ਟੈਕਸਟਾਈਲ ਮੰਤਰਾਲਾ

ਪੁਸ਼ਾਕ ਉਦਯੋਗ ਨੂੰ ਆਪਣੇ ਪੈਮਾਨੇ ਤੇ ਆਕਾਰ ਨੂੰ ਵਧਾਉਣ ਅਤੇ ਪੀਐੱਲਆਈ ਯੋਜਨਾ ਦਾ ਲਾਭ ਉਠਾਉਣ ਦੇ ਲਈ ਸਪਲਾਈ ਚੇਨ ‘ਤੇ ਧਿਆਨ ਦੇਣਾ ਚਾਹੀਦਾ ਹੈ: ਸ਼੍ਰੀ ਉਪੇਂਦਰ ਪ੍ਰਸਾਦ ਸਿੰਘ


ਅਗਲੇ ਵਿੱਤੀ ਵਰ੍ਹੇ ਜਾਂ ਉਸ ਦੇ ਬਾਅਦ ਦੇ ਸਾਲ ਵਿੱਚ ਕੱਪੜਾ ਨਿਰਯਾਤ ਦੇ 20 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ
5 ਵਰ੍ਹਿਆਂ ਵਿੱਚ ਕੱਪੜਾ ਨਿਰਯਾਤ ਦੇ ਮੌਜੂਦਾ 40 ਬਿਲੀਅਨ ਡਾਲਰ ਤੋਂ 100 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ
ਏਈਪੀਸੀ ਨੇ ਆਪਣਾ 44ਵਾਂ ਸਥਾਪਨਾ ਦਿਵਸ ਮਨਾਇਆ

Posted On: 22 FEB 2022 5:37PM by PIB Chandigarh

ਕੱਪੜਾ ਮੰਤਰਾਲੇ ਦੇ ਸਕੱਤਰ ਸ਼੍ਰੀ ਉਪੇਂਦਰ ਪ੍ਰਸਾਦ ਸਿੰਘ ਨੇ ਕਿਹਾ ਕਿ ਭਾਰਤੀ ਕੱਪੜਾ ਉਦਯੋਗ ਨੂੰ ਆਪਣੇ ਪੈਮਾਨੇ ਤੇ ਆਕਾਰ ਨੂੰ ਵਧਾਉਣ ਅਤੇ ਉਤਪਾਦਨ ਸੰਬੰਧ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦਾ ਲਾਭ ਉਠਾਉਣ ਦੇ ਲਈ ਏਕੀਕਰਣ ‘ਤੇ ਧਿਆਨ ਦੇਣਾ ਚਾਹੀਦਾ।

ਪਰਿਧਾਨ ਨਿਰਯਾਤ ਪਰਮੋਸ਼ਨ ਪਰਿਸ਼ਦ (ਏਈਪੀਸੀ) ਦੇ 44ਵੇਂ ਸਥਾਪਨਾ ਦਿਵਸ ਦੇ ਅਵਸਰ ‘ਤੇ ਸ਼੍ਰੀ ਸਿੰਘ ਨੇ ਕਿਹਾ, “ ਕੱਪੜਾ ਅਤੇ ਪੁਸ਼ਾਕ ਖੇਤਰ ਬਹੁਤ ਵੱਧ ਨਿਵੇਸ਼ ਕੇਂਦ੍ਰਿਤ ਨਹੀਂ ਹੈ, ਲੇਕਿਨ ਇਹ ਰੋਜ਼ਗਾਰ ਦੇ ਨਜ਼ਰੀਏ ਨਾਲ ਬਹੁਤ ਮਹੱਤਵਪੂਰਨ ਹੈ। ਸ਼ਾਇਦ ਇਨ੍ਹਾਂ ਵਿੱਚ ਸਪਲਾਈ ਚੇਨ ਨੂੰ ਵਧਾਉਣ ਦੀ ਜ਼ਰੂਰਤ ਹੈ ਅਤੇ ਤੁਹਾਡੇ ਵਿੱਚੋਂ ਵੱਧ ਤੋਂ ਵੱਧ ਲੋਕ ਕਤਾਈ ਤੇ ਬੁਣਾਈ ਜਿਹੇ ਏਕੀਕ੍ਰਿਤ ਵੈਲਿਊ ਚੇਨ ਵਿੱਚ ਸ਼ਾਮਲ ਹੋ ਸਕਦੇ ਹਨ।”

ਸ਼੍ਰੀ ਸਿੰਘ ਨੇ ਇਸ ਪ੍ਰੋਗਰਾਮ ਨੂੰ ਵਰਚੁਅਲ ਮਾਧਿਅਮ ਦੇ ਜ਼ਰੀਏ ਸੰਬੋਧਿਤ ਕੀਤਾ। ਮੰਤਰਾਲੇ ਦੇ ਸਕੱਤਰ ਨੇ ਦੱਸਿਆ ਕਿ ਸਰਕਾਰ ਪੀਐੱਲਆਈ ਯੋਜਨਾ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੇਗਾ ਏਕੀਕ੍ਰਿਤ ਕੱਪੜਾ ਖੇਤਰ ਅਤੇ ਪੁਸ਼ਾਕ (ਪੀਐੱਮ ਮਿਤ੍ਰਾ) ਯੋਜਨਾ ਨੂੰ ਸਫਲ ਬਣਾਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦਾ ਵਿਚਾਰ ਇੱਕ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦੇ ਨਾਲ ਇੱਕ ਸਮ੍ਰਿੱਧ ਉਦਯੋਗ ਬਣਾਉਣਾ ਵੀ ਹੈ।

ਕੱਪੜਾ ਸਕੱਤਰ ਨੇ ਅੱਗੇ ਕਿਹਾ ਕਿ ਕੱਪੜਾ ਉਦਯੋਗ ਹਮੇਸ਼ਾ ਤੋਂ ਸਰਕਾਰ ਦੀ ਸਰਵਉੱਚ ਪ੍ਰਾਥਮਿਕਤਾਵਾਂ ਵਿੱਚ ਰਿਹਾ ਹੈ। ਉਨ੍ਹਾਂ ਨੇ ਕਿਹਾ, “ਇਸ ਵਿੱਚ ਅਧਿਕ ਵੱਡੇ ਅਵਸਰ ਹਨ। ਮੰਗ ਮਜ਼ਬੂਤ ਬਣੀ ਰਹੇਗੀ ਅਤੇ ਪੱਛਮ ਦੀ ਚੀਨ ਪਲੱਸ ਵਨ ਸੋਰਸਿੰਗ ਰਣਨੀਤੀ ਨਿਸ਼ਚਿਤ ਤੌਰ ‘ਤੇ ਸਾਡੇ ਲਈ ਇੱਕ ਵੱਡਾ ਅਵਸਰ ਹੈ।” ਸ਼੍ਰੀ ਸਿੰਘ ਨੇ ਕਿਹਾ ਕਿ ਇਹ ਸਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਭਾਰਤੀ ਪੁਸ਼ਾਕ ਉਦਯੋਗ ਕਿੰਨਾ ਚੰਗਾ, ਕੁਸ਼ਲ ਤੇ ਏਕੀਕ੍ਰਿਤ ਹੈ ਅਤੇ ਇਹ ਆਪਣੇ ਆਕਾਰ ਤੇ ਪੱਧਰ ਨੂੰ ਕਿਵੇਂ ਅੱਗੇ ਵਧਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਏਈਪੀਸੀ ਦੇ ਕੋਲ ਨਿਭਾਉਣ ਦੇ ਲਈ ਇੱਕ ਵੱਡੀ ਭੂਮਿਕਾ ਹੈ। ਆਓ ਅਸੀਂ ਕੇਵਲ ਵੱਡੇ ਅੰਕੜਿਆਂ ਵਿੱਚ ਨਾ ਜਾਈਏ, ਆਓ ਅਸੀਂ ਸੂਖਮ ਪੱਧਰ ‘ਤੇ ਜਾਈਏ। ਆਓ ਅਸੀਂ ਉਤਪਾਦ ਦਰ ਉਤਪਾਦ ਅਤੇ ਦੇਸ਼ ਦਰ ਦੇਸ਼ ਚੱਲੀਏ।”

ਸ਼੍ਰੀ ਸਿੰਘ ਨੇ ਕਿਹਾ, “ਸਾਨੂੰ ਅਗਲੇ ਵਿੱਤੀ ਵਰ੍ਹੇ ਜਾਂ ਉਸ ਦੇ ਬਾਅਦ ਦੇ ਸਾਲ ਤੱਕ 20 ਬਿਲੀਅਨ ਡਾਲਰ ਦੇ ਕੱਪੜਾ ਨਿਰਯਾਤ ਦੇ ਅੰਕੜੇ ਨੂੰ ਪਾਰ ਕਰਨ ਦੀ ਸਥਿਤੀ ਵਿੱਚ ਹੋਣਾ ਚਾਹੀਦਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦਾ ਕੱਪੜਾ ਨਿਰਯਾਤ ਅਗਲੇ ਪੰਜ ਵਰ੍ਹਿਆਂ ਵਿੱਚ ਮੌਜੂਦਾ 40 ਅਰਬ ਡਾਲਰ ਤੋਂ ਵਧ ਕੇ 100 ਅਰਬ ਡਾਲਰ ਹੋ ਸਕਦਾ ਹੈ।

ਏਈਪੀਸੀ ਦੇ ਚੇਅਰਮੈਨ ਸ਼੍ਰੀ ਨਰੇਂਦਰ ਗੋਯਨਕਾ ਨੇ ਇਸ ਦੀ 1978 ਵਿੱਚ ਇੱਕ ਕੋਟਾ ਨਿਗਰਾਨੀ ਤੇ ਨਿਰਯਾਤ ਪ੍ਰੋਤਸਾਹਨ ਸੰਸਥਾ ਦੇ ਰੂਪ ਵਿੱਚ ਸਥਾਪਨਾ ਤੋਂ ਲੈ ਕੇ ਪਰਿਸ਼ਦ ਬਣਨ ਦੀ ਯਾਤਰਾ ਨੂੰ ਸਾਂਝਾ ਕੀਤਾ। ਵਰਤਮਾਨ ਵਿੱਚ ਇਹ ਕੌਸ਼ਲ, ਮੁਲਾਂਕਨ, ਬਜ਼ਾਰ ਬੁੱਧੀਮੱਤਾ, ਐਡਵੋਕੇਸੀ, ਵਿੱਤੀ ਜੋਖਿਮਾਂ ‘ਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ, ਅਨੁਪਾਲਨ ਪ੍ਰਬੰਧਨ, ਆਈਪੀਆਰ ਮੁੱਦਿਆਂ, ਏਆਈ ਤੇ ਤਕਨੀਕ ਸੰਚਾਲਿਤ ਉਤਪਾਦਨ ਇਨੋਵੇਸ਼ਨਾਂ, ਲੀਨ ਤੇ ਸਿਕਸ ਸਿਗਮਾ, ਸਰਕੁਲੈਰਿਟੀ ਅਤੇ ਸਥਿਰਤਾ ਸਮੇਤ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ।

ਸ਼੍ਰੀ ਗੋਯਨਕਾ ਨੇ ਅੱਗੇ ਪੁਸ਼ਾਕ ਖੇਤਰ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਨੂੰ ਸੂਚੀਬੱਧ ਕੀਤਾ। ਇਨ੍ਹਾਂ ਵਿੱਚ ਸੁਧਾਰ ਦੇ ਲਈ ਲੀਵਰੇਜ ਨੀਤੀ ਤੋਂ ਸਹਾਇਤਾ ਪ੍ਰਾਪਤ ਕਰਨਾ, ਉਤਪਾਦਾਂ ਦਾ ਵਿਵਿਧੀਕਰਣ, ਆਗਾਮੀ ਐੱਫਟੀਏ (ਮੁਫ਼ਤ ਵਪਾਰ ਸਮਝੌਤਾ) ਦਾ ਲਾਭ ਉਠਾਉਣਾ, ਸਥਾਈ ਤੇ ਜ਼ਿੰਮੇਦਾਰ ਬਿਜ਼ਨਸ ‘ਤੇ ਅਧਾਰਿਤ ਨਵੀਂ ਯੂਐੱਸਪੀ ਬਣਾਉਣਾ ਅਤੇ ਸੁਚਾਰੂ ਸਪਲਾਈ ਚੇਨ ਤੇ ਬਿਹਤਰ ਬ੍ਰਾਂਡਿੰਗ ਦੇ ਲਈ ਤਕਨੀਕ ਤੇ ਏਆਈ ਦਾ ਉਪਯੋਗ ਕਰਨਾ ਸ਼ਾਮਲ ਹਨ।

ਉੱਥੇ ਹੀ, ਏਈਪੀਸੀ ਦੇ ਵਾਈਸ ਚੇਅਰਮੈਨ ਸ਼੍ਰੀ ਸੁਧੀਰ ਸੇਕਰੀ ਨੇ ਪਰਿਧਾਨ ਖੇਤਰ ਵਿੱਚ ਸਮੁੱਚੇ ਵਾਧੇ ਦੇ ਲਈ ਪਰਿਸ਼ਦ ਦੁਆਰਾ ਕੀਤੀ ਗਈ ਪਹਿਲਾ ਬਾਰੇ ਦੱਸਿਆ। ਏਈਪੀਸੀ, ਕੱਪੜਾ ਮੰਤਰਾਲੇ ਦੇ ਅਧੀਨ ਭਾਰਤ ਵਿੱਚ ਕੱਪੜਾ ਨਿਰਯਾਤਕਾਂ ਦਾ ਇੱਕ ਅਧਿਕਾਰਿਕ ਸੰਸਥਾ ਹੈ। ਇਹ ਭਾਰਤੀ ਨਿਰਯਾਤਕਾਂ ਦੇ ਨਾਲ-ਨਾਲ ਆਯਾਤਕਾਂ/ਅੰਤਰਰਾਸ਼ਟਰੀ ਖਰੀਦਾਰਾਂ ਨੂੰ ਅਮੁੱਲ ਸਹਾਇਤਾ ਪ੍ਰਦਾਨ ਕਰਦੀ ਹੈ।

 ****

 

ਡੀਜੇਐੱਨ/ਟੀਐੱਫਕੇ



(Release ID: 1800567) Visitor Counter : 179


Read this release in: English , Urdu , Hindi , Tamil