ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 1 ਤੋਂ 8 ਮਾਰਚ ਤੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤਾ ਮਨਾਏਗਾ
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਮਿਲਕੇ ਮਹਿਲਾ ਸੁਰੱਖਿਆ ਤੇ ਸਸ਼ਕਤੀਕਰਣ ਸੰਬੰਧੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ
Posted On:
28 FEB 2022 8:19PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ 1 ਤੋਂ 8 ਮਾਰਚ ਤੱਕ ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤਾ ਮਨਾਏਗਾ। ਇਹ ਆਯੋਜਨ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਕ੍ਰਮ ਵਿੱਚ ‘ਪ੍ਰਤੀਕ ਹਫ਼ਤਾ’ ਦੇ ਰੂਪ ਵਿੱਚ ਕੀਤਾ ਜਾਵੇਗਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਹਫ਼ਤੇ ਭਰ ਚਲਣ ਵਾਲੇ ਸਮਾਰੋਹ ਦੇ ਅੰਗ ਦੇ ਰੂਪ ਵਿੱਚ ਮੰਤਰਾਲੇ ਵੱਖ-ਵੱਖ ਪ੍ਰੋਗਰਾਮ ਕਰੇਗਾ ਅਤੇ ਮਹਿਲਾ ਸੁਰੱਖਿਆ ਅਤੇ ਸਸ਼ਕਤੀਕਰਣ ਨਾਲ ਜੁੜੇ ਵੱਖ-ਵੱਖ ਵਿਸ਼ਿਆ ‘ਤੇ ਸੋਸ਼ਲ ਮੀਡੀਆ ਅਭਿਯਾਨ ਚਲਾਏਗਾ। ਪ੍ਰੋਗਰਾਮਾਂ ਦਾ ਆਯੋਜਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਅਤੇ ਮਾਹਰਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਜਿਨ੍ਹਾਂ ਵਿੱਚ ਮਹਿਲਾਵਾਂ, ਬੱਚਿਆਂ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਣ ਨਾਲ ਸਿੱਧੇ ਜੁੜੇ ਵਿਅਕਤੀਆਂ ਦੀ ਭਾਗੀਦਾਰੀ ਦੀ ਯੋਜਨਾ ਬਣਾਈ ਗਈ ਹੈ।
ਸਮਾਰੋਹ ਕੱਲ੍ਹ, ਯਾਨੀ 1 ਮਾਰਚ ਤੋਂ ਸ਼ੁਰੂ ਹੋਵੇਗਾ। ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਬਿਊਰੋ ਦੇ ਸਹਿਯੋਗ ਨਾਲ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਤਾਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਰੱਖਿਆ ਬਾਰੇ ਜਾਗਰੂਕਤਾ ਪੈਦਾ ਹੋ ਸਕੇ। ਇਸ ਦਿਨ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ (ਐੱਨਸੀਪੀਸੀਆਰ) ਆਪਣਾ ਸਥਾਪਨਾ ਦਿਵਸ ਵੀ ਮਨਾਏਗਾ। ਇਸ ਪ੍ਰੋਗਰਾਮ ਦਾ ਮੁੱਖ ਕੇਂਦਰ ਬੱਚੇ ਹੋਣਗੇ। ਬੱਚਿਆਂ ਦੁਆਰਾ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਅਤੇ ਬੱਚਿਆਂ ਨੂੰ ਲਾਲ ਕਿਲ੍ਹੇ ਦਾ ਦੌਰਾ ਵੀ ਕਰਵਾਇਆ ਜਾਏਗਾ।
2 ਮਾਰਚ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਮੁੱਖ ਵਿਸ਼ਾ ਸੰਕਟ ਗ੍ਰਸਤ ਮਹਿਲਾਵਾਂ ਦੇ ਸਮਰਥਨ ਲਈ ‘ਵਨ ਸਟੌਪ’ ਕੇਂਦਰਾਂ ਦੀ ਭੂਮਿਕਾ ਹੈ। ਨਿਮਹਾਂਸ, ਬੰਗਲੂਰ ਦੇ ਸਹਿਯੋਗ ਨਾਲ ਮੰਤਰਾਲੇ ਇਸਤਰੀ ਮਨੋਰਕਸ਼ਾ ਪ੍ਰੋਜੈਕਟ ਦਾ ਸੁਭਾਰੰਭ ਕਰੇਗਾ। ਇਸ ਪ੍ਰੋਜੈਕਟ ਦੇ ਤਹਿਤ ਮਨੋਵਿਗਿਆਨਿਕ ਅਰੋਗਿਆ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਇਸ ਦਾ ਟੀਚਾ ਹੈ ਭਾਰਤ ਵਿੱਚ ਮਹਿਲਾਵਾਂ ਦੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ।
ਓਐੱਸਸੀ ਸਲਾਹਕਾਰਾਂ ਲਈ ਇੱਕ ਉਨੰਤ ਟ੍ਰੇਨਿੰਗ ਕੋਰਸ ਦਾ ਵੀ ਇਸ ਦੌਰਾਨ ਸ਼ੁਭਾਰੰਭ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਸੰਯੁਕਤ ਉਪਕ੍ਰਮ ਦੇ ਰੂਪ ਵਿੱਚ ‘ਵਨ ਸਟੌਪ’ ਕੇਂਦਰਾਂ ਦੇ ਸਮਰੱਥਾ ਨਿਰਮਾਣ ‘ਤੇ ਵਿਚਾਰ –ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ।
3 ਮਾਰਚ 2022 ਨੂੰ ‘ਵੂਮੈਨ ਆਵ੍ ਟੂਮਾਰੋ’ ਵਿਸ਼ੇ ‘ਤੇ ਸਮਾਰੋਹ ਕੀਤਾ ਜਾਵੇਗਾ। ਇਸ ਦੌਰਾਨ ਯੰਗ ਵੂਮੈਨ ਇਨ ਸਟੇਮ- ਅਪਾਰਟਯੂਨਿਟੀਜ਼, ਚੈਲੇਂਜੇਸ ਐਂਡ ਸੌਲਿਊਸ਼ੰਸ’ ਜਿਵੇਂ ਵਿਸ਼ਿਆਂ ‘ਤੇ ਪੈਨਲ ਚਰਚਾ ਹੋਵੇਗੀ। ਇਸ ਦੇ ਬਾਅਦ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਦੇ ਨਾਲ ਵਿੱਤੀ ਸਾਖਰਤਾ ‘ਤੇ “ਨਾਰੀ ਸ਼ਕਤੀ ਵਾਰਤਾ- ਫਾਇਰਸਾਈਡ ਚੈਟ” ਦਾ ਆਯੋਜਨ ਹੋਵੇਗਾ।
4 ਅਤੇ 5 ਮਾਰਚ 2022 ਨੂੰ ਬਾਲ ਅਧਿਕਾਰ ਸੁਰੱਖਿਆ ਰਾਜ ਆਯੋਗਾਂ ਦੇ ਨਾਲ ਦੋ ਦਿਨਾਂ ਰਾਸ਼ਟਰੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਬਾਲ ਅਧਿਕਾਰ ਨਾਲ ਜੁੜੇ ਸਮਕਾਲੀਨ ਵਿਸ਼ਿਆਂ ‘ਤੇ ਚਰਚਾ ਹੋਵੇਗੀ। ਇਹ ਆਯੋਜਨ ਭੋਪਾਲ ਵਿੱਚ ਹੋਵੇਗਾ। ਇਸ ਦੇ ਨਾਲ ਹੀ ਚਾਰ ਮਾਰਚ ਨੂੰ ਔਨਲਾਇਨ ਸੋਸ਼ਲ ਮੀਡੀਆ ਗਤੀਵਿਧੀ ਚਲਾਈ ਜਾਏਗੀ, ਜਿਸ ਵਿੱਚ ਜਨਜਾਤੀ ਖੇਤਰਾਂ/ਆਕਾਂਖੀ ਜ਼ਿਲ੍ਹਿਆਂ ਦੀਆਂ ਮਹਿਲਾਵਾਂ ਦੇ ਖਾਤਿਆਂ ਨੂੰ ਰੇਖਾਕਿਤ ਕੀਤਾ ਜਾਵੇਗਾ।
7 ਮਾਰਚ, 2022 ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਯੂਨੀਸੇਫ ਇੰਡੀਆ ਮਿਲਕੇ ‘ਬੈਕ ਟੂ ਸਕੂਲ’ ਅਭਿਯਾਨ ਦੀ ਸ਼ੁਰੂਆਤ ਕਰਨਗੇ। ਇਹ ਆਯੋਜਨ ‘ਕੰਨਿਆ ਸਿੱਖਿਆ ਪ੍ਰਵੇਸ਼ ਉਤਸਵ’ ਦੇ ਕ੍ਰਮ ਵਿੱਚ ਕੀਤਾ ਜਾਵੇਗਾ ਅਤੇ ਸਕੂਲ ਵਿਚਕਾਰ ਛੱਡ ਦੇਣ ਵਾਲੀਆਂ ਲੜਕੀਆਂ ਨੂੰ ਸਮਰਥਨ ਦੇਣ ਦੇ ਵਿਸ਼ੇ ਤੇ ਕੇਂਦਰਿਤ ਹੋਵੇਗਾ।
ਅੰਤਿਮ ਦਿਨ, ਯਾਨੀ 8 ਮਾਰਚ, 2022 ਨੂੰ ਦੋ ਪ੍ਰਮੁੱਖ ਆਯੋਜਨ ਹੋਣਗੇ - ਨਾਰੀ ਸ਼ਕਤੀ ਪੁਰਸਕਾਰ ਅਤੇ ਮਹਿਲਾ ਪੁਲਿਸ ਪ੍ਰਤੀਨਿਧੀਆਂ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ। ਇਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਮਹਿਲਾ ਪੁਲਿਸ ਹਿੱਸਾ ਲੈਣਗੀਆਂ। ਇਸ ਪ੍ਰੋਗਰਾਮ ਵਿੱਚ ਮਹਿਲਾਵਾਂ ਦੇ ਅਸਾਧਾਰਣ ਕਾਰਜਾਂ ਬਾਰੇ ਦੱਸਿਆ ਜਾਵੇਗਾ ਤੇ ਇਸ ਦੇ ਜ਼ਰੀਏ ਵੱਖ-ਵੱਖ ਵਰਗਾਂ ਦੇ ਦਰਸ਼ਕ ਇੱਕ ਸੰਯੁਕਤ ਬਲ ਦੇ ਰੂਪ ਵਿੱਚ ਇਕੱਠੇ ਆਉਣ ਵਿੱਚ ਸਮਰੱਥ ਹੋਵੇਗਾ ਤਾਕਿ ਦੇਸ਼ਭਰ ਵਿੱਚ ਲੈਂਗਿਕ ਸਮਾਨਤਾ ਦੀ ਦਿਸ਼ਾ ਵਿੱਚ ਅੱਗੇ ਵਧਿਆ ਜਾਏ।
ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤਾ ਸਮਾਰੋਹ ਲੈਂਗਿਕ ਸਮਾਨਤਾ, ਬਰਾਬਰੀ ਅਤੇ ਮਹਿਲਾ ਸਸ਼ਕਤੀਕਰਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੀਤੀ ਗਈ ਪ੍ਰਗਤੀ ਦਾ ਸਮਾਰੋਹ ਹੈ। ਇਸ ਦੌਰਾਨ ਲੈਂਗਿਕ ਸਮਾਨਤਾ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਵਧਾਉਣ ਅਤੇ ਉਪਲਬੱਧੀਆਂ ਪ੍ਰਾਪਤ ਕਰਨ ਦੇ ਮਹੱਤਵਪੂਰਨ ਯਤਨਾਂ ਨੂੰ ਵੀ ਪੇਸ਼ ਕੀਤਾ ਜਾਵੇਗਾ।
****
ਵੀਵਾਈ/ਏਐੱਸ
(Release ID: 1802173)
Visitor Counter : 213