ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਗੁਜਰਾਤ ਦੇ ਕੇਵਡੀਆ ਸਥਿਤ ਟੈਂਟ ਸਿਟੀ ਵਿੱਚ ਦੋ ਦਿਨਾਂ ਜਾਗਰੂਕਤਾ ਵਰਕਸ਼ਾਪ (4 ਮਾਰਚ- 5 ਮਾਰਚ, 2022) ਨੂੰ ਸੰਬੋਧਿਤ ਕੀਤਾ


ਇਸ ਵਰਕਸ਼ਾਪ ਵਿੱਚ ਦਿੱਵਿਯਾਂਗਜਨਾਂ (ਪੀਡਬਲਿਊਡੀ) ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਸੰਚਾਲਿਤ ਵੱਖ-ਵੱਖ ਯੋਜਨਾਵਾਂ ਪ੍ਰੋਗਰਾਮਾਂ ਪਹਿਲਾਂ ਨੂੰ ਰੇਖਾਂਕਿਤ ਕੀਤਾ ਗਿਆ

Posted On: 05 MAR 2022 7:28PM by PIB Chandigarh

ਸਥਾਈ ਸਮਾਵੇਸ਼ੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਸਬੰਧ ਵਿੱਚ ਦਿੱਵਿਯਾਂਗਜਨਾਂ ਲਈ ਜਨਤਾ ਦਰਮਿਆਨ ਅਨੁਕੂਲ ਵਿਵਹਾਰ ਵਿਕਸਿਤ ਕਰਨ ਤੋਂ ਲੈਕੇ ਸਰਗਰਮ ਉਪਾਵਾਂ ਨੂੰ ਕਰਨਾ ਜ਼ਰੂਰੀ ਹੈ: ਡਾ. ਵੀਰੇਂਦਰ ਕੁਮਾਰ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਦੋ ਦਿਨਾਂ ਜਾਗਰੂਕਤਾ ਵਰਕਸ਼ਾਪ ਨੂੰ ਸੰਬੋਧਿਤ ਕੀਤਾ। ਇਸ ਦਾ ਸਮਾਪਤ ਅੱਜ ਗੁਜਰਾਤ ਦੇ ਕੇਵਡੀਆ (ਏਕਤਾ ਨਗਰ) ਵਿੱਚ ਹੋਇਆ। ਇਸ ਵਰਕਸ਼ਾਪ ਦਾ ਆਯੋਜਨ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਅਤੇ ਦਿੱਵਿਯਾਂਗਜਨ ਵਿਅਕਤੀਆਂ ਲਈ ਚੀਫ ਕਮਿਸ਼ਨਰ ਦੇ ਦਫਤਰ ਨੇ ਸੰਯੁਕਤ ਰੂਪ ਤੋਂ ਕੀਤਾ ਗਿਆ ਹੈ। ਇਸ ਵਰਕਸ਼ਾਪ ਵਿੱਚ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਵੀ ਮੌਜੂਦ ਸਨ।

ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤਿਨਿਧੀਆਂ ਨੇ ਦਿੱਵਿਯਾਂਗਜਨਾਂ (ਪੀਡਬਲਿਊਡੀ) ਦੇ ਸਸ਼ਕਤੀਕਰਣ ਲਈ ਆਪਣੇ ਸਰਵਸ਼੍ਰੇਸ਼ਠ ਅਭਿਆਸਾਂ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰਸਤੁਤੀਆਂ ਦਿੱਤੀਆਂ। ਇਨ੍ਹਾਂ ਵਿੱਚ ਹਰਿਆਣਾ, ਪੰਜਾਬ, ਗੁਜਰਾਤ, ਆਂਧਰਾ ਪ੍ਰਦੇਸ਼, ਗੋਆ, ਉੱਤਰ ਪ੍ਰਦੇਸ਼, ਕੇਰਲ, ਤਮਿਲਨਾਡੂ, ਨਗਾਲੈਂਡ, ਚੰਡੀਗੜ੍ਹ, ਤੇਲੰਗਾਨਾ, ਲਦਾਖ ਅਤੇ ਰਾਜਸਥਾਨ ਸ਼ਾਮਲ ਹਨ। ਇਨ੍ਹਾਂ ਰਾਜਾਂ ਨੇ ਦਿੱਵਿਯਾਂਗਜਨਾਂ ਨੂੰ ਮੁੱਖਧਾਰਾ ਵਿੱਚ ਲਿਆਉਣਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੀਆਂ ਗਈਆਂ ਆਪਣੀਆਂ ਯੋਜਨਾਵਾਂ, ਪ੍ਰੋਗਰਾਮਾਂ ਅਤੇ ਵੱਖ-ਵੱਖ ਪਹਿਲਾਂ ਨੂੰ ਰੇਖਾਂਕਿਤ ਕੀਤਾ।

ਨਰਮਦਾ ਦੇ ਜ਼ਿਲ੍ਹਾ ਅਧਿਕਾਰੀ ਨੇ ਮੁਸਕਾਨ ਪ੍ਰੋਗਰਾਮ ਦੇ ਲਾਗੂਕਰਨ ਵਿੱਚ ਉਨ੍ਹਾਂ ਦੇ ਦੁਆਰਾ ਕੀਤੀ ਗਈ ਕਾਰਵਾਈ ਅਤੇ ਬੇਘਰਾਂ, ਟ੍ਰਾਂਸਜੈਂਡਰਾਂ, ਭਿਖਾਰੀਆਂ, ਪੁਰਾਣੇ ਲੋਕ ਅਤੇ ਦਿੱਵਿਯਾਂਗਜਨਾਂ ਨੂੰ ਮੁੱਖਧਾਰਾ ਵਿੱਚ ਲਿਆਉਣਾ ਉਨ੍ਹਾਂ ਦੀ ਪਹਿਲ “ਨੌ ਧਾਰਾ ਨੌ ਅਧਾਰ” ਨੂੰ ਰੇਖਾਂਕਿਤ ਕੀਤਾ।

 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ.ਵੀਰੇਂਦਰ ਕੁਮਾਰ ਨੇ ਆਪਣੇ ਸਮਾਪਨ ਭਾਸ਼ਣ ਵਿੱਚ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਦਿੱਵਿਯਾਂਗਜਨਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲਾਗੂਕਰਨ ਕਰਨ ਲਈ ਵੱਖ-ਵੱਖ ਪੱਧਰਾਂ ਤੇ ਕੀਤੀਆਂ ਜਾ ਰਹੀਆਂ ਪਹਿਲਾਂ ਬਾਰੇ ਜਾਣਕਾਰੀ ਵਧਾਉਣ ਲਈ ਪ੍ਰਚਾਰ ਅਤੇ ਆਊਟਰੀਚ ਗਤੀਵਿਧੀਆਂ ਦਾ ਵਿਸਤਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅੱਗੇ ਇਸ ਦਾ ਅਨੁਰੋਧ ਕੀਤਾ ਕਿ ਪ੍ਰਭਾਵੀ ਅਤੇ ਲਗਾਤਾਰ ਸਮਾਵੇਸ਼ੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ  ਲਈ ਰਾਜ ਦੇ ਅਧਿਕਾਰੀਆਂ ਨੂੰ ਦਿੱਵਿਯਾਂਗਜਨਾਂ ਤੋਂ ਲੈਕੇ ਜਨਤਾ ਦਰਮਿਆਨ ਇੱਕ ਅਨੁਕੂਲ ਸੋਚ ਵਿਕਸਿਤ ਕਰਨ ਲਈ ਸਰਗਰਮ ਉਪਾਵਾਂ ਨੂੰ ਕਰਨ ਦੀ ਜ਼ਰੂਰਤ ਹੈ।

************


ਐੱਮਜੀ/ਆਰਐੱਨਐੱਮ



(Release ID: 1803947) Visitor Counter : 135


Read this release in: English , Urdu , Hindi , Telugu