ਗ੍ਰਹਿ ਮੰਤਰਾਲਾ
ਜੰਮੂ ਤੇ ਕਸ਼ਮੀਰ ਵਿੱਚ ਵਿਕਾਸ ਪ੍ਰੋਜੈਕਟ
Posted On:
23 MAR 2022 3:57PM by PIB Chandigarh
ਜੰਮੂ ਤੇ ਕਸ਼ਮੀਰ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਅਨੁਸਾਰ, 2019 ਤੋਂ ਲੈ ਕੇ ਹੁਣ ਤੱਕ ਜੰਮੂ ਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੱਖ-ਵੱਖ ਖੇਤਰਾਂ/ ਸਕੀਮਾਂ ਦੇ ਤਹਿਤ 1,41,815 ਨਵੇਂ ਕੰਮ/ ਪ੍ਰੋਜੈਕਟ ਲਏ ਗਏ ਹਨ। ਇਨ੍ਹਾਂ ਕੰਮਾਂ/ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 27,274.00 ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਏ ਗਏ ਹਨ। ਪ੍ਰੋਜੈਕਟ ਨਿਰਮਾਣ ਅਤੇ ਖਰੀਦ ਗਤੀਵਿਧੀਆਂ ਨਿੱਜੀ ਖੇਤਰ ਵਿੱਚ ਸਮੱਗਰੀ, ਉਪਕਰਣਾਂ ਅਤੇ ਔਜ਼ਾਰਾਂ ਦੀ ਸਪਲਾਈ ਵਿੱਚ ਲਗੇ ਲੋਕਾਂ ਤੋਂ ਇਲਾਵਾ ਹੁਨਰਮੰਦ ਅਤੇ ਗ਼ੈਰ-ਹੁਨਰਮੰਦ ਮਜ਼ਦੂਰਾਂ, ਇੰਜੀਨੀਅਰਾਂ, ਟ੍ਰਾਂਸਪੋਰਟਰਾਂ ਅਤੇ ਛੋਟੇ ਕਾਰੋਬਾਰਾਂ ਲਈ ਮਹੱਤਵਪੂਰਨ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਨਿਵੇਸ਼ ਨੇ ਜੰਮੂ ਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲਗਭਗ 1,169 ਲੱਖ ਮਾਨਵ ਦਿਵਸ ਦਾ ਰੋਜ਼ਗਾਰ ਪੈਦਾ ਕੀਤਾ ਹੈ। ਮੁੱਖ ਬੁਨਿਆਦੀ ਢਾਂਚੇ ਦੇ ਖੇਤਰਾਂ ਦੀ ਸਥਿਤੀ ਹੇਠਾਂ ਦਿੱਤੀ ਗਈ ਹੈ:
ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕਨੈਕਟੀਵਿਟੀ ਅਤੇ ਊਰਜਾ ਵਿੱਚ ਬੁਨਿਆਦੀ ਢਾਂਚੇ ਦੀ ਸਥਿਤੀ
ਖਾਸ ਵੇਰਵੇ
|
2019 ਤੋਂ ਪਹਿਲਾਂ ਦੀ ਸਥਿਤੀ
|
ਮੌਜੂਦਾ ਸਥਿਤੀ
|
1. ਕਨੈਕਟੀਵਿਟੀ
|
ਸੜਕ ਦੀ ਲੰਬਾਈ
|
39,345 ਕਿਲੋਮੀਟਰ
|
41,141 ਕਿਲੋਮੀਟਰ
|
ਬਲੈਕਟੌਪ ਸੜਕਾਂ ਦਾ %
|
66%
|
74%
|
ਸੜਕਾਂ ’ਤੇ ਔਸਤ ਰੋੜੀ ਵਿਛਾਉਣਾ
|
6.54 ਕਿਲੋਮੀਟਰ ਪ੍ਰਤੀ ਦਿਨ
|
20.68 ਕਿਲੋਮੀਟਰ ਪ੍ਰਤੀ ਦਿਨ
|
ਟੋਇਆਂ ਦੀ ਮੁਰੰਮਤ ਲਈ ਯੋਜਨਾ
|
ਨਹੀਂ
|
ਟੋਇਆਂ ਤੋਂ ਮੁਕਤ ਸੜਕ ਦਾ ਪ੍ਰੋਗਰਾਮ ਉਲੀਕਿਆ ਗਿਆ। 2021-22 ਲਈ 5,900 ਕਿਲੋਮੀਟਰ ਪ੍ਰਭਾਵੀ ਸੜਕ ਨੂੰ ਟੋਇਆਂ ਤੋਂ ਮੁਕਤ ਬਣਾਉਣ ਦਾ ਟੀਚਾ ਹੈ (4,600 ਕਿਲੋਮੀਟਰ ਪ੍ਰਾਪਤ ਕੀਤਾ ਗਿਆ ਹੈ)
|
ਪੀਐੱਮਜੀਐੱਸਵਾਈ ਸੜਕ ਦੀ ਲੰਬਾਈ ਇੱਕ ਸਾਲ ਵਿੱਚ ਹਾਸਲ ਕੀਤੀ ਗਈ
ਰਾਸ਼ਟਰੀ ਪੱਧਰ ’ਤੇ ਪੀਐੱਮਜੀਐੱਸਵਾਈ ਰੈਂਕ
|
1,622 ਕਿਲੋਮੀਟਰ
12ਵਾਂ ਰੈਂਕ
|
2,127 ਕਿਲੋਮੀਟਰ
4 ਰੈਂਕ
|
ਟਰੱਕਾਂ ਲਈ ਔਸਤ ਲੇਓਵਰ
ਯਾਤਰੀ ਦਾ ਸਫ਼ਰ ਕਰਨ ਦਾ ਸਮਾਂ
|
24-72 ਘੰਟੇ
7-12 ਘੰਟੇ
|
12 ਘੰਟੇ ਤੋਂ ਘੱਟ।
5.50 ਘੰਟੇ
|
ਜੰਮੂ-ਡੋਡਾ ਯਾਤਰਾ ਦਾ ਸਮਾਂ
|
5.50 ਘੰਟੇ
|
3.50 ਘੰਟੇ
|
ਜੰਮੂ-ਕਿਸ਼ਤਵਾੜ ਯਾਤਰਾ ਦਾ ਸਮਾਂ
|
7.50 ਘੰਟੇ
|
5.00 ਘੰਟੇ
|
ਕਸ਼ਮੀਰ ਨੂੰ ਰੇਲ ਸੰਪਰਕ ਪ੍ਰਦਾਨ ਕਰਨ ਲਈ ਚਨਾਬ ਦਰਿਆ ਉੱਤੇ 1,315 ਮੀਟਰ ਲੰਬਾ ਰੇਲਵੇ ਪੁਲ਼
|
|
ਪੂਰਾ ਕਰਨ ਲਈ ਟੀਚਾ ਮਿਤੀ
ਸਤੰਬਰ 2022
|
ਹੋਰ ਪ੍ਰਾਪਤੀਆਂ
|
|
- 4 ਰਾਸ਼ਟਰੀ ਮਾਰਗ ਪ੍ਰੋਜੈਕਟ 2022 ਦੌਰਾਨ ਪੂਰੇ ਕੀਤੇ ਜਾ ਰਹੇ ਹਨ
- ਦਿੱਲੀ-ਅੰਮ੍ਰਿਤਸਰ- ਕਟੜਾ ਐਕਸਪ੍ਰੈੱਸ ਵੇਅ ਨੂੰ ਲਾਗੂ ਕੀਤਾ ਜਾ ਰਿਹਾ ਹੈ।
- ਭਾਰਤ ਮਾਲਾ ਦੇ ਤਹਿਤ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ 10 ਨਵੇਂ ਸੜਕ/ ਸੁਰੰਗ ਪ੍ਰੋਜੈਕਟਾਂ ਲਈ ਸਹਿਮਤੀ ਦਿੱਤੀ ਗਈ ਹੈ।
|
|
ਖਾਸ
|
2019 ਤੋਂ ਪਹਿਲਾਂ ਦੀ ਸਥਿਤੀ
|
ਮੌਜੂਦਾ ਸਥਿਤੀ
|
2. ਊਰਜਾ
|
ਪਣ ਬਿਜਲੀ
(ਸਮਰੱਥਾ ਪੈਦਾ ਕੀਤੀ ਗਈ)
|
3,505 ਮੈਗਾਵਾਟ
|
ਅਗਲੇ ਲਗਭਗ 5 ਸਾਲਾਂ ਵਿੱਚ, 5,186 ਮੈਗਾਵਾਟ ਦੀ ਕੁੱਲ ਸਮਰੱਥਾ ਦੇ ਨਾਲ 21 ਪਣ-ਬਿਜਲੀ ਪ੍ਰੋਜੈਕਟ ਵਿਕਸਤ ਕੀਤੇ ਜਾ ਰਹੇ ਹਨ। ਪ੍ਰਮੁੱਖ ਪਣ ਬਿਜਲੀ ਪ੍ਰੋਜੈਕਟਾਂ ਵਿੱਚ ਪਾਕਲਦੁਲ, ਕਿਰੂ, ਕਵਾਰ, ਉਰੀ (ਪੜਾਅ-2), ਦੁਲਹਸਤੀ (ਪੜਾਅ-2), ਸਾਵਲਕੋਟ, ਕਿਰਥਾਈ-2 ਅਤੇ ਰੈਟਲ ਸ਼ਾਮਲ ਹਨ।
|
ਟ੍ਰਾਂਸਮਿਸ਼ਨ ਸਿਸਟਮ
ਟ੍ਰਾਂਸਫਾਰਮੇਸ਼ਨ ਸਮਰੱਥਾ
ਲਾਈਨ ਦੀ ਲੰਬਾਈ 220 ਕੇਵੀ
ਲਾਈਨ ਦੀ ਲੰਬਾਈ 132 ਕੇਵੀ
|
8,234 ਐੱਮਵੀਏ
804 ਸੀਕੇਐੱਮਐੱਸ
1,955 ਸੀਕੇਐੱਮਐੱਸ
|
10,264 ਐੱਮਵੀਏ
1,220 ਸੀਕੇਐੱਮਐੱਸ
2,265 ਸੀਕੇਐੱਮਐੱਸ
|
ਵੰਡ ਪ੍ਰਣਾਲੀ
ਟ੍ਰਾਂਸਫਾਰਮੇਸ਼ਨ ਸਮਰੱਥਾ
ਐੱਚਟੀ ਲਾਈਨ ਦੀ ਲੰਬਾਈ
ਐੱਲਟੀ ਲਾਈਨ ਦੀ ਲੰਬਾਈ
|
12,745 ਐੱਮਵੀਏ
41,204 ਸੀਕੇਐੱਮਐੱਸ
79,754 ਸੀਕੇਐੱਮਐੱਸ
|
16,574 ਐੱਮਵੀਏ
45,101 ਸੀਕੇਐੱਮਐੱਸ
96,017 ਸੀਕੇਐੱਮਐੱਸ
(ਸੀਕੇਐੱਮਐੱਸ - ਸਰਕਟ ਕਿਲੋਮੀਟਰ)
|
ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ
|
|
ਏਟੀ ਐਂਡ ਸੀ ਦੇ ਨੁਕਸਾਨ ਨੂੰ ਘਟਾਉਣ ਅਤੇ 24x7 ਬਿਜਲੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਨਵੀਂ ਸਕੀਮ “ਰਿਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ” (ਆਰਡੀਐੱਸਐੱਸ) ਅਤੇ 11,767 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
|
ਕਨੈਕਟੀਵਿਟੀ ਅਤੇ ਊਰਜਾ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਤੋਂ ਇਲਾਵਾ, ਹੋਰ ਖੇਤਰਾਂ ਵਿੱਚ ਪ੍ਰਗਤੀ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੈ:
i. ਪੀਐੱਮਡੀਪੀ-2015: ਪ੍ਰਧਾਨ ਮੰਤਰੀ ਵਿਕਾਸ ਪੈਕੇਜ-2015 ਦੇ ਤਹਿਤ ਜੰਮੂ ਤੇ ਕਸ਼ਮੀਰ ਦੇ ਖੇਤਰ ਵਿੱਚ ਲਾਗੂ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਵਿੱਚ ਤੇਜ਼ੀ ਆਈ ਹੈ। ਸੜਕਾਂ, ਬਿਜਲੀ, ਸਿਹਤ, ਸਿੱਖਿਆ, ਟੂਰਿਜ਼ਮ, ਖੇਤੀਬਾੜੀ, ਹੁਨਰ ਵਿਕਾਸ ਆਦਿ ਵਰਗੇ ਵੱਖ-ਵੱਖ ਖੇਤਰਾਂ ਵਿੱਚ 58,477 ਕਰੋੜ ਰੁਪਏ ਦੀ ਲਾਗਤ ਨਾਲ 15 ਮੰਤਰਾਲਿਆਂ ਨਾਲ ਸੰਬੰਧਿਤ 53 ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 25 ਪ੍ਰੋਜੈਕਟ ਪੂਰਣ ਮੁਕੰਮਲ ਜਾਂ ਕਾਫ਼ੀ ਰੂਪ ਵਿੱਚ ਮੁਕੰਮਲ ਹੋ ਚੁੱਕੇ ਹਨ।
ii. ਲਟਕੇ ਹੋਏ ਪ੍ਰੋਜੈਕਟ: ਲਟਕਦੇ ਪ੍ਰੋਜੈਕਟ ਪ੍ਰੋਗਰਾਮ ਦੇ ਤਹਿਤ, 1,984 ਕਰੋੜ ਰੁਪਏ ਦੇ 1,193 ਪ੍ਰੋਜੈਕਟ ਪੂਰੇ ਕੀਤੇ ਗਏ ਸਨ, ਜਿਨ੍ਹਾਂ ਵਿੱਚ 5 ਪ੍ਰੋਜੈਕਟ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਅਧੂਰੇ ਪਏ ਸਨ, 15 ਪ੍ਰੋਜੈਕਟ 15 ਸਾਲਾਂ ਤੋਂ ਵੱਧ ਅਤੇ 165 ਪ੍ਰੋਜੈਕਟ 10 ਸਾਲਾਂ ਤੋਂ ਵੱਧ ਸਮੇਂ ਤੋਂ ਲਟਕੇ ਪਏ ਸਨ।
iii. ਸਿਹਤ: 2 ਨਵੇਂ ਏਮਸ, 7 ਨਵੇਂ ਮੈਡੀਕਲ ਕਾਲਜ, 2 ਸਟੇਟ ਕੈਂਸਰ ਇੰਸਟੀਟਿਊਟ ਅਤੇ 15 ਨਰਸਿੰਗ ਕਾਲਜ ਹਾਲ ਹੀ ਵਿੱਚ ਲਏ ਗਏ/ ਕਾਰਜ ਅਧੀਨ ਹਨ। 854 ਸੀਟਾਂ ਦੀ ਦਾਖਲਾ ਸਮਰੱਥਾ ਸ਼ਾਮਲ ਕੀਤੀ ਗਈ ਸੀ ਜਿਸ ਵਿੱਚ 600 ਐੱਮਬੀਬੀਐੱਸ, 50 ਪੀਜੀ ਕੋਰਸ, 26 ਬੀਡੀਐੱਸ, 38 ਐੱਮਡੀਐੱਸ, ਅਤੇ 140 ਡੀਐੱਨਬੀ ਸ਼ਾਮਲ ਹਨ।
iv. ਜਲ ਜੀਵਨ ਮਿਸ਼ਨ: ਘਰੇਲੂ ਟੂਟੀ ਦੇ ਪਾਣੀ ਦੇ ਕਨੈਕਸ਼ਨ 5.75 ਲੱਖ ਪਰਿਵਾਰਾਂ (31%) ਤੋਂ ਵਧ ਕੇ 10.55 ਲੱਖ ਪਰਿਵਾਰਾਂ (57%) ਤੱਕ ਹੋ ਗਏ ਹਨ। ਦੋ ਜ਼ਿਲ੍ਹੇ (ਸ਼੍ਰੀਨਗਰ ਅਤੇ ਗੰਦਰਬਲ) ਹਰ ਘਰ ਜਲ ਜ਼ਿਲ੍ਹੇ ਬਣਾਏ ਗਏ ਹਨ। ਸਾਰੇ ਗ੍ਰਾਮੀਣ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਸਿਹਤ ਸੰਸਥਾਵਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਦਿੱਤੇ ਗਏ ਹਨ।
v. ਸਿੰਚਾਈ ਅਤੇ ਹੜ੍ਹ ਕੰਟਰੋਲ: ਤਿੰਨ ਵੱਡੇ ਸਿੰਚਾਈ ਪ੍ਰੋਜੈਕਟ ਜਿਵੇਂ ਮੇਨ ਰਾਵੀ ਨਹਿਰ (62 ਕਰੋੜ ਰੁਪਏ), ਤਰਾਲ ਲਿਫਟ ਸਿੰਚਾਈ ਯੋਜਨਾ ਦਾ ਤੀਜਾ ਪੜਾਅ (45 ਕਰੋੜ ਰੁਪਏ) ਅਤੇ ਜਿਹਲਮ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਦੀ ਵਿਆਪਕ ਹੜ੍ਹ ਪ੍ਰਬੰਧਨ ਯੋਜਨਾ-ਫੇਜ਼-1 ਨੂੰ 399.29 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਕੀਤੇ ਜਾ ਚੁੱਕੇ ਹਨ।
vi. ਸਿੱਖਿਆ: ਜੰਮੂ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ (ਆਈਆਈਟੀ) ਅਤੇ ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (ਆਈਆਈਐੱਮ) ਨੂੰ ਕਾਰਜਸ਼ੀਲ ਬਣਾਇਆ ਗਿਆ ਹੈ। ਸਰਕਾਰੀ ਡਿਗਰੀ ਕਾਲਜਾਂ /ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ 96 ਤੋਂ ਵਧ ਕੇ 147 ਹੋ ਗਈ ਹੈ।
ਇਹ ਗੱਲ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।
*********
ਐੱਨਡਬਲਿਊ/ ਆਰਕੇ/ ਏਵਾਈ/ ਆਰਆਰ/ 2290
(Release ID: 1808935)
Visitor Counter : 161