ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਿੱਖਿਆ ਦੀ ਪਹੁੰਚ ਅਤੇ ਗੁਣਵੱਤਾ ਨੂੰ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ
‘ਸਿੱਖਿਆ ਵਿੱਚ ਬਸਤੀਵਾਦੀ ਹੈਂਗਓਵਰ ਨੂੰ ਪਾਰ ਕਰਨ ਦੀ ਜ਼ਰੂਰਤ ਹੈ’: ਉਪ ਰਾਸ਼ਟਰਪਤੀ
ਨਵੀਂ ਸਿੱਖਿਆ ਨੀਤੀ ਭਾਰਤ ਵਿੱਚ ਸਿੱਖਿਆ ਦੀ ਤਸਵੀਰ ਨੂੰ ਬਦਲਣ ਦਾ ਬਲੂਪ੍ਰਿੰਟ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸਾਖਰਤਾ ਅਤੇ ਜੈਂਡਰ ਪੈਰਿਟੀ ਵਿੱਚ ਭਾਰਤ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ, ਸਿੱਖਿਆ ਵਿੱਚ ਡਿਜੀਟਲ ਪਾੜੇ ਨੂੰ ਪੂਰਾ ਕਰਨ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀਨੇ ਕਿਹਾ, ‘ਨਵੀਨਤਾ ਨੂੰ ਪ੍ਰਫੁੱਲਤ ਕਰਨ ਲਈ ਅਨੁਕੂਲ ਮਾਹੌਲ ਬਣਾਓ’
ਸ਼੍ਰੀ ਨਾਇਡੂ ਨੇ ਦ ਨਿਊ ਇੰਡੀਅਨ ਐਕਸਪ੍ਰੈੱਸ ‘ਥਿੰਕਐਜੂ’ ਕਨਕਲੇਵ ਦੇ 10ਵੇਂ ਸੰਸਕਰਣ ਵਿੱਚ ਹਿੱਸਾ ਲਿਆ
Posted On:
08 MAR 2022 1:50PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਿੱਖਣ ਦੀ ਪਹੁੰਚ ਅਤੇ ਗੁਣਵੱਤਾ ਨੂੰ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਇਸ ਗੱਲ ਦਾ ਹਵਾਲਾ ਦਿੰਦੇ ਹੋਏ ਕਿ ਕਿਵੇਂ ਮਹਾਮਾਰੀ ਨੇ ਗਿਆਨ ਦੇ ਸੰਚਾਰ ਲਈ ਨਵੇਂ ਮੋਰਚੇ ਖੋਲ੍ਹੇ ਹਨ, ਸ਼੍ਰੀ ਨਾਇਡੂ ਨੇ ਕਿਹਾ ਕਿ ‘ਡਿਜੀਟਲ ਉਪਕਰਣਾਂ ਨੇ ਸਿੱਖਣ ਨੂੰ ਵਧੇਰੇ ਦਿਲਚਸਪ ਅਤੇ ਪ੍ਰਭਾਵਸ਼ੀਲ ਬਣਾਇਆ ਹੈ।’ ਉਨ੍ਹਾਂ ਨੇ ਡਿਜੀਟਲਵੰਡ ਨੂੰ ਸੰਬੋਧਿਤ ਕਰਦੇ ਹੋਏ ਟੈਕਨੋਲੋਜੀ ਵਿੱਚ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਦਾ ਵੀ ਸੱਦਾ ਦਿੱਤਾ।
ਮਹਾਮਾਰੀ ਦੌਰਾਨ ਸਿੱਖਣ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਵਿੱਚ ਦੇਸ਼ ਵਿੱਚ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਤੇਜ਼ੀ ਨਾਲ ਔਨਲਾਈਨ ਮੋਡ ਵੱਲ ਸ਼ਿਫਟ ਕਰਕੇ ਸਿੱਖਣ ਦੀ ਪ੍ਰਕਿਰਿਆ ਨੂੰ ਜੀਵਿਤ ਰੱਖਿਆ ਹੈ। ਉਨ੍ਹਾਂ ਨੇ ਅੱਗੇ ਕਿਹਾ, “ਅਧਿਆਪਕਾਂ ਨੇ ਸਿਖਿਆਰਥੀ ਨੂੰ ਆਪਣੇ ਉੱਤਮ ਮਿਸ਼ਨ ਦੇ ਕੇਂਦਰ ਵਿੱਚ ਰੱਖਿਆ ਸੀ ਅਤੇ ਸਿੱਖਣ ਦੇ ਨੁਕਸਾਨ ਨੂੰ ਘੱਟ ਕੀਤਾ ਸੀ।”
ਚੇਨਈ ਵਿੱਚਦ ਨਿਊ ਇੰਡੀਅਨ ਐਕਸਪ੍ਰੈੱਸ ਦੇ 10ਵੇਂ ਸੰਸਕਰਣ ‘ਥਿੰਕਐਜੁ’ਸੰਮੇਲਨ ਵਿੱਚ ਹਿੱਸਾ ਲੈਂਦੇ ਹੋਏ, ਸ਼੍ਰੀ ਨਾਇਡੂ ਨੇ ‘ਸਿੱਖਿਆ ਦੇ ਸਾਡੇ ਨਜ਼ਰੀਏ ਦੁਆਰਾ ਸੋਚਣ ਅਤੇ ਅਸੀਂ ਆਪਣੇ ਦੇਸ਼ ਨੂੰ ਇੱਕ ‘ਸਿੱਖਣ ਵਾਲਾ ਰਾਸ਼ਟਰ’ਕਿਵੇਂ ਬਣਾ ਸਕਦੇ ਹਾਂ’’ਤੇ ਜ਼ੋਰ ਦਿੱਤਾ।
ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ 2020) ਨੂੰ ਭਾਰਤ ਵਿੱਚ ਸਿੱਖਿਆ ਦੀ ਤਸਵੀਰ ਨੂੰ ਬਦਲਣ ਲਈ ਇੱਕ ਬਲੂਪ੍ਰਿੰਟ ਦੇ ਰੂਪ ਵਿੱਚ ਹਵਾਲਾ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਸੰਪੂਰਨ ਸਿੱਖਿਆ ਅਤੇ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਪ ਰਾਸ਼ਟਰਪਤੀ ਨੇ ਕਿਹਾ, “ਸਾਨੂੰ ਸਿੱਖਿਆ ਨੂੰ ਵਧੇਰੇ ਏਕੀਕ੍ਰਿਤ, ਬਹੁ-ਅਨੁਸ਼ਾਸਨੀ ਅਤੇ ਢੁਕਵਾਂ ਬਣਾਉਣਾ ਚਾਹੀਦਾ ਹੈ।”
ਸ਼੍ਰੀ ਨਾਇਡੂ ਨੇ ਕਿਹਾ ਕਿ ਸਿੱਖਿਆ ਨੂੰ ਰਾਸ਼ਟਰੀ ਪਰਿਵਰਤਨ ਦਾ ਸਾਧਨ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਅਜਿਹੇ ਨਾਗਰਿਕ ਬਣਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਜੋ ਅਨੁਭਵੀ, ਗ੍ਰਹਿਣਸ਼ੀਲ ਅਤੇ ਸੰਚਾਰ ਕਰਨ ਵਾਲੇ, ਸੋਚਣ ਵਾਲੇ ਅਤੇ ਮਹਿਸੂਸ ਕਰਨ ਵਾਲੇ ਵਿਅਕਤੀ ਹੋਣ, ਜਿਨ੍ਹਾਂ ਵਿੱਚ ਗਿਆਨ ਪ੍ਰਾਪਤ ਕਰਨ ਦਾ ਜਨੂਨ ਹੋਣ ਦੇ ਨਾਲ-ਨਾਲ ਸੰਸਾਰ ਨੂੰ ਇੱਕ ਰਹਿਣ ਯੋਗ ਸਥਾਨ ਬਣਾਉਣ ਲਈ ਉਸ ਗਿਆਨ ਦੀ ਵਰਤੋਂ ਕਰਨ ਦੀ ਹਮਦਰਦੀ ਹੋਵੇ।
ਸਿੱਖਿਆ ਵਿੱਚ ‘ਬਸਤੀਵਾਦੀ ਹੈਂਗਓਵਰ’ਤੋਂ ਬਾਹਰ ਨਿਕਲਣ ਦੀ ਜ਼ਰੂਰਤ ਨੂੰ ਛੂਹੰਦੇ ਹੋਏ, ਸ਼੍ਰੀ ਨਾਇਡੂ ਨੇ ਜ਼ੋਰ ਦਿੱਤਾ ਕਿ ਭਾਰਤੀ ਇਤਿਹਾਸਿਕ ਸ਼ਖਸੀਅਤਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਨਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸ਼੍ਰੀ ਨਾਇਡੂ ਨੇ ਅੱਗੇ ਕਿਹਾ, ‘ਅੰਗ੍ਰੇਜ਼ ਬਹੁਤ ਸਮਾਂ ਪਹਿਲਾਂ ਚਲੇ ਗਏ ਸਨ, ਪਰ ਅਸੀਂ ਹਾਲੇ ਵੀ ਮੈਕਾਲੇ ਦੀ ਪ੍ਰਣਾਲੀ ਦਾ ਪਾਲਣ ਕਰ ਰਹੇ ਹਾਂ।’
ਇਸ ਸਬੰਧ ਵਿੱਚ, ਉਪ ਰਾਸ਼ਟਰਪਤੀ ਨੇ ਦੱਸਿਆ ਕਿ ਘੱਟੋ-ਘੱਟ ਪ੍ਰਾਇਮਰੀ ਪੱਧਰ ਤੱਕ ਮਾਤ ਭਾਸ਼ਾ ਵਿੱਚ ਸਿੱਖਿਆ, ਬੱਚਿਆਂ ਵਿੱਚ ਸਿੱਖਣ ਦੇ ਨਤੀਜਿਆਂ ਨੂੰ ਸਾਕਾਰ ਕਰੇਗੀ ਅਤੇ ਇਹ ਉਨ੍ਹਾਂ ਨੂੰ ਆਪਣੀ ਅਛੋਹ ਵਿਰਾਸਤ ਨਾਲ ਜੋੜਦੀ ਹੈ। ਉਨ੍ਹਾਂ ਨੇ ਸਥਾਨਕ ਭਾਸ਼ਾਵਾਂ ਨੂੰ ਪ੍ਰਸ਼ਾਸਨ ਅਤੇ ਨਿਆਂ ਪਾਲਿਕਾ ਦੀ ਭਾਸ਼ਾ ਵਜੋਂ ਵਰਤਣ ਦਾ ਜ਼ਿਕਰ ਕੀਤਾ।
ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ‘ਪ੍ਰਾਚੀਨ ਗਿਆਨ ਪ੍ਰਣਾਲੀਆਂ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਸਮਕਾਲੀ ਟੈਕਨੋਲੋਜੀਆਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਹੁਨਰ ਸਿੱਖਿਆ ’ਤੇ ਜ਼ੋਰ ਦੇਣ ਨਾਲ ਭਾਰਤ ਦੇ ‘ਐਸਰਟਿਵ ਕੰਟਰੀ’ ਵੱਲ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।
ਸ਼੍ਰੀ ਨਾਇਡੂ ਨੇ ਦੁਹਰਾਇਆ ਕਿ ਇੱਕ ‘ਐਸਰਟਿਵ ਨੇਸ਼ਨ’ ਉਹ ਹੁੰਦਾ ਹੈ ਜਿਸ ਦਾ ਨਿਰਮਾਣ ਸਿਰਫ਼ ਗੁਣਵੱਤਾਪੂਰਨ ਸਿੱਖਿਆ ਦੀ ਬੁਨਿਆਦ ’ਤੇ ਕੀਤਾ ਜਾ ਸਕਦਾ ਹੈ, ਜਿਸ ਵਿੱਚ ਵਿਆਪਕ ਗਿਆਨ ਅਧਾਰ ਅਤੇ ਹੁਨਰ ਦੀ ਇੱਕ ਪੂਰੀ ਸ਼੍ਰੇਣੀ ਸ਼ਾਮਲ ਹੁੰਦੀ ਹੈ। “ਗੁਣਵੱਤਾਪੂਰਣ ਸਿੱਖਿਆ ਉਸ ‘ਨਵੇਂ ਭਾਰਤ’ਦਾ ਸਭ ਤੋਂ ਵਧੀਆ ਮਾਰਗ ਹੈ ਜਿਸ ਦਾ ਅਸੀਂ ਸੁਪਨਾ ਦੇਖ ਰਹੇ ਹਾਂ।”
ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਭਵਿੱਖ ਦੀ ਸਿੱਖਿਆ ਨੂੰ ਉੱਦਮਤਾ ਅਤੇ ਸਕਿੱਲ ਅੱਪਗ੍ਰੇਡੇਸ਼ਨ ਦੇ ਜ਼ਰੀਏ ‘ਸਿੱਖਿਆ ਦੀ ਦੁਨੀਆ ਅਤੇ ਕੰਮ ਦੀ ਦੁਨੀਆ ਵਿਚਕਾਰ ਪੁਲ ਬਣਾਉਣਾ’ਚਾਹੀਦਾ ਹੈ। ਉਨ੍ਹਾਂ ਨੇ ਖੇਤੀਬਾੜੀ ਵਿੱਚ ਉੱਚ ਨਵੀਨਤਾ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਉਦਯੋਗਪਤੀਆਂ ਅਤੇ ਕਿਸਾਨਾਂ ਨੂੰ ਆਪਸੀ ਗੱਲਬਾਤ ਵਧਾਉਣ ਦਾ ਵੀ ਸੱਦਾ ਦਿੱਤਾ।
ਭਾਰਤ ਦੇ ਜਨਸੰਖਿਆ ਦੇ ਫਾਇਦੇ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਆਪਣੀ ਵਿਕਾਸ ਯਾਤਰਾ ਦੇ ਉਸ ਮਹੱਤਵਪੂਰਨ ਪਲ ’ਤੇ ਹੈ ਜਦੋਂ ਇਹ ਬਹੁਤ ਲਾਭ ਪ੍ਰਾਪਤ ਕਰ ਸਕਦਾ ਹੈ ਅਤੇ ਇਹ ਸੰਭਵ ਹੋਵੇਗਾ ਜੇਕਰ ਇਸਦੇ ਮਨੁੱਖੀ ਸਰੋਤਾਂ ਨੂੰ ਮਿਆਰੀ ਸਿੱਖਣ ਦੇ ਮੌਕਿਆਂ ਤੱਕ ਬਰਾਬਰ ਪਹੁੰਚ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ, ਨਿੱਜੀ ਖੇਤਰ ਅਤੇ ਅਕਾਦਮਿਕ ਦੇ ਨਾਲ-ਨਾਲ ਮੀਡੀਆ ਨੂੰ ਲੋੜੀਂਦਾ ਤਾਲਮੇਲ ਬਣਾਉਣ ਅਤੇ ਸਹਿਯੋਗ ਕਰਨ ਲਈ ਪਲੈਟਫਾਰਮ ਬਣਾਉਣੇ ਚਾਹੀਦੇ ਹਨ।
ਇਸ ਮੌਕੇ ’ਤੇ, ਸ਼੍ਰੀ ਨਾਇਡੂ ਨੇ ਆਜ਼ਾਦੀ ਤੋਂ ਬਾਅਦ ਸਿੱਖਿਆ ਦੇ ਸਾਰੇ ਪੱਧਰਾਂ ’ਤੇ ਸਾਖਰਤਾ ਦਰ ਨੂੰ ਸੁਧਾਰਨ ਅਤੇ ਕੁੱਲ ਨਾਮਾਂਕਣ ਅਨੁਪਾਤ ਵਿੱਚ ਲਿੰਗ ਸਮਾਨਤਾ ਤੱਕ ਪਹੁੰਚਣ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਸਾਡੇ ਪਾਸ ਜਸ਼ਨ ਮਨਾਉਣ ਲਈ ਬਹੁਤ ਕੁਝ ਹੈ ਕਿਉਂਕਿ ਅਸੀਂ ਸਿਰਫ਼ 18% ਦੀ ਸਾਖਰਤਾ ਦਰ ਤੋਂ ਅੱਗੇ ਵਧ ਕੇ ਅੱਜ ਲਗਭਗ 80%ਸਾਖਰਤਾ ਦਰ ਤੱਕ ਪਹੁੰਚ ਗਏ ਹਾਂ।” ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਪਾਸ ਵਿਸ਼ਵ ਦੀ ਸਭ ਤੋਂ ਵੱਡੀ ਸਿੱਖਿਆ ਪ੍ਰਣਾਲੀ ਹੈ ਜਿਸ ਨੇ ਦੁਨੀਆ ਦੀਆਂ ਵੱਖ-ਵੱਖ ਅਕਾਦਮਿਕ, ਵਿਗਿਆਨਕ ਅਤੇ ਕਾਰਪੋਰੇਟ ਸੰਸਥਾਵਾਂ ਵਿੱਚ ਸਭ ਤੋਂ ਪ੍ਰਕਿਸ਼ਠਿਤ ਲੀਡਰਸ਼ਿਪ ਅਹੁਦਿਆਂ ’ਤੇ ਕਾਬਜ ਬਹੁਤ ਸਾਰੇ ਦਿੱਗਜਾਂ ਨੂੰ ਪੈਦਾ ਕੀਤਾ ਹੈ।
ਉਪ ਰਾਸ਼ਟਰਪਤੀ ਨੇ ‘ਵਿਸ਼ਵ ਗੁਰੂ’ਦੇ ਅਰਥਾਂ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਸਾਨੂੰ ਸ੍ਰੇਸ਼ਠ ਭਾਰਤ, ਸਕਸ਼ਮ ਭਾਰਤ, ਆਯੁਸ਼ਮਾਨ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਇੱਕ ਰੋਡ ਮੈਪ ਤਿਆਰ ਕਰਨਾ ਚਾਹੀਦਾ ਹੈ, ਜਿਸ ਦੀ ਅਸੀਂ ਇੱਛਾ ਰੱਖਦੇ ਹਾਂ।”
ਨੀਤੀ ਨਿਰਮਾਤਾਵਾਂ ਨੂੰ ‘ਅਧੂਰੇ ਸਾਖਰਤਾ ਕਾਰਜ’ਵੱਲ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਯੂਨੈਸਕੋ ਦੁਆਰਾ ਦਰਸਾਏ ਗਏ ਸਿੱਖਿਆ ਦੇ ਸਾਰੇ ਚਾਰ ਥੰਮ੍ਹਾਂ - ਜਾਣਨ ਲਈ ਸਿੱਖਣਾ, ਕਰਨ ਲਈ ਸਿੱਖਣਾ, ਬਣਨ ਲਈ ਸਿੱਖਣਾ ਅਤੇ ਇਕੱਠੇ ਰਹਿਣ ਲਈ ਸਿੱਖਣਾ ’ਤੇ ਬਰਾਬਰ ਜ਼ੋਰ ਦੇ ਕੇ ਅੱਗੇ ਵਧਣ ਅਤੇ ‘ਲਰਨਿੰਗ ਸੁਸਾਇਟੀ’ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਰੂਪ ਵਿੱਚ ਸਿੱਖਿਆ ਦੇ ਉਦੇਸ਼ਾਂ ਵਿੱਚੋਂ ਇੱਕ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਸਿੱਖਿਆ ਸ਼ਾਸਤਰੀਆਂ ਨੂੰ ‘ਪ੍ਰਤਿਭਾ ਨੂੰ ਪੋਸ਼ਣ ਦੇ ਕੇ, ਉੱਤਮਤਾ ਨੂੰ ਮਾਨਤਾ ਦੇ ਕੇ ਅਤੇ ਇੱਕ ਅਨੁਕੂਲ ਮਾਹੌਲ ਸਿਰਜਣ ਦੁਆਰਾ ਇਸ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ, ਜਿੱਥੇ ਨਵੀਨਤਾ ਪ੍ਰਫੁੱਲਤ ਹੋਵੇਗੀ।’
ਸ਼੍ਰੀ ਨਾਇਡੂ ਨੇ ਸੰਮੇਲਨ ਨੂੰ ਡਿਜੀਟਲ ਤਰੀਕੇ ਨਾਲ ਕਰਨ ਲਈ ਆਯੋਜਕਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਇਸ ਸੰਮੇਲਨ ਵਿੱਚ ਹੋਏ ਉੱਚ ਪੱਧਰੀ ਵਿਚਾਰ-ਵਟਾਂਦਰੇ ਅਤੇ ਸੋਚ ਵਿਚਾਰ ਤੋਂ ਪ੍ਰਭਾਵਿਤ ਹੋਏ ਹਨ।
ਇਸ ਮੌਕੇ ਤਮਿਲਨਾਡੂ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਤਾ ਮੰਤਰੀ, ਤਿਰੂ ਟੀਐੱਮ ਅਨਬਰਾਸਨ, ਰਾਜ ਸਭਾ ਮੈਂਬਰ, ਸ਼੍ਰੀ ਸੁਬਰਾਮਣੀਅਮ ਸਵਾਮੀ, ਲੋਕ ਸਭਾ ਮੈਂਬਰ, ਸ਼੍ਰੀ ਸ਼ਸ਼ੀ ਥਰੂਰ, ਸੰਪਾਦਕੀ ਡਾਇਰੈਕਟਰ, ਦ ਨਿਊ ਇੰਡੀਅਨ ਐਕਸਪ੍ਰੈੱਸ, ਸ਼੍ਰੀ ਪ੍ਰਭੂ ਚਾਵਲਾ, ਸੀਈਓ, ਦ ਨਿਊ ਇੰਡੀਅਨ ਐਕਸਪ੍ਰੈੱਸ, ਸ਼੍ਰੀ ਲਕਸ਼ਮੀ ਮੈਨਨ ਅਤੇ ਹੋਰ ਸੱਜਣ ਹਾਜ਼ਰ ਸਨ।
ਭਾਸ਼ਣ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ:
*****
ਐੱਮਐੱਸ /ਆਰਕੇ
(Release ID: 1804125)
Visitor Counter : 162