ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਸੈਮੀਕੋਨ ਇੰਡੀਆ ਨੇ ਸੈਮੀਕੰਡਕਟਰ ਤੇ ਡਿਸਪਲੇ ਫੈਬ ਦੇ ਲਈ ਐਪਲੀਕੇਸ਼ਨ ਦੀ ਪ੍ਰਵਾਨਗੀ ਦੇ ਨਾਲ ਅੱਗੇ ਕਦਮ ਵਧਾਇਆ
20.5 ਬਿਲੀਅਨ ਡਾਲਰ (153,750 ਕਰੋੜ ਰੁਪਏ) ਦੇ ਕੁੱਲ ਨਿਵੇਸ਼ ਦੇ ਨਾਲ ਪਹਿਲੇ ਦੌਰ ਵਿੱਚ ਪੰਜ ਪ੍ਰਸਤਾਵ ਪ੍ਰਾਪਤ ਕੀਤੇ
ਇੱਕ ਵਣਜਕ ਫੈਬ ਦੇ ਰੂਪ ਵਿੱਚ ਆਧੁਨਿਕੀਕਰਣ ਦੇ ਲਈ ਐੱਸਸੀਐੱਲ ਮੋਹਾਲੀ ਨੂੰ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਦਾਇਰੇ ਵਿੱਚ ਲਿਆਂਦਾ ਗਿਆ
Posted On:
19 FEB 2022 5:10PM by PIB Chandigarh
ਦੇਸ਼ ਵਿੱਚ ਇਲੈਕਟ੍ਰੌਨਿਕ ਨਿਰਮਾਣ ਨੂੰ ਵਧਾਉਣ ਤੇ ਵਿਸਤਾਰਿਤ ਕਰਨ ਤੇ ਇੱਕ ਮਜ਼ਬੂਤ ਤੇ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਦਾ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ ਕੇਂਦਰੀ ਕੈਬਿਨਟ ਨੇ 15.12.2021 ਨੂੰ 76,000 ਕਰੋੜ ਰੁਪਏ ਦੇ ਖਰਚ ਦੇ ਨਾਲ ਸੈਮੀਕੋਨ ਇੰਡੀਆ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ।
ਸੈਮੀਕੰਡਕਟਰ ਅਤੇ ਡਿਸਪਲੇ ਫੈਬ ਦੀ ਸਥਾਪਨਾ ਦੇ ਲਈ ਪਹਿਲੇ ਦੌਰ ਦਾ ਆਵੇਦਨ 15.02.2022 ਤੱਕ ਸ਼ਾਮਲ ਕੀਤੇ ਗਏ ਸਨ। ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਨੇ ਇਸ ਗ੍ਰੀਨਫੀਂਡ ਸੈਗਮੈਂਟ ਵਿੱਚ ਆਵੇਦਨ ਪੇਸ਼ ਕਰਨ ਦੇ ਲਈ ਕਠੋਰ ਸੀਮਾ ਰੇਖਾ ਦੇ ਬਾਵਜੂਦ ਇਸ ਸਕੀਮ ਨੂੰ ਚੰਗੀ ਪ੍ਰਤਿਕਿਰਿਆ ਪ੍ਰਾਪਤ ਹੋਈ ਹੈ।
ਸੈਮੀਕੰਡਕਟਰ ਫੈਬ
ਸੈਮੀਕੰਡਕਟਰ ਸਮਾਰਟਫੋਨ ਤੇ ਕਲਾਉਡ ਸਰਵਰ ਤੋਂ ਲੈ ਕੇ ਆਧੁਨਿਕ ਕਾਰਾਂ, ਉਦਯੋਗਿਕ ਆਟੋਮੇਸ਼ਨ, ਮਹੱਤਵਪੂਰਣ ਇਨਫ੍ਰਾਸਟ੍ਰਕਚਰ ਤੇ ਡਿਫੈਂਸ ਸਿਸਟਮ ਤੱਕ ਦੇ ਇਲੈਕਟ੍ਰੌਨਿਕ ਉਪਕਰਣਾਂ ਦੇ ਨਿਰਮਾਣ ਬਲਾਕ ਹਨ। ਭਾਰਤੀ ਸੈਮੀਕੰਡਕਟਰ ਬਜ਼ਾਰ 2020 ਵਿੱਚ 15 ਬਿਲੀਅਨ ਡਾਲਰ ਦਾ ਸੀ ਅਤੇ ਇਸ ਦੇ 2026 ਤੱਕ 63 ਬਿਲੀਅਨ ਡਾਲਰ ਤੱਕ ਪਹੁੰਚ ਜਾਣ ਦੀ ਉਮੀਦ ਹੈ। ਸੈਮੀਕੰਡਕਟਰ ਨਿਰਮਾਣ, ਸੈਮੀਕੰਡਕਟਰ ਵੇਫਰ ਬਣਾਉਣ ਦੀ ਇੱਕ ਜਟਿਲ, ਪੂੰਜੀਗਤ ਤੇ ਟੈਕਨੋਲੋਜੀ ਕੇਂਦ੍ਰਿਤ ਪ੍ਰਕਿਰਿਆ ਹੈ।
ਭਾਰਤੀ ਸੈਮੀਕੰਡਕਟਰ ਮਿਸ਼ਨ ਦਾ ਗਠਨ ਸੈਮੀਕੋਨ ਇੰਡੀਆ ਪ੍ਰੋਗਰਾਮ ਦੇ ਲਈ ਇੱਕ ਸਮਰਪਿਤ ਸੰਸਥਾਨ ਦੇ ਰੂਪ ਵਿੱਚ ਕੀਤਾ ਗਿਆ ਹੈ। ਇਸ ਨੂੰ 20.5 ਬਿਲੀਅਨ ਡਾਲਰ (153,750 ਕਰੋੜ ਰੁਪਏ) ਦੇ ਬਰਾਬਰ ਦੇ ਕੁੱਲ ਨਿਵੇਸ਼ ਦੇ ਨਾਲ ਸੈਮੀਕੰਡਕਟਰ ਤੇ ਡਿਸਪਲੇ ਫੈਬ ਦੇ ਲਈ ਪੰਜ ਆਵੇਦਨ ਪ੍ਰਾਪਤ ਹੋਏ ਹਨ।
ਤਿੰਨ ਕੰਪਨੀਆਂ ਅਰਥਾਤ ਫੌਕਸਕੋਨ ਦੇ ਨਾਲ ਸੰਯੁਕਤ ਉੱਦਮ ਵਿੱਚ ਵੇਦਾਂਤਾ; ਆਈਜੀਐੱਸਐੱਸ ਵੈਂਚਰਸ ਪੀਟੀਈ, ਸਿੰਗਾਪੁਰ; ਆਈਐੱਸਐੱਮਸੀ ਨੇ ਸੈਮੀਕੰਡਕਟ ਫੈਬ ਦੇ ਲਈ ਆਵੇਦਨ ਪੇਸ਼ ਕੀਤੇ ਹਨ। ਆਵੇਦਨਾਂ ਨੂੰ ਲਗਭਗ 120,000 ਵੇਫਰ ਪ੍ਰਤੀ ਮਹੀਨੇ ਦੀ ਸਮਰੱਥਾ ਤੇ 13.6 ਬਿਲੀਅਨ ਡਾਲਰ ਦੇ ਅਨੁਮਾਨਤ ਨਿਵੇਸ਼ ਦੇ ਨਾਲ 28 ਐੱਨਐੱਮ ਤੋਂ 65 ਐੱਨਐੱਮ ਸੈਮੀਕੰਡਕਟਰ ਫੈਬ ਦੀ ਸਥਾਪਨਾ ਦੇ ਲਈ ਪ੍ਰਾਪਤ ਕੀਤਾ ਗਿਆ ਹੈ, ਜਿਸ ਵਿੱਚ ਕੇਂਦਰ ਸਰਕਾਰ ਤੋਂ ਲਗਭਗ 5.6 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ।
ਡਿਸਪਲੇ ਫੈਬ
ਡਿਸਪਲੇ ਇਲੈਕਟ੍ਰੌਨਿਕ ਉਤਪਾਦਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਭਾਰਤ ਦੇ ਡਿਸਪਲੇ ਪੈਨਲ ਬਜ਼ਾਰ ਦੇ 7 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਤੇ ਇਸ ਦੇ 2025 ਤੱਕ ਵਧ ਕੇ 15 ਬਿਲੀਅਨ ਡਾਲਰ ਹੋ ਜਾਣ ਦੀ ਉਮੀਦ ਹੈ। ਭਾਰਤ ਵਿੱਚ ਡਿਸਪਲੇ ਫੈਬ ਦੀ ਸਥਾਪਨਾ ਦੇ ਲਈ ਸਕੀਮ ਦੇ ਤਹਿਤ, ਅਤਿਆਧੁਨਿਕ ਏਮੋਲੇਡ ਡਿਸਪਲੇ ਪੈਨਲ ਜਿਨ੍ਹਾਂ ਦਾ ਉਪਯੋਗ ਆਧੁਨਿਕ ਸਮਾਰਟ ਫੋਨਾਂ ਵਿੱਚ ਕੀਤਾ ਜਾਂਦਾ ਹੈ, ਦੇ ਨਿਰਮਾਣ ਦੇ ਲਈ ਜੇਨ 8.6 ਟੀਐੱਫਟੀ ਐੱਲਸੀਡੀ ਡਿਸਪਲੇ ਫੈਬ ਤੇ ਛੇਵੀਂ ਜਨਰੇਸ਼ਨ ਡਿਸਪਲੇ ਫੈਬ ਦੀ ਸਥਾਪਨਾ ਦੇ ਲਈ ਆਵੇਦਨ ਦਾਇਰ ਕੀਤੇ ਗਏ ਹਨ।
ਦੋ ਕੰਪਨੀਆਂ ਅਰਥਾਤ ਵੇਦਾਂਤਾ ਤੇ ਇਲੇਸਟ ਨੇ 6.7 ਬਿਲੀਅਨ ਡਾਲਰ ਦੇ ਅਨੁਮਾਨਤ ਨਿਵੇਸ਼ ਦੇ ਨਾਲ ਡਿਸਪਲੇ ਫੈਬ ਦੇ ਲਈ ਆਵੇਦਨ ਪੇਸ਼ ਕੀਤੇ ਹਨ ਜਿਨ੍ਹਾਂ ਵਿੱਚ ਕੇਂਦਰ ਸਰਕਾਰ ਤੋਂ ਲਗਭਗ 2.7 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਮੰਗੀ ਜਾ ਰਹੀ ਹੈ।
ਸੈਮੀਕੰਡਕਟਰ ਤੇ ਡਿਸਪਲੇ ਫੈਬ ਸਕੀਮਾਂ ਦੇ ਤਹਿਤ ਆਵੇਦਕ ਕੰਪਨੀਆਂ ਨੂੰ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੁਆਰਾ ਪ੍ਰਾਪਤੀ ਰਸੀਦ ਜਾਰੀ ਕੀਤੀ ਗਈ ਹੈ, ਜਿਸ ਨੂੰ ਸੈਮੀਕੋਨ ਇੰਡੀਆ ਪ੍ਰੋਗਰਾਮ ਦੀ ਅਗਵਾਈ ਦੇ ਲਈ ਇੱਕ ਸੁਤੰਤਰ ਸੰਸਥਾਨ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ। ਆਈਐੱਸਐੱਮ ਉਨ੍ਹਾਂ ਆਵੇਦਕ ਕੰਪਨੀਆਂ ਦੇ ਨਾਲ ਤਾਲਮੇਲ ਕਰੇਗਾ ਜੋ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਰਾਜਾਂ ਤੱਕ ਪਹੁੰਚ ਚੁੱਕੀ ਹੈ। ਇਹ 300-500 ਏਕੜ ਵਿਕਸਿਤ ਭੂਮੀ, 100 ਕੇਵੀਏ ਬਿਜਲੀ, 50 ਐੱਮਐੱਲਡੀ ਪਾਣੀ, ਕੁਦਰਤੀ ਗੈਸਾਂ ਦੀ ਉਪਲੱਬਧਤਾ ਤੇ ਟੈਸਟਿੰਗ ਤੇ ਸਰਟੀਫਿਕੇਸ਼ਨ ਦੇ ਲਈ ਸਧਾਰਣ ਸੁਵਿਧਾ ਕੇਂਦਰਾਂ ਦੇ ਨਾਲ ਹਾਈ-ਟੈੱਕ ਕਲਸਟਰਾਂ ਦੀ ਸਥਾਪਨਾ ਕਰਨ ਦੇ ਲਈ ਰਾਜ ਸਰਕਾਰਾਂ ਦੇ ਨਾਲ ਨੇੜਿਓਂ ਕੰਮ ਕਰੇਗਾ।
ਕੰਪਾਉਂਡ ਸੈਮੀਕੰਡਕਟਰ/ਸਿਲੀਕੋਨ ਫੋਟੋਨਿਕਸ/ ਸੈਂਸਰ ਫੈਬ ਤੇ ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕੀਟਿੰਗ ਤੇ ਪੈਕੇਜਿੰਗ (ਏਟੀਐੱਮਪੀ)/ਓਐੱਸਏਟੀ ਸੁਵਿਧਾਵਾਂ
ਫੈਬ੍ਰੀਕੇਸ਼ਨ ਤੇ ਪੈਕੇਜਿੰਗ ਟੈਕਨੋਲੋਜੀਆਂ ਦੇ ਪ੍ਰਯੋਗ ਦੇ ਖੇਤਰਾਂ ਵਿੱਚ ਭਰੋਸੇਮੰਦ ਇਲੈਕਟ੍ਰੌਨਿਕਸ ਵੈਲਿਊ ਚੇਨ ਦੀ ਸਥਾਪਨਾ ਕਰਨ ਦੇ ਲਈ ਭਾਰਤ ਵਿੱਚ ਕੰਪਾਉਂਡ ਸੈਮੀਕੰਡਕਟਰ/ਸਿਲੀਕੋਨ ਫੋਟੋਨਿਕਸ/ਸੈਂਸਰ ਫੈਬ ਤੇ ਸੈਮੀਕੰਡਕਟਰ ਅਸੈਂਬਲੀ, ਟੈਸਟਿੰਗ, ਮਾਰਕੀਟਿੰਗ ਤੇ ਪੈਕੇਜਿੰਗ (ਏਟੀਐੱਮਪੀ)/ਓਐੱਸਏਟੀ ਸੁਵਿਧਾਵਾਂ ਦੀ ਸਥਾਪਨਾ ਦੇ ਲਈ ਯੋਜਨਾ ਲਾਗੂ ਕੀਤੀ ਜਾ ਰਹੀ ਹੈ।
ਚਾਰ ਕੰਪਨੀਆਂ ਅਰਥਾਤ ਐੱਸਪੀਈਐੱਲ ਸੈਮੀਕੰਡਕਟਰ ਲਿਮਿਟੇਡ, ਐੱਚਸੀਐੱਲ, ਸਿਰਮਾ ਟੈਕਨੋਲੋਜੀ ਤੇ ਵੇਲੇਨਕਨੀ ਇਲੈਕਟ੍ਰੌਨਿਕਸ ਸਕੀਮ ਦੇ ਤਹਿਤ ਸੈਮੀਕੰਡਕਟਰ ਪੈਕੇਜਿੰਗ ਦੇ ਲਈ ਰਜਿਸਟਰਡ ਹੋਈਆਂ ਹਨ; ਅਤੇ ਰੂਟੋਨਸ਼ਾ ਇੰਟਰਨੈਸ਼ਨਲ ਰੈਕਟੀਫਾਇਰ ਲਿਮਿਟੇਡ ਇਸ ਸਕੀਮ ਦੇ ਤਹਿਤ ਕੰਪਾਉਂਡ ਸੈਮੀਕੰਡਕਟਰਾਂ ਦੇ ਲਈ ਰਜਿਸਟਰਡ ਹੋਈਆਂ ਹਨ।
ਐੱਸਸੀਐੱਲ ਮੋਹਾਲੀ
ਕੈਬਿਨਟ ਦੀ ਪ੍ਰਵਾਨਗੀ ਦੇ ਅਨੁਸਾਰ, ਐੱਸਸੀਐੱਲ ਮੋਹਾਲੀ ਨੂੰ ਵੀ ਪੁਲਾੜ ਵਿਭਾਗ ਤੋਂ ਐੱਮਈਆਈਟੀਵਾਈ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਭਾਰਤੀ ਸੈਮੀਕੰਡਕਟਰ ਡਿਜ਼ਾਈਨ ਕੰਪਨੀਆਂ ਦੁਆਰਾ ਵਿਆਪਕ ਭਾਗੀਦਾਰੀ ਦੇ ਲਈ ਇੱਕ ਵਣਜਕ ਹੱਬ ਦੇ ਰੂਪ ਵਿੱਚ ਖੋਲ੍ਹਿਆ ਜਾ ਰਿਹਾ ਹੈ। ਇਸ ਨਾਲ ਸੈਮੀਕੰਡਕਟਰਾਂ ਵਿੱਚ ਆਤਮਨਿਰਭਰ ਭਾਰਤ ਦੀ ਖੋਜ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲਣ ਦੀ ਉਮੀਦ ਹੈ। ਭਾਰਤ 50 ਹਜ਼ਾਰ ਤੋਂ ਵੱਧ ਪੇਸ਼ੇਵਰ ਡਿਜ਼ਾਈਨਰਾਂ ਦੇ ਨਾਲ ਸੈਮੀਕੰਡਕਟਰ ਡਿਜ਼ਾਈਨ ਤੇ ਕਈ ਡਿਜ਼ਾਈਨ ਸੇਵਾ ਕੰਪਨੀਆਂ ਦੇ ਲਈ ਸਭ ਤੋਂ ਪਸੰਦੀਦਾ ਮੰਜ਼ਿਲਾਂ ਵਿੱਚੋਂ ਇੱਕ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਵਿੱਚ 2000 ਤੋਂ ਵੱਧ ਆਈਸੀ ਤੇ ਚਿਪ ਡਿਜ਼ਾਈਨ ਕੀਤੀਆਂ ਗਈਆਂ ਹਨ।
ਸੈਮੀਕੰਡਕਟਰ ਡਿਜ਼ਾਈਨ
ਡਿਜ਼ਾਈਨ ਨਾਲ ਜੁੜੀ ਪ੍ਰੋਤਸਾਹਨ ਸਕੀਮ ਭਾਰਤ ਸੈਮੀਕੰਡਕਟਰ ਮਿਸ਼ਨ ਪੋਰਟਲ ‘ਤੇ ਰਜਿਸਟਰਡ ਆਵੇਦਨਾਂ ਦੇ ਨਾਲ ਘਰੇਲੂ ਕੰਪਨੀਆਂ ਤੇ ਸਟਾਰਟਅੱਪਸ ਦਰਮਿਆਨ ਦਿਲਚਸਪੀ ਪੈਦਾ ਕਰਨ ਵਿੱਚ ਸਫਲ ਰਹੀ ਹੈ। ਤਿੰਨ ਕੰਪਨੀਆਂ ਅਰਥਾਤ ਟਰਮਿਨਸ ਸਰਕਿਟਸ, ਟ੍ਰਾਈਸਪੇਸ ਟੈਕਨੋਲੋਜੀ ਤੇ ਕਿਊਰੀ ਮਾਈਕ੍ਰੋਇਲੈਕਟ੍ਰੌਨਿਕਸ ਨੇ ਇਸ ਸਕੀਮ ਦੇ ਤਹਿਤ ਆਵੇਦਨ ਪੇਸ਼ ਕੀਤੇ ਹਨ।
ਆਵੇਦਕ ਕੰਪਨੀਆਂ ਨੇ ਆਵੇਦਨਾਂ ਦੇ ਹਿੱਸੇ ਦੇ ਰੂਪ ਵਿੱਚ ਟੈਕਨੋਲੋਜੀ ਅਧਿਗ੍ਰਹਣ, ਰਿਸਰਚ ਇੰਸਟੀਟਿਊਟਾਂ ਦੇ ਨਾਲ ਸਾਂਝੇਦਾਰੀਆਂ ਤੇ ਗਠਬੰਧਨਾਂ ਦੇ ਲਈ ਵੀ ਪ੍ਰਸਤਾਵ ਪੇਸ਼ ਕੀਤੇ ਹਨ। ਸੈਮੀਕੋਨ ਇੰਡੀਆ ਪ੍ਰੋਗਰਾਮ ਦੇ ਤਹਿਤ ਕੰਪਨੀਆਂ ਦੁਆਰਾ ਉਤਸਾਹਜਨਕ ਭਾਗੀਦਾਰੀ ਅਗਲੇ 20 ਵਰ੍ਹਿਆਂ ਵਿੱਚ ਸੈਮੀਕੰਡਕਟਰਾਂ ਵਿੱਚ ਟੈਕਨੋਲੋਜੀ ਨੇਤ੍ਰਿਤਵ ਦੇ ਲਕਸ਼ ਦੇ ਨਾਲ ‘ਆਤਮਨਿਰਭਰ ਭਾਰਤ’ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਸ ਨਾਲ ਭਾਰਤੀ ਅਰਥਵਿਵਸਥਾ ਨੂੰ ਹੁਲਾਰਾ ਮਿਲਣ ਤੇ ਜ਼ਿਕਰਯੋਗ ਰੋਜ਼ਗਾਰ ਸਿਰਜਣ ਦੇ ਨਾਲ-ਨਾਲ ਸ਼੍ਰਮਬਲ ਦੇ ਕੁਸ਼ਲ ਸਮੂਹ ਦਾ ਨਿਰਮਾਣ ਹੋਣ ਦੀ ਵੀ ਉਮੀਦ ਹੈ।
ਸੈਮੀਕੋਨ ਇੰਡੀਆ ਪ੍ਰੋਗਰਾਮ ਇਲੈਕਟ੍ਰੌਨਿਕ ਨਿਰਮਾਣ ਖੇਤਰ ਵਿੱਚ ਡਿਜੀਟਲ ਇੰਡੀਆ ਪ੍ਰੋਗਰਾਮ ਤੇ ਮੇਕ ਇਨ ਇੰਡੀਆ ਪ੍ਰੋਗਰਾਮ ਦੀਆਂ ਸਫਲਤਾਵਾਂ ‘ਤੇ ਅਧਾਰਿਤ ਹੈ। ਇਨ੍ਹਾਂ ਵਿਵਹਾਰਿਕ ਯੋਜਨਾਵਾਂ ਨੇ ਸੈਮੀਕੋਨ ਇੰਡੀਆ ਪ੍ਰੋਗਰਾਮ ਦੇ ਲਈ ਇੱਕ ਮਜ਼ਬੂਤ ਨੀਂਹ ਰੱਖੀ ਹੈ ਜਿਸ ਨਾਲ ਦੇਸ਼ ਸੈਮੀਕੰਡਕਟਰ ਤੇ ਡਿਸਪਲੇ ਨਿਰਮਾਣ ਦੇ ਲਈ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਅਨੁਕੂਲ ਤੇ ਪ੍ਰਤੀਯੋਗੀ ਦੇਸ਼ ਬਣ ਗਿਆ ਹੈ।
*********
ਆਰਕੇਜੇ/ਐੱਮ
(Release ID: 1799929)
Visitor Counter : 241