ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤ ਦੇ ਇਤਿਹਾਸ ਦੀਆਂ ਕਿਤਾਬਾਂ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਮੁੜ ਪੜ੍ਹਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਜਨਤਕ ਜੀਵਨ ਵਿੱਚ ਕਦਰਾਂ–ਕੀਮਤਾਂ ’ਤੇ ਅਧਾਰਿਤ ਸਿੱਖਿਆ ਤੇ ਨੈਤਿਕਤਾ ਦੀ ਲੋੜ 'ਤੇ ਜ਼ੋਰ ਦਿੱਤਾ



ਸਿੱਖਿਆ ਨੂੰ ਦੇਸ਼ ਦੀ ਤਰੱਕੀ ਦੇ ਮਿਸ਼ਨ ਵਜੋਂ ਦੇਖਿਆ ਜਾਵੇ: ਉਪ ਰਾਸ਼ਟਰਪਤੀ



ਵਿਦਿਆਰਥੀ ਜੀਵਨ ਵਿੱਚ ਸਫ਼ਲਤਾ ਲਈ ਲਗਨ, ਮਿਹਨਤ ਅਤੇ ਅਨੁਸ਼ਾਸਨ ਦੇਣ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਸਰ ਸੀਆਰ ਰੈੱਡੀ ਵਿੱਦਿਅਕ ਸੰਸਥਾਵਾਂ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਦਾ ਉਦਘਾਟਨ ਕੀਤਾ



ਉਪ ਰਾਸ਼ਟਰਪਤੀ ਨੇ ਸ਼੍ਰੀ ਮਗੰਤੀ ਰਾਬਿੰਦਰਨਾਥ ਚੌਧਰੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ

Posted On: 02 MAR 2022 6:22PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਨੌਜਵਾਨ ਪੀੜ੍ਹੀ ਚ ਸਾਡੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨ ਦੇ ਨਜ਼ਰੀਏ ਨਾਲ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਭਾਰਤੀ ਦ੍ਰਿਸ਼ਟੀਕੋਣ ਨਾਲ ਮੁੜ ਵਿਚਾਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ।

ਅੱਜ ਸਰ ਸੀਆਰ ਰੈੱਡੀ ਸਿੱਖਿਆ ਸੰਸਥਾਵਾਂਏਲੁਰੂਆਂਧਰ ਪ੍ਰਦੇਸ਼ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਭਾਰਤ ਨੂੰ ਕਿਸੇ ਸਮੇਂ 'ਵਿਸ਼ਵ ਗੁਰੂਵਜੋਂ ਜਾਣਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਵੱਲ ਮੁੜਨ ਅਤੇ ਸਾਡੀ ਪਰੰਪਰਾ ਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦਾ ਸੱਦਾ ਦਿੱਤਾ।

ਆਪਣੇ ਆਪ ਨੂੰ ਮੁੜ ਸਥਾਪਿਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਸਾਰਿਆਂ ਨੂੰ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਭਾਰਤ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀਜੋ ਭੁੱਖਮਰੀਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ ਅਤੇ ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ। ਉਨ੍ਹਾਂ ਕਿਹਾ,"ਸਭ ਕੁਝ ਸਰਕਾਰ 'ਤੇ ਨਹੀਂ ਛੱਡਿਆ ਜਾ ਸਕਦਾਲੋਕਉਦਯੋਗਪਰਉਪਕਾਰੀ ਅਤੇ ਸਿਵਲ ਸੁਸਾਇਟੀ ਸਾਰਿਆਂ ਨੂੰ ਲੋੜੀਂਦੀ ਤਬਦੀਲੀ ਲਈ ਇਕੱਠੇ ਹੋਣਾ ਚਾਹੀਦਾ ਹੈ।"

ਕਦਰਾਂਕੀਮਤਾਂ ਤੇ ਅਧਾਰਿਤ ਸਿੱਖਿਆ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਨੂੰ ਰਾਸ਼ਟਰ ਦੀ ਤਰੱਕੀ ਲਈ ਮਿਸ਼ਨ ਵਜੋਂ ਲਿਆ ਜਾਣਾ ਚਾਹੀਦਾ ਹੈ। ਭਾਰਤੀ ਪਰੰਪਰਾ ਵਿੱਚ ਗੁਰੂ’ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਆਪਣੇ ਅਧਿਆਪਕਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣ ਲਈ ਕਿਹਾ।

ਰਾਜਨੀਤੀ ਵਿੱਚ ਨੈਤਿਕਤਾ ਬਾਰੇ ਗੱਲ ਕਰਦਿਆਂ ਸ਼੍ਰੀ ਨਾਇਡੂ ਨੇ ਲੋਕਾਂ ਨੂੰ 4 ਸੀ (C) – ਕਰੈਕਟਰ (ਚਰਿੱਤਰ)ਕੈਲੀਬਰ (ਕਾਬਲੀਅਤ)ਕੰਡਕਟ (ਆਚਰਣ) ਅਤੇ ਕੈਪੇਸਿਟੀ (ਸਮਰੱਥਾ) ਅਤੇ 4 ਸੀ ਦੇ ਅਧਾਰ 'ਤੇ ਆਪਣੇ ਜਨਤਕ ਨੁਮਾਇੰਦੇ ਚੁਣਨ ਅਤੇ ਚੁਣਨ ਦੀ ਅਪੀਲ ਕੀਤੀ ਅਤੇ 4 ਸੀ (C) - ਕਾਸਟ (ਜਾਤ)ਕੈਸ਼ (ਨਕਦੀ)ਕਮਿਊਨਿਟੀ (ਭਾਈਚਾਰਾ) ਅਤੇ ਕ੍ਰਿਮੀਨੈਲਿਟੀ (ਅਪਰਾਧਕਤਾ) ਨੂੰ ਨਿਰਾਸ਼ ਕਰਨ ਦੀ ਬੇਨਤੀ ਕੀਤੀ।

ਮਾਤ ਭਾਸ਼ਾ ਚ ਸਿੱਖਿਆ 'ਤੇ ਜ਼ੋਰ ਦੇਣ ਲਈ ਐੱਨਈਪੀ-2020 ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ ਪਰ ਸਭ ਤੋਂ ਪਹਿਲਾਂ ਆਪਣੀ ਮਾਂ-ਬੋਲੀ ਦੀ ਮਜ਼ਬੂਤ ਨੀਂਹ ਬਣਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਯੂਨੀਵਰਸਿਟੀਆਂ ਨੂੰ ਗਿਆਨ ਅਤੇ ਨਵੀਨਤਾ ਦਾ ਕੇਂਦਰ ਬਣਾਉਣ ਲਈ ਸਿੱਖਿਆ ਦੇ ਤਰੀਕੇ ਨੂੰ ਬਦਲਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤੇ ਸਾਰੇ ਰਾਜਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਐੱਨਈਪੀ-2020 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਅਪੀਲ ਕੀਤੀ।

ਵਿਦਿਆਰਥੀਆਂ ਨਾਲ ਆਪਣਾ ਸਫ਼ਲਤਾ ਦਾ ਮੰਤਰ ਸਾਂਝਾ ਕਰਦਿਆਂ ਸ਼੍ਰੀ ਨਾਇਡੂ ਨੇ ਇੱਕ ਟੀਚਾ ਹਾਸਲ ਕਰਨ ਲਈ ਸਮਰਪਣਲਗਨਸਖ਼ਤ ਮਿਹਨਤਅਨੁਸ਼ਾਸਨਸਵੈ-ਵਿਸ਼ਵਾਸ ਅਤੇ ਮਜ਼ਬੂਤ ਇੱਛਾ ਸ਼ਕਤੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,"ਕਿਰਪਾ ਕਰਕੇ ਯਾਦ ਰੱਖੋ ਕਿ ਪੜ੍ਹਾਈ ਜਾਂ ਖੇਡਾਂਕੋਈ ਵੀ ਇੱਕ ਦਿਨ ਵਿੱਚ ਚੈਂਪੀਅਨ ਨਹੀਂ ਬਣ ਜਾਂਦਾ।"

ਉਪ ਰਾਸ਼ਟਰਪਤੀ ਨੇ ਵਿੱਦਿਅਕ ਸੰਸਥਾਵਾਂ ਨੂੰ ਪੜ੍ਹਾਈਖੇਡਾਂਸਹਿ-ਪਾਠਕ੍ਰਮ ਅਤੇ ਮਨੋਰੰਜਨ ਗਤੀਵਿਧੀਆਂ ਨੂੰ ਬਰਾਬਰ ਮਹੱਤਵ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ 'ਸ਼ੇਅਰ ਐਂਡ ਕੇਅਰਦੇ ਸਦੀਆਂ ਪੁਰਾਣੇ ਭਾਰਤੀ ਦਰਸ਼ਨ ਦੀ ਤਰਜ਼ 'ਤੇ ਸੇਵਾ ਦੀ ਭਾਵਨਾ ਪੈਦਾ ਕਰਨ ਦਾ ਸੱਦਾ ਦਿੱਤਾ।

ਉੱਘੇ ਸਿੱਖਿਆ ਸ਼ਾਸਤਰੀ ਅਤੇ ਆਂਧਰ ਪ੍ਰਦੇਸ਼ ਯੂਨੀਵਰਸਿਟੀ ਦੇ ਤਤਕਾਲੀਨ ਵਾਈਸ ਚਾਂਸਲਰ ਸ਼੍ਰੀ ਕਟਾਮੰਚੀ ਰਾਮਲਿੰਗਾ ਰੈੱਡੀ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕ ਆਂਧਰ ਪ੍ਰਦੇਸ਼ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਕੰਮ ਲਈ ਹਮੇਸ਼ਾ ਧੰਨਵਾਦੀ ਰਹਿਣਗੇ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸ਼੍ਰੀ ਸੀ.ਆਰ. ਰੈੱਡੀ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਭਾਰਤ ਨੂੰ ਹਰ ਤਰ੍ਹਾਂ ਦੇ ਭੇਦਭਾਵ ਤੋਂ ਮੁਕਤ ਭਾਰਤ ਬਣਾਉਣ।

ਇਸ ਮੌਕੇ ਉਪ ਰਾਸ਼ਟਰਪਤੀ ਨੇ ਸ਼੍ਰੀ ਮਗੰਤੀ ਰਾਬਿੰਦਰਨਾਥ ਚੌਧਰੀ ਦੀ ਮੂਰਤੀ ਤੋਂ ਪਰਦਾ ਹਟਾਇਆ ਅਤੇ ਸਰ ਸੀਆਰ ਰੈੱਡੀ ਕਾਲਜ ਦੇ 75 ਸਾਲਾਂ ਦੇ ਇਤਿਹਾਸ 'ਤੇ ਇੱਕ ਕਿਤਾਬਚਾ ਜਾਰੀ ਕੀਤਾ।

ਇਸ ਪ੍ਰੋਗਰਾਮ ਵਿੱਚ ਆਂਧਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਸ਼੍ਰੀ ਅੱਲਾ ਕਾਲੀ ਕ੍ਰਿਸ਼ਨਾ ਸ਼੍ਰੀਨਿਵਾਸਏਲੁਰੂ ਕਾਰਪੋਰੇਸ਼ਨ ਦੇ ਮੇਅਰ ਸ਼੍ਰੀਮਤੀ ਸ਼ਾਇਕ ਨੂਰਜਹਾਂਏਲੁਰੂ ਤੋਂ ਸੰਸਦ ਮੈਂਬਰ ਸ਼੍ਰੀ ਕੋਟਾਗਿਰੀ ਸ਼੍ਰੀਧਰਸਰ ਸੀਆਰਆਰ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸ਼੍ਰੀ ਅਲੂਰੀ ਇੰਦਰ ਕੁਮਾਰਪ੍ਰਿੰਸੀਪਲ ਡਾ. ਕੇ.ਏ. ਰਾਮਾ ਰਾਜੂਸਰ ਸੀ.ਆਰ.ਆਰ ਵਿੱਦਿਅਕ ਸੰਸਥਾਵਾਂ ਦੇ ਸਕੱਤਰ ਡਾ. ਐੱਮ.ਬੀ. ਐੱਸ. ਵੀ. ਪ੍ਰਸਾਦਅਧਿਆਪਕ ਵਿਦਿਆਰਥੀ ਤੇ ਹੋਰ ਹਾਜ਼ਰ ਸਨ।

 

 

 **********

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1802546) Visitor Counter : 157


Read this release in: English , Urdu , Hindi , Tamil