ਰੇਲ ਮੰਤਰਾਲਾ

ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਸੂਰਤ ਅਤੇ ਵਾਪੀ ਦਰਮਿਆਨ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਕੋਰੀਡੋਰ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ

Posted On: 17 FEB 2022 7:25PM by PIB Chandigarh

ਰੇਲ ਅਤੇ ਟੈਕਸਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਸੂਰਤ ਅਤੇ ਵਾਪੀ ਦਰਮਿਆਨ ਮੁੰਬਈ –ਅਹਿਮਦਾਬਾਦ ਹਾਈ ਸਪੀਡ ਰੇਲ ਦੇ ਪ੍ਰੋਜੈਕਟ ਸਥਲ ‘ਤੇ ਕੰਮਕਾਜ ਦਾ ਨਿਰੀਖਣ ਕੀਤਾ।

ਮਾਣਯੋਗ ਮੰਤਰੀ ਨੇ ਸੀਐੱਚ 242 ਪੀ42 ਅਤੇ ਪੀ23 ‘ਤੇ ਪਾਈਲ ਕੈਪ ਦੀ ਢਲਾਈ ਸਹਿਤ ਵੱਖ-ਵੱਖ ਪ੍ਰਕਾਰ ਦੀ ਢੁਲਾਈ ਦੇ ਲਈ ਯੋਜਨਾਬੱਧ ਗਰਡਰ ਦੀ ਢਲਾਈ ਦੇ ਸ਼ੁਰੂਆਤੀ/ਆਰੰਭਿਕ ਕਾਰਜਾਂ ਦੇ ਨਿਰੀਖਣ ਲਈ ਆਪਣੇ ਦੌਰੇ ਦੀ ਸ਼ੁਰੂਆਤ ਗ੍ਰਾਮ ਪਡਗਹ, ਜ਼ਿਲ੍ਹਾ ਨਵਸਾਰੀ ਸਥਿਤ ਸੀਐੱਚ. 243 ਦੇ ਕਾਸਟਿੰਗ ਯਾਰਡ ਤੋਂ ਕੀਤੀ।

ਉਨ੍ਹਾਂ ਦੇ ਦੌਰੇ ਦਾ ਅਗਲਾ ਪੜਾਅ ਸੀਐੱਚ.238 (ਗ੍ਰਾਮ ਨਸੀਲਪੁਰ, ਜ਼ਿਲ੍ਹਾ ਨਵਸਾਰੀ) ਸਥਿਤ ਕਾਸਟਿੰਗ ਯਾਰਡ ਸੀ, ਜਿੱਥੇ ਉਨ੍ਹਾਂ ਨੇ 1100 ਟਨ ਸਮਰੱਥਾ ਦੇ ਸਟ੍ਰੈਡਲ ਕੈਰੀਅਰ ਅਤੇ ਬ੍ਰਿਜ ਗੈਂਟ੍ਰੀ ਜਿਹੇ ਭਾਰੀ ਉਪਕਰਣਾਂ ਦਾ ਪ੍ਰਦਰਸ਼ਨ ਦੇਖਿਆ

ਮਾਣਯੋਗ ਮੰਤਰੀ ਨੇ ਸੀਐੱਚ.232 (ਗ੍ਰਾਮ ਕਚਛੋਲ,ਜ਼ਿਲ੍ਹਾ ਨਵਸਾਰੀ) ਸਥਿਤ ਇੱਕ ਹੋਰ ਕਾਸਟਿੰਗ ਯਾਰਡ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਨੇ ਫੁਲ ਸਪੈਨ ਗਰਡਰ ਦੀ ਢਲਾਈ, ਰੈਡੀਮੈਡ ਸਟੀਲ ਪਲਾਂਟ (ਆਰਐੱਮਐੱਸ) ਪਲਾਂਟ ਦਾ ਸੰਚਾਲਨ, ਸਟੀਲ ਦੀ ਸਵਚਾਲਿਤ ਕਟਿੰਗ ਅਤੇ ਰਿੰਗ/ਰਕਾਬ ਬਣਾਉਣ ਦੇ ਪਲਾਂਟ ਦਾ ਪ੍ਰਦਰਸ਼ਨ ਦੇਖਿਆ ਹੈ। ਉਨ੍ਹਾਂ ਨੇ ਗ੍ਰਾਮ ਪਥੱਰੀ ਜ਼ਿਲ੍ਹਾ ਵਲਸਾਡ ਸਥਿਤ ਸੀਐੱਚ. 197 ਤੋਂ ਲੈ ਕੇ 195 ਤੱਕ ਮਾਰਗ ਸੇਤੂ ਦੇ ਪਾਵਿਆਂ ਦਾ ਮੁਆਇਨਾ ਕੀਤਾ ਹੈ।

ਅੰਤ ਵਿੱਚ, ਮਾਣਯੋਗ ਮੰਤਰੀ ਨੇ ਦਮਨ ਗੰਗਾ ਨਦੀ ਦਾ ਵੀ ਦੌਰਾ ਕੀਤਾ ਜਿੱਥੇ ਨਦੀ ਦੇ ਉੱਪਰ ਪੁਲ ਦੀ ਨੀਂਹ ਰੱਖੀ ਜਾ ਰਹੀ ਹੈ ।

ਅਤਿਰਿਕਤ ਜਾਣਕਾਰੀ:

ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਕੋਰੀਡੌਰ ਦੇ ਨਿਰਮਾਣ ਕਾਰਜ ਦੇ ਕੁਝ ਮੁੱਖ ਬਿੰਦੂ ਹਨ:

  • ਗੁਜਰਾਤ ਰਾਜ (352 ਕਿਲੋਮੀਟਰ) ਵਿੱਚ ਸ਼ਤ-ਪ੍ਰਤੀਸ਼ਤ ਸਿਵਲ ਟੈਂਡਰ ਭਾਰਤੀ ਠੇਕੇਦਾਰਾਂ ਨੂੰ ਪ੍ਰਦਾਨ ਕੀਤੇ ਗਏ ਹਨ
  • 98.6% ਭੂਮੀ ਦਾ ਅਧਿਗ੍ਰਹਿਣ ਕਰ ਲਿਆ ਗਿਆ ਹੈ ਅਤੇ ਪੂਰੇ 352 ਕਿਲੋਮੀਟਰ ਦੀ ਲੰਬਾਈ ਵਿੱਚ ਸਿਵਲ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ।
  • ਗੁਜਰਾਤ ਰਾਜ (352 ਕਿਲੋਮੀਟਰ) ਵਿੱਚ, 98.6% ਭੂਮੀ ਦਾ ਅਧਿਗ੍ਰਹਿਣ ਕੀਤਾ ਗਿਆ ਹੈ ਅਤੇ ਪੂਰੇ 352 ਕਿਲੋਮੀਟਰ ਦੀ ਲੰਬਾਈ ਵਿੱਚ ਸਿਵਲ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ਮਹਾਰਾਸ਼ਟਰ ਵਿੱਚ 62% ਭੂਮੀ ਦਾ ਅਧਿਗ੍ਰਹਿਣ ਕੀਤਾ ਗਿਆ ਹੈ।
  • ਗੁਜਰਾਤ ਦੇ 8 ਜ਼ਿਲ੍ਹਿਆਂ ਵਿੱਚੋਂ ਲੰਘਣ ਵਾਲੇ ਮਾਰਗ ‘ਤੇ ਪਾਇਲ, ਫਾਉਂਡੇਸ਼ਨ, ਪਿਯਰ, ਪਿਯਰ ਕੈਪਸ, ਮਾਰਗ ਲਈ ਅਤੇ ਸਟੇਸ਼ਨਾਂ ਲਈ ਗਰਡਰ ਦੀ ਢੁਲਾਈ ਅਤੇ ਉਨ੍ਹਾਂ ਨੂੰ ਸਥਾਪਿਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।
  • 352 ਕਿਲੋਮੀਟਰ ਵਿੱਚੋਂ 325 ਕਿਲੋਮੀਟਰ ਵਿੱਚ ਭੂ-ਤਕਨੀਕੀ ਜਾਂਚ ਦਾ ਕੰਮ ਪੂਰਾ ਕਰ ਲਿਆ ਗਿਆ ਹੈ।
  • ਭੂ-ਤਕਨੀਕੀ ਜਾਂਚ ਕਰਨ ਦੇ ਲਈ ਸੂਰਤ ਵਿੱਚ ਏਸ਼ੀਆਂ ਦੀ ਸਭ ਤੋਂ ਵੱਡੀ ਭੂ-ਤਕਨੀਕੀ ਪ੍ਰਯੋਗਸ਼ਾਲਾ ਵਿਕਸਿਤ ਕੀਤੀ ਗਈ ਹੈ।
  • 110 ਕਿਲੋਮੀਟਰ ਦੀ ਲੰਬਾਈ ਵਿੱਚ ਭੂਸਤੰਭਾਂ (ਪਾਇਲ), ਪਾਇਲ ਕੈਪਸ, ਓਪਨ ਫਾਉਂਡੇਸ਼ਨ, ਵੈਲ ਫਾਉਂਡੇਸ਼ਨ, ਪਿਯਰ,ਪਿਯਰ ਕੈਪਸ ਦਾ ਨਿਰਮਾਣ ਕਾਰਜ ਪ੍ਰਗਤੀ ‘ਤੇ ਹੈ।
  • 352 ਕਿਲੋਮੀਟਰ ਵਿੱਚੋਂ 81 ਕਿਲੋਮੀਟਰ ਦੀ ਲੰਬਾਈ ਵਿੱਚ ਪਾਈਲਿੰਗ, 30 ਕਿਲੋਮੀਟਰ ਦੀ ਲੰਬਾਈ ਵਿੱਚ ਫਾਉਂਡੇਸ਼ਨ ਅਤੇ 20 ਕਿਲੋਮੀਟਰ ਦੀ ਲੰਬਾਈ ਵਿੱਚ ਪਿਯਰ ਦਾ ਕੰਮ ਪੂਰਾ ਕਰ ਲਿਆ ਗਿਆ ਹੈ।

******


ਆਰਜੇ/ਐੱਮ
 



(Release ID: 1799324) Visitor Counter : 161