ਰੇਲ ਮੰਤਰਾਲਾ
ਫਰਵਰੀ 2022 ਵਿੱਚ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦਾ ਕਾਰਜ ਪ੍ਰਦਰਸ਼ਨ
“ਜੀਵਨ ਰੱਖਿਆ” ਮਿਸ਼ਨ ਦੇ ਤਹਿਤ ਆਰਪੀਐੱਫ ਕਰਮਚਾਰੀਆਂ ਨੇ 62 ਲੋਕਾਂ ਦੀ ਜਾਨ ਬਚਾਈ
ਫਰਵਰੀ, 2022 ਵਿੱਚ 787 ਲੜਕੇ ਅਤੇ 369 ਲੜਕੀਆਂ ਸਹਿਤ 1156 ਬੱਚਿਆਂ ਦਾ ਬਚਾਅ ਕੀਤਾ ਗਿਆ
ਮਹਿਲਾ ਆਰਪੀਐੱਫ ਕਰਮੀਆਂ ਨੇ “ਓਪਰੇਸ਼ਨ ਮਾਤ੍ਰ ਸ਼ਕਤੀ” ਦੇ ਤਹਿਤ 9 ਗਰਭਵਤੀ ਮਹਿਲਾ ਯਾਤਰੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ
ਆਰਪੀਐਫ ਨੇ ਫਰਵਰੀ 2022 ਵਿੱਚ “ਓਪਰੇਸ਼ਨ ਅਮਾਨਤ” ਦੇ ਤਹਿਤ 1746 ਯਾਤਰੀਆਂ ਨੂੰ 2.93 ਕਰੋੜ ਰੁਪਏ ਤੋਂ ਅਧਿਕ ਮੁੱਲ ਦੇ ਸਮਾਨ ਉਨ੍ਹਾਂ ਨੂੰ ਵਾਪਸ ਦਿਵਾਇਆ
ਆਰਪੀਐੱਫ ਦੁਆਰਾ ਫਰਵਰੀ, 2022 ਵਿੱਚ 2.28 ਕਰੋੜ ਰੁਪਏ ਮੁੱਲ ਦੇ ਨਾਰਕੋਟਿਕ ਉਤਪਾਦ ਬਰਾਮਦ ਕੀਤਾ ਗਏ
Posted On:
16 MAR 2022 1:45PM by PIB Chandigarh
ਰਾਸ਼ਟਰ ਅਤੇ ਉਸ ਦੇ ਨਾਗਰਿਕਾਂ ਦੀ ਸੇਵਾ ਵਿੱਚ ਰੇਲਵੇ ਸੁਰੱਖਿਆ ਬਲ ਦੇ ਸਮਰਪਣ ਨੂੰ ਤਿੰਨ ਸ਼ਬਦਾਂ- ਸੁਰਕਸ਼ਾ, ਸਤਰਕਤਾ, ਸੇਵਾ ਦੇ ਰੂਪ ਵਿੱਚ ਦੱਸਿਆ ਜਾ ਸਕਦਾ ਹੈ। ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੂੰ ਰੇਲਵੇ ਸੰਪਤੀ, ਯਾਤਰੀ ਖੇਤਰ, ਯਾਤਰੀਆਂ ਅਤੇ ਉਸ ਨਾਲ ਜੁੜੇ ਮਾਮਲਿਆਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਉਹ ਜ਼ਰੂਰਤਮੰਦ ਯਾਤਰੀਆਂ ਨੂੰ ਸਹਾਇਤਾ ਵੀ ਪ੍ਰਦਾਨ ਕਰਨ ਦੇ ਨਾਲ-ਨਾਲ ਦੇਖਭਾਲ ਅਤੇ ਸੁਰੱਖਿਆ ਦੀਆਂ ਜ਼ਰੂਰਤ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਦਾ ਬਚਾਅ ਵੀ ਕਰਦੇ ਹਨ।
ਸੰਕਟਗ੍ਰਸਤ ਮਾਨਵ ਜੀਵਨ ਨੂੰ ਬਚਾਉਣਾ ਭਲੇ ਸਾਡੇ ਮੈਨਡੇਟ ਡਿਊਟੀ ਨਹੀਂ ਹੈ, ਲੇਕਿਨ ਇਹ ਹਰੇਕ ਨਾਗਰਿਕ ਲਈ ਪਰਮਾਤਮਾ ਦੁਆਰਾ ਨਿਰਧਾਰਿਤ ਇੱਕ ਕਰੱਤਵ ਹੈ। “ਵਰਦੀ ਵਿੱਚ ਨਾਗਰਿਕ” ਹੋਣ ਦੇ ਨਾਤੇ ਸਾਡੇ ਕਰਮਚਾਰੀ ਹੋਰ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਕਰੱਤਵ ਦੀ ਪੁਕਾਰ ਤੋਂ ਵੀ ਅੱਗੇ ਜਾਂਦੇ ਹਨ। ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਯਾਤਰੀ ਟ੍ਰੇਨ ਵਿੱਚ ਚੜ੍ਹਨ /ਉੱਤਰਨ ਦਾ ਯਤਨ ਕਰਦੇ ਹਨ ਅਤੇ ਟ੍ਰੇਨ ਦੇ ਪਹੀਏ ਦੇ ਨਿਚੇ ਆਉਣ ਦੇ ਜੋਖਿਮ ਦੇ ਨਾਲ ਫਿਸਲ ਜਾਂਦੇ ਹਨ। ਮਿਸ਼ਨ “ ਜੀਵਨ ਰੱਖਿਆ” ਦੇ ਤਹਿਤ ਆਰਪੀਐੱਫ ਕਰਮਚਾਰੀਆਂ ਨੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਫਰਵਰੀ 2022 ਦੇ ਦੌਰਾਨ 63 (35 ਪੁਰਸ਼ + 27 ਮਹਿਲਾ) ਅਤੇ 2022 ਦੇ ਦੌਰਾਨ 114 ਲੋਕਾਂ ਦੀ ਜਾਨ ਬਚਾਈ।
ਰੇਲਵੇ ਦੇ ਸੰਪਰਕ ਵਿੱਚ ਆਉਣ ਵਾਲੇ ਸੰਕਟਗ੍ਰਸਟ ਬੱਚਿਆਂ ਦੇ ਸ਼ੋਸ਼ਣ ਜਾ ਤਸਕਰੀ ਦੀ ਸੰਭਾਵਨਾ ਅਧਿਕ ਹੁੰਦੀ ਹੈ। ਸ਼ੋਸ਼ਣ ਦੇ ਪੜਾਅ ਤੋਂ ਪਹਿਲੇ ਪੀੜਤ ਬੱਚਿਆਂ ਦੀ ਆਵਾਜਾਈ ਹੁੰਦੀ ਹੈ। ਇੱਕ ਬਾਰ ਜਦ ਬੱਚੇ ਦਾ ਸ਼ੋਸ਼ਣ ਹੋ ਜਾਂਦਾ ਹੈ ਤਾਂ ਪੁਰਨਵਾਸ ਦਾ ਕੋਈ ਵੀ ਉਪਾਅ ਚਾਹੇ ਉਹ ਕਿੰਨਾ ਵੀ ਪ੍ਰਭਾਵੀ ਕਿਉਂ ਨਾ ਹੋਵੇ, ਸ਼ੋਸ਼ਣ ਦੇ ਕਾਰਨ ਉਸ ਦੇ ਮਾਨਸ ‘ਤੇ ਲਗੇ ਨਿਸ਼ਾਨਾਂ ਨੂੰ ਮਿਟਾ ਨਹੀਂ ਸਕਦਾ ਹੈ। ਸ਼ੋਸ਼ਣਕਰਤਾ ਦੇ ਹੱਥਾ ਵਿੱਚ ਜਾਣ ਤੋਂ ਪਹਿਲੇ ਬੱਚੇ ਨੂੰ ਸੁਰੱਖਿਅਤ ਕਰਨ ਲਈ ਆਰਪੀਐੱਫ ਰਣਨੀਤਿਕ ਰੂਪ ਤੋਂ ਤੈਨਾਤ ਹੈ। ਬਾਲ ਸੁਰੱਖਿਆ ਅਤੇ ਬਚਾਅ ਦੇ ਲਈ ਆਰਪੀਐੱਫ ਦੀ ਰਣਨੀਤਿਕ ਸਥਿਤੀ ਦਾ ਲਾਭ ਚੁੱਕਣ ਲਈ।
ਅਸੀਂ “ਓਪਰੇਸ਼ਨ ਨੰਨੇ ਫਰਿਸਤੇ” ਸ਼ੁਰੂ ਕੀਤਾ ਹੈ। ਆਰਪੀਐੱਫ ਉਨ੍ਹਾਂ ਬੱਚਿਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਦਾ ਨੇਕ ਕਾਰਜ ਕਰਦਾ ਹੈ ਜਿਨ੍ਹਾਂ ਨੂੰ ਦੇਖਭਾਲ ਅਤੇ ਸੁਰੱਖਿਆ ਦੀ ਜ਼ਰੂਰਤ ਹੁੰਦੀ ਹੈ ਜੋ ਵੱਖ-ਵੱਖ ਕਾਰਨਾਂ ਤੋਂ ਆਪਣੇ ਪਰਿਵਾਰ ਨੂੰ ਖੋਹ ਜਾਂਦੇ ਹਨ ਜਾਂ ਅਲਗ ਹੋ ਜਾਂਦੇ ਹਨ। ਫਰਵਰੀ 2022 ਦੇ ਮਹੀਨੇ ਦੇ ਦੌਰਾਨ, ਦੇਖਭਾਲ ਅਤੇ ਸੁਰੱਖਿਆ ਦੀ ਜ਼ਰੂਰਤ ਵਾਲੇ ਭਾਰਤੀ ਰੇਲਵੇ ਦੇ ਸੰਪਰਕ ਵਿੱਚ ਆਏ 1156 ਬੱਚਿਆਂ (787ਲੜਕੇ+369ਲੜਕੀਆਂ) ਨੂੰ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਸਮੁਚਿਤ ਕਾਰਵਾਈ ਦੁਆਰਾ ਬਚਾਅ ਕੀਤਾ ਗਿਆ। ਆਰਪੀਐੱਫ ਨੇ 2022 ਵਿੱਚ 1488 ਲੜਕੇ ਅਤ 713 ਲੜਕੀਆਂ (ਕੁੱਲ 2201 ਨਾਬਾਲਿਕਾ) ਦਾ ਬਚਾਅ ਕੀਤਾ ਹੈ।
ਆਰਪੀਐੱਫ ਪਰਸੋਨਲ, ਵਿਸ਼ੇਸ਼ ਰੂਪ ਨਾਲ ਮਹਿਲਾ ਆਰਪੀਐੱਫ ਪਰਸੋਨਲ, ਜੋ ਫਿਲਹਾਲ ਬਲ ਵਿੱਚ ਲਗਭਗ 9% ਹਨ, “ਓਪਰੇਸ਼ਨ ਮਾਤ੍ਰ ਸ਼ਕਤੀ” ਦੇ ਤਹਿਤ ਗਰਭਵਤੀ ਮਹਿਲਾਵਾਂ ਦੀ ਵਧ-ਚੜ੍ਹਕੇ ਮਦਦ ਕਰਦੀਆਂ ਹਨ ਜੋ ਆਪਣੀ ਟ੍ਰੇਨ ਯਾਤਰਾ ਦੇ ਦੌਰਾਨ ਡਿਲੀਵਰੀ ਪੀੜਾ ਤੋਂ ਗੁਜਰਦੀਆਂ ਹਨ ਅਤੇ ਸ਼ਿਸ਼ੂ ਨੂੰ ਜਨਮ ਦਿੰਦੀਆਂ ਹਨ। ਫਰਵਰੀ 2022 ਦੇ ਮਹੀਨੇ ਵਿੱਚ ਮਹਿਲਾ ਆਰਪੀਐੱਫ ਪਰਸੋਨਲ ਨੇ 09 ਅਜਿਹੀਆਂ ਮਹਿਲਾ ਯਾਤਰੀਆਂ ਨੂੰ ਸਹਾਇਤਾ ਪ੍ਰਦਾਨ ਕੀਤੀਆਂ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਇਸ ਖੂਬਸੂਰਤ ਦੁਨੀਆ ਵਿੱਚ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅਸੀਂ 2022 ਵਿੱਚ ਅਜਿਹੇ 16 ਮਾਮਲਿਆਂ ਵਿੱਚ ਮਦਦ ਕੀਤੀ ਹੈ।
ਕੋਈ ਯਾਤਰੀ ਟ੍ਰੇਨ ਪਕੜਨ ਜਾਂ ਸਟੇਸ਼ਨ ਨਾਲ ਨਿਕਲਣ ਦੀ ਹੜਬੜੀ ਨਾਲ ਆਪਣਾ ਸਾਰਾ ਸਮਾਨ ਲੈ ਜਾਣਾ ਭੁੱਲ ਜਾਂਦੇ ਹਨ। ਆਰਪੀਐੱਫ ਕਰਮਚਾਰੀ ਅਜਿਹੇ ਸਮਾਨ ਨੂੰ ਸੁਰੱਖਿਆ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ “ਓਪਰੇਸ਼ਨ ਅਮਾਨਤ” ਦੇ ਤਹਿਤ ਸਹੀ ਮਾਲਿਕਾਂ ਤੱਕ ਪਹੁੰਚਾਉਂਦੇ ਹਨ। ਆਰਪੀਐੱਫ ਨੇ ਫਰਵਰੀ 2022 ਵਿੱਚ ਇਸ ਓਪਰੇਸਨ ਦੇ ਤਹਿਤ 1746 ਯਾਤਰੀਆਂ ਨੂੰ 2.93 ਕਰੋੜ ਰੁਪਏ ਤੋਂ ਅਧਿਕ ਮੁੱਲ ਦਾ ਸਮਾਨ ਵਾਪਸ ਦਿਵਾਉਣ। 2022 ਵਿੱਚ, ਅਸੀਂ ਉਨ੍ਹਾਂ ਦੇ ਅਸਲੀ ਮਾਲਿਕਾਂ ਨੂੰ 5.74 ਕਰੋੜ ਰੁਪਏ ਦਾ ਸਮਾਨ ਵਾਪਸ ਕਰ ਦਿੱਤਾ ਹੈ।
ਨਾਰਕੋਟਿਕਸ ਸਮਗੱਰੀ ਨੂੰ ਗੈਰ-ਕਾਨੂੰਨੀ ਰੂਪ ਤੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਰਾਸ਼ਟਰ ਦੇ ਖਿਲਾਫ ਇੱਕ ਗੰਭੀਰ ਅਪਰਾਧ ਹੈ। ਅਸੀਂ ਭਾਰਤੀ ਰੇਲਵੇ ਨੂੰ ਨਸ਼ੀਲੇ ਪਦਾਰਥ ਦੀ ਤਸਕਰੀ ਦਾ ਅੱਡਾ ਨਹੀਂ ਬਣਨ ਦੇਣ ਲਈ ਹਰ ਸੰਭਵ ਯਤਨ ਕਰਨ ਦਾ ਸੰਕਲਪ ਲਿਆ ਹੈ। ਰੇਲ ਦੇ ਰਾਹੀਂ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਖਿਲਾਫ ਅਭਿਯਾਨ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਆਰਪੀਐੱਫ ਨੇ “ਓਪਰੇਸ਼ਨ ਨਾਕਰਸ” ਸੁਰੂ ਕੀਤਾ ਹੈ। ਇਸ ਓਪਰੇਸ਼ਨ ਦੇ ਤਹਿਤ ਆਰਪੀਐੱਫ ਨੇ ਫਰਵਰੀ 2022 ਮਹੀਨੇ ਦੇ ਦੌਰਾਨ 67 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ 2.28 ਕਰੋੜ ਰੁਪਏ ਦੇ ਨਾਰਕੋਟਿਕ ਉਤਪਾਦਾਂ ਨੂੰ ਬਰਾਮਦ ਕੀਤਾ ਹੈ। ਸਾਲ 2022 ਵਿੱਚ 248 ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਜਬਤੀ ਦਾ ਅੰਕੜਾ 3.82 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਆਰਪੀਐੱਫ ਪਰਸੋਨਲ ਦਾ ਮੰਨਣਾ ਹੈ ਕਿ ਵਿਆਪਕ ਸੰਪਰਕ ਵਾਲੇ ਖੇਤਰਾਂ ਵਿੱਚ ਉਨ੍ਹਾਂ ਦੀ ਤੈਨਾਤੀ ਨੂੰ ਲੈ ਕੇ ਉਨ੍ਹਾਂ ਲਈ ਜ਼ੂਰਰੀ ਸਾਫਟ ਸਕਿੱਲਸ ਅਤੇ ਸੇਵਾ ਸਥਿਤੀ ਹੋਣਾ ਲਾਜਮੀ ਹੈ। ਯਾਤਰੀਆਂ ਦੀ ਪ੍ਰਤਿਕਿਰਿਆ ਦੇ ਅਧਾਰ ‘ਤੇ ਅਸੀਂ ਦੇਸ਼ ਅਤੇ ਉਸ ਦੇ ਨਾਗਰਿਕਾਂ ਨੂੰ ਬਿਹਤਰ ਮਦਦ ਕਰਨ ਲਈ ਆਪਣੇ ਕੌਸ਼ਲ ਅਤੇ ਨਿਸ਼ਪਾਦਨ ਨੂੰ ਲਗਾਤਾਰ ਬਿਹਤਰ ਅਤੇ ਅੱਪਡੇਟਿੰਗ ਕਰਨ ਨਾਲ ਜੁਟੇ ਹਨ।
***********
ਆਰਕੇਜੇ/ਐੱਮ
(Release ID: 1806781)
Visitor Counter : 174