ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਸਰਵਤ੍ਰ ਪੂਜਯਤੇ

Posted On: 20 FEB 2022 6:37PM by PIB Chandigarh

ਭਾਰਤੀ ਅਜ਼ਾਦੀ ਦੇ 75ਵੇਂ ਵਰ੍ਹੇ ਦਾ ਉਤਸਵ ਪੂਰੇ ਦੇਸ਼ ਵਿੱਚ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਅਜ਼ਾਦੀ ਦੇ ਬਾਅਦ 75 ਸਾਲਾਂ ਦੀ ਮਿਆਦ ਦੌਰਾਨ ਦੇਸ਼ ਦੀਆਂ ਵਿਗਿਆਨਕ ਉਪਲਬਧੀਆਂ ਦਾ ਉਤਸਵ ਮਨਾਉਣ ਅਤੇ ਭਵਿੱਖ ਦੀ ਰੂਪਰੇਖਾ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਨੂੰ ਚਿੰਨ੍ਹਹਿੱਤ ਕਰਨ ਦੇ ਉਦੇਸ਼ ਨਾਲ ਇੱਕ ਦੇਸ਼ ਵਿਆਪੀ ਪ੍ਰੋਗਰਾਮ ‘ਵਿਗਿਆਨ ਸਰਵਤ੍ਰ ਪੂਜਯਤੇ’ ਨੂੰ ‘ਗੌਰਵਸ਼ਾਲੀ ਸਪਤਾਹ’ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਇਹ ਪਹਿਲ ਦੇਸ਼ ਦੀ ਵਿਗਿਆਨਕ ਵਿਰਾਸਤ ਅਤੇ ਟੈਕਨੋਲੋਜੀ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਯਤਨ ਹੈਜਿਸ ਨਾਲ ਰੱਖਿਆਪੁਲਾੜਸਿਹਤਖੇਤੀਬਾੜੀਖਗੋਲ ਵਿਗਿਆਨ ਅਤੇ ਹੋਰ ਦੇਸ਼ਾਂ ਵਿੱਚ ਸਮੱਸਿਆਵਾਂ ਦਾ ਸਮਾਧਾਨ ਖੋਜਣ ਵਿੱਚ ਮਦਦ ਮਿਲੀ ਹੈ।

ਇਸ ਪ੍ਰੋਗਰਾਮ ਦਾ ਸੱਭਿਆਚਾਰ ਭਾਵ ਅਰਥ ਆਪਣੇ ਆਪ ਵਿੱਚ ਇੱਕ ਸੰਦੇਸ਼ ਦਿੰਦਾ ਹੈ ਕਿ ‘ਵਿਗਿਆਨ ਅਤੇ ਟੈਕਨੋਲੋਜੀ ਪੂਰੇ ਵਿਸ਼ਵ ਵਿੱਚ ਪੂਜਨੀਕ’ ਹੈ। ਇਸ ਤਹਿਤ ਦੇਸ਼ ਦੇ 75 ਸ਼ਹਿਰਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਭੂਮਿਕਾ ਨੂੰ ਰੇਖਾਂਕਿਤ ਕਰਨ ਵਾਲੀਆਂ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਿਗਿਆਨ ਸੰਚਾਰ ਅਤੇ ਹਰਮਨਪਿਆਰਤਾ ਲਈ ਸਮਰਪਿਤ ਸੰਦੇਸ਼ ‘ਵਿਗਿਆਨ ਪ੍ਰਸਾਰ’ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਫ਼ਤਰ ਅਤੇ ਸੱਭਿਆਚਾਰ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। 22 ਫਰਵਰੀ ਤੋਂ ਸ਼ੁਰੂ ਹੋ ਕੇ ਇਸ ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਵਿਗਿਆਨ ਦਿਵਸ ਦੇ ਅਵਸਰ ’ਤੇ 28 ਫਰਵਰੀ 2022 ਨੂੰ ਹੋਵੇਗਾ।

ਪ੍ਰੋਗਰਾਮ ਦਾ ਉਦਘਾਟਨ 22 ਫਰਵਰੀ ਨੂੰ ਦੁਪਹਿਰ ਨੂੰ ਸਾਰੇ 75 ਸਥਾਨਾਂ ’ਤੇ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾਜਿੱਥੇ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੇ ਸੈਰ ਸਪਾਟਾਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨਰੈੱਡੀ ਅਤੇ ਵਿਗਿਆਨ ਅਤੇ ਟੈਕਨੋਲੋਜੀ (ਸੁਤੰਤਰ ਚਾਰਜ)ਪ੍ਰਿਥਵੀ ਵਿਗਿਆਨਪ੍ਰਧਾਨ ਮੰਤਰੀ ਦਫ਼ਤਰਪ੍ਰਸੋਨਲਲੋਕ ਸ਼ਿਕਾਇਤਪੈਨਸ਼ਨਪਰਮਾਣੂ ਉਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਪ੍ਰੋਗਰਾਮ ਦਾ ਉਤਘਾਟਨ ਕਰਨਗੇ।

ਵਿਗਿਆਨ ਦੇ ਇਸ ਮਹਾਉਤਸਵ ਦੇ ਹਿੱਸੇ ਦੇ ਰੂਪ ਵਿੱਚ ਦੇਸ਼ ਭਰ ਵਿੱਚ ਕੁੱਲ 75 ਵਿਗਿਆਨ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਸੀ ਦੇ ਨਾਲ ਨਾਲ 75 ਵਿਗਿਆਨ ਅਧਾਰਿਤ ਲੈਕਚਰ, 75 ਵਿਗਿਆਨਕ ਫਿਲਮਾਂ ਦੀ ਸਕਰੀਨਿੰਗ, 75 ਰੇਡਿਓ ਵਾਰਤਾ ਪ੍ਰਸਾਰਣ, 75 ਵਿਗਿਆਨ ਪੁਸਤਕ ਮੇਲੇ, 75 ਪੋਸਟਰ ਪੇਸ਼ਕਾਰੀ ਅਤੇ 75 ਸਾਹਿਤਕ ਗਤੀਵਿਧੀਆਂ ਦਾ ਆਯੋਜਨ ਇਸ ਮਹਾਉਤਸਵ ਦਾ ਹਿੱਸਾ ਹੈ। ਹਾਈਬ੍ਰਿਡ ਮੋਡ ਵਿੱਚ ਆਯੋਜਿਤ ਹੋਣ ਵਾਲੇ ਇਨ੍ਹਾਂ ਆਯੋਜਨਾਂ ਵਿੱਚ 75 ਪੁਰਸਕਾਰ ਵੀ ਸ਼ਾਮਲ ਹਨ। ਇਸ ਲਈ 75 ਸਥਾਨਾਂ- ਉੱਤਰ ਵਿੱਚ ਲੇਹ ਅਤੇ ਸ਼੍ਰੀਨਗਰ ਤੋਂ ਲੈ ਕੇ ਦੱਖਣ ਵਿੱਚ ਪੋਰਟ ਬਲੇਅਰ ਅਤੇ ਲਕਸ਼ਦੀਪ ਦੇ ਕਵਰੱਤੀਪੱਛਮ ਵਿੱਚ ਦਮਨ ਅਤੇ ਅਹਿਮਦਾਬਾਦ ਤੋਂ ਲੈ ਕੇ ਪੂਰਬ ਵਿੱਚ ਈਟਾਨਗਰਕੋਹਿਮਾਆਈਜ਼ੋਲ ਵਿੱਚ ਕੀਤਾ ਜਾਵੇਗਾ।

ਨੌਜਵਾਨਾਂ ਨੂੰ ਪ੍ਰੇਰਿਤ ਕਰਨ ਅਤੇ ਪ੍ਰਗਤੀਸ਼ੀਲ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਸੁਨਿਸ਼ਚਤ ਕਰਨ ਵਿੱਚ ਮਦਦ ਕਰਨ ਲਈ ਡਿਜ਼ਾਈਨ ਕੀਤੇ ਗਏ ਵਿਭਿੰਨ ਪ੍ਰੋਗਰਾਮਾਂ ਜ਼ਰੀਏ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਮਹਾਨ ਵਿਭੂਤੀਆਂ ਦੇ ਯੋਗਦਾਨ ਨਾਲ ਜੁੜੀਆਂ ਕਹਾਣੀਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਰਹੇਗੀ। ਜਿਨ੍ਹਾਂ ਨੇ ਇਨ੍ਹਾਂ ਉਪਲਬਧੀਆਂ ਨੂੰ ਸੰਭਵ ਬਣਾਇਆ ਅਤੇ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਮਜ਼ਬੂਤ ਬੁਨਿਆਦ ਰੱਖਣ ਅਤੇ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਭੂਮਿਕਾ ਨਿਭਾਈ ਹੈ। ਇਸ ਦੌਰਾਨ ਦੇਸ਼ ਭਰ ਦੇ ਉਨ੍ਹਾਂ ਖੋਜ ਅਤੇ ਵਿਕਾਸ ਸੰਗਠਨਾਂ ਦੁਆਰਾ ਕੀਤੇ ਜਾ ਰਹੇ ਪ੍ਰੋਗਰਾਮਾਂ ਨੂੰ ਵੀ ਸਾਹਮਣੇ ਲਿਆਉਣ ਦਾ ਯਤਨ ਰਹੇਗਾਜੋ ਸਾਲ 2047, ਜਦੋਂ ਅਸੀਂ ਆਪਣੇ ਦੇਸ਼ ਦੀ ਅਜ਼ਾਦੀ ਦਾ ਸ਼ਤਾਬਦੀ ਸਾਲ ਮਨਾਵਾਂਗੇਤੱਕ ਵਿਗਿਆਨ ਅਤੇ ਟੈਕਨੋਲੋਜੀ ਯਤਨਾਂ ਦੀ ਅਗਵਾਈ ਕਰਨ ਲਈ ਵਚਨਬੱਧ ਹੈ। ਆਜ਼ਾਦ ਭਾਰਤ ਦੀ 75 ਸਾਲ ਦੀ ਲੰਬੀ ਵਿਗਿਆਨਕ ਯਾਤਰਾ ਦਾ ਉਤਸਵ ਮਨਾਉਣ ਦੇ ਇਸ ਯਤਨ ਵਿੱਚ ਭਾਰਤ ਸਰਕਾਰ ਦੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਵਰਗੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਪ੍ਰੋਤਸਾਹਨ ਮਿਲੇਗਾਨਾਲ ਹੀ ਭਵਿੱਖ ਲਈ ਇੱਕ ਦ੍ਰਿਸ਼ਟੀਕੋਣ ਵੀ ਪ੍ਰਦਰਸ਼ਿਤ ਹੋਵੇਗਾ। ਇਸ ਤਰ੍ਹਾਂਇਹ ਪਹਿਲ ਵਿਗਿਆਨ ਅਤੇ ਟੈਕਨੋਲੋਜੀ ਦੇ ਜ਼ਰੀਏ ਦੇਸ਼ ਦੇ ਵਿਕਾਸ ਦੇ ਅਗਲੇ 25 ਸਾਲਾਂ ਦਾ ਰੋਡਮੈਪ ਤਿਆਰ ਕਰਨ ਦਾ ਇੱਕ ਯਤਨ ਹੈ।

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਫ਼ਤਰ ਅਤੇ ਸੱਭਿਆਚਾਰ ਮੰਤਰਾਲੇ ਦੀ ਅਗਵਾਈ ਅਤੇ ਵਿਗਿਆਨ ਪ੍ਰਸਾਰ ਰਾਹੀਂ ਆਯੋਜਿਤ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਨਾਲ ਸਬੰਧਿਤ ਕੁੱਲ 12 ਵਿਭਾਗ ਅਤੇ ਮੰਤਰਾਲੇ ਭਾਗੀਦਾਰ ਹਨ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ)ਜੈਵ ਟੈਕਨੋਲੋਜੀ ਵਿਭਾਗ (ਡੀਬੀਟੀ)ਵਿਗਿਆਨਕ ਅਤੇ ਉਦਯੋਗਿਕ ਅਨੁਸੰਧਾਨ ਪ੍ਰੀਸ਼ਦ (ਸੀਐੱਸਆਈਆਰ)ਪ੍ਰਿਥਵੀ ਵਿਗਿਆਨ ਮੰਤਰਾਲਾ (ਐੱਮਓਈਐੱਸ)ਪਰਮਾਣੂ ਊਰਜਾ ਵਿਭਾਗ (ਡੀਏਈ)ਪੁਲਾੜ ਵਿਭਾਗ (ਡੀਓਐੱਸ)ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐੱਮਆਰ)ਅਖਿਲ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ (ਏਆਈਸੀਟੀਈ) ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ‘ਵਿਗਿਆਨ ਸਰਵਤ੍ਰ ਪੂਜਯਤੇ’ ਮਹੋਤਸਵ ਦੇ ਭਾਗੀਦਾਰਾਂ ਵਿੱਚ ਸ਼ਾਮਲ ਹੈ। ਪ੍ਰੋਗਰਾਮ ਦਾ ਤਾਲਮੇਲ ਡੀਐੱਸਟੀ ਦੇ ਖੁਦਮੁਖਤਿਆਰ ਸੰਗਠਨ ਵਿਗਿਆਨ ਪ੍ਰਸਾਰ ਦੁਆਰਾ ਕੀਤਾ ਜਾ ਰਿਹਾ ਹੈ।

ਇਸ ਪੂਰੇ ਆਯੋਜਨ ਨੂੰ ਚਾਰ ਖੰਡਾਂ ਤਹਿਤ ਸਮੂਹੀਕ੍ਰਿਤ ਕੀਤਾ ਗਿਆ ਹੈ। ਪਹਿਲੇ ਖੰਡ ਦਾ ਨਾਂ ‘ਵਿਗਿਆਨ ਅਤੇ ਟੈਕਨੋਲੋਜੀ ਇਤਿਹਾਸ ਦੇ 75 ਕੇਂਦਰ ਬਿੰਦੂ’ ਹਨ ਜੋ ਰਾਸ਼ਟਰ ਨਿਰਮਾਣ ਵਿੱਚ ਆਧੁਨਿਕ ਵਿਗਿਆਨ ਦੇ ਸੰਸਥਾਪਕਾਂ ਅਤੇ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰੇਗਾ। ਇਸ ਵਿੱਚ 75 ਵਿਗਿਆਨਕਾਂ ’ਤੇ 75 ਫਿਲਮਾਂ ਦੀ ਸਕਰੀਨਿੰਗ ਅਤੇ 75 ਸਥਾਨਾਂ ’ਤੇ ਉੱਘੇ ਵਿਗਿਆਨਕਾਂ ਅਤੇ ਟੈਕਨੋਲੋਜਿਸਟਾਂ ਦੇ 75 ਲੈਕਚਰ ਸ਼ਾਮਲ ਹੋਣਗੇ। ‘ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੇ ਮੀਲ ਦੇ ਪੱਥਰ’ ਨਾਮਕ ਦੂਜੇ ਖੰਡ ਤਹਿਤ ਉਨ੍ਹਾਂ ਪ੍ਰਮੁੱਖ ਖੋਜਾਂ, ਇਨੋਵੇਸ਼ਨਾਂ ਜਾਂ ਕਾਢਾਂ ਨੂੰ ਉਜਾਗਰ ਕੀਤਾ ਜਾਵੇਗਾਜਿਨ੍ਹਾਂ ਨੇ ਆਲਮੀ ਵਿਗਿਆਨ ਜਾਂ ਭਾਰਤ ਦੇ ਵਿਕਾਸ ਦੀ ਕਹਾਣੀ ਵਿੱਚ ਇੱਕ ਛਾਪ ਛੱਡੀ ਹੈ। ਪ੍ਰੋਗਰਾਮ ਦਾ ਤੀਜਾ ਖੰਡ- ‘ਸਵਦੇਸ਼ੀ ਪਰੰਪਰਿਕ ਖੋਜ ਅਤੇ ਨਵੀਨਤਾ’ ਹੈ ਜਿਸ ਵਿੱਚ ਅਜਿਹੀਆਂ 75 ਖੋਜਾਂ ਜਾਂ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾਜਿਸ ਨੇ ਭਾਰਤ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਅਤੇ ਪਰੰਪਰਿਕ ਗਿਆਨ ਪ੍ਰਣਾਲੀਆਂ ਦੇ ਭੰਡਾਰ ’ਤੇ ਅਧਾਰਿਤ ਆਧੁਨਿਕ ਇਨੋਵੇਸ਼ਨ ਸਮੇਤ ਆਤਮਨਿਰਭਰਤਾ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਜੜੀਆਂ ਬੂਟੀਆਂ ਨਾਲ ਦਵਾਈਆਂ ਦਾ ਨਿਰਮਾਣ ਇਸ ਕੜੀ ਦਾ ਇੱਕ ਉਦਾਹਰਣ ਕਿਹਾ ਜਾ ਸਕਦਾ ਹੈ। ਚੌਥੇ ਖੰਡ- ‘ਟਰਾਂਸਫਾਰਮਿੰਗ ਇੰਡੀਆ’ (ਬਦਲਦਾ ਭਾਰਤ) ਤਹਿਤ ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਦੇ ਅਗਲੇ 25 ਸਾਲਾਂ ਲਈ ਅੱਗੇ ਦੀ ਰਾਹ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਵਿੱਚ ਭਾਰਤ ਅਤੇ ਪਰਵਾਸੀ ਭਾਰਤੀਆਂ ਦੇ 75 ਉੱਘੇ ਵਿਗਿਆਨਕਾਂ ਅਤੇ ਟੈਕਨੋਲੋਜਿਸਟ ਦੁਆਰਾ ਵਾਰਤਾ ਸ਼ਾਮਲ ਹੋਵੇਗੀ।

ਇਸ ਸਾਧਾਰਨ ਪ੍ਰੋਗਰਾਮ ਵਿੱਚ 22 ਤੋਂ 28 ਫਰਵਰੀ ਤੱਕ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਹੋਣ ਵਾਲਾ ਇੱਕ ਵਿਗਿਆਨਕ ਅਤੇ ਟੈਕਨੋਲੋਜੀ ਮੈਗਾ ਐਕਸਪੋ (ਪ੍ਰਦਰਸ਼ਨੀ)ਇੱਕ ਰਾਸ਼ਟਰੀ ਵਿਗਿਆਨ ਪੁਸਤਕ ਮੇਲਾ ਅਤੇ ਇੱਕ ਵਿਗਿਆਨ ਸਾਹਿਤ ਉਤਸਵ ਸ਼ਾਮਲ ਹੋਵੇਗਾ ਜੋ ਵਿਗਿਆਨ ਲੇਖਕਾਂਸੰਚਾਰਕਾਂਕਲਾਕਾਰਾਂਕਵੀਆਂਨਾਟਕਕਾਰਾਂਨੁੱਕੜ ਨਾਟਕ ਕਲਾਕਾਰਾਂਵਿਗਿਆਨਕ ਗਤੀਵਿਧੀਆਂ ਪ੍ਰਦਰਸ਼ਿਤ ਕਰਨ ਵਾਲੇ ਲੋਕਾਂਪੱਤਰਕਾਰਾਂਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਕੱਠੇ ਲੇ ਕੇ ਆਵੇਗਾ। ਸਾਹਿਤ ਉਤਸਵ ਦਾ ਉਦੇਸ਼ ਰੰਗਮੰਚਕਵਿਤਾਵਾਂਕਠਪੁਤਲੀ ਸ਼ੋਅ ਅਤੇ ਪਰਛਾਈ ਜ਼ਰੀਏ ਪ੍ਰਦਰਸ਼ਨ ਸਮੇਤ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿਭਿੰਨ ਲੋਕ ਰੂਪਾਂ ਜ਼ਰੀਏ ਵਿਗਿਆਨ ਦਾ ਸੰਚਾਰ ਕਰਨਾ ਹੈ। ਇਹ ਦੇਸ਼ ਦੇ ਸਾਰੇ 75 ਸਥਾਨਾਂ ’ਤੇ ਇਕੱਠਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਵਿੱਚ ਵਿਗਿਆਨਕ ਸੋਚ ਨੂੰ ਪ੍ਰੋਤਸਾਹਨ ਦੇਣ ਲਈ ਪ੍ਰਸ਼ਨ ਉੱਤਰੀ ਪ੍ਰੋਗਰਾਮਲੇਖਪੋਸਟਰ ਅਤੇ ਕਵਿਤਾ ਪ੍ਰਤੀਯੋਗਤਾ ਸਮੇਤ ਹੋਰ ਕਈ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ 75 ਸਥਾਨਾਂ ’ਤੇ ਵਿਭਿੰਨ ਵਿਗਿਆਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸ਼ਾਮਲ ਵਿਗਿਆਨਕ ਗਤੀਵਿਧੀਆਂ ਅਤੇ ਸਿੱਖਿਆਰਥੀਆਂ ਨੂੰ ਵਿਗਿਆਨ ਦੇ ਸਿਧਾਂਤ ਸਿਖਾਉਣ ਅਤੇ ਵਿਗਿਆਨ ਨਾਲ ਜੁੜਨ ਲਈ ਪ੍ਰੇਰਿਤ ਕਰਨ ਵਿੱਚ ਪ੍ਰਭਾਵੀ ਭੂਮਿਕਾ ਨਿਭਾ ਸਕਦੀ ਹੈ।

ਵਿਗਿਆਨ ਸਰਵਤ੍ਰ ਪੂਜਯਤੇ’ ਪ੍ਰੋਗਰਾਮ ਕਸ਼ਮੀਰੀਡੋਗਰੀਪੰਜਾਬੀਗੁਜਰਾਤੀਮਰਾਠੀਕੰਨੜਮਲਿਆਲਮਤਮਿਲਤੇਲੁਗੂਉੜੀਆਬੰਗਾਲੀਅਸਾਮੀਨੇਪਾਲੀਮੈਥਿਲੀ ਅਤੇ ਮਣੀਪੁਰੀ ਸਮੇਤ ਵਿਭਿੰਨ ਸਥਾਨਕ ਭਾਸ਼ਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ ਤੇ ਇਸ ਵਿੱਚ 75 ਫਿਲਮਾਂ ਦੀ ਸਕਰੀਨਿੰਗ ਸ਼ਾਮਲ ਹੋਵੇਗੀ। ਡੀਡੀ ਨੈਸ਼ਨਲ ਅਤੇ ਸੰਸਦ ਟੀਵੀ ਮਹੋਤਸਵ ’ਤੇ ਹਰ ਦਿਨ ਦੋ ਘੰਟੇ ਦਾ ਵਿਸ਼ੇਸ਼ ਪ੍ਰੋਗਰਾਮ ਅਤੇ ਅਕਾਸ਼ਬਾਣੀ ਇੱਕ ਘੰਟੇ ਦਾ ਪ੍ਰੋਗਰਾਮ ਪ੍ਰਸਾਰਿਤ ਕਰੇਗਾ। ਇਸ ਦੇ ਇਲਾਵਾ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਮੁੱਖ ਸਮਾਰੋਹ ਦੇ ਨਾਲ ਨਾਲ ਦੇਸ਼ ਦੇ 75 ਅਲੱਗ ਅਲੱਗ ਸਥਾਨਾਂ ’ਤੇ ਆਯੋਜਿਤ ਹੋਣ ਵਾਲੇ ਵਿਭਿੰਨ ਆਯੋਜਨਾਂ ਦੀ ਇਕੱਠੀ ਲਾਈਵ ਸਟਰੀਮਿੰਗ ਵੀ ਕੀਤੀ ਜਾਵੇਗੀ।

ਵਿਗਿਆਨ ਸਰਵਤ੍ਰ ਪੂਜਯਤੇ’ ਦੇ ਤਹਿਤ MyGov.in ਦੇ ਸਹਿਯੋਗ ਨਾਲ ਲੇਖ ਲਿਖਣਨਾਅਰਾ ਲਿਖਣਕਵਿਤਾ ਲਿਖਣਪੋਸਟਰ ਅਤੇ ਲਘੂ ਫਿਲਮ ਨਾਲ ਜੁੜੀਆਂ ਪ੍ਰਤੀਯੋਗਤਾ ਦੇ ਨਾਲ ਨਾਲ ਔਨਲਾਈਨ ਵਿਗਿਆਨ ਟੈਕਨੋਲੋਜੀ ਪ੍ਰਸ਼ਨਉੱਤਰੀ ਵਰਗੀਆਂ ਰਾਸ਼ਟਰੀ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਦੇਸ਼ ਭਰ ਤੋਂ ਵੱਡੀ ਸੰਖਿਆ ਵਿੱਚ ਲੋਕਾਂ ਨੇ ਭਾਗ ਲਿਆ ਹੈ। 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ ’ਤੇ ਪ੍ਰਦਾਨ ਕੀਤੇ ਜਾਣ ਵਾਲੇ ਰਾਸ਼ਟਰੀ ਪੁਰਸਕਾਰਾਂ ਦੇ ਨਾਲ ਨਾਲ ਇਨ੍ਹਾਂ ਪ੍ਰਤੀਯੋਗਤਾਵਾਂ ਵਿੱਚ ਸ਼ਾਮਲ ਪ੍ਰਤੀਭਾਗੀਆਂ ਨੂੰ ਵੀ ਪੁਰਸਕਾਰ ਦਿੱਤੇ ਜਾਣਗੇ। ‘ਵਿਗਿਆਨ ਸਰਵਤ੍ਰ ਪੂਜਯਤੇ’ ਨਾਲ ਸਬੰਧਿਤ ਵਿਸਤ੍ਰਿਤ ਜਾਣਕਾਰੀ www.vigyanpujyate.in ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

 

 **********

ਐੱਸਐੱਨਸੀ/ਆਰਆਰ



(Release ID: 1799960) Visitor Counter : 160