ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਲੈਵੇਂਡਰ ਡੋਡਾ ਬ੍ਰਾਂਡ ਉਤਪਾਦ ਦੇ ਰੂਪ ਵਿੱਚ ਨਾਮਜ਼ਦ, ਡੋਡਾ ਭਾਰਤ ਦੀ ਬੈਂਗਨੀ ਕ੍ਰਾਂਤੀ (ਅਰੋਮਾ ਮਿਸ਼ਨ) ਦਾ ਜਨਮਸਥਾਨ ਹੈ : ਡਾ. ਜਿਤੇਂਦਰ ਸਿੰਘ


ਖਿਲਾਨੀ-ਗੋਹਾ-ਸੁਧਮਹਾਦੇਵ ਰਾਸ਼ਟਰੀ ਰਾਜਮਾਰਗ ਜੋ ਕਲੋਟਾ ਅਤੇ ਹੁਮਬਲ ਨੂੰ ਵੀ ਜੋੜਦਾ ਹੈ ਅਤੇ ਡੋਡਾ ਜ਼ਿਲ੍ਹੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਨੈਸ਼ਨਲ ਹਾਈ ਅਲਟੀਟਿਊਡ ਮੈਡੀਸਨਲ ਪਲਾਂਟ ਭੱਦਰਵਾਹ ਕ੍ਰਿਰਿਆਸ਼ੀਲ ਹੋ ਜਾਵੇਗਾ


ਕੇਂਦਰ ਪ੍ਰੋਯੋਜਿਤ ਯੋਜਨਾਵਾਂ ਦੇ ਲਾਗੂਕਰਨ ਅਤੇ ਲਾਭਾਰਥੀਆਂ ਦੀ ਪਹਿਚਾਣ ਲਈ ਪੰਚਾਇਤੀ ਰਾਜ ਸੰਸਥਾਵਾਂ ਨੂੰ ਸ਼ਾਮਿਲ ਕਰਨਾ ਹੋਵੇਗਾ:ਡਾ. ਜਿਤੇਂਦਰ ਸਿੰਘ


ਡਾ. ਜਿਤੇਂਦਰ ਸਿੰਘ ਨੇ ਕਿਹਾ, ਰਤਲੇ ਜਲ ਬਿਜਲੀ ਪ੍ਰੋਜੈਕਟ ਜੋ ਪਹਿਲੇ ਰਕੀ ਹੋਈ ਸੀ ਉਸ ਨੂੰ ਵਰਤਮਾਨ ਸਰਕਾਰ ਨੇ ਮੁੜ ਸੁਰਜੀਤ ਕੀਤਾ

Posted On: 21 FEB 2022 7:44PM by PIB Chandigarh

ਲੈਵੇਂਡਰ ਨੂੰ ਡੋਡਾ ਬ੍ਰਾਂਡ ਉਤਪਾਦ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਦਕਿ ਕਿਸ਼ਤਵਾੜ ਦੀ ਰਤਲੇ ਜਲ ਬਿਜਲੀ ਪ੍ਰੋਜੈਕਟ ਨੂੰ 8 ਸਾਲਾਂ ਦੇ ਬਾਅਦ ਮੁੜ ਸੁਰਜੀਤ ਕੀਤਾ ਗਿਆ ਹੈ।

ਖਿਲਾਨੀ-ਗੋਹਾ-ਸੁਧਮਹਾਦੇਵ ਰਾਸ਼ਟਰੀ ਰਾਜਮਾਰਗ, ਜੋ ਕਲੋਟਾ ਅਤੇ ਹੰਬਲ ਨੂੰ ਵੀ ਜੋੜਦਾ ਹੈ ਅਤੇ ਡੋਡਾ ਜ਼ਿਲ੍ਹੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਨੈਸ਼ਨਲ ਹਾਈ ਅਲਟੀਟਿਊਡ ਮੈਡੀਸਨਲ ਪਲਾਂਟ ਭੱਦਰਵਾਹ ਕ੍ਰਿਰਿਆਸ਼ਾਲੀ ਹੋ ਜਾਵੇਗਾ।

ਇਹ ਜਾਣਕਾਰੀ ਕੇਂਦਰੀ ਮੰਤਰੀ ਅਤੇ ਉੱਦਮਪੁਰ-ਕਠੂਆ-ਡੋਡਾ ਲੋਕਸਭਾ ਖੇਤਰ ਤੋਂ ਸਾਂਸਦ ਡਾ. ਜਿਤੇਂਦਰ ਸਿੰਘ ਨੇ ਅੱਜ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਦੀ ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਅਕਤੀਗਤ ਦਖ਼ਲਅੰਦਾਜ਼ੀ ਦੇ ਬਿਨਾ ਖਿਲਾਨੀ-ਗੋਹਾ-ਸੁਧਮਹਾਦੇਵ ਰਾਸ਼ਟਰੀ ਰਾਜਮਾਰਗ ਸੰਭਵ ਨਹੀਂ ਹੋ ਸਕਦਾ ਸੀ, ਜੋ ਇਸ ਖੇਤਰ ਵਿੱਚ ਮਹੱਤਵਪੂਰਨ ਸੰਪਰਕ ਅਤੇ ਰੋਜਗਾਰ ਪ੍ਰਦਾਨ ਕਰ ਰਿਹਾ ਹੈ। ਇਸੇ ਤਰ੍ਹਾਂ ਰਤਲੇ ਪ੍ਰੋਜੈਕਟ ਜੋ ਪੱਕਲ-ਦੁਲ ਅਤੇ ਕਿਰੂ ਪ੍ਰੋਜੈਕਟ ਦੇ ਨਾਲ ਪੂਰੇ ਖੇਤਰ ਨੂੰ ਵਾਧੂ ਬਿਜਲੀ ਦੇਣ ਵਾਲਾ ਬਣਾ ਦੇਵੇਗੀ, ਇਸ ਨੂੰ ਪਿਛਲੀ ਸਰਕਾਰ ਨੇ ਰੋਕ ਦਿੱਤਾ ਸੀ, ਲੇਕਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਖ਼ਲਅੰਦਾਜ਼ੀ ‘ਤੇ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।

ਮੰਤਰੀ ਨੇ ਇਹ ਵੀ ਦੱਸਿਆ ਕਿ ਲੈਵੇਂਡਰ ਨੂੰ ਡੋਡਾ ਬ੍ਰਾਂਡ ਉਤਪਾਦ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡੋਡਾ ਭਾਰਤ ਦੀ ਬੈਂਗਨੀ ਕ੍ਰਾਂਤੀ (ਅਰੋਮਾ ਮਿਸ਼ਨ)ਦਾ ਜਨਮਸਥਾਨ ਹੈ ਅਤੇ ਕ੍ਰਿਸ਼ੀ-ਸਟਾਰਟਅਪ ਉੱਦਮੀਆਂ ਅਤੇ ਕਿਸਾਨਾਂ ਨੂੰ ਆਰਕਸ਼ਿਤ ਕਰਨ ਲਈ ਮੋਦੀ ਸਰਕਾਰ ਦੀ ਇੱਕ ਜ਼ਿਲ੍ਹਾ , ਇੱਕ ਉਤਪਾਦ, ਪਹਿਲ ਦੇ ਤਹਿਤ ਲੈਵੇਂਡਰ ਨੂੰ ਵਧਾ ਦਿੱਤਾ ਜਾ ਸਕਦਾ ਹੈ। ਇਸ ਤਰ੍ਹਾਂ ਰਤਲੇ ਪ੍ਰੋਜੈਕਟ ਜੋ ਪੱਕਲ-ਦੁਲ ਅਤੇ ਕਿਰੂ ਪ੍ਰੋਜੈਕਚ ਦੇ ਨਾਲ ਪੂਰੇ ਖੇਤਰ ਨੂੰ ਵਾਧੂ ਬਿਜਲੀ ਦੇਣ ਵਾਲੇ ਬਣਾ ਦੇਵੇਗੀ। ਇਸ ਨੂੰ ਪਿਛਲੀ ਸਰਕਾਰ ਨੇ ਰੋਕ ਦਿੱਤਾ ਸੀ, ਲੇਕਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦਖਲਅੰਦਾਜ਼ੀ ‘ਤੇ ਇਸ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੀਐੱਸਆਈਆਰ-ਆਈਆਈਆਈਐੱਮ ਦਾ ਅਰੋਮਾ ਮਿਸ਼ਨ ਨਵੋਦਿਤ ਕਿਸਾਨਾਂ ਅਤੇ ਕ੍ਰਿਸ਼ੀ ਟੈਕਨੋਕਰੇਨਸ ਵਿਸ਼ੇਸ਼ਣ ਨੂੰ ਆਜੀਵਿਕਾ ਦਾ ਸਾਧਨ ਪ੍ਰਦਾਨ ਕਰ ਰਿਹਾ ਹੈ ਅਤੇ ਸਟਾਰਟ-ਅਪ ਇੰਡੀਆ ਅਭਿਯਾਨ ਨੂੰ ਹੁਲਾਰਾ ਦੇਣ ਲਈ ਉੱਦਮਤਾ ਦੀ ਭਾਵਨਾ ਨੂੰ ਅੱਗੇ ਲੈ ਜਾ ਰਿਹਾ ਹੈ।

ਬੈਂਗਨੀ ਕ੍ਰਾਂਤੀ ਦੇ ਸੰਬੰਧ ਵਿੱਚ ਮੰਤਰੀ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਲੈਵੇਂਡਰ ਦੀ ਖੇਤੀ ਦੇ ਆਕਰਸ਼ਿਕ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਨ ਲਈ ਡੋਡਾ, ਜੰਮੂ ਅਤੇ ਹੋਰ ਜ਼ਿਲ੍ਹਿਆਂ ਅਤੇ ਬਾਅਦ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਜਾਗਰੂਕਤਾ/ਲਾਭਾਰਥੀ ਪ੍ਰੋਗਰਾਮ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਤਾਕਿ ਅਰੋਮਾ ਮਿਸ਼ਨ ਦੇ ਤਹਿਤ ਸਟਾਰਟਅਪ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। ਇਸ ਵਿੱਚ ਜ਼ਿਲ੍ਹਾ ਡੋਡਾ ਜ਼ਿਲ੍ਹੇ ਦੀ ਛਵੀ ਵੀ ਵਧੇਗੀ ਜੋ ਕਿ ਬੈਂਗਨੀ ਕ੍ਰਾਂਤੀ ਦਾ ਜਨਮਸਥਾਨ ਹੈ।

ਮੰਤਰੀ ਨੇ ਇਹ ਵੀ ਕਿਹਾ ਕਿ ਲੈਵੇਂਡਰ ਉਤਪਾਦਾਂ ਲਈ ਅਗਲੀ ਅਤੇ ਪਿਛਲੀ ਲੜੀ ਵਿੱਚ ਸੁਧਾਰ ਲਈ ਵੱਖ-ਵੱਖ ਪਹਿਲ ਕੀਤੇ ਜਾ ਰਹੇ ਹਨ ਅਤੇ ਮਾਰਕੀਟਿੰਗ  ਦੇ ਵੱਖ-ਵੱਖ ਵਿਕਲਪਾਂ ਦਾ ਪਤਾ ਲਗਾਇਆ ਜਾ ਰਿਹਾ ਹੈ,  ਜਿਸ ਦੇ ਲਈ ਵੱਖ-ਵੱਖ ਉਦਯੋਗ ਭਾਗੀਦਾਰਾਂ  ਦੇ ਨਾਲ ਸਲਾਹ-ਮਸ਼ਵਰਾ ਚੱਲ ਰਿਹਾ ਹੈ।

ਮੀਟਿੰਗ ਵਿੱਚ ਡਾ. ਜਿਤੇਂਦਰ ਸਿੰਘ ਨੇ ਇੱਕ ਜ਼ਿਲ੍ਹਾ ਇੱਕ ਉਤਪਾਦ ਪਹਿਲ ਦੇ ਤਹਿਤ ਉਤਪਾਦਾਂ ਦੀ ਬ੍ਰਾਂਡਿੰਗ ‘ਤੇ ਵੀ ਜੋਰ ਦਿੱਤਾ, ਤਾਕਿ ਜ਼ਿਲ੍ਹੇ ਦਾ ਸਮੁੱਚੇ ਤੌਰ ‘ਤੇ ਵਿਕਾਸ ਸੁਨਿਸ਼ਚਿਤ ਕੀਤਾ ਜਾ ਸਕੇ। 

ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਗੋਹਾ - ਖਿਲਾਨੀ ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟ ਜੋ ਇਸ ਖੇਤਰ ਵਿੱਚ ਮਹੱਤਵਪੂਰਣ ਕਨੈਕਟੀਵਿਟੀ ਅਤੇ ਰੋਜ਼ਗਾਰ ਪ੍ਰਦਾਨ ਕਰ ਰਹੀ ਹੈ,  ਇਹ 2022 - 23  ਦੇ ਸ਼ੁਰੂ ਵਿੱਚ ਪੂਰੀ ਹੋ ਜਾਵੇਗੀ।  ਉਨ੍ਹਾਂ ਨੇ ਅੱਗੇ ਦੱਸਿਆ ਕਿ ਨੈਸ਼ਨਲ ਇੰਸਟੀਟਿਊਟ ਆਵ੍ ਹਾਈ ਐਲਟੀਟਿਊਡ ਮੈਡੀਸਿਨਲ ਪਲਾਂਟ ਅਗਲੇ ਸਾਲ ਮਾਰਚ ਵਿੱਚ ਸ਼ੁਰੂ ਹੋ ਜਾਵੇਗਾ ।  ਇਸ ਨਾਲ ਜ਼ਿਲ੍ਹੇ ਵਿੱਚ ਜੀਵਨਯਾਪਨ ਅਤੇ ਆਜੀਵਿਕਾ ਮਿਲਣ ਦੀ ਦਿਸ਼ਾ ਵਿੱਚ ਵਿਕਾਸਸ਼ੀਲ ਗਤੀਵਿਧੀਆਂ ਦਾ ਮਾਰਗ ਵਿਸਤ੍ਰਿਤ ਹੋਵੇਗਾ।

ਡਾ. ਜਿਤੇਂਦਰ ਸਿੰਘ  ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ‘ਸੰਸਦ ਖੇਲ ਸਪਰਧਾ’ ਵਿੱਚ ਇੱਕ ਖੇਡ ,  ਇੱਕ ਜ਼ਿਲ੍ਹਾ ਪਹਿਲ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ,  ਤਾਂਕਿ ਇਸ ਦੇ ਤਹਿਤ ਜ਼ਿਲ੍ਹੇ ਦੇ ਨਾਲ ਸੱਭਿਆਚਾਰਕ ਸੰਬੰਧ ਰੱਖਣ ਵਾਲੇ ਅਤੇ/ ਜਾਂ ਸਥਾਨਕ ਖੇਡਾਂ ਵਿੱਚ ਪ੍ਰਤਿਭਾ ਦਿਖਾਉਣ ਵਾਲੇ ਪਾਰੰਪਰਿਕ ਖੇਡਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।

  ਡਾ. ਸਿੰਘ ਨੇ ਇਹ ਵੀ ਕਿਹਾ ਕਿ ਜੰਮੂ - ਕਸ਼ਮੀਰ  ਵਿੱਚ ਸਥਾਨਕ ਖੇਡ ਪ੍ਰਤਿਭਾਵਾਂ ਨੂੰ ਹੁਣ ‘ਸੰਸਦ ਖੇਲ ਸਪਰਧਾ’  ਦੇ ਤਹਿਤ ਖੋਜਿਆ ਜਾਵੇਗਾ ,  ਜਿਸ ਦੇ ਨਾਲ ਖਿਲਾਡੀਆਂ ਨੂੰ ਪੰਚਾਇਤ ,  ਜ਼ਿਲ੍ਹਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ‘ਤੇ ਮੁਕਾਬਲਾ ਕਰਨ ਦਾ ਮੌਕੇ ਮਿਲੇਗਾ।  ਉਨ੍ਹਾਂ ਨੇ ਅੱਗੇ ਕਿਹਾ ਕਿ ਖੇਡ ਹੁਣ ਕੇਵਲ ਮਨੋਰੰਜਨ ਜਾਂ ਖਾਲੀ ਸਮਾਂ ਗੁਜ਼ਾਰਨੇ ਵਾਲੀ ਗਤੀਵਿਧੀ ਨਹੀਂ ਰਹੀ ਸਗੋਂ ਸਰਗਰਮ ਰੂਪ ਤੋਂ  ਕਰੀਅਰ  ਦੇ ਰੂਪ ਵਿੱਚ ਚੁਣਿਆ ਜਾ ਰਿਹਾ ਹੈ।

ਲਾਲ ਕਿਲ੍ਹੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੁਆਰਾ ਘੋਸ਼ਿਤ ਡਿਜ਼ੀਟਲ ਸਿਹਤ ਮਿਸ਼ਨ ‘ਤੇ ਡਾ. ਜਿਤੇਂਦਰ ਸਿੰਘ  ਨੇ ਕਿਹਾ ਕਿ ਡੋਡਾ ਵਿੱਚ ਸ਼ੁਰੂ ਕੀਤਾ ਗਿਆ ‘ਡਾਕਟਰ ਔਨ ਵਹੀਲਸ’ ਵਿਸ਼ੇਸ਼ ਰੂਪ ਤੋਂ ਆਪਣੇ ਦੂਰ-ਦਰਾਡੇ  ਦੇ ਖੇਤਰਾਂ ਵਿੱਚ ਨਵੀਨਤਮ ਤਕਨੀਕ ਦਾ ਉਪਯੋਗ ਕਰਕੇ ਟੈਲੀਮੈਡੀਸਿਨ ਸੇਵਾਵਾਂ ਦੇਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸੁਪਰ ਸਪੈਸ਼ੀਅਲਿਟੀ ਡਾਕਟਰਾਂ ਨੂੰ ਸਲਾਹ-ਮਸ਼ਵਰਾ ਕਰਨ ਵਿੱਚ ਸਫਲ ਰਿਹਾ ਹੈ।

ਡਾ. ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਲ ਦੇ ਹਰ ਤੀਸਰੇ ਮਹੀਨੇ ਵਿੱਚ ਤਾਲਮੇਲ ਮੀਟਿੰਗ ਆਯੋਜਿਤ ਹੋਣੀ ਚਾਹੀਦੀ ਹੈ,  ਤਾਂਕਿ ਜ਼ਿਲ੍ਹੇ  ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਰਚਨਾਤਮਕ ਜਾਣਕਾਰੀ ਲਈ ਜਾ ਸਕੇ ਅਤੇ ਲਾਗੂਕਰਨ ਵਿੱਚ ਕਮੀਆਂ ਨੂੰ ਦੂਰ ਕੀਤਾ ਜਾ ਸਕੇ।

ਡਾ. ਸਿੰਘ ਨੇ ਇਹ ਵੀ ਦੱਸਿਆ ਕਿ ਬਾਨੀ - ਬਸੋਹਲੀ  ਦੇ ਰਾਹੀਂ ਕਠੂਆ ਅਤੇ ਡੋਡਾ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਸਾਰੇ ਮੌਸਮ ਵਿੱਚ ਕਾਰਗਰ ਚੱਤਰਗਲਾ ਸੁਰੰਗ ਨੂੰ ਭਾਰਤ ਮਾਲਾ ਪ੍ਰੋਜੈਕਟ ਪੜਾਅ II ਦੇ ਤਹਿਤ ਸ਼ਾਮਿਲ ਕੀਤਾ ਜਾਵੇਗਾ।

ਡਾ. ਜਿਤੇਂਦਰ ਸਿੰਘ ਨੇ ਕਿਸ਼ਤਵਾੜ ਜ਼ਿਲ੍ਹੇ ਲਈ ਜ਼ਿਲ੍ਹ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ ) ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ।  ਮੀਟਿੰਗ ਵਿੱਚ ਡਾ.  ਜਿਤੇਂਦਰ ਸਿੰਘ  ਨੇ ਦੱਸਿਆ ਕਿ ਰਤਲੇ ਜਲ ਬਿਜਲੀ ਪ੍ਰੋਜੈਕਟ ਜੋ ਪਹਿਲਾਂ ਦੀਆਂ ਸਰਕਾਰਾਂ ਦੁਆਰਾ ਪਿਛਲੇ ਅੱਠ ਸਾਲਾਂ ਤੋਂ ਰੁਕੀ ਹੋਈ ਸੀ,  ਇਸ ਨੂੰ ਵਰਤਮਾਨ ਸਰਕਾਰ ਨੇ ਐੱਨਐੱਚਪੀਸੀ ਅਤੇ ਜੇਕੇਐੱਸਪੀਡੀਸੀ  ਦੇ ਸੰਯੁਕਤ ਉੱਦਮ  ਦੇ ਰੂਪ ਵਿੱਚ ਫਿਰ ਤੋਂ ਸ਼ੁਰੂ ਕੀਤਾ ਹੈ।  

ਡਾ.  ਸਿੰਘ ਨੇ ਦੱਸਿਆ ਕਿ ਕਿਸ਼ਤਵਾੜ 1000 ਮੈਗਾਵਾਟ ਦੀ ਪੱਕਲ ਦੁਲ ਜਲ ਬਿਜਲੀ ਪ੍ਰੋਜੈਕਟ,  624 ਮੈਗਾਵਾਟ ਦੀ ਕਿਰੂ ਜਲ ਬਿਜਲੀ ਪ੍ਰੋਜੈਕਟ ਅਤੇ ਮੁੜ ਸੁਰਜੀਤ ਰਤਲੇ ਜਲ ਬਿਜਲੀ ਪ੍ਰੋਜੈਕਟ ਦੇ ਨਾਲ ਜਲ ਬਿਜਲੀ ਦਾ ਕੇਂਦਰ ਬਣਨ ਜਾ ਰਿਹਾ ਹੈ,  ਜੋ ਭਵਿੱਖ ਵਿੱਚ ਪੂਰੇ ਜੰਮੂ ਅਤੇ ਕਸ਼ਮੀਰ  ਨੂੰ ਵਾਧੂ ਬਿਜਲੀ ਦੇਣ ਵਾਲਾ ਬਣਾ ਦੇਵੇਗਾ।

ਡਾ. ਸਿੰਘ ਨੇ ਇਹ ਵੀ ਕਿਹਾ ਕਿ ਉਡਾਨ ਯੋਜਨਾ  ਦੇ ਤਹਿਤ ਕਿਸ਼ਤਵਾੜ ਜ਼ਿਲ੍ਹੇ ਵਿੱਚ ਹਵਾਈ ਪੱਟੀ ਦਾ ਨਿਰਮਾਣ ਕੀਤਾ ਜਾਵੇਗਾ ,  ਜ਼ਿਲ੍ਹੇ ਵਿੱਚ ਪੈਡਰ ਜਿਵੇਂ ਦੂਰ - ਦਰਾਡੇ  ਦੇ ਖੇਤਰਾਂ ਵਿੱਚ ਡਿਗਰੀ ਕਾਲਜ ਸਥਾਪਤ ਕਰਕੇ ਆਯੂਰਵੈਦਿਕ ਹਸਪਤਾਲ ਬਣਾਇਆ ਗਿਆ ਹੈ।

ਡਾ. ਸਿੰਘ ਨੇ ਕੇਂਦਰ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਕੰਮਕਾਜ ਦੀ ਸਮੀਖਿਆਂ ਕਰਦੇ ਹੋਏ ਜ਼ਿਕਰ ਕੀਤਾ ਕਿ ਦਿਸ਼ਾ ਮੰਚ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਕਾਰਜਕਾਰੀ ਨੂੰ ਵਿਆਪਕ ਜਨਹਿਤ ਲਈ ਵੱਖ-ਵੱਖ ਵਿਕਾਸਸ਼ੀਲ ਮੁੱਦਿਆਂ ‘ਤੇ ਇਕੱਠੇ ਕੰਮ ਕਰਨ ਦਾ ਮੌਕੇ ਦਿੰਦਾ ਹੈ।  ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਨੇ ਬਹੁਤ ਪ੍ਰਭਾਵੀ ਅਤੇ ਕੁਸ਼ਲ ਸੰਕਲਪੀ ਵਾਲੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ।  

ਇਨ੍ਹਾਂ ਯੋਜਨਾਵਾਂ ਦਾ ਪੂਰਾ ਲਾਭ ਚੁੱਕਣ,  ਲਾਗੂਕਰਨ ਵਿੱਚ ਕਮੀਆਂ ਜਾਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਮਹੱਤਵਪੂਰਣ ਹੈ ,  ਤਾਂਕਿ ਸਮੇਂ ‘ਤੇ ਸਮਾਧਾਨ ਕੱਢਿਆ ਜਾ ਸਕੇ ਅਤੇ ਪ੍ਰੋਜੈਕਟਾਂ ਨਿਰਧਾਰਿਤ ਸਮੇਂ ਸੀਮਾ ਵਿੱਚ ਪੂਰੀ ਕੀਤਾ ਜਾ ਸਕੇ।  ਦਿਸ਼ਾ ਦੀਆਂ ਦੋਨਾਂ ਮੀਟਿੰਗਾਂ ਵਿੱਚ ਡੋਡਾ ਅਤੇ ਕਿਸ਼ਤਵਾੜ ਦੇ ਜ਼ਿਲ੍ਹੇ ਵਿਕਾਸ ਕਮਿਸ਼ਨਰ,  ਡੋਡਾ ਅਤੇ ਕਿਸ਼ਤਵਾੜ  ਦੇ ਡੀਡੀਸੀ ਚੇਅਰਪਰਸਨ ,  ਜ਼ਿਲ੍ਹਾ ਅਧਿਕਾਰੀਆਂ,  ਡੀਡੀਸੀ ਮੈਬਰਾਂ ,  ਬੀਡੀਸੀ ਮੈਬਰਾਂ ਅਤੇ ਜ਼ਿਲ੍ਹਿਆਂ  ਦੇ ਸਰਪੰਚਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ।

 

<><><><>

ਐੱਸਐੱਨਸੀ/ਆਰਆਰ


(Release ID: 1800308) Visitor Counter : 164


Read this release in: English , Urdu , Hindi , Tamil