ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸਫ਼ਲਤਾ ਦੀ ਕਹਾਣੀ: ਪੀਐੱਮਈਜੀਪੀ (ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ) ਸਕੀਮ ਉੱਦਮ ਨੂੰ ਹੁਲਾਰਾ ਪ੍ਰਦਾਨ ਕਰਦੀ ਹੈ

Posted On: 17 FEB 2022 3:22PM by PIB Chandigarh

 

 

C:\Users\Punjabi\Downloads\unnamed (45).jpg

 

 ਪੀਐੱਮਈਜੀਪੀ (ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ) ਸਕੀਮ ਨੇ ਨਰਦੀਪ ਸਿੰਘ ਨੂੰ ਇੱਕ ਸਫ਼ਲ ਉਦਯੋਗਪਤੀ ਬਣਨ ਵਿੱਚ ਮਦਦ ਕੀਤੀ। ਨਰਦੀਪ ਸਿੰਘ ਨੇ ਮਾਣ ਨਾਲ ਆਪਣੀ ਸਫ਼ਲਤਾ ਬਾਰੇ ਦੱਸਦਿਆਂ ਕਿਹਾ, “ਮੈਂ ਨੌਕਰੀ ਲਈ ਬਹੁਤ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ। ਤੰਗ ਹੋ ਕੇ, ਮੈਂ ਜੰਮੂ ਅਤੇ ਕਸ਼ਮੀਰ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ, ਊਧਮਪੁਰ ਕੋਲ ਪਹੁੰਚ ਕੀਤੀ, ਜਿੱਥੇ ਜ਼ਿਲ੍ਹਾ ਅਧਿਕਾਰੀ ਨੇ ਮੈਨੂੰ ਪੀਐੱਮਈਜੀਪੀ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਬਾਰੇ ਮੈਨੂੰ ਯਕੀਨ ਦਿਵਾਇਆ ਅਤੇ ਇਸ ਤਰ੍ਹਾਂ, ਮੇਰੇ ਵਿੱਚ ਉਦਯੋਗਪਤੀ ਨੂੰ ਸਰਗਰਮ ਕੀਤਾ। ਫਿਰ ਮੈਂ ਹਾਈਡ੍ਰੌਲਿਕ ਉਪਕਰਣ ਯੂਨਿਟ ਦੇ ਨਿਰਮਾਣ ਲਈ 24.96 ਲੱਖ ਰੁਪਏ ਦੀ ਲੋਨ ਸਹਾਇਤਾ ਲਈ ਅਰਜ਼ੀ ਦਿੱਤੀ। ਇਸ ਕੇਸ ਨੂੰ ਅੰਤ ਵਿੱਚ ਡੀਐੱਲਟੀਐੱਫਸੀ (ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ) ਦੁਆਰਾ ਪ੍ਰਵਾਨਗੀ ਦਿੱਤੀ ਗਈ। ਜ਼ਿੰਦਗੀ ਵਿੱਚ ਅਸਫ਼ਲਤਾਵਾਂ ਦੇ ਬਾਵਜੂਦ, ਮੈਂ ਕਦੇ ਵੀ ਆਪਣੀ ਜ਼ਮੀਰ ਨਾਲ ਸਮਝੌਤਾ ਨਹੀਂ ਕੀਤਾ। ਮੈਂ ਇੱਕ ਜੋਖਮ ਲਿਆ ਅਤੇ ਅੰਤ ਵਿੱਚ ਮੈਨੂੰ ਇਸਦਾ ਲਾਭ ਮਿਲਿਆ। ਅੱਜ, ਮੈਂ ਲਗਾਤਾਰ ਆਪਣੀਆਂ ਸਮਰਥਾਵਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।"  ਇਸ ਸਮੇਂ ਨਰਦੀਪ ਸਿੰਘ ਨੇ ਇਲਾਕੇ ਦੇ 25 ਤੋਂ ਵੱਧ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ। 

 

 ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲਾ 2008-09 ਤੋਂ ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ (ਕੇਵੀਆਈਸੀ) ਦੁਆਰਾ ਗੈਰ-ਖੇਤੀ ਸੈਕਟਰ ਵਿੱਚ ਸੂਖਮ-ਉੱਦਮ ਸਥਾਪਿਤ ਕਰਕੇ ਦੇਸ਼ ਵਿੱਚ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਲਈ ਰਾਸ਼ਟਰੀ ਪੱਧਰ 'ਤੇ ਨੋਡਲ ਏਜੰਸੀ ਵਜੋਂ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐੱਮਈਜੀਪੀ) ਨੂੰ ਲਾਗੂ ਕਰ ਰਿਹਾ ਹੈ। 

 

 *******

 

ਐੱਮਜੇਪੀਐੱਸ



(Release ID: 1799122) Visitor Counter : 147


Read this release in: English , Urdu , Hindi , Tamil , Telugu