ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

‘ਲੌਜਿਸਟਿਕਸ ਕਾਰਜਬਲ ਰਣਨੀਤੀ- ਕੌਸ਼ਲ ਅਤੇ ਰੋਜ਼ਗਾਰ ਦੇ ਅਵਸਰਾਂ ਵਿੱਚ ਵਾਧਾ’ ‘ਤੇ ਇੱਕ ਵਿਚਾਰ ਮੰਥਨ ਸੈਸ਼ਨ ਦਾ ਆਯੋਜਨ

Posted On: 02 MAR 2022 6:41PM by PIB Chandigarh

 ‘ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ: ਤੇਜ਼ ਆਰਥਿਕ ਵਿਕਾਸ ਦੇ ਲਈ ਤਾਲਮੇਲ ਬਣਾਉਣਾ’ ਵਿਸ਼ੇ ‘ਤੇ 28 ਫਰਵਰੀ, 2022 ਨੂੰ ਬਜਟ ਦੇ ਬਾਅਦ ਇੱਕ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸੰਗੋਸ਼ਠੀ ਵਿੱਚ ‘ਲੌਜਿਸਟਿਕਸ ਕਾਰਜਬਲ ਰਣਨੀਤੀ- ਕੌਸਲ ਅਤੇ ਰੋਜ਼ਗਾਰ ਦੇ ਅਵਸਰਾਂ ਵਿੱਚ ਵਾਧਾ’ ‘ਤੇ ਇੱਕ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਸੀ।

ਉੱਚ ਸਿੱਖਿਆ ਸਕੱਤਰ ਸ਼੍ਰੀ ਕੇ ਸੰਜੈ ਮੂਰਥੀ; ਐੱਮਐੱਸਡੀਈ ਦੇ ਸਕੱਤਰ, ਸ਼੍ਰੀ ਰਾਜੇਸ਼ ਅਗ੍ਰਵਾਲ; ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ; ਸ਼੍ਰੀ ਅੰਮ੍ਰਿਤ ਲਾਲ ਮੀਣਾ, ਵਿਸ਼ੇਸ਼ ਸਕੱਤਰ, ਲੌਜਿਸਟਿਕਸ; ਸ਼੍ਰੀ ਗਿਰੀਧਰ ਅਰਮਾਨੇ ਸਕੱਤਰ, ਸੜਕ ਟ੍ਰਾਂਸਪੋਰਟ  ਅਤੇ ਰਾਜਮਾਰਗ ਮੰਤਰਾਲੇ; ਅਤੇ ਸ਼੍ਰੀ ਅਨੁਰਾਗ ਜੈਨ, ਸਕੱਤਰ, ਡੀਪੀਆਈਆਈਟੀ ਤੇ ਵਿਭਿੰਨ ਸੰਘਾਂ ਦੇ ਪ੍ਰਤਿਨਿਧੀਆਂ ਨੇ ਭਾਰਤ ਦੇ ਟ੍ਰਾਂਸਪੋਰਟ ਅਤੇ ਲੌਜਿਸਟਿਕਸ ਖੇਤਰ ਨੂੰ ਹੁਲਾਰਾ ਦੇਣ ਦੇ ਲਈ ਬਜਟ ਵਿੱਚ ਕੀਤੀ ਗਈ ਪ੍ਰਗਤੀਸ਼ੀਲ ਐਲਾਨ ‘ਤੇ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ, ਜੋ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਅਤੇ ਦੇਸ਼ ਨੂੰ ਸਮਾਵੇਸ਼ੀ ਆਰਥਿਕ ਵਿਕਾਸ ਦੇ ਮਾਰਗ ‘ਤੇ ਲੈ ਜਾਣ ਵਿੱਚ ਸਹਾਇਕ ਹੋਵੇਗਾ।

ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਕਿਹਾ ਕਿ ਚਰਚਾ ਦਾ ਉਦੇਸ਼ ਲੌਜਿਸਟਿਕਸ ਖੇਤਰ ਵਿੱਚ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ਦਾ ਸਮਾਧਾਨ ਕਰਨਾ ਹੋਵੇਗਾ, ਵਿਸ਼ੇਸ਼ ਤੌਰ ‘ਤੇ ਸਾਡੇ ਘਰੇਲੂ ਲੌਜਿਸਟਿਕਸ ਨੈਟਵਰਕ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਗਤੀ ਸ਼ਕਤੀ ਇੱਕ ਮਹੱਤਵਪੂਰਨ ਯਤਨ ਹੋ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਲੌਜਿਸਟਿਕਸ ਖੇਤਰ ਨੂੰ ਕੌਸ਼ਲ ‘ਤੇ ਬਹੁ-ਹਿਤਧਾਰਕ ਸਹਿਯੋਗ ਦੀ ਜ਼ਰੂਰਤ ਹੈ। ਇਸ ਖੇਤਰ ਵਿੱਚ ਲਗਭਗ 22 ਕਰੋੜ ਲੋਕ ਕੰਮ ਕਰ ਰਹੇ ਹਨ।

ਸ਼੍ਰੀ ਅਗਰਵਾਲ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਤੇ ਹੋਰ ਮੰਤਰਾਲੇ ਪਹਿਲਾਂ ਹੀ ਪੰਜ ਕਰੋੜ ਤੋਂ ਵੱਧ ਲੋਕਾਂ ਨੂੰ ਟ੍ਰੇਂਡ ਕਰ ਚੁੱਕੇ ਹਨ। ਇਸ ਦੇ ਇਲਾਵਾ, ਲੌਜਿਸਟਿਕਸ ਸੈਕਟਰ ਸਕਿੱਲ ਕਾਉਂਸਿਲ (ਐੱਲਐੱਸਐੱਸਸੀ) ਨੇ ਘੱਟ ਤੋਂ ਘੱਟ ਸੱਤ ਲੱਖ ਉਮੀਦਵਾਰਾਂ ਨੂੰ ਦਸਤਾਵੇਜ਼ ਸਹਾਇਕ, ਇਨਵੈਂਟ੍ਰੀ ਕਲਰਕ, ਕੂਰੀਅਰ ਡਿਲੀਵਰੀ ਅਤੇ ਵੇਅਰਹਾਉਸ ਨਾਲ ਸੰਬੰਧਿਤ ਨੌਕਰੀਆਂ ਜਿਹੇ ਰੋਜ਼ਗਾਰ ਦੇ ਲਈ ਟਰੇਂਡ ਕੀਤਾ ਹੈ। ਅਸੀਂ ਅੱਗੇ ਵਧਦੇ ਹੋਏ ਉਨ੍ਹਾਂ ਵਿਦਿਆਰਥੀਆਂ ਦੀ ਪਹਿਚਾਣ ਕਰਨ ਦੀ ਜ਼ਰੂਰਤ ਹੈ ਜੋ ਲੌਜਿਸਟਿਕਸ ਸਕਿਲਿੰਗ ਅਤੇ ਰੀਸਕਿਲਿੰਗ ਮਾਡਲ ਦੇ ਉਪਯੁਕਤ ਹਨ। ਉਨ੍ਹਾਂ ਨੇ ਦੱਸਿਆ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਰੂਪ, ਐੱਸਐੱਸਸੀ ਨੇ ਨਾ ਸਿਰਫ ਇੰਜੀਨੀਅਰਾਂ ਦੇ ਲਈ ਬਲਕਿ ਮਾਨਵਿਕੀ ਦੇ ਵਿਦਿਆਰਥੀਆਂ ਦੇ ਲਈ ਵੀ ਆਈਟੀਆਈ ਅਤੇ ਪੌਲੀਟੈਕਨਿਕ ਵਿੱਚ ਕੋਰਸ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਮੂਹਿਕ ਪ੍ਰਯਤਨਾਂ ਨਾਲ ਅਸੀਂ ਇੱਕ ਲਾਗਤ ਪ੍ਰਭਾਵੀ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕਰਨ ਵਿੱਚ ਸਮਰੱਥ ਹੋਣਗੇ ਜੋ ਭਾਰਤ ਨੂੰ ਹੋਰ ਸਸ਼ਕਤ ਬਣਾਵੇਗਾ।

ਸੰਸਥਾ ਦੇ ਭਵਨ ਦੇ ਨਿਰਮਾਣ ਦੀ ਜ਼ਰੂਰਤ ਬਾਰੇ ਗੱਲ ਕਰਦੇ ਹੋਏ ਸ਼੍ਰੀ ਕੇ. ਸੰਜੈ ਮੂਰਤੀ ਨੇ ਕਿਹਾ ਕਿ ਲੌਜਿਸਟਿਕਸ ਦੇ ਲਈ ਇੱਕ ਵਿਸ਼ੇਸ਼ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਸਹੀ ਦ੍ਰਿਸ਼ਟੀਕੋਣ ਨਹੀਂ ਹੋ ਸਕਦਾ ਹੈ। ਇਸ ਦੀ ਬਜਾਏ, ਸਾਡੇ ਕੋਲ ਮੌਜੂਦਾ ਯੂਨੀਵਰਸਿਟੀਆਂ ਵਿੱਚ ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਅਤੇ ਸੰਰਚਿਤ ਕੋਰਸ ਹੋਣ ਚਾਹੀਦੇ ਹਨ, ਜੋ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਇੱਕ ਮਸੌਦਾ ਮੌਡਿਊਲ ਵਿਕਸਿਤ ਕਰ ਲਿਆ ਹੈ ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ, ਆਈਆਈਟੀ ਤੇ ਐੱਨਆਈਟੀ ਨੂੰ ਵੰਡ ਕੀਤਾ ਹੈ, ਜਿਸ ਦਾ ਉਦੇਸ਼ ਸਾਰੇ ਵਿਦਿਆਰਥੀਆਂ ਨੂੰ, ਸਾਰੇ ਵਿਸ਼ਿਆਂ ਵਿੱਚ, 20 ਕ੍ਰੈਡਿਟ ਜਾਂ 40 ਕ੍ਰੈਡਿਟ ਕੋਰਸਾਂ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇਸ ਦੇ ਇਲਾਵਾ, ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਇੰਸਟੀਟਿਊਟ ਆਵ੍ ਇੰਡਸਟ੍ਰੀਅਲ ਇੰਜੀਨੀਅਰਿੰਗ (ਐੱਨਆਈਟੀਆਈਈ) ਦੇ ਮਾਧਿਅਮ ਨਾਲ, ਅਸੀਂ ਹੋਰ ਕੋਰਸਾਂ ‘ਤੇ ਵੀ ਕੰਮ ਕਰ ਰਹੇ ਹਾਂ ਜੋ ਔਨਲਾਈਨ ਅਤੇ ਕੇਂਦਰੀ ਬਜਟ 2022 ਵਿੱਚ ਪ੍ਰਸਤਾਵਿਤ ਡਿਜੀਟਲ ਯੂਨੀਵਰਸਿਟੀ ਵਿੱਚ ਉਪਲੱਬਧ ਹੋਣਗੇ।

ਸੈਸ਼ਨ ਦੇ ਦੌਰਾਨ, ਸ਼੍ਰੀ ਆਰ. ਦਿਨੇਸ਼, ਚੇਅਰਮੈਨ, ਲੌਜਿਸਟਿਕਸ ਸੈਕਟਰ ਸਕਿੱਲ ਕਾਉਂਸਿਲ ਅਤੇ ਐੱਮਡੀ, ਟੀਵੀਐੱਸ ਸਪਲਾਈ ਚੇਨ ਸੋਲਿਊਸ਼ਨਸ ਨੇ ਕਿਹਾ ਕਿ ਲੌਜਿਸਟਿਕਸ ਦੇ ਗਲੋਬਲ ਹੋਣ ਅਤੇ ਭਾਰਤੀ ਸੰਦਰਭ ਵਿੱਚ ਸਕਿਲਿੰਗ ਦੇ ਅੰਤਰਰਾਸ਼ਟਰੀ ਪਹਿਲੂਆਂ ਨੂੰ ਭਾਰਤ ਦੇ ਸਰੂਪ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਲਈ ਮਾਨਵ ਪੂੰਜੀ, ਲੌਜਿਸਟਿਕਸ ਵਿੱਚ ਸਾਰੇ ਕੋਰਸਾਂ ਦੇ ਲਈ ਅੰਤਰਰਾਸ਼ਟਰੀ ਪੱਧਰ ਦੇ ਸਾਹਮਣੇ ਲਿਆਉਣ ‘ਤੇ ਜ਼ੋਰ ਦੇਣ ਦੀ ਜ਼ਰੂਰਤ ਹੈ।

ਸ਼੍ਰੀ ਅਨਿਲ ਸਹਿਸ੍ਰਬੁੱਧੇ ਨੇ ਕਿਹਾ ਕਿ ਦੁਨੀਆ ਭਰ ਵਿੱਚ ਲੌਜਿਸਟਿਕਸ ਖੇਤਰ ਵਿੱਚ ਭਾਰੀ ਮੰਗ ਹੈ ਅਤੇ ਕਈ ਵੱਡੇ ਉਦਯੋਗਪਤੀ ਭਾਰਤ ਵਿੱਚ ਆਪਣੇ ਬੈਕਐਂਡ ਦਫਤਰਾਂ ਦੀ ਚੋਣ ਕਰ ਰਹੇ ਹਨ। ਅਸੀਂ ਅਗਲੇ ਕੁਝ ਵਰ੍ਹਿਆਂ ਵਿੱਚ 30 ਮਿਲੀਅਨ ਦਾ ਇੱਕ ਮਜ਼ਬੂਤ ਕਾਰਜਬਲ ਬਣਾਉਣ ਦੀ ਜ਼ਰੂਰਤ ਹੈ, ਜੋ ਉਦਯੋਗ ਜਗਤ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਹੋਵੇ। ਉਨ੍ਹਾਂ ਨੇ ਕਿਹਾ ਕਿ ਨਤੀਜੇ ਸਦਕਾ, ਸਾਨੂੰ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਜਦੋਂ ਵਿਦਿਆਰਥੀ ਹਾਲੇ ਵੀ ਸਕੂਲ ਵਿੱਚ ਹਨ, ਇਸ ਲਈ ਉਨ੍ਹਾਂ ਨੂੰ ਗ੍ਰੈਜੂਏਸ਼ਨ ਪੱਧਰ ‘ਤੇ ਲੌਜਿਸਟਿਕਸ-ਰੇਲੈਵੇਂਟ ਕੋਰਸ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੇ ਲਈ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਦਰਮਿਆਨ ਸਹਿਯੋਗ ਦੀ ਜ਼ਰੂਰਤ ਅਤੇ ਇਸ ਖੇਤਰ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਲਈ ਇਨੋਵੇਟਿਵ ਸਮਾਧਾਨ ਖੋਜਣ ਦੇ ਲਈ ਆਪਣੇ ਗਿਆਨ ਦਾ ਉਪਯੋਗ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

*****

 ਐੱਮਜੇਪੀਐੱਸ/ਏਕੇ


(Release ID: 1802761) Visitor Counter : 179


Read this release in: Urdu , English , Hindi