ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ਵਿੱਚ ਪੀਐੱਮ ਗਤੀਸ਼ਕਤੀ ਦੇ ਮਹੱਤਵ ‘ਤੇ ਜ਼ੋਰ ਦਿੱਤਾ

Posted On: 24 FEB 2022 4:21PM by PIB Chandigarh

ਕੇਂਦਰੀ ਪੋਰਟ, ਟ੍ਰਾਂਸਪੋਰਟ ਅਤੇ ਸ਼ਿਪਿੰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਪ੍ਰੋਜੈਕਟਾਂ ਨੂੰ ਸਮੇਂ ‘ਤੇ ਪੂਰਾ ਕਰਨ ਵਿੱਚ ਪੀਐੱਮ ਗਤੀਸ਼ਕਤੀ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ ਕਿਉਂਕਿ ਇਸ ਯੋਜਨਾ ਦਾ ਉਦੇਸ਼ ਸੜਕ, ਰੇਲਵੇ ਜਿਵੇਂ ਸਾਰੇ ਸੰਸਥਾਨਾਂ ਨੂੰ ਆਪਸ ਵਿੱਚ ਜੋੜਨਾ ਹੈ। ਅੱਜ ਵਿਸ਼ਾਖਾਪੱਟਨਮ ਪੋਰਟ (ਵੀਪੀਟੀ) ਵਿੱਚ ਮੋਬਾਈਲ ਕੰਟੇਨਰ ਸਕੈਨਰ ਸੁਵਿਧਾ ਅਤੇ ਸਾਗਰਮਾਲਾ ਕਨਵੇਨਸ਼ਨ ਹਾਲ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪ੍ਰਤੀਯੋਗੀ ਦੁਨੀਆ ਵਿੱਚ ਸਰਵਸ਼੍ਰੇਸ਼ਠਾਂ ਵਿਚੋਂ ਸਰਵਸ਼੍ਰੇਸ਼ਠ ਸਫਲ ਹੋਵੇਗਾ। ਸ਼੍ਰੀ ਸੋਨੋਵਾਲ ਨੇ ਸਾਗਰਮਾਲਾ ਪ੍ਰੋਜੈਕਟਾਂ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਪਹਿਲ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੁਆਰਾ ਪੇਸ਼ ਜ਼ਿਆਦਾਤਰ ਪ੍ਰਸਤਾਵਾਂ ਨੂੰ ਮੰਜ਼ੂਰੀ ਦੇ ਦਿੱਤੀ ਗਈ ਅਤੇ ਸਰਕਾਰ ਇਸ ਰਾਜ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦੇਣ ਲਈ ਹਮੇਸ਼ਾ ਤਿਆਰ ਹੈ।

ਸ਼੍ਰੀ ਸੋਨੋਵਾਲ  ਨੇ ਕੁੱਲ 55 ਕਰੋੜ ਰੁਪਏ ਦੇ ਨਿਵੇਸ਼ ਵਾਲੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵੀਪੀਟੀ ਦੇ ਚੇਅਰਮੈਨ ਸ਼੍ਰੀ ਕੇ. ਰਾਮ ਮੋਹਨਾ ਰਾਵ ਅਤੇ ਡਿਪਟੀ ਚੇਅਰਮੈਨ ਸ਼੍ਰੀ ਦੁਰਗੇਸ਼ ਦੁਬੇ ਦੀ ਮੌਜੂਦਗੀ ਵਿੱਚ ਰੇਡੀਓ ਧਰਮੀ ਸਮਗੱਰੀਆਂ ਤੋਂ ਲਦੇ ਕੰਟੇਨਰਾਂ ਦੀ ਜਾਂਚ ਕਰਨ ਲਈ ਪੋਰਟ ਦੁਆਰਾ 30 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸਥਾਪਿਤ ਮੋਬਾਇਲ ਕੰਟੇਨਰ ਸਕੈਨਰ ਅਤੇ ਪੋਰਟ ਦੇ ਕਰਮਚਾਰੀਆਂ ਦੇ ਕਲਿਆਣ ਲਈ ਸਾਲਗ੍ਰਾਮਪੁਰਮ ਵਿੱਚ 25 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਤੋਂ ਨਿਰਮਿਤ ਸਾਗਰਮਾਲਾ ਕਨਵੇਨਸ਼ਨ ਹਾਲ ਦਾ ਉਦਘਾਟਨ ਕੀਤਾ।

ਕੇਂਦਰੀ ਮੰਤਰੀ ਨੇ ਲਾਂਚ ਡ੍ਰਾਇਵ ਦੇ ਰਾਹੀਂ ਪੋਰਟ ਦੇ ਚੇਅਰਮੈਨ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਪੋਰਟ ਦਾ ਦੌਰਾ ਕੀਤਾ। ਇਸ ਦੌਰਾਨ ਪੋਰਟ ਦੁਆਰਾ ਕੀਤੇ ਗਏ ਵੱਖ-ਵੱਖ ਪਹਿਲ ‘ਤੇ ਚਰਚਾ ਕੀਤੀ ਗਈ। ਸ਼੍ਰੀ ਸੋਨੋਵਾਲ ਨੇ ਹਰਿਤ ਪਹਿਲ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਇੱਕ ਪੌਦਾ ਵੀ ਲਗਾਇਆ। ਇਸ ਵਿੱਤੀ ਸਾਲ ਦੇ ਦੌਰਾਨ, ਵੀਪੀਟੀ ਨੇ ਵੱਖ-ਵੱਖ ਹਰਿਤ ਪਹਿਲ ਦੇ ਇਲਾਵਾ 4.5 ਲੱਖ ਰੁੱਖ ਲਗਾਉਣ ਲਈ ਚਾਰ ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਹੈ।

****


ਐੱਮਜੇਪੀਐੱਸ



(Release ID: 1801179) Visitor Counter : 121


Read this release in: English , Urdu , Hindi , Tamil