ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਲਦਾਖ ਵਿੱਚ ਸਰਦੀਆਂ ਦੇ ਮੌਸਮ ਵਿੱਚ ਸੈਲਾਨੀਆਂ ਦੇ ਆਕਰਸ਼ਣ ਲਈ ਬਰਫ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ
ਡਾ. ਜਿਤੇਂਦਰ ਸਿੰਘ ਨੇ ਕਿਹਾ ‘ਲੇਹ ਬੇਰੀ’ ਦੇ ਨਾਮ ਤੋਂ ਮਸ਼ਹੂਰ ਸੀ ਬਕਥੌਰਨ ਬੇਰੀ ਦੀ ਵਿਵਸਾਇਕ ਖੇਤਰੀ ਇਸ ਸਾਲ ਅਪ੍ਰੈਲ ਤੋਂ ਲਦਾਖ ਵਿੱਚ ਸ਼ੁਰੂ ਹੋਵੇਗੀ
ਉਪ ਰਾਜਪਾਲ ਸ਼੍ਰੀ ਆਰ.ਕੇ. ਮਾਥੁਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਵਿੱਚ ਵਿਕਾਸ ਅਤੇ ਪ੍ਰਸ਼ਾਸਨ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਡਾ. ਜਿਤੇਂਦਰ ਸਿੰਘ ਦੇ ਨਾਲ ਚਰਚਾ ਕੀਤੀ
Posted On:
14 FEB 2022 5:49PM by PIB Chandigarh
ਲਦਾਖ ਦੇ ਉਪ ਰਾਜਪਾਲ ਆਰ.ਕੇ.ਮਾਥੁਰ ਨੇ ਅੱਜ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਲਦਾਖ ਵਿੱਚ ਸਰਦੀਆਂ ਦੇ ਮੌਸਮ ਵਿੱਚ ਸੈਲਾਨੀ ਆਕਰਸ਼ਣ ਦੇ ਰੂਪ ਵਿੱਚ ਬਰਫ ਦੀ ਮੂਰਤੀ ਨੂੰ ਬੜੇ ਪੈਮਾਨੇ ‘ਤੇ ਸ਼ਾਮਿਲ ਕੀਤਾ ਜਾਵੇਗਾ, ਜਿਸ ਨਾਲ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ।
ਉਪ ਰਾਜਪਾਲ ਸ਼੍ਰੀ ਆਰ.ਕੇ. ਮਾਥੁਰ ਨੇ ਡਾ. ਜਿਤੇਂਦਰ ਸਿੰਘ ਨਾਲ ਲਦਾਖ ਵਿੱਚ ਵਿਸ਼ਵ ਪ੍ਰਸਿੱਧ ਬਰਫ ਮੂਰਤੀਕਲਾ ਦੇ ਆਯੋਜਨ ਲਈ ਸੀਐੱਸਆਈਆਰ ਤੋਂ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਲਾ ਦੇ ਸਥਿਰ ਹੋਣ ਦੇ ਬਾਅਦ ਆਉਣ ਵਾਲੇ ਵਰ੍ਹਿਆਂ ਵਿੱਚ ਲਦਾਖ ਵਿੱਚ ਆਈਸ ਐਂਡ ਸਨੋ ਸਕਲੱਮਚਰ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ।
ਪਹਿਲਾ ਲਦਾਖ ਆਈਸ ਐਂਡ ਬਰਫ ਦੀ ਮੂਰਤੀ ਵਰਕਸ਼ਾਪ 2022 ਦਾ ਸਮਾਪਨ ਸਮਾਰੋਹ 11 ਫਰਵਰੀ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਦਾ ਆਯੋਜਨ ਕਾਂਗਸਿੰਗ ਸਨੋ ਐਂਡ ਆਈਸ ਸਕਲਪਚਰ ਐਸੋਸੀਏਸ਼ਨ ਦੁਆਰਾ ਲਦਾਖ ਪੁਲਿਸ ਦੇ ਸਹਿਯੋਗ ਨਾਲ ਚਿਲਿੰਗ ਮਾਰਗ ‘ਤੇ ਤਸੁਗਾਸਤੀ ਦੇ ਕੋਲ ਸੈਂਗਟੈਕਚਾਨ ਵਿੱਚ ਕੀਤਾ ਗਿਆ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇ ਉਪ ਰਾਜਪਾਲ (ਐੱਲਜੀ) ਆਰ.ਕੇ.ਮਾਥੁਰ ਸਮਾਪਨ ਸਮਾਰੋਹ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਮੈਨੂੰ ਸਰਦੀਆਂ ਵਿੱਚ ਲਦਾਖ ਛੱਡਣ ਵਿੱਚ ਕਈ ਤਰਕ ਨਹੀਂ ਦਿਖਦਾ। ਇਸ ਸਮੇਂ ਇਹ ਆਮਦਨ ਕਮਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਡਾ. ਜਿਤੇਂਦਰ ਸਿੰਘ ਨੰ ਇਸ ਸਾਲ ਅਪ੍ਰੈਲ –ਮਈ ਵਿੱਚ ‘ਲੇਹ ਬੇਰੀ’ ਦੀ ਵਿਵਸਾਇਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਲੈਣ ਲਈ ਲਦਾਖ ਪ੍ਰਸ਼ਾਸਨ ਨੂੰ ਧੰਨਵਾਦ ਕੀਤਾ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਤਤਵਾਵਧਾਨ ਵਿੱਚ ਵਿਗਿਆਨਿਕ ਅਤੇ ਉਦਯੌਗਿਕ ਖੋਜ ਪਰਿਸ਼ਦ (ਸੀਐੱਸਆਈਆਰ) ‘ਲੇਹ ਬੇਰੀ’ ਨੂੰ ਹੁਲਾਰਾ ਦੇ ਰਹੀ ਹੈ ਜੋ ਸ਼ੀਤ ਮਰੂਸਥਲ ਦਾ ਇੱਕ ਵਿਸ਼ਿਸਟ ਖੁਰਾਕ ਉਤਪਾਦ ਹੈ ਅਤੇ ਵੱਡੇ ਪੈਮਾਨੇ ‘ਤੇ ਕਾਰੋਬਾਰ ਦੇ ਨਾਲ-ਨਾਲ ਸਵੈ-ਰੋਜ਼ਗਾਰ ਵੀ ਹੈ।
ਡਾ. ਜਿਤੇਂਦਰ ਸਿੰਘ ਨੇ ਮਈ 2018 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਦਾਖ ਦੌਰੇ ਦਾ ਜਿਕਰ ਕੀਤਾ, ਜਦੋਂ ਪੀਐੱਮ ਨੇ ਸਮੁੰਦਰ ਬਰਥੌਰਨ ਦੀ ਵਿਆਪਕ ਰੂਪ ਤੋਂ ਖੇਤਰੀ ਦਾ ਸੁਝਾਅ ਦਿੱਤਾ ਸੀ ਜੋ “ਲੇਹ ਬੇਰੀ” ਦਾ ਸ੍ਰੋਤ ਵੀ ਹੈ। ਉਨ੍ਹਾਂ ਨੇ ਕਿਹਾ ਕਿ ਸੀਐੱਸਆਈਆਰ ਸਥਾਨਕ ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ ਦੁਆਰਾ ਉਪਯੋਗ ਲਈ ਉਪਯੁਕਤ ਉਪਕਰਣ ਵਿਕਸਿਤ ਕਰੇਗਾ। ਵਰਤਮਾਨ ਵਿੱਚ ਕੇਵਲ 10% ਨਟ ਵਾਈਲਡ ਸਮੁੰਦਰ ਬਰਥੌਰਨ ਪਲਾਂਟ ਤੋਂ ਨਿਕਲ ਜਾਂਦੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਥਾਨਕ ਉੱਦਮੀਆਂ ਨੂੰ ਸੀ ਬਰਥੌਰਨ ਪੌਦੇ ਤੋਂ ਜੈਮ, ਜੂਸ, ਹਰਬਲ ਟੀ, ਵਿਟਾਮਿਨ-ਸੀ ਸਪਲੀਮੈਂਟਸ, ਹੇਲਦੀ ਡ੍ਰਿੰਕਸ, ਕ੍ਰੀਮ, ਤੇਲ ਅਤੇ ਸਾਬਨ ਜਿਹੇ ਕਰੀਬ 100 ਉਤਪਾਦਾਂ ਦੀ ਪੂਰੀ ਤਰ੍ਹਾਂ ਨਾਲ ਜੈਵਿਕ ਤਰੀਕੇ ਨਾਲ ਖੇਤਰੀ, ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਦੇ ਰਹੀਆਂ ਆਕਰਸ਼ਕ ਰੋਜ਼ਗਾਰ ਪ੍ਰਦਾਨ ਕੀਤਾ ਜਾਵੇਗਾ।
ਸ਼੍ਰੀ ਮਾਥੁਰ ਨੇ ਇਹ ਵੀ ਦੱਸਿਆ ਕਿ ਤਿੰਨ ਚਿਕਿਤਸਕ ਪੌਦੇ ਦੀ ਵਿਵਸਾਇਕ ਖੇਤੀ ਇਸ ਬਸੰਤ ਰੁੱਤ ਵਿੱਚ 15,000 ਫੀਟ ਤੋਂ ਅਧਿਕ ਦੀ ਉਚਾਈ ‘ਤੇ ਸ਼ੁਰੂ ਹੋਵੇਗੀ। ਇਸ ਵਿੱਚ ‘ਸੰਜੀਵਨੀ ਬੂਟੀ’ ਵੀ ਸ਼ਾਮਿਲ ਹੈ। ਜਿਸ ਸਥਾਨਕ ਤੌਰ ‘ਤੇ ‘ਸੋਲਾ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਿਸ ਵਿੱਚ ਬਹੁਤ ਅਧਿਕ ਜੀਵਨ ਰੱਖਿਆ ਅਤੇ ਚਿਕਿਤਸਕ ਗੁਣ ਹੁੰਦੇ ਹਨ।
ਡਾ. ਜਿਤੇਂਦਰ ਸਿੰਘ ਨੇ ਲਦਾਖ ਦੇ ਐੱਲਜੀ ਨੂੰ ਦੱਸਿਆ ਕਿ ਪਰਮਾਣੂ ਊਰਜਾ ਵਿਭਾਗ ਫਲਾਂ ਅਤੇ ਸਬਜ਼ੀਆਂ ਦੀ ਸਰੁੱਖਿਆ /ਉਨ੍ਹਾਂ ਦੀ ਸ਼ੇਲਫ ਲਾਇਫ ਵਧਾਉਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਗਾਮਾ ਵਿਕਿਰਣ ਟੈਕਨੋਲੋਜੀ ਲਈ ਸੁਵਿਧਾਵਾਂ ਸਥਾਪਿਤ ਕਰੇਗਾ। ਉਨ੍ਹਾਂ ਨੂੰ ਇਹ ਜਾਣਕੇ ਪ੍ਰਸੰਨਤਾ ਹੋਈ ਕਿ ਪਹਿਲੀ ਬਾਰ ਵੱਡੀ ਮਾਤਰਾ ਵਿੱਚ ਦੁਬਈ ਨੂੰ ਖੁਬਾਨੀ ਦਾ ਨਿਰਯਾਤ ਕੀਤਾ ਗਿਆ ਸੀ।
ਡਾ. ਜਿਤੇਂਦਰ ਸਿੰਘ ਨੇ ਪ੍ਰਸਿੱਧ ਪਸ਼ਮੀਨਾ ਬੱਰਕਰੀਆਂ ਦੇ ਰੋਗਾਂ ਦੇ ਉਪਚਾਰ ਲਈ ਲੇਹ ਅਤੇ ਕਾਰਗਿਲ ਵਿੱਚ ਦੋ-ਦੋ ਟ੍ਰੇਨਿੰਗ ਵਰਕਸ਼ਾਪਾਂ ਦੇ ਆਯੋਜਨ ਲਈ ਸੀਐੱਸਆਈਆਰ ਦੀ ਸਰਾਹਨਾ ਕੀਤੀ। ਲਦਾਖ ਦੇ ਚਾਰਥਾਂਗ ਵਿੱਚ 4 ਲੱਖ ਤੋਂ ਅਧਿਕ ਪਸ਼ੂ ਹਨ ਜਿਨ੍ਹਾਂ ਵਿੱਚ ਮੁੱਖ ਰੂਪ ਤੋਂ ਪਸ਼ਮੀਨਾ ਬੱਕਰੀਆਂ ਹਨ ਜੋ ਆਜੀਵਿਕਾ ਦਾ ਕਾਫੀ ਖੁਸ਼ਹਾਲ ਸ੍ਰੋਤ ਹੈ।
ਡਾ. ਜਿਤੇਂਦਰ ਸਿੰਘ ਨੇ ਸ਼੍ਰੀ ਮਾਥੁਰ ਨੂੰ ਦੱਸਿਆ ਕਿ ਸੀਐੱਸਆਈਆਰ ਦੇ ਸੀਨੀਅਰ ਵਿਗਿਆਨਿਕਾਂ ਦੀ ਇੱਕ ਉੱਚ ਪੱਧਰੀ ਟੀਮ ਇਸ ਗਰਮੀ ਵਿੱਚ ਬੱਕਰੀਆਂ , ਭੇਡਾਂ ਅਤੇ ਯਾਕ ਲਈ ਜ਼ਿੰਕ ਫੋਰਟੀਫਿਕੇਸ਼ਨ ਪ੍ਰੋਜੈਕਟ ਸਮੀਖਿਆ ਕਰਨ ਲਈ ਲਦਾਖ ਦਾ ਦੌਰਾ ਕਰੇਗੀ ਕਿਉਂਕਿ ਲਦਾਖ ਮੁੱਖ ਰੂਪ ਤੋਂ ਇੱਕ ਪਸ਼ੂਧਨ-ਅਧਾਰਿਤ ਅਰਥਵਿਵਸਥਾ ਹੈ। ਉਨ੍ਹਾਂ ਨੇ ਕਿਹਾ ਕਿ ਸੀਐੱਸਆਈਆਰ ਜੀਰੋ ਨੈਟ ਐਨਰਜੀ ਪ੍ਰੋਗਰਾਮ ਨੂੰ ਸੋਲਰ ਪਾਵਰ ਨਾਲ ਜੋੜਕੇ ਵਾਰਮਿੰਗ ਅਤੇ ਕੁਲਿੰਗ ਸਿਸਟਮ ਲਈ ਜਿਓ-ਥਰਮਲ ਐਨਰਜੀ ਪ੍ਰੋਜੈਕਟ ਸ਼ੁਰੂ ਕਰਨ ‘ਤੇ ਵੀ ਵਿਚਾਰ ਕਰ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਂਦਰ ਦੇ ਪ੍ਰਸ਼ਾਸਨ ਦੇ ਤਹਿਤ ਆਉਣ ਵਾਲੇ ਖੇਤਰ ਲਦਾਖ ਨੂੰ ਉੱਚ ਪ੍ਰਾਥਮਿਕਤਾ ਦਿੱਤੀ, ਜਿਸ ਨਾਲ ਨਵੇਂ ਯੂਨੀਵਰਸਿਟੀ, ਪੇਸ਼ੇਵਰ ਕਾਲਜ ਅਤੇ ਹੋਰ ਸੰਸਥਾਨਾਂ ਨੂੰ ਮੰਜ਼ੂਰੀ ਮਿਲ ਸਕੀ। ਉਨ੍ਹਾਂ ਨੇ ਕਿਹਾ ਕਿ ਜੋਜਿਲਾ ਦਰਾਂ ਖੁੱਲ੍ਹਣ ਨਾਲ ਸਥਾਨਕ ਲੋਕਾਂ ਨੂੰ ਬੜੀ ਰਾਹਤ ਮਿਲੀ ਹੈ।
ਉਪ ਰਾਜਪਾਲ ਨੇ ਡੀਏਆਰਪੀਜੀ ਦੁਆਰਾ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟ੍ਰੇਂਨਿੰਗ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੇ ਬੇਨਤੀ ‘ਤੇ ਪ੍ਰਕਿਰਿਆ ਲਈ ਡਾ. ਜਿਤੇਂਦਰ ਸਿੰਘ ਦਾ ਆਭਾਰ ਜਤਾਇਆ ਜਿਸ ਦੇ ਦੁਆਰਾ ਪਹਿਲੇ ਹੀ ਦੋ ਵਿਆਪਕ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਨੇ ਕੇਂਦਰ ਦੁਆਰਾ ਪ੍ਰਯੋਜਿਤ ਨਵੇਂ ਪ੍ਰੋਜੈਕਟ ਹੋਰ ਸ਼ੁਰੂ ਕੀਤੇ ਗਏ ਯੋਜਨਾਵਾਂ ਦੇ ਮੱਦੇਨਜ਼ਰ ਲਦਾਖ ਵਿੱਚ ਅਧਿਕ ਸੰਖਿਆ ਵਿੱਚ ਏਜੀਐੱਮਯੂਟੀ ਕੈਡਰ ਦੇ ਅਧਿਕਾਰੀਆਂ ਨੂੰ ਤੈਨਾਤ ਕਰਨ ਦੀ ਵੀ ਬੇਨਤੀ ਕੀਤੀ।
ਉਪਰਾਜਪਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਨੂੰ ਸਾਰੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਧੰਨਵਾਦ ਕੀਤਾ।
<><><><><>
ਸੀਆਰਸੀ/ਆਰਆਰ
(Release ID: 1798544)
Visitor Counter : 132