ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਦੀਆਂ ਵਿਭਿੰਨ ਯੁਵਾ ਅਤੇ ਖੇਡ ਵਿਕਾਸ ਸਕੀਮਾਂ ਦੇ ਤਹਿਤ ਪਿਛਲੇ ਪੰਜ ਵਰ੍ਹਿਆਂ ਵਿੱਚ 12,788.87 ਕਰੋੜ ਰੁਪਏ ਵੰਡੇ ਗਏ: ਸ਼੍ਰੀ ਅਨੁਰਾਗ ਠਾਕੁਰ

Posted On: 24 MAR 2022 3:20PM by PIB Chandigarh

ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਦੁਆਰਾ ਨੌਜਵਾਨਾਂ ਅਤੇ ਖੇਡਾਂ ਦੇ ਵਿਕਾਸ ਦੇ ਲਈ ਰਾਜ-ਵਾਰ ਨਹੀਂ, ਬਲਕਿ ਯੋਜਨਾ-ਵਾਰ ਫੰਡ ਅਲਾਟ/ਜਾਰੀ ਕੀਤੇ ਜਾਂਦੇ ਹਨ। ਪਿਛਲੇ ਪੰਜ ਵਰ੍ਹਿਆਂ ਦੇ ਦੌਰਾਨ ਅਤੇ ਚਾਲੂ ਵਿੱਤ ਵਰ੍ਹੇ ਵਿੱਚ, ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਦੀਆਂ ਵਿਭਿੰਨ ਯੁਵਾ ਤੇ ਖੇਡ ਵਿਕਾਸ ਯੋਜਨਾਵਾਂ ਦੇ ਤਹਿਤ ਕੁੱਲ 12,788.87 ਕਰੋੜ ਰੁਪਏ ਵੰਡੇ ਗਏ ਅਤੇ 11,482.77 ਕਰੋੜ ਰੁਪਏ ਦਾ ਉਪਯੋਗ ਕੀਤੇ ਜਾ ਚੁੱਕੇ ਹਨ।

 

ਕੇਂਦਰ ਸਰਕਾਰ ਨੂੰ ਸਮੇਂ-ਸਮੇਂ ‘ਤੇ ਵਿਭਿੰਨ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਯੁਵਾ ਪ੍ਰੋਗਰਾਮ ਅਤੇ ਖੇਡ ਨਾਲ ਸੰਬੰਧਿਤ ਪ੍ਰਸਾਤ ਪ੍ਰਾਪਤ ਹੁੰਦੇ ਰਹਿੰਦੇ ਹਨ। ਪ੍ਰਸਤਾਵਾਂ ਨੂੰ ਸੰਬੰਧਿਤ ਯੋਜਨਾਵਾਂ ਦੇ ਮਾਨਕਾਂ ਦੇ ਅਨੁਸਾਰ ਉਨ੍ਹਾਂ ਦੀ ਪੂਰਨਤਾ, ਤਕਨੀਕੀ ਵਿਵਹਾਰਿਤਾ ਅਤੇ ਯੋਜਨਾਵਾਂ ਦੇ ਤਹਿਤ ਧਨ ਦੀ ਉਪਲਬਧਤਾ ਦੇ ਅਧੀਨ ਪ੍ਰਵਾਨ ਕੀਤਾ ਜਾਂਦਾ ਹੈ। ਖੇਲੋ ਇੰਡੀਆ ਯੋਜਨਾ ਦੇ ਘਟਕ ਖੇਡ ਬੁਨਿਆਦੀ ਢਾਂਚੇ ਦਾ ਉਪਯੋਗ ਅਤੇ ਨਿਰਮਾਣ ਦੇ ਤਹਿਤ, ਦੇਸ਼ ਭਰ ਵਿੱਚ 289 ਖੇਡ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 11 ਪ੍ਰੋਜੈਕਟਾਂ ਬਿਹਾਰ ਰਾਜ ਵਿੱਚ ਹਨ।

 

ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੀਆਂ ਸਾਰੀਆਂ ਯੋਜਨਾਵਾਂ ਲੈਂਗਿਕ ਤੌਰ ‘ਤੇ ਨਿਰਪੱਖ ਹਨ, ਜੋ ਪੁਰਸ਼ ਅਤੇ ਮਹਿਲਾ ਦੋਵਾਂ ਖਿਡਾਰੀਆਂ ਨੂੰ ਬਰਾਬਰ ਤੌਰ ‘ਤੇ ਪੂਰਾ ਅਵਸਰ ਪ੍ਰਦਾਨ ਕਰਦੀਆਂ ਹਨ ਅਤੇ ਮਹਿਲਾਵਾਂ ਦੇ ਲਈ ਖੇਡ ਦੇ ਵਿਕਾਸ ਦਾ ਵੀ ਧਿਆਨ ਰੱਖਦੀਆਂ ਹਨ। ਇਸ ਦੇ ਇਲਾਵਾ, ‘ਸਪੋਰਟਸ ਫਾਰ ਵੀਮੇਨ’ ਨਾਮ ਦੀ ਖੇਲੋ ਇੰਡੀਆ ਯੋਜਨਾ ਦਾ ਇੱਕ ਪ੍ਰੋਗਰਾਮ, ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਦਰਮਿਆਨ ਖੇਡਾਂ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਕੀਤਾ ਗਿਆ ਹੈ।

 

ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*******

ਐੱਨਬੀ/ਓਏ


(Release ID: 1809493) ਵਿਜ਼ੀਟਰ ਕਾਊਂਟਰ : 134