ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਕੱਲ੍ਹ ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਦੀ ਭਲਾਈ ਲਈ ’ਸਮਾਇਲ’ ਦਾ ਸ਼ੁਭਾਰੰਭ ਕਰੇਗਾ
ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਦੀ ਕੇਂਦਰ ਸਰਕਾਰ ਦੀ ਯੋਜਨਾ
ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਵਿਅਕਤੀਆਂ ਦਾ ਵਿਆਪਕ ਪੁਨਰਵਾਸ
Posted On:
11 FEB 2022 4:53PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਕੱਲ੍ਹ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, 15, ਜਨਪਥ ਰੋਡ, ਨਵੀਂ ਦਿੱਲੀ ਸਥਿਤ ਭੀਮ ਸਭਾਗਾਰ ਵਿੱਚ ਕੇਂਦਰੀ ਯੋਜਨਾ ’ਸਮਾਇਲ’ ਅਰਥਾਤ ਆਜੀਵਿਕਾ ਅਤੇ ਉੱਦਮ ਲਈ ਸੀਮਾਂਤ ਵਿਅਕਤੀਆਂ ਦੀ ਸਹਾਇਤਾ ’ਸ਼ੁਰੂ ਕਰਨ ਜਾ ਰਿਹਾ ਹੈ। ਯੋਜਨਾ ਦਾ ਸ਼ੁਭਾਰੰਭ ਮਾਣਯੋਗ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਦੁਆਰਾ ਕੀਤਾ ਜਾਵੇਗਾ ਅਤੇ ਇਸ ਮੌਕੇ ਉੱਤੇ ਮਾਣਯੋਗ ਰਾਜ ਮੰਤਰੀ (ਐੱਸਜੇਐਂਡਈ) ਵੀ ਮੌਜੂਦ ਹੋਣਗੇ।
ਇਹ ਅੰਬਰੇਲਾ ਸਕੀਮ ਟ੍ਰਾਂਸਜੈਂਡਰ ਸਮੁਦਾਏ ਅਤੇ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਲੋਕਾਂ ਨੂੰ ਕਲਿਆਣਕਾਰੀ ਉਪਾਅ ਪ੍ਰਦਾਨ ਕਰਨ ਦੇ ਮਕਸਦ ਨਾਲ ਬਣਾਈ ਗਈ ਹੈ। ਇਸ ਦੇ ਤਹਿਤ ਦੋ ਉਪ-ਯੋਜਨਾਵਾਂ ਸ਼ਾਮਿਲ ਹਨ-
’ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਲਈ ਕੇਂਦਰੀ ਖੇਤਰ ਦੀ ਯੋਜਨਾ’ ਅਤੇ ’ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਵਿਅਕਤੀਆਂ ਦੇ ਵਿਆਪਕ ਪੁਨਰਵਾਸ ਲਈ ਕੇਂਦਰੀ ਖੇਤਰ ਦੀ ਯੋਜਨਾ।
ਇਹ ਯੋਜਨਾ ਉਨ੍ਹਾਂ ਅਧਿਕਾਰਾਂ ਦੀ ਪਹੁੰਚ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਦਾ ਵਿਸਤਾਰ ਕਰਦੀ ਹੈ ਜੋ ਲਕਸ਼ਿਤ ਸਮੂਹ ਨੂੰ ਜ਼ਰੂਰੀ ਕਾਨੂੰਨੀ ਸੁਰੱਖਿਆ ਅਤੇ ਇੱਕ ਸੁਰੱਖਿਅਤ ਜੀਵਨ ਦਾ ਵਚਨ ਦਿੰਦੇ ਹਨ। ਇਹ ਸਮਾਜਿਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਾ ਹੈ ਜਿਸ ਦੀ ਪਹਿਚਾਣ, ਚਿਕਿਤਸਾ ਦੇਖਭਾਲ, ਸਿੱਖਿਆ, ਕਾਰੋਬਾਰੀ ਮੌਕਿਆਂ ਅਤੇ ਆਸ਼ਰਮ ਦੇ ਕਈ ਆਯਾਮਾਂ ਦੇ ਮਾਧਿਅਮ ਰਾਹੀਂ ਲੋੜ ਹੁੰਦੀ ਹੈ ।
ਮੰਤਰਾਲੇ ਨੇ ਯੋਜਨਾ ਲਈ ਸਾਲ 2021-22 ਤੋਂ 2025-26 ਤੱਕ ਲਈ 365 ਕਰੋੜ ਰੁਪਏ ਵੰਡੇ ਹਨ।
ਉਪ-ਯੋਜਨਾ-’ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਲਈ ਕੇਂਦਰੀ ਖੇਤਰ ਦੀ ਯੋਜਨਾ’ ਵਿੱਚ ਨਿਮਨਲਿਖਿਤ ਹਿੱਸੇ ਸ਼ਾਮਿਲ ਹਨ -
1. ਟ੍ਰਾਂਸਜੈਂਡਰ ਵਿਦਿਆਰਥੀਆਂ ਲਈ ਵਜ਼ੀਫ਼ਾ: ਨੌਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਅਤੇ ਪੋਸਟ ਗ੍ਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿੱਖਿਆ ਪੂਰੀ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਵਜ਼ੀਫ਼ਾ ।
2. ਕੌਸ਼ਲ ਵਿਕਾਸ ਅਤੇ ਆਜੀਵਿਕਾ: ਵਿਭਾਗ ਦੀ ਪੀਐੱਮ-ਦਕਸ਼ ਯੋਜਨਾ ਦੇ ਤਹਿਤ ਕੌਸ਼ਲ ਵਿਕਾਸ ਅਤੇ ਆਜੀਵਿਕਾ
3.ਸਮੁੱਚੀ ਮੈਡੀਕਲ ਸਿਹਤ: ਪੀਐੱਮ-ਜੇਏਵਾਈ ਦੇ ਨਾਲ ਸ਼ਾਮਿਲ ਵਿੱਚ ਇੱਕ ਵਿਆਪਕ ਪੈਕੇਜ ਚੁਣੇ ਹਸਪਤਾਲਾਂ ਦੇ ਮਾਧਿਅਮ ਰਾਹੀਂ ਲਿੰਗ-ਪੁਸ਼ਟੀਕਰਨ ਸਰਜਰੀ ਦਾ ਸਮਰਥਨ
4. ’ਗਰਿਮਾ ਗ੍ਰਹਿ’ ਦੇ ਰੂਪ ਵਿੱਚ ਆਵਾਸ: ਸੈਲਟਰ ਹੋਮਸ ’ਗਰਿਮਾ ਗ੍ਰਹਿ’ ਜਿੱਥੇ ਭੋਜਨ, ਪਹਿਰਾਵਾ, ਮਨੋਰੰਜਨ ਸੁਵਿਧਾਵਾਂ, ਕੌਸ਼ਲ ਵਿਕਾਸ ਦੇ ਅਵਸਰ, ਮਨੋਰੰਜਕ ਗਤੀਵਿਧੀਆਂ, ਚਿਕਿਤਸਾ ਸਹਾਇਤਾ ਆਦਿ ਪ੍ਰਦਾਨ ਕੀਤੀ ਜਾਵੇਗੀ।
5.ਟ੍ਰਾਂਸਜੈਂਡਰ ਸੁਰੱਖਿਆ ਸੈੱਲ ਦਾ ਪ੍ਰਾਵਧਾਨ: ਅਪਰਾਧਾਂ ਦੇ ਮਾਮਲਿਆਂ ਦੀ ਨਿਗਰਾਨੀ ਲਈ ਹਰੇਕ ਰਾਜ ਵਿੱਚ ਟ੍ਰਾਂਸਜੈਂਡਰ ਸੁਰੱਖਿਆ ਦੀ ਸਥਾਪਨਾ ਕਰਨਾ ਅਤੇ ਅਪਰਾਧਾਂ ਦੀ ਸਮੇਂ ’ਤੇ ਰਜਿਸਟ੍ਰੇਸ਼ਨ, ਜਾਂਚ ਅਤੇ ਅਭਿਯੋਜਨ ਸੁਨਿਸ਼ਚਿਤ ਕਰਨਾ ।
6.ਈ-ਸੇਵਾਵਾਂ (ਰਾਸ਼ਟਰੀ ਪੋਰਟਲ ਅਤੇ ਹੈਲਪਲਾਈਨ ਅਤੇ ਇਸ਼ਤਿਹਾਰ) ਅਤੇ ਹੋਰ ਭਲਾਈਕਾਰੀ ਉਪਾਅ
ਉਪ-ਯੋਜਨਾ ’ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਵਿਅਕਤੀਆਂ ਦਾ ਵਿਆਪਕ ਪੁਨਰਵਾਸ’ ਦਾ ਫੋਕਸ ਇਸ ਪ੍ਰਕਾਰ ਹੈ -
1. ਸਰਵੇਖਣ ਅਤੇ ਪਹਿਚਾਣ: ਲਾਭਾਰਥੀਆਂ ਦਾ ਸਰਵੇਖਣ ਅਤੇ ਪਹਿਚਾਣ ਲਾਗੂਕਰਨ ਏਜੰਸੀਆਂ ਦੁਆਰਾ ਕੀਤਾ ਜਾਵੇਗਾ ।
2.ਲਾਮਬੰਦੀ: ਭੀਖ ਮੰਗਣ ਵਾਲੇ ਵਿਅਕਤੀਆਂ ਨੂੰ ਸੈਲਟਰ ਹੋਮਸ ਵਿੱਚ ਉਪਲਬਧ ਸੇਵਾਵਾਂ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਨ ਦਾ ਕਾਰਜ ਕੀਤਾ ਜਾਵੇਗਾ।
3. ਬਚਾਅ/ ਸੈਲਟਰ ਹੋਮਸ: ਸੈਲਟਰ ਹੋਮਸ ਭੀਖ ਮੰਗ ਦੇ ਕਾਰਜ ਵਿੱਚ ਲੱਗੇ ਬੱਚਿਆਂ ਅਤੇ ਭੀਖ ਮੰਗਣ ਦੇ ਕਾਰਜ ਵਿੱਚ ਲੱਗੇ ਵਿਅਕਤੀਆਂ ਦੇ ਬੱਚਿਆਂ ਲਈ ਸਿੱਖਿਆ ਦੀ ਸਹੂਲਤ ਪ੍ਰਦਾਨ ਕਰਨਗੇ।
- ਵਿਆਪਕ ਪੁਨਰਵਾਸ ।
ਇਸ ਦੇ ਅਤਿਰਿਕਤ,
1. ਸਮਰੱਥਾ, ਕਾਬਲੀਅਤ ਅਤੇ ਅਨੁਕੂਲਤਾ ਪ੍ਰਾਪਤ ਕਰਨ ਲਈ ਕੌਸ਼ਲ ਵਿਕਾਸ/ਵੋਕੇਸ਼ਨਲ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗਾ ਤਾਕਿ ਉਹ ਸਵੈ-ਰੋਜ਼ਗਾਰ ਵਿੱਚ ਲੱਗੇ ਹੋ ਕੇ ਗਰਿਮਾਪੂਰਣ ਜੀਵਨ ਜੀ ਸਕਣ ।
2. ਦਸ ਸ਼ਹਿਰਾਂ ਜਿਵੇਂ ਦਿੱਲੀ, ਬੈਂਗਲੋਰ, ਚੇਨਈ, ਹੈਦਰਾਬਾਦ, ਇੰਦੌਰ, ਲਖਨਊ, ਮੁੰਬਈ, ਨਾਗਪੁਰ, ਪਟਨਾ ਅਤੇ ਅਹਿਮਦਾਬਾਦ ਵਿੱਚ ਵਿਆਪਕ ਪੁਨਰਵਾਸ ਨੂੰ ਲੈ ਕੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਗਏ।
ਉਪ ਯੋਜਨਾਵਾਂ ਨੂੰ ਰਾਸ਼ਟਰੀ ਕੋਆਰਡੀਨੇਟਰਸ ਦੀ ਇੱਕ ਪਾਰਟੀ ਦੁਆਰਾ ਲਾਗੂਕਰਨ ਕੀਤਾ ਜਾਵੇਗਾ, ਨਾਲ ਹੀ ਮੰਤਰਾਲੇ ਵਿੱਚ ਇੱਕ ਉਪਯੁਕਤ ਟੀਮ ਬਣਾਈ ਜਾਵੇਗੀ। ਰਾਸ਼ਟਰੀ ਕੋਆਡੀਨੇਟਰ ਦੀਆਂ ਯੋਗਤਾਵਾਂ, ਪਰਿਲੱਬਧੀਆਂ, ਸ਼ਕਤੀਆਂ ਅਤੇ ਕਾਰਜ ਅਤੇ ਅਧਿਕਾਰ ਖੇਤਰ ਵਿਭਾਗ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ। ਇਸ ਦੇ ਅਤਿਰਿਕਤ, ਪ੍ਰੋਜੈਕਟ ਨਿਗਰਾਨੀ ਇਕਾਈ (ਪੀਐੱਮਯੂ) ਜਾਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੁਆਰਾ ਨਿਯੁਕਤ ਕਿਸੇ ਹੋਰ ਏਜੰਸੀ/ਇਕਾਈ ਸਹਿਤ ਮੰਤਰਾਲੇ ਦੁਆਰਾ ਨਿਯਮਿਤ ਅੰਤਰਾਲ ’ਤੇ ਹਿੱਸਿਆਂ ਦੀ ਨਿਗਰਾਨੀ ਕੀਤੀ ਜਾਵੇਗੀ।
***
ਐੱਮਜੀ/ਆਰਐੱਨਐੱਮ/ਆਰਕੇ
(Release ID: 1798338)
Visitor Counter : 205