ਸਿੱਖਿਆ ਮੰਤਰਾਲਾ
azadi ka amrit mahotsav

ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਦੇਸ਼ ਭਰ ਦੇ 49 ਅਧਿਆਪਕਾਂ ਨੂੰ ਰਾਸ਼ਟਰੀ ਆਈਸੀਟੀ ਪੁਰਸਕਾਰ ਪ੍ਰਦਾਨ ਕੀਤੇ

Posted On: 28 FEB 2022 6:27PM by PIB Chandigarh

ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਦੇਸ਼ ਭਰ ਦੇ 49 ਅਧਿਆਪਕਾਂ ਨੂੰ ਰਾਸ਼ਟਰੀ ਆਈਸੀਟੀ ਪੁਰਸਕਾਰ ਪ੍ਰਦਾਨ ਕੀਤੇ।

ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਟਿਚਿੰਗ ਐਂਡ ਲਰਨਿੰਗ ਦੀਆਂ ਪ੍ਰਕਿਰਿਆਵਾਂ ਵਿੱਚ ਟੈਕਨੋਲੋਜੀ ਦੇ ਵਿਆਪਕ ਉਪਯੋਗ, ਭਾਸ਼ਾ ਸੰਬੰਧੀ ਰੁਕਾਵਟਾਂ ਨੂੰ ਦੂਰ ਕਰਨ, ਸਿੱਖਿਅਕ ਯੋਜਨਾ ਤੇ ਪ੍ਰਬੰਧਨ ਦੇ ਨਾਲ-ਨਾਲ ਦਿਵਯਾਂਗ ਵਿਦਿਆਰਥੀਆਂ ਦੇ ਲਈ ਪਹੁੰਚ ਵਧਾਉਣ ‘ਤੇ ਜ਼ੋਰ ਦਿੰਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਸਮਗ੍ਰ ਸ਼ਿਕਸ਼ਾ ਦੇ ਤਹਿਤ ਸੂਚਨਾ ਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਸੰਬੰਧੀ ਉਪਾਵਾਂ ਵਿੱਚ ਸਕੂਲਾਂ ਅਤੇ ਟੀਚਰ ਐਜੁਕੇਸ਼ਨ ਇੰਸਟੀਟਿਊਟਸ (ਟੀਈਆਈਜ਼) ਨੂੰ ਸੂਚਨਾ ਟੈਕਨੋਲੋਜੀ (ਆਈਟੀ) ਦਾ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦਾ ਇੱਕ ਘਟਕ ਵੀ ਹੈ ਤਾਕਿ ਸਕੂਲ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਵਿੱਚ ਆਈਸੀਟੀ ਦੇ ਨਵੇਂ ਉਪਯੋਗ ਦੀ ਸੁਵਿਧਾ ਮਿਲ ਸਕੇ, ਜਿਸ ਨਾਲ ਸਕੂਲ ਅਤੇ ਅਧਿਆਪਕਾਂ ਦੇ ਸਿਖਾਉਣ ਨਾਲ ਜੁੜੇ ਸਾਰੇ ਖੇਤਰਾਂ ਵਿੱਚ ਬਿਹਤਰ ਗੁਣਵੱਤਾ ਸੁਨਿਸ਼ਚਿਤ ਹੋ ਸਕੇ।

ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਡਿਜੀਟਲ ਵਿਭਾਜਨ ਨੂੰ ਪੂਰਾ ਕਰਨ ਲਈ ਪ੍ਰਮੁੱਖ ਪ੍ਰੋਜੈਕਟਾਂ ਵਿੱਚ ਦੀਕਸ਼ਾ, ਈ-ਪਾਠਸ਼ਾਲਾ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਲਈ ਆਈਸੀਟੀ ਕੋਰਸ, ਸਵੈਯਮ ‘ਤੇ ਸਕੂਲ ਐੱਮਓਓਸੀਜ਼ (ਯੁਵਾ ਮਹੱਤਵਆਕਾਂਖੀ ਦਿਮਾਗਾਂ ਦੇ ਲਈ ਸਰਗਰਮ ਸਿਖਲਾਈ ਦੇ ਸਟਡੀ ਵੈਬਸ), ਪੀਐੱਮਈਵਿੱਦਿਆ (ਵੰਨ ਕਲਾਸ ਵੰਨ ਚੈਨਲ) ਅਤੇ ਨਿਸ਼ਠਾ (ਸਕੂਲ ਪ੍ਰਮੁੱਖਾਂ ਅਤੇ ਅਧਿਆਪਕਾਂ ਦੀ ਸਮੁੱਚੀ ਉਨੰਤੀ ਦੇ ਲਈ ਰਾਸ਼ਟਰੀ ਪਹਿਲ) ਔਨਲਾਈਨ ਮੋਡ ਦੇ ਮਾਧਿਅਮ ਨਾਲ ਏਕੀਕ੍ਰਿਤ ਟੀਚਰ ਟਰੇਨਿੰਗ ਪ੍ਰੋਗਰਾਮ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਕਿਸੇ ਵੀ ਸਮਾਜਿਕ, ਰਾਜਨੀਤਕ, ਆਰਥਿਕ ਜਾਂ ਭੁਗੌਲਿਕ ਰੁਕਾਵਟਾਂ ਤੋਂ ਦੂਰ ਜਾ ਕੇ ਟੈਕਨੋਲੋਜੀ ਦੀ ਪਹੁੰਚ ਅਤੇ ਸੰਪਰਕ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।

ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤੀ ਸਮਾਜ ਵਿੱਚ ਗੁਰੂਆਂ ਨੂੰ ਵਧੇਰੇ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਅਣਥਕ ਪ੍ਰਯਤਨਾਂ ਤੇ ਇਨੋਵੇਸ਼ਨ ਅਤੇ ਕੋਵਿਡ ਮਹਾਮਾਰੀ ਦੌਰਾਨ ਵੀ ਆਪਣੇ ਸਕੂਲਾਂ ਵਿੱਚ ਟੈਕਨੋਲੋਜੀ ਦੀ ਪਹੁੰਚ ਨੂੰ ਹੁਲਾਰਾ ਦੇਣ ਦੇ ਲਈ ਅੱਜ ਸਨਮਾਨਿਤ ਕੀਤੇ ਜਾਣ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ।

ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਹਾਲ ਹੀ ਵਿੱਚ ਬਜਟ ਵਿੱਚ ਕੀਤੇ ਗਏ ਐਲਾਨਾਂ ਨੇ ਡਿਜੀਟਲ ਸਿੱਖਿਆ ਨਾਲ ਜੁੜੀਆਂ ਸਾਰੀਆਂ ਪਹਿਲਾਂ ਨੂੰ ਹੋਰ ਵੱਧ ਗਤੀ ਪ੍ਰਦਾਨ ਕੀਤੀ ਹੈ। 200 ਡੀਟੀਐੱਚ ਟੀਵੀ ਚੈਨਲਾਂ ਦੀ ਸ਼ੁਰੂਆਤ, ਵਿਗਿਆਨ ਤੇ ਗਣਿਤ ਵਿੱਚ 750 ਵਰਚੁਅਲ ਲੈਬ, ਅਧਿਆਪਕਾਂ ਨੂੰ  ਡਿਜੀਟਲ ਅਧਿਆਪਕਾਂ ਦੇ ਰੂਪ ਵਿੱਚ ਬਦਲਣਾ ਆਦਿ ਵਰ੍ਹੇ 2022-23 ਦੇ ਲਈ ਸਾਡੀ ਸਰਕਾਰ ਦੁਆਰਾ ਬਜਟ ਵਿੱਚ ਕੀਤੇ ਗਏ ਕੁਝ ਨਵੇਂ ਐਲਾਨ ਹਨ। 

ਸਿੱਖਿਆ ਵਿੱਚ ਆਈਸੀਟੀ ਦੇ ਉਪਯੋਗ ਦੇ ਲਈ ਸਕੂਲੀ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਮਾਨਤਾ ਅਧਿਆਪਕਾਂ ਨੂੰ ਅਪ੍ਰਤੱਖ ਤੌਰ ‘ਤੇ ਆਪਣੀਆਂ ਜਮਾਤਾਂ ਵਿੱਚ ਸਾਮਗ੍ਰੀ-ਸਿੱਖਿਆਸ਼ਾਸਤਰ ਅਤੇ ਟੈਕਨੋਲੋਜੀ ਦੇ ਮਾਧਿਅਮ ਨਾਲ ਆਈਸੀਟੀ ਦਾ ਵਿਆਪਕ ਅਤੇ ਜ਼ਿਕਰਯੋਗ ਤੌਰ ‘ਤੇ ਉਪਯੋਗ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ।

ਐੱਨਸੀਈਆਰਟੀ ਇੱਕ ਸਮਰਪਿਤ ਪੋਰਟਲ ਦੇ ਮਾਧਿਅਮ ਨਾਲ ਔਨਲਾਈਨ ਬਿਨੈਪੱਤਰ ਸ਼ਾਮਲ ਕਰਨ, ਸੰਭਾਵਿਤ ਉਮੀਦਵਾਰਾਂ ਦੁਆਰਾ ਔਨਲਾਈਨ ਸੈਲਫ ਨੋਮੀਨੇਸ਼ਨ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ਸੰਗਠਨ ਪੱਧਰ ਦੇ ਅਧਿਕਾਰੀਆਂ ਤੋਂ ਨਾਮਾਂਕਨ ਪ੍ਰਾਪਤ ਕਰਨ, ਜਿਊਰੀ ਦੇ ਮਾਧਿਅਮ ਨਾਲ ਅੰਤਿਮ ਚੋਣ ਦੇ ਲਈ ਰਾਸ਼ਟਰੀ ਪੱਧਰ ਦੀ ਜਿਊਰੀ ਬੈਠਕ ਦੇ ਆਯੋਜਨ ਵਿੱਚ ਇੱਕ ਸਖਤ ਪ੍ਰਕਿਰਿਆ ਅਪਣਾਉਂਦਾ ਹੈ, ਜਿਸ ਨੂੰ ਪਾਰਦਰਸ਼ੀ ਤਰੀਕੇ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਹੁਣ ਇਸ ਪੁਰਸਕਾਰ ਨੂੰ ਅਧਿਆਪਕਾਂ ਦੇ ਸਿੱਖਿਆ ਵਿੱਚ ਸ਼ਾਮਲ (ਸਕੂਲ ਪਰਿਸਰਾਂ, ਸੀਆਰਸੀ, ਬੀਆਰਸੀ, ਬੀਆਈਈਟੀ, ਡੀਆਈਈਟੀ, ਸੀਟੀਈ/ਆਈਏਐੱਸਈ, ਐੱਸਸੀਈਆਰਟੀ/ਐੱਸਆਈਈ, ਐੱਸਆਈਈਟੀ, ਐੱਸਆਈਐੱਮਏਟੀ ਆਦਿ) ਅਤੇ ਰਾਜਾਂ ਤੇ ਕੇਂਦਰ – ਸ਼ਾਸਿਤ ਪ੍ਰਦੇਸ਼ਾਂ ਤੱਕ ਉਨ੍ਹਾਂ ਦੀ ਸਰਵਸ਼੍ਰੇਸ਼ਠ ਪਹਿਲ ਦੇ ਲਈ ਵਿਸਤਾਰਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ।

ਇਨ੍ਹਾਂ ਆਈਸੀਟੀ ਪੁਰਸਕਾਰ ਜੇਤੂਆਂ ਨੂੰ ਹੋਰ ਅਧਿਆਪਕਾਂ ਨੂੰ ਆਪਣੇ ਨਿਰੰਤਰ ਸਲਾਹ ਦੇ ਮਾਧਿਅਮ ਨਾਲ ਸਿੱਖਿਆ ਦੇ ਖੇਤਰ ਵਿੱਚ ਆਈਸੀਟੀ ਦੀ ਪਹੁੰਚ ਨੂੰ ਵਿਆਪਕ ਬਣਾਉਣ ਦੀ ਪ੍ਰਕਿਰਿਆ ਵਿੱਚ ਆਈਸੀਟੀ ਰਾਜਦੂਤ ਦੇ ਰੂਪ ਵਿੱਚ ਕੰਮ ਕਰਨ ਅਤੇ ਇੱਕ ਕੁਸ਼ਲ ਸ਼੍ਰਮਸ਼ਕਤੀ ਤਿਆਰ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਦਰਮਿਆਨ ਉੱਦਮਸ਼ੀਲਤਾ ਸੰਬੰਧੀ ਕੌਸ਼ਲ ਵਿਕਸਿਤ ਕਰਨ ਦੀ ਜ਼ਿੰਮੇਦਾਰੀ ਵੀ ਦਿੱਤੀ ਜਾ ਰਹੀ ਹੈ।

****

ਐੱਮਜੇਪੀਐੱਸ/ਏਕੇ


(Release ID: 1802171) Visitor Counter : 161


Read this release in: English , Urdu , Hindi , Tamil