ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਨਿਰਮਾਣ ਲਈ 100 ਘੰਟੇ ਵਿੱਚ ਬਿਟੁਮਿਨਸ ਮਿਕਸ ਦੀ ਅਧਿਕਤਮ ਮਾਤਰਾ ਤਿਆਰ ਕਰਨ ਦਾ ਰਿਕਾਰਡ ਬਣਾਇਆ

Posted On: 13 MAR 2022 9:01PM by PIB Chandigarh

ਇੰਡੀਆ ਬੁੱਕ ਆਵ੍ ਰਿਕਾਰਡਸ ਨੇ ਸੜਕ ਨਿਰਮਾਣ ਲਈ 100 ਘੰਟੇ ਵਿੱਚ ਬਿਟੁਮਿਨਸ ਮਿਕਸ ਦੀ ਅਧਿਕਤਮ ਮਾਤਰਾ ਤਿਆਰ ਕਰਨ ਦਾ ਰਿਕਾਰਡ ਬਣਾਉਣ ਲਈ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਹੀ ਰਿਕਾਰਡ ਦੇ ਤਾਜ ਵਿੱਚ ਇੱਕ ਹੋਰ ਰਤਨ ਜੁੜ ਗਿਆ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟਸ ਦੀ ਇੱਕ ਲੜੀ ਵਿੱਚ ਦੱਸਿਆ ਕਿ 100 ਘੰਟੇ ਵਿੱਚ ਸਭ ਤੋਂ ਲੰਬੇ ਲਚੀਲੇ ਫੁੱਟਪਾਥ (ਡੀਬੀਐੱਸ ਕੋਰਸ) ਸੜਕ ਨਿਰਮਾਣ ਦਾ ਕੰਮ ਪੀਐੱਨਸੀ ਇੰਨਫ੍ਰਾਟੇਕ ਲਿਮਿਟਿਡ ਨੂੰ ਦਿੱਤਾ ਗਿਆ ਹੈ।

 

ਮੰਤਰੀ ਨੇ ਕਿਹਾ ਕਿ ਪੀਐੱਨਸੀ ਇਨਫ੍ਰਾਟੇਕ ਲਿਮਿਟਿਡ ਨੇ ਗੁਜਰਾਤ ਰਾਜ ਦੇ ਪੰਚਮਹਿਲ ਜ਼ਿਲੇ ਸੀਐੱਚ (780+920) ਤੋਂ ਸੀਐੱਚ 803+420 ਡਿਜ਼ਾਇਨ ਸੀਐੱਚ-328+500 ਤੋਂ ਸੀਐੱਚ- 351+000) ਵਿੱਚ #ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦਿੱਲੀ-ਵਡੋਦਰਾ ਗ੍ਰੀਨਫੀਲਡ ਐਲਾਇਨਮੈਂਟ (ਐੱਨਐੱਚ-148 ਐੱਨ) ਖੰਡ ‘ਤੇ ਭਮਿਯਾ ਗਾਂਵ ਦੇ ਕੋਲ ਐੱਨਐੱਚ-47 ਦੇ ਨਾਲ ਜੰਕਸ਼ਨ ਤੋਂ ਸ਼ੁਰੂ ਹੋ ਕੇ ਬਲੇਤੀਯਾ ਗਾਂਵ ਵਿੱਚ ਐੱਸਐੱਚ-175 ਦੇ ਨਾਲ ਜੰਕਸ਼ਨ ‘ਤੇ ਸਮਾਪਤ ਹੋਣ ਵਾਲੇ 8-ਲੇਨ ਐਕਸੈਸ- ਨਿਯੰਤਰਿਤ ਐਕਸਪ੍ਰੈੱਸਵੇ ਦੇ ਨਿਰਮਾਣ ਵਿੱਚ ਇਹ ਅਵਿਸ਼ਵਾਸ਼ਯੋਗ ਉਪਲਬਧੀ ਹਾਸਲ ਕੀਤੀ ਹੈ।

**********

ਐੱਮਜੇਪੀਐੱਸ



(Release ID: 1806032) Visitor Counter : 126


Read this release in: Urdu , English , Hindi