ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ.ਵੀਰੇਂਦਰ ਕੁਮਾਰ ਨੇ ਡੀਐੱਨਟੀ (ਐੱਸਈਈਡੀ) ਦੇ ਆਰਥਿਕ ਸਸ਼ਕਤੀਕਰਣ ਲਈ ਇੱਕ ਯੋਜਨਾ ਸ਼ੁਰੂ ਕੀਤੀ


ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਨੇ ਇਨ੍ਹਾਂ ਸਮੁਦਾਏ ਦੇ ਨਿਰਵਿਘਨ ਰਜਿਸਟ੍ਰੇਸ਼ਨ ਅਤੇ ਡੇਟਾ ਸਟੋਰੇਜ ਨੂੰ ਸੁਨਿਸ਼ਚਿਤ ਕਰਨ ਲਈ ਇੱਕ ਔਨਲਾਈਨ ਪੋਰਟਲ ਤਿਆਰ ਕੀਤਾ


ਸਰਕਾਰ ਸਮਾਜ ਦੇ ਅੰਤਿਮ ਵਿਅਕਤੀ ਦੀ ਉਨੱਤੀ ਅਤੇ ਉਸ ਨੂੰ ਸਮੁੱਚੇ ਤੌਰ ‘ਤੇ ਵਿਕਾਸ ਦੀ ਮੁੱਖਧਾਰਾ ਵਿੱਚ ਲਿਆਉਣ ਲਈ ਪ੍ਰਤੀਬੱਧ ਹੈ: ਡਾ. ਵੀਰੇਂਦਰ ਕੁਮਾਰ

Posted On: 16 FEB 2022 5:18PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਡੀਐੱਨਟੀ (ਐੱਸਈਈਡੀ) ਦੇ ਆਰਥਿਕ ਸਸ਼ਕਤੀਕਰਣ ਦੀ ਯੋਜਨਾ ਦਾ ਸ਼ੁਭਾਰੰਭ ਕੀਤਾ। ਇਹ ਯੋਜਨਾ ਡੀ-ਨੋਟੀਫਾਇਡ (ਡੀਐੱਨਟੀ), ਖਾਨਾਬਦੋਸ਼ (ਐੱਨਟੀ) ਅਤੇ ਅਰਧ ਖਾਨਾਬਦੋਸ਼ (ਐੱਸਐੱਨਟੀ) ਭਾਈਚਾਰੇ ਦੇ ਕਲਿਆਣ ਲਈ ਤਿਆਰ ਕੀਤੀ ਗਈ ਹੈ।

ਇਸ ਮੌਕੇ ‘ਤੇ ਆਪਣੀ ਗੱਲ ਰੱਖਦੇ ਹੋਏ ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਡੀਐੱਨਟੀ, ਐੱਨਟੀ, ਐੱਸਐੱਨਟੀ ਭਾਰਤ ਵਿੱਚ ਸਭ ਤੋਂ ਵੰਚਿਤ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਸਮੁਦਾਇਆਂ ਵਿੱਚੋ ਇੱਕ ਹਨ। ਇਸ ਦੇ ਇਤਿਹਾਸਿਕ ਕਾਰਨ ਹਨ। ਇਨ੍ਹਾਂ ਸਮੁਦਾਏ ਦੀ ਦੂਰ ਦਿਸ਼ਾ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਆਪਰਾਧਿਕ ਜਨਜਾਤੀ ਐਕਟ, 1871 ਦੇ ਨਾਲ ਸ਼ੁਰੂ ਹੋਈ। 

ਇਨ੍ਹਾਂ ਸਮੁਦਾਏ ਨੂੰ ਅਧੀਨ ਕੀਤਾ ਗਿਆ ਸਤਾਇਆ ਅਤੇ ਅਣਗੌਲਿਆ ਕੀਤਾ ਗਿਆ। ਬਸਤੀਵਾਦੀ ਸਰਕਾਰ ਦੀਆਂ ਨੀਤੀਆਂ ਨੇ ਇਨ੍ਹਾਂ ਦੇ ਜੀਵਨ ਅਤੇ ਆਜੀਵਿਕਾ ‘ਤੇ ਪ੍ਰਤੀਕੂਲ ਪ੍ਰਭਾਵ ਪਾਇਆ। ਬਸਤੀਵਾਦੀ ਰਾਜ ਨੂੰ ਇਨ੍ਹਾਂ ਸਮੁਦਾਏ ਦੀ ਦੂਰ ਦਿਸ਼ਾ ਦਾ ਅਹਿਸਾਸ ਤਬ ਨਹੀਂ ਹੋਇਆ ਜਦੋਂ ਉਨ੍ਹਾਂ ਨੂੰ ਵੱਖ-ਵੱਖ ਬਸਤੀਵਾਦੀ ਕਾਨੂੰਨਾਂ ਦੇ ਤਹਿਤ ਅਪਰਾਧੀਆਂ  ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਉਨ੍ਹਾਂ ਦਾ ਆਪਣੇ ਪਾਰੰਪਰਿਕ ਪੇਸ਼ੇ ਅਤੇ ਆਵਾਸਾਂ ਤੋਂ ਜਬਰਨ ਅਲਗਾਵ ਹੋਇਆ।  

ਆਜ਼ਾਦੀ ਦੇ ਬਾਅਦ ਵੀ, 7 ਦਹਾਕਿਆ ਤੋਂ ਅਧਿਕ ਦੇ ਨਿਯੋਜਿਤ ਵਿਕਾਸ ਤੋਂ ਉਨ੍ਹਾਂ ਨੂੰ ਅਧਿਕ ਲਾਭ ਨਹੀਂ ਹੋਇਆ ਹੈ। ਉਹ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੀ ਤਰ੍ਹਾਂ ਰਾਜ ਦੇ ਸਮਰਥਨ ਤੋਂ ਵੰਚਿਤ ਰਹੇ। ਇਨ੍ਹਾਂ ਸਮੁਦਾਏ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵੱਖ-ਵੱਖ ਯਤਨ ਕੀਤੇ ਗਏ। ਇਨ੍ਹਾਂ ਸਮੁਦਾਏ ਦੀਆਂ ਸਮੱਸਿਆਵਾਂ ਨੂੰ ਦੇਖਣ ਲਈ ਪਹਿਲੀ ਐੱਨਡੀਏ ਸਰਕਾਰ ਦੇ ਦੌਰਾਨ ਅਕਤੂਬਰ 2003 ਵਿੱਚ ਪਹਿਲਾ ਕਮਿਸ਼ਨ ਸਥਾਪਿਤ ਕੀਤਾ ਗਿਆ ਸੀ ਰੇਂਕੇ ਕਮਿਸ਼ਨ ਦੀ ਸਥਾਪਨਾ 2008 ਵਿੱਚ ਹੋਈ ਸੀ। ਇਨ੍ਹਾਂ ਸਮੁਦਾਇਆਂ ਦੇ ਮੈਂਬਰ ਜਿਸ ਤਰਸਯੋਗ ਸਥਿਤੀ ਵਿੱਚ ਰਹਿ ਰਹੇ ਹਨ।

ਉਸ ਨੂੰ ਦੇਖਕੇ ਸਰਕਾਰ ਨੂੰ ਦੁੱਕ ਹੋਇਆ ਅਤੇ ਇਨ੍ਹਾਂ ਸਮੁਦਾਏ ਦੇ ਯੋਜਨਾਬੱਧ ਵਿਕਾਸ ਨੂੰ ਗਤੀ ਦੇਣ ਲਈ 2015 ਵਿੱਚ ਸ਼੍ਰੀ ਭੀਕੂ ਰਾਮਜੀ ਇਦਤੇ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਕਮਿਸ਼ਨ ਦਾ ਗਠਨ ਕੀਤਾ ਗਿਆ। ਇਸ ਕਮਿਸ਼ਨ ਨੂੰ ਵੱਖ-ਵੱਖ ਰਾਜਾਂ ਵਿੱਚ ਇਨ੍ਹਾਂ ਸਮੁਦਾਇਆ ਦੀ ਪਹਿਚਾਣ ਕਰਨ ਅਤੇ ਉਚਿਤ ਸੂਚੀ ਬਣਾਉਣਾ ਰਾਜਾਂ ਵਿੱਚ ਇਨ੍ਹਾਂ ਸਮੁਦਾਇਆਂ ਦੇ ਵਿਕਾਸ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਦਾ ਕੰਮ ਸੌਂਪਿਆ ਗਿਆ ਸੀ। ਤਾਕਿ ਇਨ੍ਹਾਂ ਸਮੁਦਾਇਆਂ ਦੇ ਵਿਕਾਸ ਲਈ ਇੱਕ ਸੰਗਠਿਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ ਜਾ ਸਕੇ।

ਇਸ ਕਮਿਸ਼ਨ ਦੀ ਸਿਫਾਰਿਸ਼ ਦੇ ਆਧਾਰ ‘ਤੇ ਭਾਰਤ ਸਰਕਾਰ ਨੇ 2019 ਵਿੱਚ ਡੀਐੱਨਟੀ, ਐੱਸਐੱਨਟੀ ਅਤੇ ਐੱਨਟੀ (ਡੀਡਬਲਿਊਬੀਡੀਐੱਨਸੀ) ਲਈ ਵਿਕਾਸ ਅਤੇ ਕਲਿਆਣ ਬੋਰਡ ਦੀ ਸਥਾਪਨਾ ਕੀਤੀ।

ਸਰਕਾਰ ਨੇ ਇਨ੍ਹਾਂ ਸਮੁਦਾਇਆਂ ਦੇ ਸਸ਼ਕਤੀਕਰਣ ਲਈ ਇੱਕ ਵਿਆਪਕ ਯੋਜਨਾ ਬਣਾਉਣ ਦਾ ਵੀ ਫੈਸਲਾ ਲਿਆ ਹੈ ਅਤੇ ਇਸ ਤਰ੍ਹਾਂ ਡੀਐੱਨਟੀ, ਐੱਸਐੱਨਟੀ ਅਤੇ ਐੱਨਟੀ (ਐੱਸਈਈਡੀ) ਦੇ ਆਰਥਿਕ ਸਸ਼ਕਤੀਕਰਣ ਦੀ ਯੋਜਨਾ ਨੂੰ ਚਾਰ ਘਟਕਾਂ ਦੇ ਨਾਲ ਤਿਆਰ ਕੀਤਾ ਗਿਆ ਹੈ ਜੋ ਉਨ੍ਹਾਂ ਦੀ ਆਜੀਵਿਕਾ ਨੂੰ ਪ੍ਰਭਾਵਿਤ ਕਰਦੇ ਹਨ।

ਐੱਸਈਈਡੀ ਯੋਜਨਾ ਦੇ ਇਹ ਚਾਰ ਮੁੱਖ ਬਿੰਦੂ ਹਨ:

ਵਿੱਦਿਅਕ ਸਸ਼ਕਤੀਕਰਣ- ਇਨ੍ਹਾਂ ਸਮੁਦਾਇਆਂ ਦੇ ਵਿਦਿਆਰਥੀਆਂ ਨੂੰ ਸਿਵਿਲ ਸਰਵਿਸ, ਮੈਡੀਕਲ, ਇੰਜੀਨਿਅਰਿੰਗ ਅਤੇ ਐੱਮਬੀਏ ਆਦਿ ਜਿਹੇ ਪੇਸ਼ੇਵਰ  ਕੋਰਸਾਂ ਵਿੱਚ ਪ੍ਰਵੇਸ਼ ਲਈ ਮੁਫਤ ਕੋਚਿੰਗ

ਨੈਸ਼ਨਲ ਹੈਲਥ ਅਥਾਰਟੀ ਦੇ ਪੀਐੱਮਜੇਏਵਾਈ ਦੇ ਰਾਹੀਂ ਸਿਹਤ ਬੀਮਾ।

ਆਮਦਨ ਸਿਰਜਨ ਦੇ ਲਈ ਆਜੀਵਿਕਾ

ਆਵਾਸ (ਪੀਐੱਮਏਵਾਈ/ਆਈਏਵਾਈ ਦੇ ਰਾਹੀਂ)

ਇਹ ਯੋਜਨਾ 2021-22 ਵਿੱਚ ਸ਼ੁਰੂ ਹੋਣ ਵਾਲੇ ਪੰਜ ਸਾਲਾਂ ਵਿੱਚ ਖਰਚ ਕੀਤੇ ਜਾਣ ਵਾਲੇ 200 ਕਰੋੜ ਰੁਪਏ ਦੇ ਖਰਚ ਨੂੰ ਸੁਨਿਸ਼ਚਿਤ ਕਰੇਗੀ। ਡੀਡਬਲਿਊਬੀਡੀਐੱਨਸੀ ਨੂੰ ਇਸ ਯੋਜਨਾ ਦੇ ਲਾਗੂਕਰਨ ਦਾ ਕੰਮ ਸੌਂਪਿਆ ਗਿਆ ਹੈ।

ਇਸ ਯੋਜਨਾ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਔਨਲਾਈਨ ਪੋਰਟਲ ਹੈ ਜਿਸ ਨੂੰ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਪੋਰਟਲ ਨਿਰਵਿਘਨ ਰਜਿਸਟ੍ਰੇਸ਼ਨ ਸੁਨਿਸ਼ਚਿਤ ਕਰੇਗਾ ਅਤੇ ਇਨ੍ਹਾਂ ਸਮੁਦਾਇਆਂ ਦੇ ਡੇਟਾ ਸਟੋਰੇਜ ਦੇ ਰੂਪ ਵਿੱਚ ਵੀ ਕਾਰਜ ਕਰੇਗਾ। ਪੋਰਟਲ ਯੂਜ਼ਰ ਫ੍ਰੈਂਡਲੀ ਹੈ ਅਤੇ ਆਪਣੇ ਮੋਬਾਈਲ ਐਪਲੀਕੇਸ਼ਨ ਦੇ ਨਾਲ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਬਿਨੈਕਾਰ ਨੂੰ ਐਪਲੀਕੇਸ਼ਨ ਦੀ ਵਾਸਤਵਿਕ ਸਮੇਂ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। ਲਾਭਾਰਥੀਆਂ ਨੂੰ ਭੁਗਤਾਨ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਕੀਤਾ ਜਾਵੇਗਾ।

ਡਾ.ਵੀਰੇਂਦਰ ਕੁਮਾਰ ਨੇ ਕਿਹਾ ਸਰਕਾਰ ਸਮਾਜ ਦੇ ਅੰਤਿਮ ਵਿਅਕਤੀ ਦੀ ਉੱਨਤੀ ਲਈ ਪ੍ਰਤੀਬੱਧ ਹੈ ਅਤੇ ਉਸ ਨੂੰ ਸਮੁੱਚੇ ਤੌਰ ਤੇ ਵਿਕਾਸ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਪ੍ਰਤੀਬੱਧ ਹੈ।

ਕੇਂਦਰੀ ਮੰਤਰੀ ਨੇ ਕਿਹਾ ਇਹ ਯੋਜਨਾ ਪ੍ਰਗਤੀ ਅਤੇ ਵਿਕਾਸ ਦੀ ਦਿਸ਼ਾ ਵਿੱਚ ਪਹਿਲਾ ਛੋਟਾ ਕਦਮ ਹੈ ਲੇਕਿਨ ਇਨ੍ਹਾਂ ਸਮੁਦਾਇਆਂ ਦੇ ਲਈ ਆਖਿਰੀ ਨਹੀਂ ਹੈ ਜੋ ਕਈ ਸਾਲਾਂ ਤੋਂ ਅਣਗੌਲਿਆ ਅਤੇ ਉਦਾਸੀਨਤਾ ਦਾ ਸ਼ਿਕਾਰ ਰਹੇ ਹਨ।

ਇਸ ਅਵਸਰ ‘ਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਏ. ਨਾਰਾਇਣਸਵਾਮੀ ਨੇ ਕਿਹਾ ਕਿ ਡੀਐੱਨਟੀ, ਐੱਨਟੀ ਅਤੇ ਐੱਸਐੱਨਟੀ ਸਮੁਦਾਏ ਸਭ ਤੋਂ ਅਧਿਕ ਉਮੀਦ ਹਾਸ਼ੀਏ ‘ਤੇ ਰਹਿਣ ਵਾਲੇ ਅਤੇ ਆਰਥਿਕ ਅਤੇ ਸਮਾਜਿਕ ਰੂਪ ਤੋਂ ਵੰਚਿਤ ਸਮੁਦਾਏ ਹਨ। ਇਸ ਲਈ ਇਨ੍ਹਾਂ ਸਮੁਦਾਇਆਂ ਬਾਰੇ ਸਾਮੂਹਿਕ ਸੋਚ ਵਿੱਚ ਬਦਲਾਵ ਲਿਆਉਣਾ ਬੇਹਦ ਜ਼ਰੂਰੀ ਹੈ।

ਸਰਕਾਰ ਨੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਵਿੱਚ ਇਨ੍ਹਾਂ ਸਮੁਦਾਏ ਦੇ ਸਮੁਚਿਤ ਪੁਨਰਵਾਸ ਤੇ ਉਨ੍ਹਾਂ ਦੀ ਪ੍ਰਗਤੀ ਲਈ ਯਤਨ ਦੇ ਖੇਤਰਾਂ ਦੀ ਪਹਿਚਾਣ ਲਈ ਪਹਿਲ ਕੀਤੀ ਹੈ। ਇਸ ਦੇ ਤਹਿਤ ਡੀਐੱਨਟੀ, ਐੱਨਟੀ ਅਤੇ ਐੱਸਐੱਨਟੀ ਸਮੁਦਾਏ ਲਈ ਇੱਕ ਵੈਲਫੇਅਰ ਬੋਰਡ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ  ਕਿ ਸਰਕਾਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮੰਤਰ- ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ‘ਤੇ ਸਹੀ ਮਾਇਨੇ ਵਿੱਚ ਇਨ੍ਹਾਂ ਸਮੁਦਾਏ ਦੇ ਸਮੁੱਚੇ ਤੌਰ ‘ਤੇ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ।

ਇਸ ਅਵਸਰ ‘ਤੇ ਸ਼੍ਰੀ ਆਰ. ਸੁਬ੍ਰਹਮਣਯਮ, ਸਕੱਤਰ, ਸ਼੍ਰੀ ਸੁਰਿੰਦਰ ਸਿੰਘ, ਸੰਯੁਕਤ ਸਕੱਤਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਅਤੇ ਸ਼੍ਰੀ ਭੀਕੂ ਰਾਮਜੀ ਇਦਾਤੇ, ਚੇਅਰਮੈਨ, ਵਿਕਾਸ ਅਤੇ ਕਲਿਆਣ ਬੋਰਡ, ਡੀਐੱਨਟੀ, ਐੱਨਟੀ ਅਤੇ ਐੱਸਐੱਨਟੀ ਵੀ ਇਸ ਮੌਕੇ ‘ਤੇ ਮੌਜੂਦ ਸਨ।

*****

ਐੱਮਜੀ/ਆਰਐੱਨਐੱਮ



(Release ID: 1799113) Visitor Counter : 154