ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਦਾ ਇੱਕ ਪ੍ਰਮੁੱਖ ਦੂਰਸੰਚਾਰ ਸਮੂਹ ਵਿੱਚ ਤਲਾਸ਼ੀ ਅਤੇ ਜ਼ਬਤੀ ਅਭਿਆਨ
Posted On:
03 MAR 2022 2:30PM by PIB Chandigarh
ਇਨਕਮ ਟੈਕਸ ਵਿਭਾਗ ਨੇ 15.02.2022 ਨੂੰ ਦੂਰਸੰਚਾਰ ਉਤਪਾਦਾਂ ਦੀ ਵੰਡ ਅਤੇ ਕੈਪਟਿਵ ਸੌਫਟਵੇਅਰ ਵਿਕਾਸ ਸੇਵਾਵਾਂ ਉਪਲਬਧ ਕਰਵਾਉਣ ਵਾਲੇ ਇੱਕ ਬਹੁਰਾਸ਼ਟਰੀ ਸਮੂਹ ’ਤੇ ਤਲਾਸ਼ੀ ਅਤੇ ਜ਼ਬਤੀ ਅਭਿਆਨ ਚਲਾਇਆ। ਇਸ ਸਮੂਹ ਦੀ ਬੁਨਿਆਦੀ ਸ਼ੇਅਰ ਹੋਲਡਿੰਗ ਗੁਆਂਢੀ ਦੇਸ਼ ਦੀ ਵਿਦੇਸ਼ੀ ਇਕਾਈ ਦੇ ਕੋਲ ਹੈ। ਇਹ ਤਲਾਸ਼ੀ ਅਭਿਆਨ ਇਸ ਸਮੂਹ ਦੇ ਦਿੱਲੀ, ਗੁਰੂਗ੍ਰਾਮ ਅਤੇ ਬੰਗਲੁਰੂ ਵਿੱਚ ਫੈਲੇ ਕਾਰੋਬਾਰੀ ਪਰਿਸਰਾਂ ਦੇ ਨਾਲ-ਨਾਲ ਸਮੂਹ ਦੇ ਪ੍ਰਮੁੱਖ ਅਹੁਦੇਦਾਰਾਂ ਦੀਆਂ ਰਿਹਾਇਸ਼ਾਂ ’ਤੇ ਵੀ ਚਲਾਇਆ ਗਿਆ।
ਤਲਾਸ਼ੀ ਕਾਰਵਾਈ ਤੋਂ ਪਤਾ ਲਗਿਆ ਹੈ ਕਿ ਸਮੂਹ ਨੇ ਭਾਰਤ ਤੋਂ ਬਾਹਰ ਆਪਣੀਆਂ ਸਬੰਧਿਤ ਪਾਰਟੀਆਂ ਨਾਲ ਤਕਨੀਕੀ ਸੇਵਾਵਾਂ ਦੀ ਪ੍ਰਾਪਤੀਆਂ ਦੇ ਉਲਟ ਵਧੇ ਹੋਏ ਭੁਗਤਾਨ ਕੀਤੇ ਹਨ। ਟੈਕਸ ਨਿਰਧਾਰਤੀ ਕੰਪਨੀ ਅਜਿਹੀਆਂ ਕਥਿਤ ਤਕਨੀਕੀ ਸੇਵਾਵਾਂ ਨੂੰ ਪ੍ਰਾਪਤ ਕਰਨ ਦੀ ਵਾਸਤਵਿਕਤਾ ਨੂੰ ਸਹੀ ਨਹੀਂ ਠਹਿਰਾ ਸਕੀ, ਜਿਸ ਦੇ ਬਦਲੇ ਵਿੱਚ ਉਸ ਨੇ ਭੁਗਤਾਨ ਕੀਤਾ ਹੈ ਅਤੇ ਇਸ ਤੋਂ ਇਲਾਵਾ ਉਸ ਦੇ ਵਿਚਾਰ ਨਿਰਧਾਰਣ ਦਾ ਅਧਾਰ ਵੀ ਨਹੀਂ ਹੈ। ਟੈਕਸ ਨਿਰਧਾਰਤੀ (assessee) ਕੰਪਨੀ ਦੁਆਰਾ ਅਜਿਹੀਆਂ ਸੇਵਾਵਾਂ ਦੀ ਪ੍ਰਾਪਤੀ ਦੇ ਲਈ ਅਜਿਹੀਆਂ ਸੇਵਾਵਾਂ ਦੀ ਪ੍ਰਾਪਤੀ ’ਤੇ ਪੰਜ ਸਾਲਾਂ ਦੀ ਮਿਆਦ ਵਿੱਚ 129 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਤਲਾਸ਼ੀ ਦੇ ਦੌਰਾਨ, ਇਹ ਪਾਇਆ ਗਿਆ ਕਿ, ਨਿਰਧਾਰਤੀ (assessee) ਸਮੂਹ ਨੇ ਹਾਲ ਦੇ ਵਿੱਤ ਵਰ੍ਹਿਆਂ ਵਿੱਚ ਆਪਣੀਆਂ ਸਬੰਧਿਤ ਪਾਰਟੀਆਂ ਨੂੰ ਰਾਇਲਟੀ ਦੇ ਲਈ ਆਪਣੀਆਂ ਖਾਤਾ ਬਹੀਆਂ ਵਿੱਚ 350 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਡੇਬਿਟ ਕੀਤੀ ਹੈ। ਇਸ ਤਰ੍ਹਾਂ ਦੇ ਖ਼ਰਚ ਬ੍ਰਾਂਡ ਦੀ ਵਰਤੋਂ ਅਤੇ ਤਕਨੀਕੀ ਜਾਣਕਾਰੀ ਨਾਲ ਸਬੰਧਿਤ ਅਪ੍ਰਤੱਖ ਸੰਪਤੀਆਂ ਦੀ ਵਰਤੋਂ ਦੇ ਲਈ ਕੀਤੇ ਗਏ ਹਨ। ਤਲਾਸ਼ੀ ਦੇ ਦੌਰਾਨ, ਇਹ ਸਮੂਹ ਅਜਿਹੀਆਂ ਸੇਵਾਵਾਂ/ ਤਕਨੀਕੀ ਜਾਣਕਾਰੀ ਦੀ ਪ੍ਰਾਪਤੀ ਜਾਂ ਅਜਿਹੇ ਦਾਅਵਿਆਂ ਦੇ ਲਈ ਰਾਇਲਟੀ ਦਰ ਦੇ ਮਾਤਰਾ ਨਿਰਧਾਰਣ ਦੇ ਅਧਾਰ ਨੂੰ ਪ੍ਰਮਾਣਤ ਕਰਨ ਵਿੱਚ ਅਸਫ਼ਲ ਰਿਹਾ ਹੈ। ਇਸ ਦੇ ਨਤੀਜੇ ਵਜੋਂ ਸੇਵਾਵਾਂ ਦਾ ਸਮਰਪਣ ਅਤੇ ਅਜਿਹਾ ਰਾਇਲਟੀ ਭੁਗਤਾਨ ਬਹੁਤ ਜ਼ਿਆਦਾ ਸ਼ੱਕੀ ਅਤੇ ਪ੍ਰਤੱਖ, ਮੌਜੂਦਾ ਇਨਕਮ ਟੈਕਸ ਕਾਨੂੰਨ ਦੇ ਅਨੁਸਾਰ ਕਾਰੋਬਾਰੀ ਖਰਚ ਦੇ ਰੂਪ ਵਿੱਚ ਗ਼ੈਰ-ਸਵੀਕਾਰਯੋਗ ਹੋ ਜਾਂਦਾ ਹੈ।
ਤਲਾਸ਼ੀ ਦੇ ਦੌਰਾਨ ਇਕੱਠੇ ਕੀਤੇ ਗਏ ਸਬੂਤ ਅਤੇ ਦਰਜ ਕੀਤੇ ਗਏ ਬਿਆਨਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਸੌਫਟਵੇਅਰ ਵਿਕਾਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਲੱਗੇ ਸਮੂਹ ਦੀਆਂ ਸੰਸਥਾਵਾਂ ਵਿੱਚੋਂ ਇੱਕ ਸਬੰਧਿਤ ਪਾਰਟੀ ਤੋਂ ਘੱਟ ਨੈੱਟ ਮਾਰਜਨ ਲੈ ਰਹੀ ਹੈ ਅਤੇ ਇਸਦਾ ਸੰਚਾਲਨ ‘ਲੋਅ ਐਂਡ ਨੇਚਰ’ ਹੋਣ ਦਾ ਦਾਅਵਾ ਕਰ ਰਹੀ ਹੈ। ਹਾਲਾਂਕਿ, ਜਾਂਚ ਦੇ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਸੰਸਥਾ ਉੱਚ ਪੱਧਰੀ ਤਰ੍ਹਾਂ ਦੀਆਂ ਮਹੱਤਵਪੂਰਨ ਸੇਵਾਵਾਂ/ ਸੰਚਾਲਨ ਪ੍ਰਦਾਨ ਕਰ ਰਹੀ ਹੈ। ਇਸ ਪਹਿਲੂ ਵਿੱਚ ਆਮਦਨ ਵਿੱਚ 400 ਕਰੋੜ ਰੁਪਏ ਦਾ ਲੁਕੋਅ ਹੋਣ ਦਾ ਪਤਾ ਚਲਿਆ ਹੈ।
ਤਲਾਸ਼ੀ ਕਾਰਵਾਈ ਵਿੱਚ ਅੱਗੇ ਇਹ ਵੀ ਪਤਾ ਲਗਿਆ ਹੈ ਕਿ ਸਮੂਹ ਨੇ ਭਾਰਤ ਵਿੱਚ ਆਪਣੀ ਟੈਕਸਯੋਗ ਆਮਦਨ ਨੂੰ ਘੱਟ ਦਿਖਾਉਣ ਦੇ ਲਈ ਆਪਣੀ ਲੇਖਾ-ਬਹੀਆਂ ਵਿੱਚ ਹੇਰਾਫੇਰੀ ਕੀਤੀ ਹੈ ਅਤੇ ਇਸਦੇ ਲਈ ਖ਼ਰਚੇ ਦੇ ਲਈ ਅਨੇਕਾਂ ਪ੍ਰਾਵਧਾਨਾਂ ਦੀ ਸਿਰਜਣਾ, ਗ਼ੈਰ-ਪ੍ਰਚਲਣ ਦੇ ਲਈ ਪ੍ਰਾਵਧਾਨ, ਵਾਰੰਟੀ ਦੇ ਪ੍ਰਾਵਧਾਨ, ਸ਼ੱਕੀ ਕ੍ਰੈਡਿਟ/ਕਰਜ਼ ਅਤੇ ਅਡਵਾਂਸ ਰਕਮ ਆਦਿ ਦਾ ਸਹਾਰਾ ਲਿਆ ਗਿਆ ਹੈ, ਜਿਨ੍ਹਾਂ ਦਾ ਬਹੁਤ ਘੱਟ ਜਾਂ ਕੋਈ ਵਿਗਿਆਨਕ ਵਿੱਤੀ ਤਰਕ ਨਹੀਂ ਹੈ। ਜਾਂਚ ਦੇ ਦੌਰਾਨ, ਸਮੂਹ ਅਜਿਹੇ ਦਾਅਵਿਆਂ ਦੇ ਲਈ ਕੋਈ ਲੋੜੀਂਦਾ ਅਤੇ ਢੁਕਵਾਂ ਸਬੂਤ ਪ੍ਰਦਾਨ ਕਰਨ ਵਿੱਚ ਅਸਫ਼ਲ ਰਿਹਾ ਹੈ।
ਅੱਗੇ ਦੀ ਜਾਂਚ ਜਾਰੀ ਹੈ।
****
ਆਰਐੱਮ/ ਕੇਐੱਮਐੱਨ
(Release ID: 1802796)
Visitor Counter : 237