ਰੱਖਿਆ ਮੰਤਰਾਲਾ

ਰਾਸ਼ਟਰਪਤੀ ਵਿਸ਼ਾਖਾਪੱਟਨਮ ਵਿੱਚ ਨੌਸੇਨਾ ਫਲੀਟ ਦੀ ਸਮੀਖਿਆ ਕਰਨਗੇ

Posted On: 19 FEB 2022 7:32PM by PIB Chandigarh

ਰਾਸ਼ਟਰਪਤੀ ਦੀ ਬਹੁਤ-ਉਡੀਕ ਨੌਸੇਨਾ ਫਲੀਟ ਦੀ ਸਮੀਖਿਆ ਦਾ ਪ੍ਰੋਗਰਾਮ ਸੋਮਵਾਰ, 21 ਫਰਵਰੀ 2022 ਨੂੰ ਵਿਸ਼ਾਖਾਪੱਟਨਮ ਵਿੱਚ ਆਯੋਜਿਤ ਕੀਤਾ ਜਾਵੇਗਾ। ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੋ ਹਥਿਆਰਬੰਦ ਬਲਾਂ ਦੇ ਸਰਬਉੱਚ ਕਮਾਂਡਰ ਵੀ ਹਨ, ਨੌਸੇਨਾ ਫਲੀਟ ਦੀ ਸਮੀਖਿਆ ਕਰਨਗੇ ਜਿਸ ਵਿੱਚ 60 ਤੋਂ ਵੱਧ ਜਹਾਜ਼ ਅਤੇ ਪਣਡੁੱਬੀਆਂ ਅਤੇ 55 ਵਿਮਾਨ ਸ਼ਾਮਲ ਹਨ। ਇਹ ਬਾਰਵ੍ਹੀਂ ਫਲੀਟ ਸਮੀਖਿਆ ( ਫਲੀਟ ਰਿਵਿਊ) ਹੋਵੇਗੀ ਅਤੇ ਇਸ ਦਾ ਵਿਸ਼ੇਸ਼ ਮਹੱਤਵ ਹੈ ਕਿ ਇਸ ਨੂੰ ਭਾਰਤੀ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਪੂਰੇ ਦੇਸ਼ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।

 

 

ਰਾਸ਼ਟਰਪਤੀ ਦੀ ਨੌਕਾ ਸਵਦੇਸ਼ ਨਿਰਮਿਤ ਸਮੁੱਦਰੀ ਅਪਤੱਟੀ ਗਸ਼ਤੀ ਪੋਤਆਈਐੱਨਐੱਸ ਸੁਮਿਤ੍ਰਾ ਹੈ, ਜੋ ਰਾਸ਼ਟਰਪਤੀ ਦੇ ਫਲੀਟ ਦਾ ਨੇਤ੍ਰਿਤਵ ਕਰੇਗੀ। ਇਸ ਨੌਕਾ ‘ਤੇ ਅਸ਼ੋਕ ਚਿਨ੍ਹ ਲਗਿਆ ਹੋਵੇਗਾ ਜਿਸ ਨਾਲ ਇਸ ਨੂੰ ਪਹਿਚਾਣਿਆ ਜਾਵੇਗਾ ਅਤੇ ਇਸ ਦੇ ਮਸਤੂਲ ‘ਤੇ ਰਾਸ਼ਟਰਪਤੀ ਦਾ ਮਾਨਕ ਫਹਿਰਾਵੇਗਾ। ਸੇਰੇਮੋਨੀਅਲ ਗਾਰਡ ਆਵ੍ ਔਨਰ ਅਤੇ 21 ਤੋਪਾਂ ਦੀ ਸਲਾਮੀ ਦੇ ਬਾਅਦ, ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਆਈਐੱਨਐੱਸ ਸੁਮਿੱਤ੍ਰਾ ਜਹਾਜ਼ ‘ਤੇ ਸਵਾਰ ਹੋਣਗੇ ਜੋ ਵਿਸ਼ਾਖਾਪੱਟਨਮ ਦੇ ਕੋਲ ਲੰਗਰਗਾਹ ਵਿੱਚ ਖੜੇ 44 ਜਹਾਜ਼ਾਂ ਦੇ ਸਾਹਮਣੇ ਤੋਂ ਗੁਜ਼ਰੇਗੀ। ਸਮੀਖਿਆ ਵਿੱਚ ਭਾਰਤੀ ਨੌਸੈਨਾ ਦੇ ਨਾਲ-ਨਾਲ ਤਟਰੱਖਿਅਕ ਬਲ ਦੇ ਜਹਾਜ਼ਾਂ ਦਾ ਸੰਯੋਜਨ ਹੋਵੇਗਾ।

 

 

ਐੱਸਸੀਆਈ ਅਤੇ ਪ੍ਰਿਥਵੀ ਵਿਗਆਨ ਮੰਤਰਾਲੇ ਦੇ ਜਹਾਜ਼ ਵੀ ਇਸ ਵਿੱਚ ਹਿੱਸਾ ਲੈਣਗੇ। ਇਸ ਸਭ ਤੋਂ ਓਪਚਾਰਿਕ ਨੌਸੈਨਿਕ ਸਮਾਰੋਹ ਵਿੱਚ, ਰਾਜਸੀ ਸਜਾਵਟ ਦੇ ਨਾਲ ਤਿਆਰ ਹਰੇਕ ਜਹਾਜ਼ ਉੱਥੋਂ ਗੁਜਰਣ ‘ਤੇ ਰਾਸ਼ਟਰਪਤੀ ਨੂੰ ਸਲਾਮੀ ਦੇਵੇਗਾ। ਰਾਸ਼ਟਰਪਤੀ ਕਈ ਹੈਲੀਕੋਪਟਰਾਂ ਅਤੇ ਫਿਕਸਡ ਵਿੰਗ ਵਿਮਾਨਾਂ ਦੁਆਰਾ ਸ਼ਾਨਦਾਰ ਫਲਾਈ-ਪਾਸਟ ਦੇ ਪ੍ਰਦਰਸ਼ਨ ਵਿੱਚ ਭਾਰਤੀ ਨੌਸੈਨਾ ਦੇ ਵਾਯੁ ਸ਼ਾਖਾ ਦੀ ਸਮੀਖਿਆ ਵੀ ਕਰਨਗੇ। ਸਮੀਖਿਆ ਦੇ ਅੰਤਿਮ ਫੇਜ਼ ਵਿੱਚ, ਜੰਗੀ ਜਹਾਜ਼ ਅਤੇ ਪਣਡੁੱਬੀਆਂ ਦਾ ਇੱਕ ਮੋਬਾਈਲ ਕਾਲਮ ਰਾਸ਼ਟਰਪਤੀ ਦੀ ਨੌਕਾ ਤੋਂ ਅੱਗੇ ਨਿਕਲ ਜਾਵੇਗਾ। ਇਸ ਪ੍ਰਦਰਸ਼ਨ ਵਿੱਚ ਭਾਰਤੀ ਨੌਸੈਨਾ ਦੇ ਨਵੀਨਤਮ ਅਧਿਗ੍ਰਹਿਣਾਂ ਨੂੰ ਵੀ ਦਿਖਲਾਇਆ ਜਾਵੇਗਾ। ਇਸ ਦੇ ਇਲਾਵਾ, ਸਮੁੰਦਰ ਵਿੱਚ ਪਰੇਡ, ਸਮੁੰਦਰ ਵਿੱਚ ਖੋਜ ਅਤੇ ਬਚਾਵ ਪ੍ਰਦਰਸ਼ਨ, ਹਾਕ ਏਅਰਕ੍ਰਾਫਟ ਦੁਆਰਾ ਐਰੋਬੋਟਿਕਸ ਅਤੇ ਏਲੀਟ ਮਰੀਨ ਕਮਾਂਡੋ (ਐੱਮਏਆਰਸੀਓਐੱਸ) ਦੁਆਰਾ ਵਾਟਰ ਪੈਰਾ ਜੰਪ ਸਮੇਤ ਕਈ ਮਨੋਰੰਜਕ ਵਾਟਰਫ੍ਰੰਟ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।

          

 

ਸਮੀਖਿਆ ਦੇ ਬਾਅਦ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਸੰਚਾਰ ਰਾਜ ਮੰਤਰੀ ਸ਼੍ਰੀ ਦੇਵੁਸਿੰਘ ਜੇ. ਚੌਹਾਨ ਦੀ ਮੌਜੂਦਗੀ ਵਿੱਚ ਮਾਣਯੋਗ ਰਾਸ਼ਟਰਪਤੀ ਦੁਆਰਾ ਇੱਕ ਵਿਸ਼ੇਸ਼ ਪ੍ਰਥਮ ਦਿਵਸ ਕਵਰ ਅਤੇ ਇੱਕ ਸਮਾਰਕ ਡਾਕ ਟਿਕਟ ਜਾਰੀ ਕੀਤਾ ਜਾਵੇਗਾ।

          

 

ਲੰਗਰਗਾਹ ਵਿੱਚ ਜਹਾਜ਼ਾਂ ਨੂੰ ਦਿਨ ਵਿੱਚ ਪੂਰੇ ਰਾਜਸੀ ਅੰਦਾਜ਼ ਵਿੱਚ ਵਿਭਿੰਨ ਨੌਸੈਨਿਕ ਝਂਡਿਆਂ ਦੇ ਨਾਲ ਓਪਚਾਰਿਕ ਤੌਰ ‘ਤੇ ਤਿਆਰ ਕੀਤਾ ਜਾਵੇਗਾ। ਇਨ੍ਹਾਂ ਨੂੰ 19 ਅਤੇ 20 ਫਰਵਰੀ 2022 ਨੂੰ ਸੂਰਜ ਡੁੱਬਣ ਤੋਂ ਅਧੀ-ਰਾਤ ਤੱਕ ਰੋਸ਼ਨ ਰੱਖਿਆ ਜਾਵੇਗਾ, ਜਿਸ ਨੂੰ ਵਿਸ਼ਾਖਾਪੱਟਨਮ ਦੇ ਨਾਗਰਿਕ ਸਮੁੰਦਰ ਤੱਟ ਤੋਂ ਦੇਖ ਸਕਦੇ ਹਾਂ।

 

 

 **************

ਸੀਜੀਆਰ/ਵੀਐੱਮ/ਜੇਐੱਸਐੱਨ



(Release ID: 1800046) Visitor Counter : 117


Read this release in: English , Urdu , Marathi , Hindi