ਨੀਤੀ ਆਯੋਗ
azadi ka amrit mahotsav

ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਨੇ ਭਾਰਤੀ ਨੌਜਵਾਨਾਂ ਦਰਮਿਆਨ ਏਆਰ ਕੌਸ਼ਲ ਨੂੰ ਹੁਲਾਰਾ ਦੇਣ ਦੇ ਲਈ ਸਨੈਪ ਇੰਕ ਦੇ ਨਾਲ ਹੱਥ ਮਿਲਾਇਆ

Posted On: 08 MAR 2022 6:20PM by PIB Chandigarh

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਨੇ ਭਾਰਤੀ ਨੌਜਵਾਨਾਂ ਦੇ ਦਰਮਿਆਨ ਔਗਮੇਂਟਿਡ ਰਿਐਲਿਟੀ (ਏਆਰ) ਕੌਸ਼ਲ ਨੂੰ ਹੁਲਾਰਾ ਦੇਣ ਦੇ ਲਈ ਅੱਜ ਸਨੈਪ ਇੰਕ ਦੇ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ। ਸਨੈਪ ਇੰਕ ਇੱਕ ਵੈਸ਼ਵਿਕ ਕੈਮਰਾ ਕੰਪਨੀ ਹੈ ਅਤੇ ਸਨੈਪ ਦਾ ਕੈਮਰਾ ਲੋਕਾਂ ਨੂੰ ਉਨ੍ਹਾਂ ਦੇ ਆਸਪਾਸ ਦੀ ਦੁਨੀਆ ਦਾ ਅਨੁਭਵ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਨੂੰ ਉਹ ਵਾਸਤਵਿਕ ਦੁਨੀਆ ਵਿੱਚ ਦੇਖਦੇ ਹਨ ਅਤੇ ਜੋ ਉਨ੍ਹਾਂ ਦੇ ਲਈ ਡਿਜੀਟਲ ਦੁਨੀਆ ਵਿੱਚ ਉਪਲੱਬਧ ਹੈ।

 

ਉਮੀਦ ਕੀਤੀ ਜਾਂਦੀ ਹੈ ਕਿ ਦੋ ਸਾਲ ਦੀ ਸਮੇਂ ਸੀਮਾ ਵਿੱਚ ਸਨੈਪ ਇੰਕ ਅਟਲ ਟਿੰਕਰਿੰਗ ਲੈਬਸ ਨਾਲ ਜੁੜੇ 12,000 ਤੋਂ ਵੱਧ ਅਧਿਆਪਕਾਂ ਨੂੰ ਔਗਮੇਂਟਿਡ ਰਿਐਲਿਟੀ (ਏਆਰ) ‘ਤੇ ਟਰੇਂਡ ਕਰੇਗੀ, ਜਿਸ ਨਾਲ ਏਟੀਐੱਲ ਦੇ ਸਕੂਲਾਂ ਦੇ ਨੈਟਵਰਕ ਨਾਲ ਸੰਬੰਧ ਲੱਖਾਂ ਵਿਦਿਆਰਥੀਆਂ ਤੱਕ ਇਸ ਟਰੇਨਿੰਗ ਪ੍ਰੋਗਰਾਮ ਦੀ ਪਹੁੰਚ ਸੰਭਵ ਹੋ ਸਕੇਗੀ।

ਸਨੈਪ ਇੰਕ ਨੇ ਵੀ ਏਆਰ ਐਡਵਰਟਾਈਸਿੰਗ ਬੂਟਕੈਂਪ, ਐਡ ਕ੍ਰੈਡਿਟ ਅਤੇ ਹੋਰ ਅਵਸਰਾਂ ਦੇ ਨਾਲ ਭਾਰਤੀ ਸਟਾਰਟ-ਅਪ ਈਕੋਸਿਸਟਮ ਦੀ ਮਦਦ ਕਰਨ ਦੇ ਲਈ ਅਟਲ ਇੰਕਿਊਬੇਸ਼ਨ ਸੈਂਟਰ (ਏਆਈਸੀ) ਦੇ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ।

ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਕਿਹਾ ਕਿ “ਏਆਈਐੱਮ ਵਿੱਚ ਅਸੀਂ ਇਨੋਵੇਸ਼ਨ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਲਈ ਅਤਿਆਧੁਨਿਕ ਅਟਲ ਟਿੰਕਰਿੰਗ ਲੈਬਸ ਦੇ ਆਪਣੇ ਨੈਟਵਰਕ ਦਾ ਲਾਭ ਉਠਾਉਣ ਦੇ ਲਈ ਪ੍ਰਤੀਬੱਧ ਹਨ। ਤੇਜੀ ਨਾਲ ਭਾਰਤ ਦੇ ਡਿਜੀਟਲੀਕਰਨ ਵਿੱਚ ਇਸ ਦੇ ਵਿਵਿਧ ਅਨੁਪ੍ਰਯੋਗਾਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਔਗਮੇਂਟਿਡ ਰਿਐਲਿਟੀ ਸਾਡਾ ਭਵਿੱਖ ਹੈ। ਅਸੀਂ ਅਗਲੀ ਪੀੜ੍ਹੀ (ਜੇਨਜੇਡ) ਦੇ ਵਿਦਿਆਰਥੀਆਂ ਦਾ ਇੱਕ ਕੈਡਰ ਬਣਾਉਣ ਦੇ ਲਈ ਔਗਮੇਂਟਿਡ ਰਿਐਲਿਟੀ ਵਿੱਚ ਸਨੈਪ ਇੰਕ ਦੀ ਮਾਹਰਤਾ ਦਾ ਉਪਯੋਗ ਕਰਨ ਦੇ ਲਈ ਉਤਸਾਹਿਤ ਹਾਂ ਜੋ ਇਸ ਭਵਿੱਖ ਦੀ ਤਕਨੀਕ ਵਿੱਚ ਕੁਸ਼ਲ ਹਨ।” 

ਮਾਰਚ ਦੇ ਪੂਰੇ ਮਹੀਨੇ ਚਲਣ ਵਾਲੇ ਰਾਸ਼ਟਰਵਿਆਪੀ ਲੈਂਸਥੌਨ (ਏਆਰ ਮੇਕਿੰਗ ਹੈਕਥੌਨ) ਦੀ ਸ਼ੁਰੂਆਤ ਦੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਅੱਜ ਸਾਂਝੇਦਾਰੀ ਸ਼ੁਰੂ ਹੋਈ। ਏਆਰ ਵਿੱਚ ਰੁਚੀ ਰੱਖਣ ਵਾਲੀ 13 ਵਰ੍ਹੇ ਤੋਂ ਅਧਿਕ ਉਮਰ ਦੀ ਲੜਕੀਆਂ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ‘ਤੇ ਇਹ ਹੈਕਾਥੌਨ ਕੇਂਦ੍ਰਿਤ ਹੋਵੇਗਾ।

ਸਨੈਪ ਇੰਕ ਵਿੱਚ ਭਾਰਤ ਦੇ ਪਬਲਿਕ ਪੌਲਿਸੀ ਹੇਡ ਉੱਤਰਾ ਗਣੇਸ਼ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ ਅਤੇ ਕਿਹਾ ਕਿ, “ਸਨੈਪ ਵਿੱਚ ਅਸੀਂ ਏਆਰ ਦੇ ਭਵਿੱਖ ਦਾ ਨਿਰਮਾਣ ਕਰਨ ਦੇ ਲਈ ਉਤਸਾਹਿਤ ਹਾਂ ਅਤੇ ਇਹ ਭਵਿੱਖ ਉਸ ਪ੍ਰਤਿਭਾ ‘ਤੇ ਦ੍ਰਿੜ੍ਹਤਾ ਨਾਲ ਨਿਰਭਰ ਕਰਦਾ ਹੈ ਜਿਸ ਨੂੰ ਅਸੀਂ ਪੋਸ਼ਤ ਕਰਦੇ ਹਾਂ, ਪ੍ਰੋਤਸਾਹਿਤ ਕਰਦੇ ਹਾਂ ਅਤੇ ਮਜ਼ਬੂਤ ਬਣਾਉਂਦੇ ਹਾਂ। ਅਸੀਂ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੇ ਆਭਾਰੀ ਹਾਂ ਕਿ ਅਸੀਂ ਏਆਰ ਵਿੱਚ ਆਪਣੀ ਮਾਹਰਤਾ ਨੂੰ ਅਟਲ ਟਿੰਕਰਿੰਗ ਲੈਬ ਦੇ ਸਕੂਲਾਂ ਦੇ ਵਿਆਪਕ ਨੈਟਵਰਕ ਦੇ ਨਾਲ ਸਾਂਝਾ ਕਰਨ ਅਤੇ ਲੈਂਸ ਸਟੂਡੀਓ ਦੇ ਮਾਧਿਅਮ ਨਾਲ ਔਗਮੇਂਟਿਡ ਰਿਐਲਿਟੀ ਵਿੱਚ ਵਿਦਿਆਰਥੀਆਂ ਦਾ ਕੌਸ਼ਲ ਵਧਾਉਣ ਦਾ ਅਵਸਰ ਮਿਲਿਆ। ਅਸੀਂ ਅਟਲ ਟਿੰਕਰਿੰਗ ਲੈਬਸ ਨੂੰ ਭਾਰਤ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦਾ ਸੱਭਿਆਚਾਰ ਬਣਾਉਣ ਦੇ ਮਿਸ਼ਨ ਨੂੰ ਪੂਰਾ ਕਰਨ ਅਤੇ ਭਾਰਤ ਨੂੰ ਆਗਮੇਂਟੇਡ ਰਿਐਲਿਟੀ ਹੱਬ ਬਣਨ ਵਿੱਚ ਮਦਦ ਕਰਨ ਦੇ ਲਈ ਉਤਸਾਹਿਤ ਹਨ।

ਲੈਂਸਥੌਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਸਨੈਪ ਭਾਰਤ ਵਿੱਚ ਯੁਵਾ ਮਹਿਲਾਵਾਂ ਨੂੰ ਏਆਰ ਅਤੇ ਕੌਸ਼ਲ ਨਾਲ ਜਾਣੂ ਕਰਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਵਰਕਸ਼ਾਪਾਂ ਦੀ ਮੇਜ਼ਬਾਨੀ ਕਰੇਗੀ ਜੋ ਭਵਿੱਖ ਦੀ ਡਿਜੀਟਲ ਅਰਥਵਿਵਸਥਾ ਨੂੰ ਚਲਾਉਣ ਦੇ ਲਈ ਜ਼ਰੂਰੀ ਹੋਣਗੇ। ਇਨ੍ਹਾਂ ਵਰਕਸ਼ਾਪਾਂ ਵਿੱਚ 13 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੀ ਪ੍ਰਤਿਭਾਗੀ ਹਿੱਸਾ ਲੈ ਸਕਣਗੀਆਂ। ਇਸ ਦਾ ਆਯੋਜਨ ਪੂਰੇ ਭਾਰਤ ਵਿੱਚ 16 ਮਹਿਲਾ ਅਤੇ 5 ਸਹਿ-ਸਿੱਖਿਆ ਸੰਸਥਾਨਾਂ ਵਿੱਚ ਹੋਵੇਗਾ। ਵਰਕਸ਼ਾਪਾਂ ਦੀ ਮੇਜ਼ਬਾਨੀ ਮਹਿਲਾ ਲੈਂਸ ਨਿਰਮਾਤਾ ਕਰੇਗੀ, ਜਿਸ ਵਿੱਚ ਮਹਿਲਾਵਾਂ ਦੇ ਸਮੁਦਾਏ ਦਾ ਪ੍ਰਤਿਨਿਧੀਤਵ ਕਰਨ ਵਾਲੇ ਵਿਸ਼ਿਆਂ ਵਿੱਚ ਏਆਰ ਅਨੁਭਵ ਦਾ ਨਿਰਮਾਣ ਕਰਨ ਦੇ ਲਈ ਸਨੈਪ ਲੈਂਸ ਨੈਟਵਰਕ ਦੇ ਮੈਂਬਰਾਂ ਦੀ ਅਗਵਾਈ ਵਿੱਚ ਅਡਵਾਂਸਡ ਸੈਸ਼ਨ ਹੋਣਗੇ।

 

************

ਡੀਐੱਸ/ਐੱਲਪੀ/ਏਕੇ


(Release ID: 1804506) Visitor Counter : 152


Read this release in: English , Urdu , Hindi