ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਗਵਦ ਗੀਤਾ ਦਾ ਸੰਦੇਸ਼ ਸਦਾ ਪ੍ਰਾਸੰਗਿਕ ਰਹਿੰਦਾ ਹੈ; ਧਾਰਮਿਕ ਆਗੂਆਂ ਨੂੰ ਇਸ ਨੂੰ ਨੌਜਵਾਨਾਂ ਤੇ ਜਨਤਾ ਤੱਕ ਲਿਜਾਣ ਦੀ ਅਪੀਲ ਕੀਤੀ




'ਅੰਦਰੂਨੀ ਤਾਕਤ ਤੇ ਮਾਨਸਿਕ ਸ਼ਾਂਤੀ ਦੀ ਖੋਜ ਕਰਨ ਲਈ ਰੂਹਾਨੀਅਤ ਜ਼ਰੂਰੀ': ਸ਼੍ਰੀ ਨਾਇਡੂ



ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਦੇ ਮਾਨਸਿਕ ਤਣਾਅ 'ਤੇ ਚਿੰਤਾ ਪ੍ਰਗਟ ਕੀਤੀ, ਵਿੱਦਿਅਕ ਸੰਸਥਾਵਾਂ ਨੂੰ ਆਪਣੇ ਕੋਲ ਕਾਊਂਸਲਰ ਰੱਖਣ ਦੀ ਕੀਤੀ ਅਪੀਲ



ਸ਼੍ਰੀ ਨਾਇਡੂ ਨੇ ਕਿਹਾ, 'ਮਾਨਸਿਕ ਸਿਹਤ ਨਾਲ ਸਬੰਧਿਤ ਕਲੰਕ ਨੂੰ ਮਿਟਾਓ, ਜਨਤਕ ਗੱਲਬਾਤ ਸ਼ੁਰੂ ਕਰੋ'



ਪੰਜਵੀਂ ਵਿਸ਼ਵ–ਪੱਧਰੀ ਭਗਵਦ ਗੀਤਾ ਕਨਵੈਨਸ਼ਨ ਦਾ ਵਰਚੁਅਲ ਤੌਰ 'ਤੇ ਕੀਤਾ ਉਦਘਾਟਨ

Posted On: 19 FEB 2022 7:30PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਚੇਨਈ ਤੋਂ ਵਰਚੁਅਲ ਤੌਰ ਉੱਤੇ ਪੰਜਵੀਂ ਵਿਸ਼ਵਪੱਧਰੀ ਭਗਵਦ ਗੀਤਾ ਕਨਵੈਨਸ਼ਨ ਦਾ ਉਦਘਾਟਨ ਕੀਤਾ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਭਗਵਦ ਗੀਤਾ ਦੇ ਸਰਬ ਵਿਆਪਕ ਸੰਦੇਸ਼ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਇਹ ਕਨਵੈਨਸ਼ਨ, ਜੋ ਸੈਂਟਰ ਫੌਰ ਇਨਰ ਰਿਸੋਰਸਜ਼ ਡਿਵੈਲਪਮੈਂਟ (CIRD), ਉੱਤਰੀ ਅਮਰੀਕਾ ਦੁਆਰਾ ਔਨਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ, 'ਮਾਨਸਿਕ ਸਦਭਾਵਨਾ' ਦੇ ਥੀਮ 'ਤੇ ਕੇਂਦ੍ਰਿਤ ਹੈ। ਥੀਮ ਬਾਰੇ ਗੱਲ ਕਰਦਿਆਂ ਸ਼੍ਰੀ ਨਾਇਡੂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮਾਨਸਿਕ ਤਣਾਅ ਇੱਕ 'ਆਧੁਨਿਕ ਸਮੇਂ ਵਿੱਚ ਸਰਬਵਿਆਪਕ ਵਰਤਾਰਾ' ਬਣ ਰਿਹਾ ਹੈ ਅਤੇ 'ਨਾਜ਼ੁਕ ਸਿਹਤ ਮੁੱਦੇ' 'ਤੇ ਵਧੇਰੇ ਜਾਗਰੂਕਤਾ ਅਤੇ ਧਿਆਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਭਗਵਦ ਗੀਤਾ ਹਜ਼ਾਰਾਂ ਸਾਲ ਪੁਰਾਣੀ ਹੈ, ਪਰ ਇਸ ਦਾ ਸਦੀਵੀ ਸੰਦੇਸ਼ ਲੋਕਾਂ ਲਈ ਪ੍ਰਾਸੰਗਿਕ ਰਹਿੰਦਾ ਹੈ, ਉਨ੍ਹਾਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਅਤੇ ਮਾਨਸਿਕ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਦਾ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਦੇ ਪ੍ਰਚਲਨ ਦੇ ਬਾਵਜੂਦ, ਭਾਰਤ ਵਿੱਚ ਜਾਗਰੂਕਤਾ ਘੱਟ ਹੈ ਅਤੇ ਇਸ ਨਾਲ ਬਹੁਤ ਸਾਰੇ ਕਲੰਕ ਜੁੜੇ ਹੋਏ ਹਨ। ਲੋਕਾਂ ਦੀ ਮਾਨਸਿਕ ਤੰਦਰੁਸਤੀ 'ਤੇ ਮਹਾਮਾਰੀ ਦੇ ਵਾਧੂ ਪ੍ਰਭਾਵ ਨੂੰ ਨੋਟ ਕਰਦਿਆਂ ਉਨ੍ਹਾਂ ਕਿਹਾ ਕਿ 'ਹੋਰ ਕਿਸੇ ਵੀ ਚੀਜ਼ ਤੋਂ ਵੱਧ, ਸਾਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਨਤਕ ਗੱਲਬਾਤ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ'। ਸ਼੍ਰੀ ਨਾਇਡੂ ਨੇ ਸਾਰੇ ਖੇਤਰਾਂ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ 'ਇਸ ਮਹੱਤਵਪੂਰਨ ਜਨਤਕ ਸਿਹਤ ਮੁੱਦੇ 'ਤੇ ਲੋਕਾਂ ਵਿੱਚ ਗੱਲਬਾਤ ਕਰਨ ਅਤੇ ਜਾਗਰੂਕਤਾ ਪੈਦਾ ਕਰਨਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨੇ ਪੜ੍ਹਾਈ ਦੇ ਦਬਾਅ ਕਾਰਨ ਪੈਦਾ ਹੋਣ ਵਾਲੇ ਤਣਾਅ ਨਾਲ ਸਿੱਝਣ ਤੋਂ ਅਸਮਰੱਥ ਵਿਦਿਆਰਥੀਆਂ ਦੁਆਰਾ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਵਿਦਿਆਰਥੀਆਂ ਦੀ ਕਾਊਂਸਲਿੰਗ ਵਿੱਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ, ਉਨ੍ਹਾਂ ਨੂੰ ਕਿਸੇ ਵੀ ਮੁਸੀਬਤ ਦਾ ਨਿਡਰ ਹੋ ਕੇ ਸਾਹਮਣਾ ਕਰਨ ਅਤੇ ਨਤੀਜੇ ਦੀ ਚਿੰਤਾ ਕੀਤੇ ਬਿਨਾ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ,'ਇਹ ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਅਰਜੁਨ ਨੂੰ ਦਿੱਤੇ ਉਪਦੇਸ਼ ਦਾ ਸਾਰ ਹੈ।'

ਇਸ ਸਬੰਧੀ ਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਹਰੇਕ ਵਿੱਦਿਅਕ ਸੰਸਥਾ ਵਿਚ ਵਿਦਿਆਰਥੀਆਂ ਨੂੰ ਤਣਾਅਪੂਰਨ ਸਥਿਤੀਆਂ 'ਤੇ ਕਾਬੂ ਪਾਉਣ ਵਿਚ ਮਦਦ ਕਰਨ ਲਈ ਅੰਦਰੂਨੀ ਸਲਾਹਕਾਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰ ਥਾਂ ਦੀਆਂ ਸਰਕਾਰਾਂ ਨੂੰ ਇਸ ਜ਼ਰੂਰਤ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।

ਲੋਕਾਂ ਨੂੰ 24x7 ਮੁਫਤ ਸਲਾਹ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦੁਆਰਾ ਇੱਕ ਰਾਸ਼ਟਰੀ ਟੈਲੀ-ਮੈਂਟਲ ਹੈਲਥ ਪ੍ਰੋਗਰਾਮ ਸ਼ੁਰੂ ਕਰਨ ਦੇ ਐਲਾਨ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ 'ਇਹ ਲੋਕਾਂ ਦੀ ਮਾਨਸਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਖਾਸ ਕਰਕੇ ਦੂਰ-ਦੁਰਾਡੇ ਖੇਤਰਾਂ ਚ ਰਹਿਣ ਵਾਲੇ ਲੋਕਾਂ ਦੀ ਅਤੇ ਨਾਲ ਹੀ ਉਨ੍ਹਾਂ ਦੀ ਪਹਿਚਾਣ ਗੁਪਤ ਰੱਖਣਾ ਵੀ ਯਕੀਨੀ ਬਣਾਇਆ ਜਾਵੇ।

ਸ਼੍ਰੀ ਨਾਇਡੂ ਨੇ 'ਲੋਕਾਂ ਦੀਆਂ ਜੀਵਨਸ਼ੈਲੀਆਂ ਦੀ ਲੀਹ ਚ ਸੁਧਾਰ' ਲਿਆਉਣ ਤੇ ਲੋਕਾਂ ਦੀ ਭਲਾਈ ਲਈ ਕੰਮਕਾਜੀ-ਜੀਵਨ ਵਿੱਚ ਸੰਤੁਲਨ ਯਕੀਨੀ ਬਣਾਉਣ ਲਈ ਵੀ ਕਿਹਾ। ਤਣਾਅ ਨਾਲ ਨਜਿੱਠਣ ਲਈ ਸਾਧਨਾ, ਕਸਰਤ, ਯੋਗ ਜਿਹੇ ਉਪਾਅ ਸੁਝਾਉਂਦਿਆਂ ਉਨ੍ਹਾਂ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਅਧਿਆਤਮਿਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,“ਮੈਨੂੰ ਪੱਕਾ ਯਕੀਨ ਹੈ ਕਿ ਕਿਸੇ ਦੀ ਅੰਦਰੂਨੀ ਤਾਕਤ ਅਤੇ ਮਾਨਸਿਕ ਸ਼ਾਂਤੀ ਨੂੰ ਖੋਜਣ ਲਈ ਰੂਹਾਨੀਅਤ ਜ਼ਰੂਰੀ ਹੈ। ਇਸ ਸਬੰਧੀ ਮੈਂ ਧਾਰਮਿਕ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਰੂਹਾਨੀਅਤ ਦਾ ਸੰਦੇਸ਼ ਨੌਜਵਾਨਾਂ ਤੇ ਲੋਕਾਂ ਤੱਕ ਪਹੁੰਚਾਉਣ।

ਸਵਾਮੀ ਭੂਮਾਨੰਦ ਤੀਰਥਜੀ, ਨਾਰਾਇਣਆਸ਼ਰਮ ਤਪੋਵਨਮ ਦੇ ਬਾਨੀ ਤੇ ਗਲੋਬਲ ਭਗਵਦ ਗੀਤਾ ਸੰਮੇਲਨਾਂ ਦੇ ਪਿੱਛੇ ਦੂਰਅੰਦੇਸ਼ੀ, ਨਰਾਇਣਆਸ਼ਰਮ ਤਪੋਵਨਮ ਦੇ ਸਵਾਮੀ ਨਿਰਵਿਸ਼ੇਸ਼ਾਨੰਦ ਤੀਰਥਜੀ, ਭਾਰਤ ਦੀ ਸੁਪਰੀਮ ਕੋਰਟ ਦੇ ਮਾਣਯੋਗ ਸ਼੍ਰੀਮਤੀ ਜਸਟਿਸ ਇੰਦਰਾ ਬੈਨਰਜੀ, ਨਾਰਾਇਣਆਸ਼ਰਮ ਤਪੋਵਨ ਦੇ ਸਵਾਮਿਨੀ ਮਾਂ ਗੁਰੂਪ੍ਰਿਯਾ, ਸੀਆਈਆਰਡੀਐੱਨਏ ਦੇ ਪ੍ਰਧਾਨ ਸ਼੍ਰੀ ਪੰਕਜ ਭਾਟੀਆ, ਸੀਆਈਆਰਡੀ-ਐੱਨਏ ਦੇ ਮੀਤ ਪ੍ਰਧਾਨ ਡਾ. ਰਵੀ ਜੰਢਯਾਲਾ ਅਤੇ ਹੋਰ ਮੌਜਦ ਸਨ।

 

 

************

ਐੱਮਐੱਸ/ਆਰਕੇ/ਡੀਪੀ


(Release ID: 1799800) Visitor Counter : 117


Read this release in: English , Urdu , Hindi , Marathi