ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਹਰਿਆਣਾ ਅਤੇ ਰਾਜਸਥਾਨ ਵਿੱਚ 1407 ਕਰੋੜ ਰੁਪਏ ਦੀ 19 ਰਾਸ਼ਟਰਪਤੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

Posted On: 09 MAR 2022 7:34PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਹਰਿਆਣਾ ਅਤੇ ਰਾਜਸਥਾਨ ਵਿੱਚ 1407 ਕਰੋੜ ਰੁਪਏ ਦੀ 19 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੌਕ ਗਹਿਲੋਤ, ਕੇਂਦਰੀ ਰਾਜ ਮੰਤਰੀ ਜਨਰਲ ਵੀ.ਕੇ.ਸਿੰਘ, ਸ਼੍ਰੀ ਰਾਵ ਇੰਦਰਜੀਤ ਸਿੰਘ, ਹਰਿਆਣਾ ਦੇ ਉਪ ਮੁੱਖ ਮੰਤਰੀ ਸ਼੍ਰੀ ਦੁਸ਼ਯੰਤ ਚੌਟਾਲਾ, ਸ਼੍ਰੀ ਰਾਜਯਵਰਧਨ ਸਿੰਘ ਰਾਠੌਰ, ਸ਼੍ਰੀ ਰਾਮਚਰਣ ਬੋਹਰਾ, ਰਾਜ ਦੇ ਮੰਤਰੀ ਅਤੇ ਸਾਰੇ ਸਾਂਸਦ-ਵਿਧਾਇਕ, ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।                

 

ਇਨ੍ਹਾਂ ਪ੍ਰੋਜੈਕਟਾਂ ਦੇ ਨਿਰਮਾਣ ਲਈ ਰਾਜਾਂ ਵਿੱਚ ਰੋਜ਼ਗਾਰ ਵਿੱਚ ਵਾਧੇ ਦੇ ਨਾਲ-ਨਾਲ ਟੂਰਿਜ਼ਮ, ਕ੍ਰਿਸ਼ੀ, ਉਦਯੋਗ ਅਤੇ ਵਪਾਰ ਵਿੱਚ ਪ੍ਰਗਤੀ ਹੋਵੇਗੀ। ਨਾਲ ਹੀ ਸਮੇਂ ਅਤੇ ਈਂਧਨ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਨ ਘੱਟ ਹੋਵੇਗਾ। ਐਂਬੀਐਂਸ ਮਾਲ ਦੇ ਕੋਲ ਯੂ-ਟਰਨ ਬਣਾਉਣ ਨਾਲ ਦਿੱਲੀ- ਗੁਰੂਗ੍ਰਾਮ ਬਾਰਡਰ ‘ਤੇ ਜਾਮ ਤੋਂ ਰਾਹਤ ਮਿਲੇਗੀ। ਦਿੱਲੀ-ਜੈਪੁਰ ਹਾਈਵੇਅ ‘ਤੇ ਵੱਖ-ਵੱਖ ਫਲਾਈ ਓਵਰਾਂ ਦੇ ਬਣਾਉਣ ਨਾਲ ਹਾਈਵੇ ‘ਤੇ ਲੱਗਣ ਵਾਲੇ ਜਾਮ ਤੋਂ ਰਾਹਤ ਮਿਲੇਗੀ।

ਐੱਨਐੱਚ-48 ‘ਤੇ ਵੱਖ-ਵੱਖ ਵੱਡੇ ਅਤੇ ਛੋਟੇ ਪੁਲਾਂ ਦੇ ਨਿਰਮਾਣ ਨਾਲ ਆਸਪਾਸ ਦੇ ਇਲਾਕੀਆਂ ਨੂੰ ਜਲਜਮਾਵ ਨਾਲ ਨਿਜਾਤ ਮਿਲੇਗੀ ਅਤੇ ਲੋਕਾਂ ਦਾ ਆਵਾਜਾਈ ਵੀ ਆਸਾਨ ਹੋਵੇਗਾ। ਧਾਰੂਹੇੜਾ-ਭਿਵਾੜੀ ਲਿੰਕ ਰੋਡ ਬਣਾਉਣ ਨਾਲ ਧਾਰੂਹੇੜਾ ਸ਼ਹਿਰ ਨੂੰ ਜਾਮ ਤੋਂ ਨਿਜਾਤ ਮਿਲੇਗੀ। ਨਾਲ ਹੀ ਇੰਨ੍ਹਾਂ ਪ੍ਰੋਜੈਕਟਾਂ ਨਾਲ ਦਿੱਲੀ-ਜੈਪੁਰ ਦਰਮਿਆਨ ਯਾਤਰਾ ਦੂਰੀ ਘੱਟ ਹੋ ਜਾਵੇਗੀ।

***

ਐੱਮਜੇਪੀਐੱਸ



(Release ID: 1804866) Visitor Counter : 140


Read this release in: English , Urdu , Hindi