ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਲੋਕਾਂ ਨੂੰ ਜਲਦ ਹੀ ਉਨ੍ਹਾਂ ਦੀ ਭਾਸ਼ਾ ਵਿੱਚ ਭੂਮੀ ਅਭਿਲੇਖ ਮਿਲੇਗਾ:ਸ਼੍ਰੀ ਗਿਰੀਰਾਜ ਸਿੰਘ


ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਬਜਟ ਵਿੱਚ ਘੋਸ਼ਿਤ ਭੂਮੀ ਸ਼ਾਸਨ ਸੁਧਾਰਾਂ ‘ਤੇ ਈ-ਬੁੱਕ ਦਾ ਵਿਮੋਚਨ ਕੀਤਾ

ਐੱਨਜੀਡੀਆਰਐੱਸ ਸਾਫਟਵੇਅਰ ਦੇ ਪ੍ਰਯੋਗ ਨਾਲ ਰਾਜ ਸਰਕਾਰਾਂ ਨੂੰ ਭੂ-ਮਾਲੀਆ ਵਿੱਚ ਜ਼ਿਕਰਯੋਗ ਵਾਧਾ ਹੋਇਆ: ਸ਼੍ਰੀ ਗਿਰੀਰਾਜ ਸਿੰਘ

Posted On: 14 MAR 2022 5:32PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਘੋਸ਼ਣਾ ਕੀਤੀ ਕਿ ਜਲਦ ਹੀ ਦੇਸ਼ ਦੇ ਲੋਕ ਆਪਣੀ ਭੂਮੀ ਦਾ ਰਿਕਾਰਡ ਆਪਣੀ ਭਾਸ਼ਾ ਵਿੱਚ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਭੂਮੀ ਸੰਸਾਧਨ ਵਿਭਾਗ, ਗ੍ਰਾਮੀਣ ਵਿਕਾਸ ਮੰਤਰਾਲਾ, ਅਪ੍ਰੈਲ 2022 ਨੂੰ ਬਹੁਭਾਸ਼ੀ ਸਾਫਟਵੇਅਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਦੇ ਬਾਅਦ ਭੂਮੀ ਰਿਕਾਰਡ 22 ਭਾਸ਼ਾਵਾਂ ਵਿੱਚ ਉਪਲਬਧ ਹੋਵੇਗਾ। ਮੰਤਰੀ ਬਜਟ ਵਿੱਚ ਘੋਸ਼ਿਤ ਭੂਮੀ ਸ਼ਾਸਨ ਸੁਧਾਰਾਂ ‘ਤੇ ਇੱਕ ਈ-ਬੁੱਕ ਦਾ ਵਿਮੋਚਨ ਕਰਨ ਦੇ ਬਾਅਦ ਬੋਲ ਰਹੇ ਸਨ, ਜਿਸ ਦਾ ਸਿਰਲੇਖ ਸੀ"Empowering Citizens- Powering India"  (ਨਾਗਰਿਕਾਂ ਨੂੰ ਸਸ਼ਕਤ ਬਣਾਉਣਾ ਭਾਰਤ ਨੂੰ ਸਸ਼ਕਤ ਬਣਾਉਣਾ)”। 

ਸਵਦੇਸ਼ੀ ਰੂਪ ਤੋਂ ਵਿਕਸਿਤ ਐੱਨਜੀਡੀਆਰਐੱਸ (ਰਾਸ਼ਟਰੀ ਸਮਾਨ ਦਸਤਾਵੇਜ਼ ਰਜਿਸਟ੍ਰੇਸ਼ਨ ਪ੍ਰਣਾਲੀ) ਸਾਫਟਵੇਅਰ ‘ਤੇ ਬੋਲਦੇ ਹੋਏ ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਐੱਨਜੀਡੀਆਰਐੱਸ ਸਾਫਟਵੇਅਰ ਲਗਭਗ 4 ਕਰੋੜ ਵਿੱਚ ਤਿਆਰ ਕੀਤਾ ਗਿਆ ਹੈ ਲੇਕਿਨ ਇਸ ਸਾਫਟਵੇਅਰ ਦੇ ਉਪਯੋਗ ਦੇ ਪਰਿਣਾਮਸਵਰੂਪ ਰਾਜ ਸਰਕਾਰਾਂ ਨੂੰ ਭੂ-ਮਾਲੀਆ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਐੱਨਜੀਡੀਆਰਐੱਸ 13 ਰਾਜਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਜਿਸ ਵਿੱਚ 22 ਕਰੋੜ ਲੋਕਾਂ ਨੂੰ ਲਾਭ ਹੋਵੇਗਾ। ਹੁਣ ਤੱਕ ਇਸ ਪ੍ਰਣਾਲੀ ਦੇ ਰਾਹੀਂ 30.9 ਲੱਖ ਦਸਤਾਵੇਜ ਰਜਿਸਟਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ 16 ਹਜ਼ਾਰ ਕਰੋੜ ਤੋਂ ਅਧਿਕ ਦਾ ਮਾਲੀਆ ਪ੍ਰਾਪਤ ਹੋਇਆ ਹੈ।

ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਯੂਐੱਲਪੀਆਈਐੱਨ (ਯੂਨੀਕ ਲੈਂਡ ਪਰਸਲ ਆਈਡੇਂਟਿਫਿਕੇਸ਼ਨ ਨੰਬਰ) ਲਾਗੂ ਹੋਣ ਦੇ ਬਾਅਦ ਗਰੀਬਾਂ ਦੇ ਅਧਿਕਾਰ ਕੋਈ ਨਹੀਂ ਖੋਹ ਸਕਦਾ ULPIN ਨੂੰ PAN, ਆਧਾਰ, ਭੂਮੀ ਅਭਿਲੇਖ, ਅਦਾਲਤ ਅਤੇ ਬੈਂਕਿੰਗ ਪ੍ਰਣਾਲੀ ਨਾਲ ਜੋੜਣ ਨਾਲ ਭੂਮੀ ਮਾਮਲਿਆਂ ਵਿੱਚ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਤੋਂ ਛੁਟਕਾਰਾ ਮਿਲੇਗਾ। ਹੁਣ ਤੱਕ ਯੂਐੱਲਪੀਆਈਐੱਨ ਨੂੰ 14 ਰਾਜਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਮੰਤਰੀ ਨੇ ਰਾਜ ਸਰਕਾਰਾਂ ਤੋਂ ਲੋਕਾਂ ਦਰਮਿਆਨ ਭੂਮੀ ਸੁਧਾਰਾਂ ਬਾਰੇ ਜਾਗਰੂਕਤਾ ਫੈਲਾਉਣ ਦਾ ਵੀ ਅਨੁਰੋਧ ਕੀਤਾ।

ਈ-ਬੁੱਕ ਦੀ ਸਮਗੱਰੀ ਖਾਸ ਭੂਮੀ ਪਾਰਸਲ ਪਹਿਚਾਣ ਸੰਖਿਆ (ਯੂਐੱਲਪੀਆਈਐੱਨ), ਨੈਸ਼ਨਲ ਜੈਨਰਿਕ ਦਸਤਾਵੇਜ਼ ਰਜਿਸਟ੍ਰੇਸ਼ਨ ਸਿਸਟਮ (ਐੱਨਜੀਡੀਆਰਐੱਸ) ਅਤੇ ਭੂਮੀ ਅਭਿਲੇਖਾਂ ਵਿੱਚ ਭਾਸ਼ਾਈ ਰੁਕਾਵਟ ਨੂੰ ਤੋੜਨ ਲਈ ਬਹੁਭਾਸ਼ੀ ਭੂਮੀ ਰਿਕਾਰਡ ਨਾਲ ਸੰਬੰਧਿਤ ਹੈ। ਭੂਮੀ ਸੰਸਾਧਨ ਵਿਭਾਗ ਦੁਆਰਾ ਡਿਜੀਟਲ ਟੈਕਨੋਲੋਜੀ ਨੂੰ ਅਪਣਾਉਣ ਦੇ ਬਾਅਦ ਭੂਮੀ ਅਭਿਲੇਖ ਸੂਚਨਾ ਅਤੇ ਪ੍ਰਬੰਧਨ ਵਿੱਚ ਠੋਸ ਪਾਰਦਰਸ਼ਿਤਾ ਆਈ ਹੈ। ਧੋਖਾਧੜੀ ਅਤੇ ਬੇਨਾਮੀ ਸੰਪਤੀ ਲੈਣਦੇਣ ਨੂੰ ਰੋਕਣ ਲਈ ਹਰੇਕ ਭੂਮੀ ਪਾਰਸਲ ਨੂੰ ਇੱਕ ਖਾਸ ਭੂਮੀ ਪਹਿਚਾਣ ਸੰਖਿਆ (ਯੂਐੱਲਪੀਆਈਐੱਨ) ਪ੍ਰਦਾਨ ਕੀਤੀ ਜਾ ਰਹੀ ਹੈ।

ਭੂਮੀ ਅਭਿਲੇਖਾਂ ਦਾ ਡਿਜੀਟਲੀਕਰਣ, ਪ੍ਰਧਾਨ ਮੰਤਰੀ ਆਤਮਨਿਰਭਰ ਭਾਰਤ ਦੀ ਦ੍ਰਿਸ਼ਟੀ ਦੇ ਅਨੁਸਾਰ ਭਾਰਤ ਦੇ ਨਾਗਰਿਕਾਂ ਅਤੇ ਭਾਰਤ ਨੂੰ ਸਸ਼ਕਤ ਬਣਾਏਗਾ। ਇਸ ਦੇ ਇਲਾਵਾ ਅੱਪਡੇਟ ਭੂਮੀ, ਰਿਕਾਰਡ, ਮੁਆਵਜੇ ਦੇ ਭੁਗਤਾਨ ਦੇ ਸਮੇਂ ਨੂੰ ਘੱਟ ਕਰੇਗਾ ਅਤੇ ਭੂਮੀ ਅਧਿਗ੍ਰਹਿਣ ਲਈ ਪੁਨਰਵਾਸ ਅਤੇ ਪੁਨਰਵਾਸ ਲਾਭ ਪ੍ਰਦਾਨ ਕਰੇਗਾ। ਬਹੁਭਾਸ਼ੀ ਭੂਮੀ ਰਿਕਾਰਡ ਸੰਭਾਵਿਤ ਵਿਅਕਤੀਆਂ ਨੂੰ ਉਨ੍ਹਾਂ ਦੀ ਖੇਤਰੀ ਅਤੇ ਮਾਤ ਭਾਸ਼ਾਵਾਂ ਵਿੱਚ ਜਾਣਕਾਰੀ ਦੀ ਸੁਵਿਧਾ ਪ੍ਰਦਾਨ ਕਰੇਗਾ।

ਕੇਂਦਰੀ ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਪੰਚਾਇਤਾ ਰਾਜ ਮਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ, ਭੂਮੀ ਸੰਸਾਧਨ ਵਿਭਾਗ ਦੇ ਸਕੱਤਰ ਸ਼੍ਰੀ ਨਗੇਂਦਰ ਨਾਥ ਸਿੰਨ੍ਹਾ ਅਤੇ ਭੂਮੀ ਸੰਸਾਧਨ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਸੋਨਮੋਨੀ ਬੋਰਾ, ਇਸ ਅਵਸਰ ‘ਤੇ ਮੌਜੂਦ ਸਨ।

*****

ਏਪੀਐੱਸ/ਜੇਕੇ


(Release ID: 1806194) Visitor Counter : 142


Read this release in: English , Urdu , Marathi , Hindi