ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ਦੀ ਸਥਾਪਨਾ ਲਈ ਡ੍ਰਾਫਟ ਰਿਪੋਰਟ ‘ਤੇ ਅੰਤਿਮ ਟਿਪਣੀਆਂ ਮੰਗੀਆਂ

Posted On: 10 MAR 2022 7:42PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ਦੀ ਸਥਾਪਨਾ ਕਰਨ ਲਈ 23 ਜੁਲਾਈ, 2021 ਨੂੰ ਟੂਰਿਜ਼ਮ ਉਦਯੋਗ ਅਤੇ ਡੋਮੈਨ ਮਾਹਰਾਂ ਦੇ ਨਾਲ ਸਲਾਹ-ਮਸ਼ਵਰਾ ਕਰਨ ਇਸ ਦੇ ਸੰਦਰਭ, ਮਿਸ਼ਨ, ਦ੍ਰਿਸ਼ਟੀਕੋਣ, ਉਦੇਸ਼ਾਂ ਅਤੇ ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ਦੇ ਸਮੱਗਰੀ ਦਾਅਰੇ ਨੂੰ ਪਰਿਭਾਸ਼ਿਤ ਕਰਨ ਲਈ ਇੱਕ ਅੰਤਰ-ਮੰਤਰਾਲੀ ਟਾਸਕ ਫੋਰਸ ਦਾ ਗਠਨ ਕੀਤਾ ਸੀ। 

ਟਾਸਕ ਫੋਰਸ ਨੇ ਪ੍ਰਸਤਾਵਿਤ ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ‘ਤੇ ਇੱਕ ਡ੍ਰਾਫਟ ਰਿਪੋਰਟ ਤਿਆਰ ਕੀਤੀ ਹੈ ਜੋ ਹੋਰ ਮੁੱਦਿਆਂ ਦੇ ਨਾਲ-ਨਾਲ ਪਰਿਕਲਪਿਤ ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ਦੇ ਲਾਗੂਕਰਨ ਲਈ ਡੋਮੈਨ ਅਤੇ ਟੈਕਨੋਲੋਜੀ ਦੇ ਸਿਧਾਤਾਂ, ਮਾਨਕਾਂ, ਡਿਜ਼ੀਟਲ ਸਟੈਕ, ਸ਼ਾਸਨ ਸੰਰਚਨਾ ਅਤੇ ਕਾਰਜ  ਯੋਜਨਾ ਨੂੰ ਨਿਰਧਰਿਤ ਕਰਦੀ ਹੈ।

ਟੂਰਿਜ਼ਮ ਮੰਤਰਾਲੇ ਨੇ ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ਦੀ ਸਥਾਪਨਾ ਲਈ ਡ੍ਰਾਫਟ ਰਿਪੋਰਟ ‘ਤੇ ਹਿਤਧਾਰਕਾਂ ਨਾਲ ਅੰਤਿਮ ਟਿੱਪਣੀਆਂ ਮੰਗੀਆਂ। ਜਨਤਾ ਦੇ ਸੁਝਾਵਾਂ ਅਤੇ ਫੀਡਬੈਕ ਲਈ ਡ੍ਰਾਫਟ ਰਿਪੋਰਟ ਨੂੰ ਵੈਬਸਾਈਟ ‘ਤੇ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।

ਡ੍ਰਾਫਟ ਰਿਪੋਰਟ ਵਿੱਚ ਇਸ ਤੱਥ ‘ਤੇ ਵੀ ਧਿਆਨ ਰੱਖਿਆ ਗਿਆ ਹੈ ਕਿ ਟੂਰਿਜ਼ਮ ਖੇਤਰ ਬਹੁਤ ਹੀ ਖੰਡਿਤ ਬਿਖਰਾ ਹੋਇਆ ਹੈ। ਟੂਰਿਜ਼ਮ ਦੇ ਸਬਸੈਕਟਰ ਜਿਹੇ ਟ੍ਰਾਂਸਪੋਰਟ, ਨਿਵਾਸ, ਰੈਸਟੋਰੈਂਟ ਅਤੇ ਖਾਨਪਾਨ, ਅਤੇ ਵਿਅਕਤੀਗਤ ਸੇਵਾਵਾਂ ਸਾਰੇ ਬਹੁਤ ਅਲੱਗ ਚੁਣੌਤੀਆਂ ਅਤੇ ਅਵਸਰਾਂ ਦੇ ਅਧੀਨ ਹਨ।

ਇਹ ਵੀ ਦੇਖਿਆ ਗਿਆ ਹੈ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ , ਜਨਤਕ ਖੇਤਰ ਅਤੇ ਨਿਜੀ ਖੇਤਰ ਦੁਆਰਾ ਵਿਕਸਿਤ ਅਧਿਕਤਰ ਟੂਰਿਜ਼ਮ ਪ੍ਰਣਾਲੀਆਂ ਇੱਕ ਕਮੇਟੀ ਦਾਇਰੇ ਵਿੱਚ ਕਾਰਜ ਕਰਦੀ ਹੈ। ਜਿਸ ਦੀ ਵਜ੍ਹਾ ਨਾਲ ਟੂਰਿਜ਼ਮ ਈਕੋ ਸਿਸਟਮ ਸੂਚਨਾ ਦੇ ਆਦਾਨ-ਪ੍ਰਦਾਨ ਦੇ ਸੰਯੁਕਤ ਲਾਭਾਂ ਨੂੰ ਪ੍ਰਾਪਤ ਕਰਨ ਵਿੱਚ ਅਸਮਰੱਥ ਹੈ। ਡੇਟਾ ਸਿਸਟਮ ਵਰਤਮਾਨ ਵਿੱਚ ਇੱਕ ਆਮ ਭਾਸ਼ਾ ਦਾ ਉਪਯੋਗ ਕਰਕੇ ਇੱਕ-ਦੂਜੇ ਦੇ ਨਾਲ ਸੰਪਰਕ ਨਹੀਂ ਕਰਦੇ ਹਨ। ਜਿਸ ਵਿੱਚ ਡੇਟਾ ਐਨਾਲਿਟਿਕਸ ਅਤੇ ਇਸ ਦਾ ਬਾਅਦ ਦੇ ਨੀਤੀ-ਨਿਰਮਾਣ ਵਿੱਚ ਕਮੀ ਆ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਵੱਖ-ਵੱਖ ਹਿਤਧਾਰਕਾਂ ਦਰਮਿਆਨ ਨਿਰਵਿਘਨ ਮਾਨਕੀਕ੍ਰਿਤ ਡੇਟਾ ਨਿਯਮ ਦੀ ਜ਼ਰੂਰਤ ਹੈ।

 

ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ਦਾ ਦ੍ਰਿਸ਼ਟੀਕੋਣ ਇੱਕ ਡਿਜ਼ੀਟਲ ਰਾਜਮਾਰਗ ਦੇ ਰਾਹੀਂ ਟੂਰਿਜ਼ਮ ਈਕੋਸਿਸਟਮ ਦੇ ਵੱਖ-ਵੱਖ ਹਿਤਧਾਰਕਾਂ ਦਰਮਿਆਨ ਡ੍ਰਾਫਟ ਸੂਚਨਾ ਅੰਤਰ ਨੂੰ ਦੂਰ ਕਰਨਾ ਹੈ।

ਰਾਸ਼ਟਰੀ ਡਿਜ਼ੀਟਲ ਟੂਰਿਜ਼ਮ ਮਿਸ਼ਨ ਦੇਸ਼ ਦੀ ਅਤੇ ਰਾਜ ਟੂਰਿਜ਼ਮ ਸੰਗਠਨਾਂ, ਟੂਰਿਜ਼ਮ ਸੇਵਾ ਪ੍ਰਦਾਤਾਵਾਂ, ਟੂਰਿਜ਼ਮ ਸਥਾਨਾਂ, ਉਤਪਾਦਾਂ, ਅਨੁਭਵਾਂ ਅਤੇ ਸੈਲਾਨੀਆਂ ਵਿੱਚ ਫੈਲੇ ਟੂਰਿਜ਼ਮ ਖੇਤਰ ਵਿੱਚ ਸੂਚਨਾ ਅਤੇ ਸੇਵਾਵਾਂ ਦੇ ਆਦਾਨ-ਪ੍ਰਦਾਨ ਦੀ ਸੁਵਿਧਾ ਦੇ ਰਾਹੀਂ ਟੂਰਿਜ਼ਮ ਖੇਤਰ ਵਿੱਚ ਡਿਜ਼ੀਟਲੀਕਰਣ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੀ ਪਰਿਕਲਪਨਾ ਕਰਦਾ ਹੈ।

ਹਿਤਧਾਰਕਾਂ ਅਤੇ ਆਮ ਜਨਤਾ ਦੀਆਂ ਟਿੱਪਣੀਆਂ/ਸੁਝਾਵਾਂ ਲਈ ਰਿਪੋਰਟ ਅਤੇ ਅਧਿਸੂਚਨਾ ਦਸਤਾਵੇਜ ਟੂਰਿਜ਼ਮ ਮੰਤਰਾਲੇ ਦੀ ਵੈਬਸਾਈਟ: Tourist.gov.in ‘ਤੇ ਅਪਲੋਡ ਕੀਤੀਆਂ ਗਈਆ ਹਨ।

******

ਐੱਨਬੀ/ਓਏ/ਯੂਡੀ



(Release ID: 1804867) Visitor Counter : 139


Read this release in: English , Urdu , Hindi