ਖੇਤੀਬਾੜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਨੇ ਕੀਤਾ ਪੁਸਾ ਕ੍ਰਿਸ਼ੀ ਵਿਗਿਆਨ ਮੇਲਾ- 2022 ਦੀ ਸ਼ੁਰੂਆਤ
ਕਿਸਾਨਾਂ ਨੂੰ ਬੀਜ ਤੋਂ ਬਜ਼ਾਰ ਤੱਕ ਸੁਵਿਧਾਵਾਂ ਦੇ ਰਹੀ ਹੈ ਸਰਕਾਰ – ਸ਼੍ਰੀ ਚੌਧਰੀ
ਮੇਲੇ ਵਿੱਚ ਪ੍ਰਗਤੀਸ਼ੀਲ ਕਿਸਾਨ, ਮਹਿਲਾ ਉੱਦਮੀ, ਸਟਾਰਟ-ਅੱਪਸ ਅਤੇ ਐੱਫਪੀਓਜ਼ ਵੀ ਸ਼ਾਮਲ
ਦੋ ਏਕੜ ਖੇਤਰ ਵਿੱਚ ਵਿਕਸਿਤ “ਪੁਸਾ ਕ੍ਰਿਸ਼ੀ ਹਾਟ ਕੰਪਲੈਕਸ” ਰਾਸ਼ਟਰ ਨੂੰ ਸਮਰਪਿਤ
Posted On:
09 MAR 2022 6:58PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੇ ਮਾਰਗਦਰਸ਼ਨ ਵਿੱਚ, ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਟਿਊਟ (IARI) ਦੁਆਰਾ ਆਯੋਜਿਤ ਤਿੰਨ ਦਿਨਾਂ ਪੂਸਾ ਕ੍ਰਿਸ਼ੀ ਵਿਗਿਆਨ ਮੇਲੇ ਦਾ ਉਦਘਾਟਨ ਅੱਜ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਨੇ ਕੀਤਾ। ਡੇਅਰ ਦੇ ਸਕੱਤਰ ਤੇ ਇੰਡੀਅਨ ਕਾਉਂਸਿਲ ਆਵ੍ ਐਗਰੀਕਲਚਰਲ ਰਿਸਰਚ (ICAR) ਦੇ ਡਾਇਰੈਕਟਰ ਜਨਰਲ, ਡਾ. ਤ੍ਰਿਲੋਚਨ ਮੋਹਾਪਾਤ੍ਰੇ ਨੇ ਪ੍ਰਧਾਨਗੀ ਕੀਤੀ। ਇਸ ਅਵਸਰ ‘ਤੇ, ਸ਼੍ਰੀ ਚੌਧਰੀ ਨੇ ਦੋ ਏਕੜ ਖੇਤਰ ਵਿੱਚ ਵਿਕਸਿਤ “ਪੂਸਾ ਐਗ੍ਰੀ ਕ੍ਰਿਸ਼ੀ ਹਾਟ ਕੰਪਲੈਕਸ” ਰਾਸ਼ਟਰ ਨੂੰ ਸਮਰਪਿਤ ਕੀਤਾ। ਮੇਲੇ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਹਜ਼ਾਰਾਂ ਪ੍ਰਗਤੀਸ਼ੀਲ ਕਿਸਾਨ, ਮਹਿਲਾ ਉੱਦਮੀ ਤੇ ਸਟਾਰਟ-ਅੱਪਸ ਸ਼ਾਮਲ ਹੋਏ ਹਨ।
ਸਮਾਰੋਹ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਚੌਧਰੀ ਨੇ ਪੁਸਾ ਸੰਸਥਾਨ ਦੁਆਰਾ ਕਿਸਾਨ ਹਿਤਾਂ ਦੇ ਲਈ ਕੀਤੇ ਜਾ ਰਹੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਸਾਨਾਂ ਤੋਂ ਨਵੀਂ ਤਕਨੀਕਾਂ, ਵਿਗਿਆਨਿਕ ਇਨੋਵੇਸ਼ਨਾਂ ਦਾ ਵਾਧੂ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ ਕਿਸਾਨ ਹਿਤਾਂ ਦੇ ਲਈ ਕੀਤੇ ਜਾ ਰਹੇ ਕਾਰਜਾਂ ਤੇ ਖੇਤੀਬਾੜੀ ਨਾਲ ਸੰਬੰਧਿਤ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਬੀਜ ਤੋਂ ਬਜ਼ਾਰ ਤੱਕ ਦੀਆਂ ਸੁਵਿਧਾਵਾਂ ਉਪਲਬਧ ਕਰਵਾ ਰਹੀ ਹੈ, ਜਿਸ ਦੀ ਕਲਪਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੀਤੀ ਹੈ। ਕਿਸਾਨਾਂ ਦੀ ਮਿਹਨਤ ਤੇ ਵਿਗਿਆਨਿਕਾਂ ਦੀ ਰਿਸਰਚ ਦੀ ਬਦੌਲਤ ਭਾਰਤੀ ਖੇਤੀਬਾੜੀ ਉਨੰਤ ਹੋ ਰਹੀ ਹੈ। ਨੌਜਵਾਨਾਂ ਵਿੱਚ ਖੇਤੀਬਾੜੀ ਦੇ ਪ੍ਰਤੀ ਉਤਸਾਹ ਜਾਗ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਲਈ ਭਟਕਨਾ ਨਹੀਂ ਪਵੇਗਾ। ਸ਼੍ਰੀ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਖੇਤੀਬਾੜੀ ਮੰਤਰਾਲੇ ਦੇ ਬਜਟ ਨੂੰ ਲਗਾਤਾਰ ਵਧਾਇਆ ਹੈ, ਜੋ ਹੁਣ 1.32 ਲੱਖ ਕਰੋੜ ਰੁਪਏ ਹੈ ਜਦਕਿ ਸੱਤ ਸਾਲ ਪਹਿਲਾਂ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਦੇ ਪਹਿਲਾਂ ਇਹ ਬਜਟ ਸਿਰਫ ਲਗਭਗ 23 ਹਜ਼ਾਰ ਕਰੋੜ ਰੁਪਏ ਸੀ। ਵਰਤਮਾਨ ਬਜਟ ਵਿੱਚੋਂ ਅੱਧੀ ਤੋਂ ਜ਼ਿਆਦਾ ਰਾਸ਼ੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਰੂਪ ਵਿੱਚ ਸਿੱਧੇ ਬੈਂਕ ਖਾਤਿਆਂ ਵਿੱਚ ਦਿੱਤੀ ਜਾ ਰਹੀ ਹੈ, ਇਸ ਨਾਲ ਸਰਕਾਰ ਨੇ ਕਿਸਾਨਾਂ ਦੇ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਜਾਹਿਰ ਕੀਤੀ ਹੈ, ਉੱਥੇ ਹੀ ਸਵਾਮੀਨਾਥਨ ਕਮੇਟੀ ਦੀਆਂ ਸਾਰੀਆਂ ਸਿਫਾਰਸ਼ਾਂ ਨੂੰ ਮੋਦੀ ਜੀ ਦੀ ਸਰਕਾਰ ਨੇ ਲਾਗੂ ਕੀਤਾ ਹੈ।
ਸ਼੍ਰੀ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਨਾ ਸਿਰਫ ਐੱਮਐੱਸਪੀ ਨੂੰ ਜ਼ਿਆਦਾ ਫਸਲਾਂ ‘ਤੇ ਦਰ ਵਧਾ ਕੇ ਲਾਗੂ ਕੀਤਾ ਬਲਕਿ ਖਰੀਦ ਵੀ ਵਧਾਈ ਹੈ। ਦੇਸ਼ ਵਿੱਚ 10 ਹਜ਼ਾਰ ਨਵੇਂ ਐੱਫਪੀਓ 6,865 ਕਰੋੜ ਰੁਪਏ ਖਰਚ ਕਰਕੇ ਬਣਾਏ ਜਾ ਰਹੇ ਹਨ। ਇੱਕ ਲੱਖ ਕਰੋੜ ਰੁਪਏ ਦੇ ਖੇਤੀਬਾੜੀ ਇਨਫ੍ਰਾਸਟ੍ਰਕਚਰ ਫੰਡ ਨਾਲ ਪਿੰਡ-ਪਿੰਡ ਸੁਵਿਧਾਵਾਂ ਜੁਟਾਈ ਜਾ ਰਹੀ ਹੈ। ਖੇਤੀਬਾੜੀ ਨਾਲ ਸੰਬੰਧਿਤ ਖੇਤਰਾਂ ਦੇ ਲਈ ਵੀ ਵਿਸ਼ੇਸ਼ ਪੈਕੇਜ ਦਿੱਤੇ ਗਏ ਹਨ। ਕਿਸਾਨਾਂ ਦੀ ਮਿਹਨਤ ਤੇ ਸਰਕਾਰ ਦੇ ਪ੍ਰਯਤਨਾਂ ਨਾਲ ਦਾਲ਼ਾਂ ਸਹਿਤ ਫੂਡ ਗ੍ਰੇਨਸ ਉਤਪਾਦਨ ਵਿੱਚ ਰਿਕਾਰਡ ਵਾਧਾ ਹੋਇਆ ਹੈ। ਇਹ ਸਾਰੇ ਪ੍ਰਯਤਨ ਦਰਸਾਉਂਦੇ ਹਨ ਕਿ ਸਰਕਾਰ ਕਿਸਾਨਾਂ ਨੂੰ ਆਤਮਨਿਰਭਰ ਬਣਾ ਕੇ ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਜੁਟੀ ਹੋਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਰਕਾਰ ਦੇ ਨਾਲ ਮਿਲ-ਜੁਲ ਕੇ, ਯੋਜਨਾਵਾਂ ਦਾ ਲਾਭ ਉਠਾਉਂਦੇ ਹੋਏ ਅੱਗੇ ਵਧਣ ਦਾ ਸੱਦਾ ਕੀਤਾ।
ਸਮਾਰੋਹ ਵਿੱਚ, ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਪ੍ਰਸਾਰ) ਡਾ. ਏ. ਕੇ. ਸਿੰਘ ਡਿਪਟੀ ਡਾਇਰੈਕਟਰ ਜਨਰਲ (ਫਸਲ ਵਿਗਿਆਨ) ਡਾ. ਟੀ. ਆਰ. ਸ਼ਰਮਾ, ਏਪੀਡਾ ਦੇ ਚੇਅਰਮੈਨ ਡਾ. ਐੱਮ. ਅੰਗਮੁਥੁ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਅੱਜ ਲੋਕਾਰਪਿਤ “ਪੂਸਾ ਐਗ੍ਰੀ ਕ੍ਰਿਸ਼ੀ ਹਾਟ ਪਰਿਸਰ” ਵਿੱਚ ਕਿਸਾਨ ਅਤੇ ਕਿਸਾਨ ਉਤਪਾਦਕ ਸਗੰਠਨ ਆਪਣੇ ਉਤਪਾਦਾਂ ਦੀ ਪ੍ਰਤੱਖ ਮਾਰਕੀਟਿੰਗ ਕਰ ਪਾਉਣਗੇ। ਇਸ ਸੁਵਿਧਾ ਨਾਲ ਉਪਭੋਗਤਾ ਸਿੱਧੇ ਹੀ ਕਿਸਾਨਾਂ ਦੇ ਉਤਪਾਦ ਖਰੀਦ ਪਾਉਣਗੇ, ਜਿਸ ਨਾਲ ਇਨ੍ਹਾਂ ਨੂੰ ਵਿਚੌਲਿਆਂ ਤੋਂ ਮੁਕਤੀ ਮਿਲ ਸਕੇਗੀ। ਕ੍ਰਿਸ਼ਕ ਉੱਦਮਤਾ ਨੂੰ ਹੁਲਾਰਾ ਦੇਣ ਦੇ ਲਈ ਇਸ ਵਿਸ਼ਾਲ ਪਰਿਸਰ ਵਿੱਚ 60 ਸਟਾਲ, ਹਾਟ, ਅਤੇ ਦੁਕਾਨਾਂ ਦਾ ਪ੍ਰਾਵਧਾਨ ਹੈ।
IARI ਦੇ ਡਾਇਰੈਕਟਰ ਡਾ. ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਇਸ ਵਰ੍ਹੇ 9 ਤੋਂ 11 ਮਾਰਚ ਤੱਕ ਆਯੋਜਿਤ ਇਸ ਮੇਲੇ ਦਾ ਮੁੱਖ ਵਿਸ਼ਾ “ਤਕਨੀਕੀ ਗਿਆਨ ਨਾਲ ਆਤਮਨਿਰਭਰ ਕਿਸਾਨ” ਹੈ। ਮੇਲੇ ਦੇ ਪ੍ਰਮੁੱਖ ਆਕਰਸ਼ਣ ਹਨ: ਸਮਾਰਟ/ਡਿਜੀਟਲ ਖੇਤੀਬਾੜੀ, ਐਗ੍ਰੀ ਸਟਾਰਟਅੱਪ ਤੇ ਕਿਸਾਨ ਉਤਪਾਦਕ ਸੰਗਠਨ (ਐੱਫਪੀਓ), ਜੈਵਿਕ ਤੇ ਕੁਦਰਤੀ ਖੇਤੀ, ਸੁਰੱਖਿਅਤ ਖੇਤੀ/ਹਾਈਡ੍ਰੋਪੋਨਿਕ/ਏਰੋਪੋਨਿਕ/ਵਰਟਿਕਲ ਖੇਤੀ, ਕ੍ਰਿਸ਼ੀ ਉਤਪਾਦਾਂ ਦੇ ਨਿਰਯਾਤ, ਪ੍ਰੋਤਸਾਹਨ ਸਲਾਹ ਕੇਂਦਰ। ਮੇਲੇ ਵਿੱਚ ਸੰਸਥਾਨ ਦੁਆਰਾ ਵਿਕਸਿਤ ਨਵੀਨ ਕਿਸਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉੱਥੇ ਹੀ IARI ਦੀਆਂ ਹੋਰ ਇਨੋਵੇਟਿਵ ਟੈਕਨੋਲੋਜੀਆਂ, ਜਿਵੇਂ ਕਿ ਸੌਰ ਊਰਜਾ ਸੰਚਾਲਿਤ ‘ਪੂਸਾ-ਫਾਰਮ ਸਨ ਫ੍ਰਿਜ; ਪੁਸਾਡੀ ਕੰਪੋਜ਼ਰ, ਪੂਸਾ ਸੰਪੂਰਨ ਬਾਇਓ-ਫਰਟੀਲਾਈਜ਼ਰ (ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਪ੍ਰਦਾਨ ਕਰਨ ਵਾਲਾ ਅਨੂਠਾ ਤਰਲ ਸੂਤ੍ਰੀਕਰਣ)’ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ।
IARI ਜੋਇੰਟ ਡਾਇਰੈਕਟਰ (ਪ੍ਰਸਾਰ) ਡਾ. ਬੀ. ਐੱਸ. ਤੋਮਰ ਨੇ ਦੱਸਿਆ ਕਿ ਮੇਲੇ ਵਿੱਚ ICAR ਦੇ ਵਿਭਿੰਨ ਸੰਸਥਾਨਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਕ੍ਰਿਸ਼ੀ ਖੇਤਰ ਵਿੱਚ ਉਤਕ੍ਰਿਸ਼ਟ ਕਾਰਜ ਕਰਨ ਵਾਲੇ ਹੋਰ ਸੰਸਥਾਨਾਂ ਦੀ ਵੀ ਐਡਵਾਂਸਡ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਡਾ. ਤੋਮਰ ਨੇ ਆਭਾਰ ਮੰਨਿਆ।
*****
ਏਪੀਐੱਸ/ਜੇਕੇ
(Release ID: 1804870)
Visitor Counter : 210