ਵਿੱਚ ਸਾਰੀਆਂ ਨਾਗਰਿਕ ਸੁਵਿਧਾਵਾਂ ਨੂੰ ਇੱਕ ਹੀ ਕਮਾਨ ਸੈਂਟਰ ਤਹਿਤ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਾਕੀਦ ਕੀਤਾ ਕਿ 12ਵੀਂ ਤੱਕ ਦੇ ਸਾਰੇ ਸਕੂਲੀ ਬੱਚਿਆਂ ਨੂੰ ਇਸ ਕਮਾਂਡ ਸੈਂਟਰ ਨੂੰ ਦੇਖਣ ਦਾ ਪ੍ਰੋਗਰਾਮ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਭਵਿੱਖੀ ਨਾਗਰਿਕਾਂ ਵਿੱਚ ਸੰਸਕਾਰ ਦਾ ਨਿਰਮਾਣ ਹੋ ਸਕੇ।

 

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਦੇ ਅੰਦਰ ਪਹਿਲਾਂ ਵੀ ਬਹੁਤ ਸਾਰੇ ਕੰਮ ਹੋਏ ਹਨ, 40 ਇਲੈਕਟ੍ਰਿਕ ਬੱਸਾਂ ਦਿੱਤੀਆਂ ਗਈਆਂ ਹਨ ਅਤੇ 40 ਬੱਸਾਂ ਦੇਣ ਦਾ ਕੰਮ ਚਲ ਰਿਹਾ ਹੈ। ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਵੀ ਬਹੁਤ ਸਾਰੀਆਂ ਪਹਿਲਾਂ ਕੀਤੀਆਂ ਗਈਆਂ ਹਨ ਅਤੇ ਪੀਪੀਪੀ ਮਾਡਲ ’ਤੇ ਸ਼ਾਇਦ ਭਾਰਤ ਦਾ ਸਭ ਤੋਂ ਵੱਡਾ ਬਾਈਕ ਸ਼ੇਅਰਿੰਗ ਸਿਸਟਮ ਚੰਡੀਗੜ੍ਹ ਵਿੱਚ ਹੀ ਹੈ। ਇਸ ਨਾਲ ਚੰਡੀਗੜ੍ਹ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈ।

ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਵੀ ਬਹੁਤ ਚੰਗੀ ਤਰ੍ਹਾਂ ਲਾਗੂ ਕੀਤਾ ਹੈ ਅਤੇ ਰੈਵੇਨਿਊ ਰਿਕਾਰਡ ਦੇ ਸ਼ਤ ਪ੍ਰਤੀਸ਼ਤ ਡਿਜੀਟਲਾਈਜੇਸ਼ਨ ਦਾ ਕੰਮ ਵੀ ਪੂਰਾ ਕਰ ਦਿੱਤਾ ਗਿਆ ਹੈ, ਸ਼ਾਇਦ ਚੰਡੀਗੜ੍ਹ ਦੇਸ਼ ਦਾ ਸਭ ਤੋਂ ਪਹਿਲਾ ਸ਼ਹਿਰ ਹੋਵੇਗਾ ਜਿੱਥੇ ਸ਼ਤ ਪ੍ਰਤੀਸ਼ਤ ਡਿਜੀਟਲਾਈਜੇਸ਼ਨ ਪੂਰਾ ਹੋ ਗਿਆ ਹੈ।

 

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ 7 ਸਾਲ ਵਿੱਚ ਦੇਸ਼ ਵਿੱਚ ਬਹੁਤ ਸਾਰੇ ਖੇਤਰਾਂ ਵਿੱਚ ਬਹੁਤ ਸਾਰੇ ਕੰਮ ਹੋਏ ਹਨ। ਪਿਛਲੇ ਦਿਨਾਂ ਵਿੱਚ ਮੋਦੀ ਜੀ ਦੀ ਅਗਵਾਈ ਵਿੱਚ ਸਭ ਤੋਂ ਵੱਡਾ ਕੰਮ ਕਰੋਨਾ ਦੀ ਸਵਦੇਸ਼ੀ ਵੈਕਸੀਨ ਨਿਰਮਾਣ ਅਤੇ ਦੇਸ਼ ਨੂੰ ਇਸ ਦੀਆਂ 185 ਡੋਜ਼ ਉਪਲਬਧ ਕਰਵਾਉਣ ਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਅਚੰਭਿਤ ਹੈ ਕਿ 130 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿੱਚ ਬਿਨਾ ਕਿਸੇ ਹੋ-ਹੱਲੇ ਦੇ ਅਰਾਮ ਨਾਲ ਸਭ ਨੂੰ ਵੈਕਸੀਨ ਮਿਲਦੀ ਹੈ ਅਤੇ ਦੋਵੇਂ ਡੋਜ਼ ਮਿਲਣ ’ਤੇ ਸਰਟੀਫਿਕੇਟ ਵੀ ਮਿਲ ਜਾਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਵੱਡੇ-ਵੱਡੇ ਵਿਕਸਿਤ ਦੇਸ਼ ਵੀ ਭਾਰਤ ਦੇ ਕੋਵਿਨ ਐਪ ਦੀ ਮੰਗ ਕਰਕੇ ਆਪਣੇ ਉੱਥੇ ਵਿਵਸਥਾ ਖੜ੍ਹੀ ਕਰਨ ਦਾ ਯਤਨ ਕਰ ਰਹੇ ਹਨ, ਜੋ ਭਾਰਤ ਨੇ ਪਹਿਲਾਂ ਹੀ ਕਰ ਲਈ ਹੈ। ਤੀਸਰੀ ਲਹਿਰ ਤੋਂ ਬਹੁਤ ਸਾਰੇ ਵਿਕਸਿਤ ਦੇਸ਼ ਚਿੰਤਿਤ ਅਤੇ ਆਹਤ ਹੋਏ, ਪਰ ਭਾਰਤ ਵਿੱਚ ਤੀਸਰੀ ਲਹਿਰ ਕਦੋਂ ਆਈ ਅਤੇ ਕਦੋਂ ਚਲੀ ਗਈ ਕਿਸੇ ਨੂੰ ਪਤਾ ਵੀ ਨਹੀਂ ਲਗਿਆ ਕਿਉਂਕਿ ਦੇਸ਼ ਵਿੱਚ ਸ਼ਤ-ਪ੍ਰਤੀਸ਼ਤ ਵੈਕਸੀਨੇਸ਼ਨ ਹੋ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਇੱਕ ਉਦਾਹਰਣ ਹੈ ਕਿ ਇੱਕ ਅਗਵਾਈ ਕਿਵੇਂ ਟੈਕਨੋਲੋਜੀ ਦਾ ਸਹਾਰਾ ਲੈ ਕੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੀ ਸੇਵਾ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਰੀਬ 22 ਤੋਂ 23 ਵਾਰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਪਾਰਟੀ ਰਾਜਨੀਤੀ ਤੋਂ ਪਰੇ ਹਟ ਕੇ ਕਰੋਨਾ ਪ੍ਰਬੰਧਨ ਅਤੇ ਵੈਕਸੀਨੇਸ਼ਨ ਦੇ ਲਾਗੂਕਰਨ ’ਤੇ ਵੀਡੀਓ ਕਾਨਫਰੰਸ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਰੋਨਾ ਕਾਲ ਵਿੱਚ ਲੌਕਡਾਊਨ ਲਗ ਜਾਣ ਨਾਲ ਰੋਜ਼ ਕਮਾ ਕੇ ਰੋਜ਼ ਖਾਣ ਵਾਲੇ ਇੱਕ ਬਹੁਤ ਵੱਡੇ ਤਬਕੇ ਦਾ ਰੋਜ਼ਗਾਰ ਖ਼ਤਮ ਹੋ ਗਿਆ ਅਤੇ ਪੂਰੀ ਦੁਨੀਆ ਇਹ ਦੇਖ ਰਹੀ ਸੀ ਕਿ ਭਾਰਤ ਇਨ੍ਹਾਂ 80 ਕਰੋੜ ਗ਼ਰੀਬ ਲੋਕਾਂ ਨੂੰ ਕਿਸ ਪ੍ਰਕਾਰ ਮੈਨੇਜ ਕਰੇਗਾ। ਇੱਥੇ ਵੀ ਟੈਕਨੋਲੋਜੀ ਦਾ ਉਪਯੋਗ ਕਰਕੇ ਮੋਦੀ ਜੀ ਨੇ 2 ਸਾਲ ਤੱਕ ਦੇਸ਼ ਦੇ ਹਰ ਗ਼ਰੀਬ ਵਿਅਕਤੀ ਨੂੰ ਪ੍ਰਤੀ ਮਹੀਨੇ ਪੰਜ ਕਿਲੋ ਅਨਾਜ ਫ੍ਰੀ ਆਵ੍ ਕੌਸਟ ਦੇਣ ਦਾ ਕੰਮ ਕੀਤਾ ਹੈ ਅਤੇ ਇਸ ਦੇ ਅੰਦਰ ਕੋਈ ਕੁਤਾਹੀ ਨਹੀਂ ਹੋਈ ਕਿਉਂਕਿ ਥੰਬ ਇੰਪ੍ਰੈਸ਼ਨ ਨਾਲ ਹੀ ਅਨਾਜ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ 80 ਕਰੋੜ ਗ਼ਰੀਬ ਲੋਕਾਂ ਨੂੰ ਭਾਰਤ ਸਰਕਾਰ ਵੱਲੋਂ 2 ਸਾਲ ਤੱਕ ਹਰ ਮਹੀਨੇ 5 ਕਿਲੋ ਅਨਾਜ ਮੁਫ਼ਤ ਭੇਜਣ ਦਾ ਕੰਮ ਕੀਤਾ ਅਤੇ ਗ਼ਰੀਬ ਦੇ ਘਰ ਦਾ ਚੁੱਲ੍ਹਾ ਅਤੇ ਰਸੋਈ ਨਿਰਵਿਘਨ ਚਲਦੀ ਰਹੇ ਇਸ ਦੀ ਚਿੰਤਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋ ਉਦਾਹਰਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਦੇਸ਼ ਦਾ ਦੂਰਦਰਸ਼ੀ ਪ੍ਰਧਾਨ ਮੰਤਰੀ ਟੈਕਨੋਲੋਜੀ ਦਾ ਸਹਾਰਾ ਲੈ ਕੇ ਕੋਈ ਚੀਜ਼ ਠਾਣ ਲੈਂਦਾ ਹੈ ਤਾਂ ਫਿਰ ਚਾਹੇ ਸਿਹਤ ਦਾ ਖੇਤਰ ਹੋਵੇ ਜਾਂ ਗ਼ਰੀਬ ਦੇ ਘਰ ਅਨਾਜ ਪਹੁੰਚਾਉਣ ਦਾ, ਟੈਕਨੋਲੋਜੀ ਦੀ ਮਦਦ ਨਾਲ ਕਿਸੇ ਨਾਲ ਅਨਿਆਂ ਕੀਤੇ ਬਗੈਰ, ਸਭ ਨੂੰ ਆਪਣਾ ਅਧਿਕਾਰ ਦੇ ਕੇ ਅਤੇ ਜ਼ੀਰੋ ਕੁਰਪਸ਼ਨ ਨਾਲ ਟੀਚਿਆਂ ਨੂੰ ਹਾਸਲ ਕੀਤਾ ਜਾ ਸਕਦਾ ਹੈ।

 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਸੇ ਹਫ਼ਤੇ ਕੈਬਨਿਟ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਮੁਫ਼ਤ ਵਿੱਚ ਅਨਾਜ ਦੇਣ ਦੀ ਯੋਜਨਾ ਨੂੰ 30 ਸਤੰਬਰ 2022 ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ, ਮੈਂ ਇਸ ਲਈ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਲਗਭਗ 3,40,000 ਕਰੋੜ ਰੁਪਏ ਦਾ ਇੱਕ ਹਜ਼ਾਰ ਲੱਖ ਮੀਟ੍ਰਿਕ ਟਨ ਅਨਾਜ ਵੰਡਣ ਦਾ ਕੰਮ ਪੂਰਾ ਹੋ ਚੁੱਕਿਆ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਹਜ਼ਾਰ ਲੱਖ ਮੀਟ੍ਰਿਕ ਟਨ ਅਨਾਜ 5-5 ਕਿਲੋ ਦੇ ਰੂਪ ਵਿੱਚ ਹਰ ਨਾਗਰਿਕ ਦੇ ਘਰ ਵਿੱਚ ਪਹੁੰਚਿਆ ਅਤੇ ਕੋਈ ਅਵਿਵਸਥਾ ਨਹੀਂ ਹੋਈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਵਿੱਚ ਹਰ ਖੇਤਰ ਵਿੱਚ ਤਬਦੀਲੀ ਹੋ ਰਹੀ ਹੈ, ਚਾਹੇ ਉਹ ਖੇਤੀਬਾੜੀ ਦੇ ਖੇਤਰ ਵਿੱਚ ਹੋਵੇ, ਉਦਯੋਗਿਕ ਵਿਕਾਸ ਵਿੱਚ ਹੋਵੇ, ਦੁਨੀਆ ਵਿੱਚ ਭਾਰਤ ਨੂੰ ਉਤਪਾਦਨ ਦਾ ਹਬ ਬਣਾਉਣ ਵਿੱਚ ਹੋਵੇ, ਨਵੀਂ ਸਿੱਖਿਆ ਨੀਤੀ ਲਿਆਉਣੀ ਹੋਵੇ, ਅਰਬਨ ਡਿਵੈਲਪਮੈਂਟ ਹੋਵੇ, ਗ੍ਰਾਮੀਣ ਵਿਕਾਸ ਹੋਵੇ ਅਤੇ ਗ਼ਰੀਬ ਕਲਿਆਣ ਦੇ ਪ੍ਰੋਗਰਾਮ ਹੋਣ। ਮੋਦੀ ਜੀ ਨੇ 7 ਸਾਲ ਦੇ ਅੰਦਰ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਕੰਮ ਕੀਤਾ ਹੈ।

 

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਭ ਤੋਂ ਵੱਡਾ ਕੰਮ ਦੇਸ਼ ਨੂੰ ਸੁਰੱਖਿਅਤ ਕਰਨ ਦਾ ਕੀਤਾ ਹੈ। ਜਦੋਂ ਅਸੀਂ ਇਨ੍ਹਾਂ ਸਭ ਦਾ ਇੱਕ ਨਿਚੋੜ ਬਣਾਉਂਦੇ ਹਾਂ ਤਾਂ ਅੱਜ ਦੂਰੀ ਦੁਨੀਆ ਵਿੱਚ ਭਾਰਤ ਨੂੰ ਦੇਖਣ ਦਾ ਨਜ਼ਰੀਆ ਬਦਲਿਆ ਹੈ, ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਰਤ ਦੇ ਪਾਸਪੋਰਟ ਦੀ ਵੈਲਿਊ ਵਧਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਨੇ ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੁਦ ਨੂੰ ਬਦਲਣ ਲਈ ਅੱਜ ਬਹੁਤ ਸਾਰੇ ਕੰਮ ਕੀਤੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਦਾ ਟੀਚਾ ਹੈ ਕਿ ਸਾਰੇ ਪ੍ਰਦੇਸ਼ ਆਦਰਸ਼ ਪ੍ਰਸ਼ਾਸਨ ਯੂਨਿਟ ਬਣਨ ਅਤੇ ਚੰਡੀਗੜ੍ਹ ਬਹੁਤ ਵਧੀਆ ਤਰੀਕੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਇੱਛਾ ਅਤੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਸਾਲ ਵਿੱਚ ਜਿਸ ਪ੍ਰਕਾਰ ਨਾਲ ਨਵੀਆਂ ਯੋਜਨਾਵਾਂ ਚਾਲੂ ਕੀਤੀਆਂ ਗਈਆਂ ਹਨ, ਮੈਨੂੰ ਪੂਰਾ ਭਰੋਸਾ ਹੈ ਕਿ ਮੋਦੀ ਸਰਕਾਰ ਦੀ ਕਾਰਜ ਸੰਸਕ੍ਰਿਤੀ ਤਹਿਤ ਯੋਜਨਾਵਾਂ ਦਾ ਜੋ ਨਿਸ਼ਚਿਤ ਕਾਲਖੰਡ ਹੈ, ਉੇਸੀ ਕਾਲਖੰਡ ਵਿੱਚ ਇਨ੍ਹਾਂ ਦਾ ਉਦਘਾਟਨ ਵੀ ਹੋਵੇਗਾ ਅਤੇ ਲੋਕਾਂ ਨੂੰ ਇਨ੍ਹਾਂ ਦੀਆਂ ਸੁਵਿਧਾਵਾਂ ਵੀ ਮਿਲਣ ਲਗਣ। 

 

 *****

 

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1810278) Visitor Counter : 195


Read this release in: English , Urdu , Hindi