ਇਸਪਾਤ ਮੰਤਰਾਲਾ
ਐਕਸਪੋ 2020 ਦੁਬਈ ਵਿੱਚ ਇਸਪਾਤ ਖੇਤਰ ਵਿੱਚ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਭਾਰਤੀ ਪਵੇਲੀਅਨ ਤਿਆਰ, ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਕੱਲ੍ਹ ਉਦਘਾਟਨ ਕਰਨਗੇ
ਭਾਰਤੀ ਪਵੇਲੀਅਨ ਵਿੱਚ ’ਸਟੀਲ ਵੀਕ’ ਵਿੱਚ ਭਾਰਤ ਦੇ ਪ੍ਰਮੁੱਖ ਸਟੀਲ ਨਿਰਮਾਤਾਵਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਣਗੇ
Posted On:
10 MAR 2022 2:10PM by PIB Chandigarh
ਐਕਸਪੋ 2020, ਦੁਬਈ ਵਿੱਚ ਭਾਰਤੀ ਪਵੇਲੀਅਨ (ਮੰਡਪ) 11 ਮਾਰਚ 2022 ਤੋਂ ‘ਸਟੀਲ ਵੀਕ’ ਦੀ ਮੇਜ਼ਬਾਨੀ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਕੱਲ੍ਹ ਉਦਘਾਟਨ ਕਰਨਗੇ। ‘ਸਟੀਲ ਵੀਕ’ 17 ਮਾਰਚ 2022 ਨੂੰ ਸਮਾਪਤ ਹੋਵੇਗਾ। ਹਫ਼ਤਾਭਰ ਚੱਲਣ ਵਾਲੇ ਇਸ ਆਯੋਜਨ ਵਿੱਚ ਭਾਰਤ ਵਿੱਚ ਸਟੀਲ ਖੇਤਰ ਦੀ ਵਿਸ਼ੇਸ਼ਤਾ ਬਾਰੇ ਦੱਸਿਆ ਜਾਵੇਗਾ ਅਤੇ ਭਾਰਤ ਦੇ ਇਸਪਾਤ ਖੇਤਰ ਵਿੱਚ ਅਵਸਰਾਂ ਦੀ ਇੱਕ ਲੜੀ ਅਤੇ ਇਸ ਦੀ ਵਿਆਪਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸਪਾਤ ਮੰਤਰਾਲੇ ਦੇ ਵਫ਼ਦ ਦੀ ਅਗਵਾਈ ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਕਰਨਗੇ। ਵਫ਼ਦ ਦੇ ਨਾਲ ਸੇਲ, ਜੇਐੱਸਡਬਲਿਊ,ਜੇਐੱਸਪੀਐੱਲ, ਟਾਟਾ ਸਟੀਲ, ਏਐੱਮ/ਐੱਨਐੱਸ ਇੰਡੀਆ ਸਹਿਤ ਭਾਰਤ ਦੇ ਪ੍ਰਮੁੱਖ ਇਸਪਾਤ ਨਿਰਮਾਤਾਵਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਵਫ਼ਦ ਭਾਰਤ ਇਸਪਾਤ ਖੇਤਰ ਵਿੱਚ ਨਿਵੇਸ਼ ਦੇ ਅਵਸਰਾਂ ਦਾ ਪਤਾ ਲਗਾਉਣ ਦੇ ਲਈ ਆਬੂ ਧਾਬੀ ਦੇ ਮੁਬਾਡਾਲਾ ਨਿਵੇਸ਼ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਭਾਰਤੀ ਸਟੀਲ ਕੰਪਨੀਆਂ ਦੇ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਉਣ ਅਤੇ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਦੁਬਈ ਚੈਂਬਰ ਆਵ੍ ਕਾਮਰਸ, ਯੂਏਈ ਸਥਿਤ ਸਟੀਲ ਨਿਰਮਾਤਾਵਾਂ ਅਤੇ ਸਟੀਲ ਉਪਯੋਗਕਰਤਾ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਬੈਠਕਾਂ ਦੀ ਵਿਵਸਥਾ ਕੀਤੀ ਗਈ ਹੈ। ਸਟੀਲ ਵੀਕ ਦੇ ਦੌਰਾਨ ਸਪੈਸ਼ਲਿਟੀ ਸਟੀਲ ਦੇ ਲਈ 6,322 ਕਰੋੜ ਉਤਪਾਦਨ-ਲਿੰਕਡ ਪ੍ਰੋਤਸਾਹਨ (ਪੀਐੱਲਆਈ) ਯੋਜਨਾ ’ਤੇ ਇੱਕ ਵਿਸ਼ੇਸ਼ ਸ਼ੈਸਨ ਨਿਰਧਾਰਿਤ ਕੀਤਾ ਗਿਆ ਹੈ। ਵਫ਼ਦ ਦੇਸ਼ ਦੇ ਪ੍ਰਮੁੱਖ ਮੰਡਪਾਂ (ਪਵੇਲੀਅਨ) ਦਾ ਵੀ ਦੌਰਾ ਕਰੇਗਾ।
ਐਕਸਪੋ 2020, ਦੁਬਈ ਵਿੱਚ ਭਾਰਤੀ ਪਵੇਲੀਅਨ ਬਾਰੇ ਅਧਿਕ ਜਾਣਨ ਦੇ ਲਈ, ਕ੍ਰਿਪਾ ਨੀਚੇ ਕਲਿੱਕ ਕਰੋ:
ਵੈੱਬਸਾਈਟ- https://www.indiaexpo2020.com/
ਫੇਸਬੁੱਕ- https://www.facebook.com/indiaatexpo2020/
ਇੰਸਟਾਗ੍ਰਾਮ - https://www.instagram.com/indiaatexpo2020/
ਟਵੀਟਰ - https://twitter.com/IndiaExpo2020?s=09
ਲਿੰਕਡਇਨ- https://www.linkedin.com/company/india-expo-2020/?viewAsMember=true
ਯੂ-ਟਿਊਬ
https://www.youtube.com/channel/UC6uOcYsc4g_JWMfS_Dz4Fhg/featured
ਕ੍ਰੂ - https://www.kooapp.com/profile/IndiaExpo2020
ਐਕਸਪੋ 2020, ਦੁਬਾਈ ਬਾਰੇ ਅਧਿਕ ਜਾਣਨ ਦੇ ਲਈ ਕ੍ਰਿਪਾ ਕਲਿੱਕ ਕਰੋ- https://www.expo2020dubai.com/en
ਅਧਿਕ ਜਾਣਕਾਰੀ ਜਾਂ ਕਿਸੇ ਵੀ ਮੀਡੀਆ ਪੁੱਛਗਿੱਛ ਦੇ ਲਈ ਕ੍ਰਿਪਾ ਸੰਪਰਕ ਕਰੋ-
ਸ਼੍ਰੀ ਕੁਲਦੀਪ ਸਿੰਘ
ਏਪਕੋ ਵਰਲਡਵਾਈਡ
ਮੋਬਾਇਲ - +91 9711306379
ਈਮੇਲ - kusingh@apcoworldwide.com
ਸੁਸ਼੍ਰੀ ਸ਼ਾਲਿਨੀ ਸਹਿਗਲ
ਏਪਕੋ ਵਰਲਡਵਾਈਡ
ਮੋਬਾਇਲ- +91 9619736883
ਈਮੇਲ- ssaigal@apcoworldwide.com
*******
ਐੱਮਵੀ/ਏਕੇਐੱਮ/ਐੱਸਕੇਐੱਸ
(Release ID: 1804864)
Visitor Counter : 153