ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਮੱਧ ਪ੍ਰਦੇਸ਼ ਨੇ ਨਿਵਾੜੀ ਵਿੱਚ ਦਿੱਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ

Posted On: 15 FEB 2022 5:34PM by PIB Chandigarh

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿਵਯਾਂਗਜਨ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ ਇੱਕ ਸਮਾਜਿਕ ਅਧਿਕਾਰਿਤਾ ਸ਼ਿਵਿਰ ਦਾ ਆਯੋਜਨ ਹੋਇਆ। ਸ਼ਿਵਿਰ ਦਾ ਆਯੋਜਨ ਦਿਵਯਾਂਗ ਵਿਅਕਤੀਆਂ ਦੇ ਅਧਿਕਾਰਿਤਾ ਵਿਭਾਗ (ਡੀਈਪੀਡਬਲਿਊਡੀ), ਐਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਿਵਾੜੀ ਸਟੇਡੀਅਮ ਦੇ ਸਹਿਯੋਗ ਨਾਲ ਮੱਧ ਪ੍ਰਦੇਸ਼ ਵਿੱਚ ਨਿਵਾੜੀ ਜ਼ਿਲ੍ਹੇ ਵਿੱਚ ਸ਼ਾਸਕੀਯ ਉੱਚਤਰ ਮਧਿਆਮਿਕ ਵਿਦਿਆਲਿਯ ਨੰਬਰ 2 ਵਿੱਚ ਕੀਤਾ ਗਿਆ।

 

ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕੈਂਪ ਦਾ ਉਦਘਾਟਨ ਕੀਤਾ। ਇਸ ਵਿੱਚ ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ਦੇ 409 ਪਹਿਲਾਂ ਚੁਣੇ ਗਏ ਦਿੱਵਿਯਾਂਗ ਹਿਤਗ੍ਰਾਹੀਆਂ ਅਤੇ ਵਿਭਿੰਨ ਸ਼੍ਰੇਣੀ ਵਿੱਚ ਦਿੱਵਿਯਾਂਗਜਨਾਂ ਨੂੰ 45 ਲੱਖ ਰੁਪਏ ਦੀ ਲਾਗਤ ਦੇ ਕੁੱਲ 737 ਸਹਾਇਤਾ ਅਤੇ ਸਹਾਇਕ ਉਪਕਰਣ ਕੇਂਦਰ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਮੁਫਤ ਵੰਡੇ।

 

ਇਸ ਅਵਸਰ ‘ਤੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਾਰਗ ਦਰਸ਼ਨ ਵਿੱਚ ਕੇਂਦਰ ਸਰਕਾਰ ਨੇ ਸਮਾਵੇਸ਼ੀ ਸਮਾਜ ਦੇ ਵਿਕਾਸ ਅਤੇ ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਦੇ ਲਈ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਮੰਤਰੀ ਮਹੋਦਯ ਨੇ ਆਪਣੇ ਮੰਤਰਾਲੇ ਦੁਆਰਾ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੰਚਿਤ ਦਿੱਵਿਯਾਂਗਜਨਾਂ ਅਤੇ ਸਮਾਜ ਦੇ ਹੋਰ ਗਰੀਬ ਵਰਗ ਦੇ ਸਸ਼ਕਤੀਕਰਣ ਦੇ ਲਈ ਪ੍ਰਤੀਬੱਧ ਹੈ।

ਡੀ. ਵੀਰੇਂਦਰ ਕੁਮਾਰ ਨੇ ਦੱਸਿਆ ਕਿ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਦਾ ਪਾਲਨ ਕਰਦੇ ਹੋਏ, ਉਨ੍ਹਾਂ ਦੇ ਮੰਤਰਾਲੇ ਦੇ ਤਹਿਤ ਇੱਕ ਸੀਪੀਐੱਸਯੂ ਐਲਿਮਕੋ ਨੇ ਨੇਤਰਹੀਣ ਵਿਅਕਤੀਆਂ ਦੇ ਲਈ ਸਵਦੇਸ਼ੀ ਤੌਰ ‘ਤੇ ਇੱਕ ਆਧੁਨਿਕ ਬੇਤ ‘ਸੁਗਮਯ ਕੇਨ’ ਵਿਕਸਿਤ ਕੀਤੀ ਹੈ। ਡਾ. ਵੀਰੇਂਦਰ ਕੁਮਾਰ ਨੇ 14 ਫਰਵਰੀ, 2022 ਨੂੰ ਟੀਕਮਗੜ੍ਹ ਵਿੱਚ ਆਯੋਜਿਤ ਡਿਸਟ੍ਰੀਬਿਊਸ਼ਨ ਕੈਂਪ ਦੇ ਦੌਰਾਨ ਇਸ ਕੇਨ ਦੀ ਸ਼ੁਰੂਆਤ ਕੀਤੀ ਸੀ। ਸੁਗਮਯ ਛੜੀ ਇੱਕ ਸਹਾਇਕ ਉਪਕਰਣ ਹੈ ਜਿਸ ਵਿੱਚ ਸੁਗਮਯ ਕੇਨ ਸੈਂਸਰ ਅਤੇ ਇੱਕ ਆਮ ਫੋਲਡੇਬਲ ਸਫੇਦ ਕੇਨ ਹੁੰਦੀ ਹੈ, ਜੋ ਨੇਤਰਹੀਣ ਵਿਅਕਤੀ ਨੂੰ ਗਤੀਸ਼ੀਲਤਾ ਅਤੇ ਦਿਸ਼ਾ ਦੀ ਜਾਣਕਾਰੀ ਦੇਣ ਵਿੱਚ ਸਹਾਇਤਾ ਕਰਦੀ ਹੈ।

ਡਾ. ਵੀਰੇਂਦਰ ਕੁਮਾਰ ਨੇ ਹਾਲ ਹੀ ਵਿੱਚ ਜ਼ਿਲ੍ਹਾ ਪੱਧਰ ‘ਤੇ ਸਕਿੱਲ ਡਿਵੈਲਪਮੈਂਟ ਟ੍ਰੇਂਨਿੰਗ ਪ੍ਰਦਾਨ ਕਰਨ ਦੇ ਲਈ ਆਪਣੇ ਵਿਭਾਗ ਦੀ ਨਵੀਂ ਪਹਿਲ ਸਵਾਵਲੰਬਨ ਕੇਂਦਰ ਅਤੇ ਨੌਜਵਾਨਾਂ ਦੇ ਲਈ ਵਿਸ਼ੇਸ਼ ਤੌਰ ‘ਤੇ ਦਿੱਵਿਯਾਂਗਜਨਾਂ ਦੇ ਲਈ ਸਵੈਰੋਜ਼ਗਾਰ ਦੇ ਨਵੇਂ ਅਵਸਰ ਦੇਣ ਵਾਲੇ ਮੁਰੰਮਤ ਸੇਵਾ ਕੇਂਦਰ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਵੀਰੇਂਦਰ ਕੁਮਾਰ ਨੇ ਐਲਾਨ ਕੀਤਾ ਕਿ ਆਉਂਦੇ ਭਵਿੱਖ ਵਿੱਚ ਨਿਵਾੜੀ ਜ਼ਿਲ੍ਹੇ ਵਿੱਚ ਵੀ ਇਸੇ ਤਰ੍ਹਾਂ ਦੇ ਹੋਰ ਸਵਾਵਲੰਬਨ ਕੇਂਦਰ ਸਥਾਪਿਤ ਕੀਤੇ ਜਾਣਗੇ।

ਬਲਾਕ ਪੱਧਰ ‘ਤੇ ਅਸੈੱਸਮੈਂਟ ਕੈਂਪਾਂ ਦੇ ਦੌਰਾਨ ਰਜਿਸਟਰਡ ਚੁਣੇ ਗਏ ਦਿੱਵਿਯਾਂਗਜਨਾਂ ਦਰਮਿਆਨ ਵੰਡੇ ਜਾਣ ਵਾਲੇ ਵਿਭਿੰਨ ਪ੍ਰਕਾਰ ਦੇ ਸਹਾਇਕ ਉਪਕਰਣਾਂ ਵਿੱਚ 183 ਟ੍ਰਾਈਸਾਈਕਲ, 60 ਵ੍ਹੀਲਚੇਅਰ, 202 ਬੈਸਾਖੀ, 78 ਵਾਕਿੰਗ ਸਟਿਕਸ, 02 ਰੋਲੇਟਰ, 09 ਸਮਾਰਟ ਫੋਨ, 26 ਸੁਗਮਯ ਬੇਂਤ (ਕੇਨ), 08 ਸੀ. ਪੀ. ਚੇਅਰ, 06 ਐੱਮਐੱਸਆਈਈਡੀ ਕਿਟ, 30 ਹਿਅਰਿੰਗ ਏਡ, 133 ਆਰਟੀਫਿਸ਼ੀਅਲ ਲਿੰਬਸ ਅਤੇ ਕੈਲੀਪਰਸ ਆਦਿ ਸ਼ਾਮਲ ਹਨ।

 

ਇਸ ਅਵਸਰ ‘ਤੇ ਵਿਧਾਇਕ ਸ਼੍ਰੀ ਅਨਿਲ ਜੈਨ, ਨਿਵਾੜੀ, ਸ਼੍ਰੀ ਰੰਜਨ ਸਹਿਗਲ, ਚੀਫ ਮੈਨੇਜਿੰਗ ਡਾਇਰੈਕਟਰ, ਐਲਿਮਕੋ, ਸ਼੍ਰੀ ਨਰੇਂਦਰ ਕੁਮਾਰ ਸੂਰਯਵੰਸ਼ੀ, ਕਲੈਕਟਰ, ਜ਼ਿਲ੍ਹਾ ਪ੍ਰਸ਼ਾਸਨ ਨਿਵਾੜੀ ਅਤੇ ਐਲਿਮਕੋ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਮਾਰੋਹ ਦੇ ਦੌਰਾਨ ਮੌਜੂਦ ਸਨ।

 

*********

ਐੱਮਜੀ/ਆਰਐੱਨਐੱਮ/ਆਰਕੇ
 



(Release ID: 1798881) Visitor Counter : 145


Read this release in: English , Urdu , Hindi , Tamil