ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਓਪੀਡਬਲਿਊਡੀ) ਕੱਲ੍ਹ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਦਿੱਵਿਯਾਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਸਹਾਇਕ ਸਮਗੱਰੀ ਅਤੇ ਸਹਾਇਤਾ-ਉਪਕਰਣ ਵੰਡਣ ਲਈ ‘ਸਮਾਜਿਕ ਸਸ਼ਕਤੀਕਰਣ ਸ਼ਿਵਿਰ’ ਦਾ ਆਯੋਜਨ ਕਰਨਗੇ।


ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਸ਼ਿਵਿਰ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲੈਣਗੇ

ਡਾ. ਵੀਰੇਂਦਰ ਕੁਮਾਰ ਇਸ ਮੌਕੇ ‘ਤੇ ਲਾਭਾਰਥੀ ਰਜਿਸਟ੍ਰੇਸ਼ਨ ਅਤੇ ਉਪਕਰਣ ਸੇਵਾ ਕੇਂਦਰ ਲਈ ਐੱਨਐੱਚਐੱਫਡੀਸੀ ਸਵਾਵਲੰਬਨ ਕੇਂਦਰ ਅਤੇ ਅਲਿਮਕੋ-ਆਸਰਾ ਦਾ ਵੀ ਉਦਘਾਟਨ ਕਰਨਗੇ
2.32 ਕਰੋੜ ਰੁਪਏ ਮੁੱਲ ਦੇ ਕੁੱਲ 6561 ਸਹਾਇਕ ਸਮਗੱਰੀ ਅਤੇ ਸਹਾਇਤਾ-ਉਪਕਰਣ 1092 ਦਿੱਵਿਯਾਂਗਜਨਾਂ ਅਤੇ 479 ਬਜ਼ੁਰਗ ਨਾਗਰਿਕਾਂ ਨੂੰ ਮੁਫਤ ਵੰਡੇ ਜਾਣਗੇ

Posted On: 13 FEB 2022 6:45PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਅਲਿਮਕੋ ਅਤੇ ਟੀਕਮਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਸਥਿਤ ਰਾਜੇਂਦਰ ਪਾਰਕ ਵਿੱਚ 14 ਫਰਵਰੀ 2022 ਨੂੰ ਦੁਪਹਿਰ 12 ਵਜੇ ਆਯੋਜਿਤ ‘ਸਮਾਜਿਕ ਸਸ਼ਕਤੀਕਰਣ ਸ਼ਿਵਿਰ’ ਵਿੱਚ ਮੁੱਖ ਮਹਿਮਾਨ ਹੋਣਗੇ।

ਸ਼ਿਵਿਰ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਿਯਾਂਗਜਨ’ ਅਤੇ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਸਮਗੱਰੀ ਅਤੇ ਸਹਾਇਕ ਉਪਕਰਣ ਵੰਡੇ ਜਾਣਗੇ।

ਸਥਾਨਕ ਜਨ ਪ੍ਰਤੀਨਿਧੀਆਂ ਦੀ ਉਪਸਥਿਤੀ ਵਿੱਚ ਡਾ. ਵੀਰੇਂਦਰ ਕੁਮਾਰ ਦਿੱਵਿਯਾਂਗ ਲਾਭਾਰਥੀ ਰਜਿਸਟ੍ਰੇਸ਼ਨ ਅਤੇ ਸਹਾਇਕ ਉਪਕਰਣ ਮੁਰੰਮਤ ਸੇਵਾ ਸੈਂਟਰ ਲਈ ਅਲਿਮਕੋ-ਆਸਰਾ (ਏਐੱਲਆਈਐੱਮਸੀਓ-ਅਧਿਕ੍ਰਿਤ ਵਿਕਰੀ ਅਤੇ ਸੇਵਾ ਮੁਰੰਮਤ ਏਜੰਸੀ ਕੇਂਦਰ) ਦੇ ਨਾਲ-ਨਾਲ ਰਾਸ਼ਟਰੀ ਦਿੱਵਿਯਾਂਗਜਨ ਵਿੱਤ ਵਿਕਾਸ ਨਿਗਮ (ਐੱਨਐੱਚਐੱਫਡੀਸੀ) ਦੇ ਸਵਾਵਲੰਬਨ ਕੇਂਦਰ ਦਾ ਵੀ ਉਦਘਾਟਨ ਕਰਨਗੇ।

ਵਿਭਾਗ ਦੁਆਰਾ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਤਿਆਰ ਐੱਸਓਪੀ ਦਾ ਪਾਲਨ ਕਰਦੇ ਹੋਏ ਬਲਾਕ/ਪੰਚਾਇਤ ਪੱਧਰਾਂ ‘ਤੇ 2.32 ਕਰੋੜ ਰੁਪਏ ਮੁੱਲ ਦੀ 6561 ਸਹਾਇਕ ਸਮਗੱਰੀ ਅਤੇ ਸਹਾਇਤਾ-ਉਪਕਰਣ 1092 ਦਿੱਵਿਯਾਂਜਨਾਂ ਅਤੇ 479 ਬਜ਼ੁਰਗ ਨਾਗਰਿਕਾਂ ਨੂੰ ਮੁਫਤ ਵੰਡੇ ਜਾਣਗੇ।

ਇਸ ਮੌਕੇ ‘ਤੇ ਅਲਿਮਕੋ ਦੇ ਸੀਐੱਮਡੀ ਸ਼੍ਰੀ ਰਾਜਨ ਸਹਿਗਲ, ਅਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।

********

ਐੱਮਜੀ/ਆਰਐੱਨਐੱਮ


(Release ID: 1798342) Visitor Counter : 117


Read this release in: English , Urdu , Hindi