ਜਹਾਜ਼ਰਾਨੀ ਮੰਤਰਾਲਾ
ਮਿਜ਼ੋਰਮ ਉੱਤਰ-ਪੂਰਬ ਦੇ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ
ਥਾਵਥਿਲੰਗਟੁਇਪੁਈ-ਤੁਈਚਾਵੰਗ ਨਦੀ ਵਿੱਚ 22.93 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਟ੍ਰਾਂਸਪੋਰਟ ਨੂੰ ਵਿਕਸਿਤ ਕੀਤਾ ਜਾਵੇਗਾ
ਮੰਤਰੀ ਨੇ ਰਾਜ ਦੀ ਆਈਡਬਲਿਊਟੀ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਅਧਿਕਾਰੀਆਂ ਨੂੰ ਰਾਜ ਵਿੱਚ ਆਈਡਬਲਿਊਟੀ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਨਿਰਦੇਸ਼ ਦਿੱਤਾ
ਤੁਈਪੁਈ ਡੀ ਤੋਂ ਲੋਮਾਸੁ ਤੱਕ 82.30 ਲੱਖ ਰੁਪਏ ਦੀ ਲਾਗਤ ਨਾਲ ਹਾਈਡ੍ਰੋਗ੍ਰਾਫਿਕ ਸਰਵੇਖਣ ਕਰਵਾਇਆ ਜਾਵੇਗਾ
ਮਿਜ਼ੋਰਮ ਦੀ ਮਹੱਤਵਪੂਨ ਕਲਾਦਾਨ ਮਲਟੀ ਮੌਡਲ ਟ੍ਰਾਂਸਪੋਰਟ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕੀਤੀ
Posted On:
02 MAR 2022 8:53PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਆਈਜ਼ੋਲ ਵਿੱਚ ਇਨਲੈਂਡ ਵਾਟਰ ਟ੍ਰਾਂਸਪੋਰਟ ਅਥਾਰਿਟੀ (ਆਈਡਬਲਿਊਏਆਈ),ਟ੍ਰਾਂਸਪੋਰਟ ਵਿਭਾਗ, ਮਿਜ਼ੋਰਮ ਦੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਸਿਖਰ ਅਧਿਕਾਰੀਆਂ ਦੇ ਨਾਲ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਵਿਕਸਿਤ ਕਰਨ ਲਈ ਸੰਚਾਲਿਤ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ।
ਇਨ੍ਹਾਂ ਪ੍ਰੋਜੈਕਟਾਂ ਵਿੱਚ ਮਿਜ਼ੋਰਮ ਦੀ ਮਹੱਤਵਪੂਰਨ ਕਲਾਦਾਨ ਮਲਟੀ ਮੌਡਲ ਟ੍ਰਾਂਸਪੋਰਟ ਪ੍ਰੋਜੈਕਟ ਵੀ ਸ਼ਾਮਲ ਹੈ। ਮੰਤਰੀ ਨੇ ਉੱਤਰ-ਪੂਰਬੀ ਭਾਰਤ ਵਿੱਚ ਇੱਕ ਮਜ਼ਬੂਤ ਇਨਲੈਂਡ ਵਾਟਰ ਪ੍ਰਣਾਲੀ ਵਿਕਸਿਤ ਕਰਨ ਵਿੱਚ ਮਿਜ਼ੋਰਮ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇਸ ਸਮੀਖਿਆ ਮੀਟਿੰਗ ਵਿੱਚ ਮਿਜ਼ੋਰਮ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਮੰਤਰੀ ਟੀਜੇ ਲਾਲਨੁਟਲੁਆਂਗਾ ਅਤੇ ਮਿਜ਼ੋਰਮ ਸਰਕਾਰ ਦੀ ਮੱਖ ਸਕੱਤਰ ਡਾ. ਰੇਣੁ ਸ਼ਰਮਾ ਵੀ ਮੌਜੂਦ ਸਨ।
ਸਰਕਾਰ ਦੀ ਖਵਥਿਲੰਗਟੁਇਪੁਈ (ਕਣਾਫੁਲੀ)-ਤੁਈਚਾਵੰਗ ਨਦੀ ਵਿੱਚ 23 ਕਿਲੋਮੀਟਰ ਤੱਕ ਇਨਲੈਂਡ ਵਾਟਰ ਟ੍ਰਾਂਸਪੋਰਟ ਵਿਕਸਿਤ ਕਰਨ ਦੀ ਯੋਜਨਾ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 22.93 ਕਰੋੜ ਰੁਪਏ ਹੈ। ਪੋਰਟ , ਸ਼ਿਪਿੰਗ, ਵਾਟਰਮਾਰਗ ਮੰਤਰਾਲੇ ਨੇ ਕੇਂਦਰੀ ਖੇਤਰ ਯੋਜਨਾ ਦੇ ਤਹਿਤ ਕੁੱਲ 6.17 ਕਰੋੜ ਰੁਪਏ ਦੀ ਮੰਜ਼ੂਰੀ ਦਿੱਤੀ ਹੈ।
ਉੱਥੇ ਹੀ ਮੰਤਰੀ ਨੂੰ ਹਾਈਡ੍ਰੋਗ੍ਰਾਫਿਕਲ (ਵਾਟਰ ਰੇਖਾ-ਚਿੱਤਰ ਨਾਲ ਸੰਬੰਧਿਤ) ਸਰਵੇਖਣ ਅਤੇ ਤਕਨੀਕੀ- ਅਰਥਿਕ ਸੰਭਾਵਨਾ ਅਧਿਐਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਅਧਿਐਨ ਨੂੰ ਮਿਜ਼ੋਰਮ ਦੇ ਖਮਰਾਂਗ ਪਿੰਡ ਤੋਂ ਅਸਾਮ ਸਥਿਤ ਘਰਮੁਰਾ ਦਰਮਿਆਨ ਬਹਿਨ ਵਾਲੀ ਤਿਯਾਂਗ ਨਦੀ ਦੇ 87.136 ਕਿਲੋਮੀਟਰ ਪ੍ਰਵਾਹ ਖੇਤਰ ਵਿੱਚ ਕੀਤਾ ਗਿਆ ਸੀ। ਉੱਥੇ ਹੀ ਛਿਮਤੁਈਪੁਈ ਨਦੀ ਵਿੱਚ ਆਈਡਬਲਿਊਟੀ ਵਿਕਸਿਤ ਕਰਨ ਲਈ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ ਗਈ।
ਹੁਣ ਇਸ ਨਦੀ ‘ਤੇ ਤੁਪੁਈ ਡੀ ਤੋਂ ਲੋਮਾਸੁ ਤੱਕ 138.26 ਕਿਲੋਮੀਟਰ ਤੱਕ ਵਿਸਤ੍ਰਿਤ ਹਾਇਡ੍ਰੋਗ੍ਰਾਫਿਕ ਸਰਵੇਖਣ ਅਤੇ ਤਕਨੀਕੀ ਆਰਥਿਕ ਸੰਭਾਵਨਾ ਅਧਿਐਨ ਸਰਵੇਖਣ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਰਵੇਖਣ ਦੀ ਲਾਗਤ 82.30 ਲੱਖ ਰੁਪਏ ਆਂਕੀ ਗਈ ਹੈ।
ਇਨ੍ਹਾਂ ਪ੍ਰੋਜੈਕਟਾਂ ਦੀ ਸਮੀਖਿਆ ਦੇ ਬਾਅਦ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਮਿਜ਼ੋਰਮ ਉੱਤਰ-ਪੂਰਬੀ ਖੇਤਰ ਦੇ ਇਨਲੈਂਡ ਵਾਟਰ ਟ੍ਰਾਂਸਪੋਰਟ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰਧਾਨ ਮੰਤਰੀ ਦੀ ਸੋਚ ਹੈ ਕਿ ਭਾਰਤ ਵਿੱਚ ਵਿਕਾਸ ਦੇ ਨਵੇਂ ਇੰਜਨ ਦੇ ਰੂਪ ਵਿੱਚ ਉੱਤਰ-ਪੂਰਬੀ ਖੇਤਰ ਨੂੰ ਸਰਗਰਮ ਕਰਨਾ ਹੈ। ਇਸ ਨੂੰ ਪ੍ਰਾਪਤ ਕਰਨ ਲਈ ਅਸੀਂ ਆਪਣੀ ਨਦੀਆਂ ਦਾ ਬਿਹਤਰ ਉਪਯੋਗ ਟ੍ਰਾਂਸਪੋਰਟ ਦੇ ਇੱਕ ਸਸਤੇ ਤੀਬਰ ਅਤੇ ਈਕੋਲੋਜੀਕਲੀ ਠੋਸ ਸਾਧਨ ਦੇ ਰੂਪ ਵਿੱਚ ਕਰਨਾ ਚਾਹੀਦਾ ਹੈ। ਮਿਜ਼ੋਰਮ ਦੇ ਨਾਲ-ਨਾਲ ਉੱਤਰ-ਪੂਰਬੀ ਦੀ ਆਰਥਿਕ ਸਮਰੱਥਾ ਨੂੰ ਸਾਡੇ ਵਾਟਰਮਾਰਗਾਂ ਨੂੰ ਵਿਕਸਿਤ ਕਰਨ ਅਤੇ ਗਲੋਬਲ ਬਜ਼ਾਰ ਵਿੱਚ ਸਾਡੀ ਲੌਜਿਸਟਿਕ ਪਹੁੰਚ ਨੂੰ ਮਜ਼ਬੂਤ ਕਰਕੇ ਖੋਲ੍ਹਿਆ ਜਾ ਸਕਦਾ ਹੈ।
*********
MJPS
(Release ID: 1802759)
Visitor Counter : 165