ਰੱਖਿਆ ਮੰਤਰਾਲਾ
azadi ka amrit mahotsav g20-india-2023

ਜਲ ਸੈਨਾ ਦੇ ਮੁਖੀ ਨੇ ਰਾਸ਼ਟਰਪਤੀ ਦੇ ਬੇੜੇ ਦੀਆਂ ਸਮੀਖਿਆ ਤਿਆਰੀਆਂ ਦਾ ਜਾਇਜ਼ਾ ਲਿਆ

Posted On: 20 FEB 2022 5:56PM by PIB Chandigarh

ਜਲ ਸੈਨਾ ਦੇ ਮੁਖੀ (ਸੀਐੱਨਐੱਸ) ਐਡਮਿਰਲ ਆਰ ਹਰੀ ਕੁਮਾਰ, ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ, ਏਡੀਸੀ ਸ਼ਨੀਵਾਰ, 19 ਫਰਵਰੀ 2022 ਨੂੰ ਵਿਸ਼ਾਖਾਪਟਨਮ ਪਹੁੰਚੇ। ਜਲ ਸੈਨਾ ਦੇ ਮੁਖੀ ਨੇ 20 ਫਰਵਰੀ 2022 ਨੂੰ ਰਾਸ਼ਟਰਪਤੀ ਦੇ ਬੇੜੇ ਦੀਆਂ ਸਮੀਖਿਆ (ਪੀਐੱਫਆਰ) ਦੀਆਂ ਸਮੁੱਚੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਪੀਐੱਫਆਰ ਦਾ 12ਵਾਂ ਐਡੀਸ਼ਨ ਵਿਸ਼ਾਖਾਪਟਨਮ ਵਿਖੇ 21 ਫਰਵਰੀ 2022 ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਹਿੱਸੇ ਵਜੋਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਵਜੋਂ ਮਨਾਇਆ ਜਾ ਰਿਹਾ ਹੈ। ਭਾਰਤ ਦੇ ਮਾਨਯੋਗ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ, ਜੋ ਕਿ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਵੀ ਹਨ, ਯਾਟ (ਕਿਸ਼ਤੀ) ਆਈਐੱਨਐੱਸ ਸੁਮਿਤਰਾ 'ਤੇ ਸਵਾਰ ਹੋ ਕੇ 60 ਤੋਂ ਵੱਧ ਜਹਾਜ਼ਾਂ ਅਤੇ ਪਣਡੁੱਬੀਆਂ ਅਤੇ 55 ਜਹਾਜ਼ਾਂ ਵਾਲੇ ਭਾਰਤੀ ਜਲ ਸੈਨਾ ਦੇ ਬੇੜੇ ਦਾ ਨਿਰੀਖਣ ਕਰਨਗੇ।

ਸਾਰੀਆਂ ਨੇਵਲ ਕਮਾਂਡਾਂ ਅਤੇ ਅੰਡੇਮਾਨ ਤੇ ਨਿਕੋਬਾਰ ਕਮਾਂਡ ਦੇ ਜਹਾਜ਼ ਚਾਰ ਕਤਾਰਾਂ (ਕਾਲਮ) ਵਿੱਚ ਲੰਗਰ ਪਾਏ ਹੋਏ ਹਨ। ਰਾਸ਼ਟਰਪਤੀ ਦਾ ਯਾਟ ਚਾਰ ਲੇਨਾਂ ਵਿੱਚ ਲੰਗਰ ਪਾਏ ਗਏ 44 ਜਹਾਜ਼ਾਂ ਤੋਂ ਗੁਜਰੇਗੀ ਅਤੇ ਉਨ੍ਹਾਂ ਨੂੰ ਇੱਕ-ਇੱਕ ਕਰਕੇ ਰਸਮੀ ਸਲਾਮੀ ਦਿੱਤੀ ਜਾਵੇਗੀ। ਸਮੀਖਿਆ ਵਿੱਚ ਹਿੱਸਾ ਲੈਣ ਵਾਲੇ ਪਲੈਟਫਾਰਮਾਂ ਵਿੱਚ ਨਵੇਂ ਸ਼ਾਮਲ ਕੀਤੇ ਗਏ ਲੜਾਕੂ ਪਲੈਟਫਾਰਮ, ਨਵੀਨਤਮ ਰੇਡਾਰ ਤੋਂ ਬਚ ਨਿਕਲਣ ਵਾਲਾ ਆਈਐੱਨਐੱਸ ਵਿਸ਼ਾਖਾਪਟਨਮ ਅਤੇ ਆਈਐੱਨਐੱਸ ਵੇਲਾ, ਇਹ ਕਲਵਰੀ ਸ਼੍ਰੇਣੀ ਦੀ ਪਣਡੁੱਬੀ ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਆਈਐੱਨ ਜਹਾਜ਼ ਚੇਨਈ, ਦਿੱਲੀ, ਤੇਗ ਅਤੇ ਤਿੰਨ ਸ਼ਿਵਾਲਿਕ ਸ਼੍ਰੇਣੀ ਦੇ ਯੁੱਧਪੋਤ ਅਤੇ ਤਿੰਨ ਕਮੋਰਟਾ ਸ਼੍ਰੇਣੀ ਦੇ ਏਐੱਸਡਬਲਿਊ ਕਾਰਵੇਟ ਵੀ ਸਮੀਖਿਆ ਦਾ ਹਿੱਸਾ ਹੋਣਗੇ। ਇਸ ਵਿੱਚ ਤੱਟ ਰੱਖਿਅਕ ਬਲ, ਭਾਰਤੀ ਸ਼ਿਪਿੰਗ ਕਾਰਪੋਰੇਸ਼ਨ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਜਹਾਜ਼ ਵੀ ਹਿੱਸਾ ਲੈ ਰਹੇ ਹਨ। ਚੇਤਕ, ਏਐੱਲਐੱਚ, ਸੀ ਕਿੰਗਜ਼, ਕੇਏਐੱਮਓਵੀ’ਜ਼, ਡੋਰਨਿਅਰਜ਼, ਆਈਐੱਲ-38ਐੱਸਡੀ, ਪੀ8I, ਹਾਕਸ ਅਤੇ ਮਿਗ 29ਕੇ ਦਾ ਇੱਕ ਸੰਯੁਕਤ ਫਲਾਈ ਪਾਸਟ ਵੀ ਸਮੀਖਿਆ ਦਾ ਹਿੱਸਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਗ ਲੈਣ ਵਾਲੇ ਵਾਲੇ 60 ਜਹਾਜਾਂ ਅਤੇ ਪਣਡੁੱਬੀਆਂ ਵਿੱਚੋਂ 47 ਭਾਰਤੀ ਨਿਰਮਾਣ ਪੋਤ ਕਾਰਖਾਨਾ (ਸ਼ਿਪਯਾਰਡ) ਵਿੱਚ ਕੀਤਾ ਗਿਆ ਹੈ, ਇਸ ਵਿੱਚ ਸਵਦੇਸ਼ੀ ਸਮਰੱਥਾਵਾਂ ਅਤੇਅਆਤਮਨਿਰਭਰਤਾ ਦੀ ਪ੍ਰਗਤੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ।

 

 

*****

 

ਸੀਜੀਆਰ/ਵੀਐੱਮ/ਜੇਐੱਸਐੱਨ



(Release ID: 1799963) Visitor Counter : 140


Read this release in: English , Urdu , Hindi , Tamil