ਇਸਪਾਤ ਮੰਤਰਾਲਾ
ਫਰਵਰੀ ਵਿੱਚ ਐੱਨਐੱਮਡੀਸੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ
Posted On:
02 MAR 2022 7:54PM by PIB Chandigarh
ਇਸਪਾਤ ਮੰਤਰਾਲੇ ਨੇ ਜਨਤਕ ਉਪਕ੍ਰਮ ਅਤੇ ਦੇਸ਼ ਦੇ ਸਭ ਤੋਂ ਵੱਡਾ ਕੱਚਾ ਲੋਹਾ ਉਤਪਾਦਨ ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮਿਟਿਡ (ਐੱਨਐੱਮਡੀਸੀ) ਨੇ ਫਰਵਰੀ 2022 ਦੇ ਮਹੀਨੇ ਲਈ 4.31 ਮੀਟ੍ਰਿਕ ਟਨ ਉਤਪਾਦਨ ਅਤੇ 3.97 ਮੀਟ੍ਰਿਕ ਟਨ ਕੱਚੇ ਲੋਹੇ ਦੀ ਵਿਕਰੀ ਬਾਰੇ ਸੂਚਿਤ ਕੀਤਾ ਹੈ। ਇਹ ਉਤਪਾਦਨ ਵਿੱਚ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 11.7% ਦਾ ਵਾਧਾ ਅਤੇ ਵਿਕਰੀ ਵਿੱਚ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 22.2% ਵਾਧੇ ਨੂੰ ਦਰਸਾਉਂਦਾ ਹੈ ਜੋ ਇਸ ਮੋਹਰੀ ਖਣਿਜ ਕੰਪਨੀ ਦੇ ਇਤਿਹਾਸ ਵਿੱਚ ਕਿਸੇ ਵੀ ਫਰਵਰੀ ਮਹੀਨੇ ਦੀ ਤੁਲਨਾ ਵਿੱਚ ਉਤਪਾਦਨ ਅਤੇ ਵਿਕਰੀ ਦੇ ਸੰਦਰਭ ਵਿੱਚ ਜ਼ਿਆਦਾ ਹੈ।
(ਮਿਲੀਅਨ ਟਨ ਵਿੱਚ)
|
2021
|
2022
|
ਵਾਧਾ (%)
|
ਫਰਵਰੀ ਵਿੱਚ ਉਤਪਾਦਨ
|
3.86
|
4.31
|
11.7%
|
ਫਰਵਰੀ ਵਿੱਚ ਵਿਕਰੀ
|
3.25
|
3.97
|
22.2%
|
ਫਰਵਰੀ ਤੱਕ ਉਤਪਾਦਨ (11 ਮਹੀਨੇ)
|
29.52
|
37.18
|
26%
|
ਫਰਵਰੀ ਤੱਕ ਵਿਕਰੀ (11 ਮਹੀਨੇ)
|
29.15
|
36.57
|
25.5%
|
ਵਿੱਤ ਸਾਲ 2022 ਦੇ ਪਹਿਲੇ 11ਵੇਂ ਮਹੀਨੇ ਲਈ ਕੁੱਲ ਉਤਪਾਦਨ ਅਤੇ ਵਿਕਰੀ, ਫਰਵਰੀ 2022 ਤੱਕ, ਕ੍ਰਮਵਾਰ: 37.18 ਮੀਟ੍ਰਿਕ ਟਨ ਅਤੇ 36.57 ਮੀਟ੍ਰਿਕ ਟਨ ਰਹੀ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਉਤਪਾਦਨ ਵਿੱਚ 26% ਅਤੇ ਵਿਕਰੀ ਵਿੱਚ 25.5% ਦਾ ਵਾਧਾ ਦਰਸਾਉਂਦੀ ਹੈ। ਇਹ ਐੱਨਐੱਮਡੀਸੀ ਲਈ ਹੁਣ ਤੱਕ ਦਾ ਸਭ ਤੋਂ ਵਧੀਆ 11 ਮਹੀਨਿਆਂ ਦੇ ਫਿਜ਼ੀਕਲ ਪਰਫੋਮੈਂਨਸ ਨੂੰ ਵੀ ਦਰਸਾਉਂਦੇ ਹਨ।
ਐੱਨਐੱਮਡੀਸੀ ਟੀਮ ਨੂੰ ਇੱਕ ਹੋਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਲਈ ਵਧਾਈ ਦਿੰਦੇ ਹੋਏ ਐੱਨਐੱਮਡੀਸੀ ਦੇ ਸੀਐੱਮਡੀ ਸ਼੍ਰੀ ਸੁਮਿਤ ਦੇਬ ਨੇ ਕਿਹਾ ਇਸ ਮਹੀਨੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਐੱਨਐੱਮਡੀਸੀ ਇੱਕ ਕੱਚਾ ਲੋਹਾ ਅਤੇ ਇਸਪਾਤ ਦਾ ਪਾਵਰਹਾਊਸ ਬਣਿਆ ਹੋਇਆ ਹੈ ਅਤੇ ਇਸ ਸਫਲਤਾ ਦਾ ਕ੍ਰੇਡਿਟ ਕੰਪਨੀ ਦੇ ਸਾਰੇ ਹਿਤਧਾਰਕਾਂ ਨੂੰ ਦਿੱਤਾ ਜਾਂਦਾ ਹੈ। ਇਹ ਮਜ਼ਬੂਤ ਪ੍ਰਦਰਸ਼ਨ ਵਿਕਾਸ ਪੱਥ ‘ਤੇ ਬਣੇ ਰਹਿਣ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
*******
ਐੱਮਵੀ/ਏਕੇਐੱਨ/ਐੱਸਕੇ
(Release ID: 1802760)
Visitor Counter : 148