ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਉਧਮਪੁਰ ਦੀ ਦੇਵਿਕਾ ਨਦੀ ਪ੍ਰੋਜੈਕਟ ਇਸ ਸਾਲ ਜੂਨ ਤੱਕ ਪੂਰਾ ਹੋ ਜਾਵੇਗਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2019 ਦੇ ਸ਼ੁਰੂ ਵਿੱਚ ਜੰਮੂ ਦੀ ਆਪਣੀ ਯਾਤਰਾ ਦੇ ਦੌਰਾਨ “ਨਮਾਮਿ ਗੰਗੇ” ਪ੍ਰੋਜੈਕਟ ਦੇ ਅਨੁਰੂਪ ‘ਤੇ ਦੇਵਿਕਾ ਪ੍ਰੋਜੈਕਟ ਨੂੰ ਲਾਂਚ ਕੀਤਾ ਸੀ

ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਉਧਮਪੁਰ ਵਿੱਚ ਦਿਸ਼ਾ ਜ਼ਿਲ੍ਹਾ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 13 FEB 2022 8:12PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ 190 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ ਇਤਿਹਾਸਿਕ ਦੇਵਿਕਾ ਨਦੀ ਪ੍ਰੋਜੈਕਟ ਇਸ ਸਾਲ ਜੂਨ ਤੱਕ ਪੂਰਾ ਹੋ ਜਾਵੇਗਾਉਨ੍ਹਾਂ ਨੇ ਕਿਹਾ ਕਿ ਇਹ ਉੱਤਰ ਭਾਰਤ ਦੀ ਪਹਿਲੀ ਨਦੀ ਕਾਇਆ-ਕਲਪ ਪ੍ਰੋਜੈਕਟ ਹੈ ਜੋ ਇੱਕ ਅਤਿਆਧੁਨਿਕ ਦਾਹ ਸੰਸਕਾਰ ਕੇਂਦਰ ਹੋਣ ਦੇ ਨਾਲ - ਨਾਲ ਤੀਰਥ ਯਾਤਰੀਆਂ ਅਤੇ ਸੈਰ-ਸਪਾਟੇ ਵਾਲੇ ਸੈਲਾਨੀਆਂ ਲਈ ਇੱਕ ਅਨੋਖੀ ਮੰਜ਼ਿਲ ਉਪਲੱਬਧ ਕਰਾਏਗੀਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਰਤ ਦੇ ਨਕਸ਼ੇ ‘ਤੇ ਉਧਮਪੁਰ ਨੂੰ ਪ੍ਰਮੁੱਖਤਾ ਨਾਲ ਲਿਆਏਗੀ ।

ਡਾ. ਜਿਤੇਂਦਰ ਸਿੰਘ ਨੇ ਕੇਂਦਰ ਸਰਕਾਰ ਦੀ ਪ੍ਰਮੁੱਖ ਪ੍ਰੋਜੈਕਟ “ਨਮਾਮਿ ਗੰਗੇ” ਦੇ ਨਾਲ ਦੇਵਿਕਾ ਪ੍ਰੋਜੈਕਟ ਦੀ ਤੁਲਣਾ ਕਰਦੇ ਹੋਏ ਇਸ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਧੰਨਵਾਦ ਕੀਤਾਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2019 ਦੇ ਸ਼ੁਰੂ ਵਿੱਚ ਆਪਣੀ ਜੰਮੂ ਯਾਤਰਾ ਦੇ ਦੌਰਾਨ ਰਸਮੀ ਤੌਰ ‘ਤੇ ਪ੍ਰੋਜੈਕਟ ਦਾ ਲੋਕਾਅਰਪਣ ਕੀਤਾ ਸੀਉਨ੍ਹਾਂ ਨੇ ਕਿਹਾ, ਹੁਣ ਇਸ ਪ੍ਰੋਜੈਕਟ ਨੂੰ ਕਿਸੇ ਵੀ ਕੀਮਤ ‘ਤੇ ਇਸ ਸਾਲ ਜੂਨ ਤੱਕ ਪੂਰਾ ਕਰਨਾ ਸਾਡੀ ਸਭ ਦੀ ਜਿੰਮੇਦਾਰੀ ਹੈ

ਇਸ ਪ੍ਰੋਜੈਕਟ ਵਿੱਚ 8 ਐੱਮਐੱਲਡੀ, 4 ਐੱਮਐੱਲਡੀ ਅਤੇ 1.6 ਐੱਮਐੱਲਡੀ ਸਮਰੱਥਾ ਦੇ ਤਿੰਨ ਸੀਵਰੇਜ ਟ੍ਰਿਟਮੈਂਟ ਪਲਾਂਟ 129.27 ਕਿਲੋਮੀਟਰ ਲੰਮਾ ਸੀਵਰੇਜ ਨੈੱਟਵਰਕ, ਦੋ ਦਾਹ ਸੰਸਕਾਰ ਘਾਟਾਂ ਦਾ ਵਿਕਾਸ, ਸੁਰੱਖਿਆ ਹੜ੍ਹ ਅਤੇ ਲੈਂਡਸਕੇਪਿੰਗ , ਛੋਟੇ ਜਲ ਬਿਜਲੀ ਪਲਾਂਟ ਅਤੇ ਤਿੰਨ ਸੌਰ ਊਰਜਾ ਪਲਾਂਟ ਸ਼ਾਮਿਲ ਹਨਇਸ ਪ੍ਰੋਜੈਕਟ ਦੇ ਪੂਰੇ ਹੋਣ ‘ਤੇ ਨਦੀਆਂ ਦੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਦਿਖੇਗਾ ।

ਬਾਅਦ ਵਿੱਚ, ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਮੀਟਿੰਗ ਦੀ ਪ੍ਰਧਾਨਗੀ ਕਰਨ ਦੇ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਧਮਪੁਰ ਰਾਸ਼ਟਰੀ ਰਾਜ ਮਾਰਗ ‘ਤੇ ਦੇਸ਼ ਦੇ ਪਹਿਲੇ ਹਾਈਵੇ ਵਿਲੇਜ ਦਾ ਨਿਰਮਾਣ ਐੱਨਐੱਚਏਆਈ ਦੁਆਰਾ ਤੇਜੀ ਨਾਲ ਕੀਤਾ ਜਾ ਰਿਹਾ ਹੈਇਸ ਦੇ ਇਲਾਵਾ ਕੇਂਦਰ ਵਲੋਂ ਵਿੱਤ ਪੋਸ਼ਿਤ ਮੈਡੀਕਲ ਕਾਲਜ ਅਗਲੇ ਸਾਲ ਐੱਨਈਈਟੀ ਚੋਣ ਦੇ ਜ਼ਰੀਏ ਆਪਣੀ ਕਲਾਸ ਸ਼ੁਰੂ ਕਰਨਗੇ

ਉਧਮਪੁਰ, ਕਠੂਆ, ਡੋਡਾ ਸੰਭਾਵਿਤ: ਦੇਸ਼ ਦਾ ਏਕਮਾਤਰ ਲੋਕਸਭਾ ਖੇਤਰ ਹੈ ਜਿਸ ਵਿੱਚ ਬਤੌਰ ਸਾਂਸਦ ਡਾ. ਜਿਤੇਂਦਰ ਸਿੰਘ ਦੇ ਯਤਨਾਂ ਨਾਲ ਤਿੰਨ ਕੇਂਦਰੀ ਵਿੱਤ ਪੋਸ਼ਿਤ ਮੈਡੀਕਲ ਕਾਲਜ-ਉਧਮਪੁਰ, ਕਠੂਆ ਅਤੇ ਡੋਡਾ ਵਿੱਚ ਮਿਲੇ ਹਨ।

ਉਧਮਪੁਰ ਜ਼ਿਲ੍ਹੇ ਵਿੱਚ ਦਿਸ਼ਾ ਤਹਿਤ ਲਾਗੂਕਰਨ ਕੀਤੇ ਜਾ ਰਹੇ ਪ੍ਰੋਗਰਾਮ/ਯੋਜਨਾਵਾਂ ਦੀ ਭੌਤਿਕ/ਵਿੱਤ ਉਪਲਬਧੀਆਂ ਦੀ ਸਮੀਖਿਆ ਲਈ ਡਾ. ਜਿਤੇਂਦਰ ਸਿੰਘ ਨੇ ਉਧਮਪੁਰ ਵਿੱਚ ਡੀਸੀ ਦਫਤਰ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਦਿਸ਼ਾ ਦੀ ਪ੍ਰਧਾਨਗੀ ਕੀਤੀ।

ਡੀਡੀਸੀ ਚੇਅਰਪਰਸਨ, ਉਧਮਪੁਰ ਲਾਲ ਚੰਦ, ਡੀਡੀਸੀ ਚੇਅਰਪਰਸਨ, ਜੂਹੀ ਮਨਹਾਸ, ਪਠਾਨੀਆ, ਡਿਪਟੀ ਕਮਿਸ਼ਨਰ , ਉਧਮਪੁਰ ਇੰਦੂ ਕੰਵਲ ਚਿਬ, ਐੱਸਐੱਸਪੀ, ਵਿਨੋਦ ਕੁਮਾਰ, ਬੀਡੀਸੀ, ਪ੍ਰਧਾਨ ਐੱਮਸੀ, ਡਾ. ਜਾਗੇਸ਼ਵਰ ਗੁਪਤਾ, ਐੱਮਸੀ ਰਾਮਨਗਰ, ਐੱਮਸੀ ਚੇਨਾਨੀ, ਡੀਡੀਸੀ ਅਤੇ ਦਿਸ਼ਾ ਕਮੇਟੀ ਦੇ ਹੋਰ ਨਾਮਜ਼ਦ ਮੈਂਬਰ ਯਾਨੀ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ/ ਖੇਤਰੀ ਅਧਿਕਾਰੀਆਂ ਦੇ ਇਲਾਵਾ ਪੰਚਾਇਤੀ ਰਾਜ ਸੰਸਥਾਵਾਂ, ਮਹਿਲਾਵਾਂ, ਐੱਸਟੀ, ਐੱਸਸੀ, ਐੱਨਜੀਓ ਦੇ ਪ੍ਰਤੀਨਿਧੀਆਂ ਨੇ ਇਸ ਮੌਕੇ ‘ਤੇ ਮੀਟਿੰਗ ਵਿੱਚ ਹਿੱਸਾ ਲਿਆ।

ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ‘ਤੇ ਵਿਸਤ੍ਰਿਤ ਚਰਚਾ ਹੋਈ ਜਿਨ੍ਹਾਂ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ, ਐੱਨਆਰਐੱਲਐੱਮ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ, ਪ੍ਰਧਾਨ ਮੰਤਰੀ ਗ੍ਰਾਮ ਆਵਾਸ ਯੋਜਨਾ, ਸਵੱਛ ਭਾਰਤ ਮਿਸ਼ਨ (ਐੱਸਬੀਐੱਮ), ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ , ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ , ਪੀਐੱਮਕੇਐੱਸਵਾਈ, ਭੂਮੀ ਸਿਹਤ ਕਾਰਡ, ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ (ਪੀਐੱਮਏਯੂਯੂ), ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ (ਪੀਐੱਮਏਵਾਈਜੀ),

14ਵੀਂ ਐੱਫਸੀ, ਮਗਨਰੇਗਾ, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ, ਚੇਨਾਨੀ- ਸੁਧਮਹਾਦੇਵ ਦੀ ਸਥਿਤੀ (ਐੱਨਐੱਚ-244), ਮੈਡੀਕਲ ਕਾਲਜ ਦੀ ਸਥਿਤੀ, ਡਿਗਰੀ ਕਾਲਜਾਂ ਦੀ ਸਥਿਤੀ, ਪੀਡਬਲਿਊਡੀ , ਸੀਐੱਸਐੱਸ (ਜ਼ਿਲ੍ਹਾ ਕੈਪੇਕਸ ਬਜਟ 2021-22) ਦੇ ਤਹਿਤ ਵਿੱਤੀ ਸਥਿਤੀ, ਪੀਐੱਮਜੀਐੱਸਵਾਈ, ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ , ਭੂਮੀ ਸਿਹਤ ਕਾਰਡ ਦੇ ਵੇਰਵੇ ਦੀ ਸਥਿਤੀ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪੀਐੱਮਕੇਐੱਸਵਾਈ, ਜਾਰੀ ਪ੍ਰੋਜੈਕਟਾਂ ਦੀ ਸਥਿਤੀ,

ਡੀਆਈਐੱਲਆਰਐੱਮਪੀ, ਪੀਐੱਮਐੱਮਵੀਵਾਈ, ਪੋਸ਼ਣ ਅਭਿਯਾਨ , ਸਿੱਖਿਆ, ਐੱਫਸੀਐੱਸ ਅਤੇ ਸੀਏ, ਨੈੱਟਵਰਕ ਦੀ ਸਮੱਸਿਆ, ਰਾਸ਼ਟਰੀ ਰਾਜਮਾਰਗਾਂ ਅਤੇ ਸੁਰੰਗਾਂ ਦਾ ਸੁੰਦਰੀਕਰਨ, ਪੀਐੱਮਜੀਐੱਸਵਾਈ/ ਸੀਆਰਐੱਫ ਸੜਕਾਂ , ਰਾਸ਼ਟਰੀ ਰਾਜ ਮਾਰਗ ਅਤੇ ਸਥਾਨਿਕ ਰੋਜ਼ਗਾਰ, ਜਲ ਜੀਵਨ ਮਿਸ਼ਨ, ਨਵੀਂ ਪਹਿਲਾਂ ਦਾ ਵਿਸਤਾਰ , ਬਿਜਲੀ ਦੀ ਉੱਚਿਤ ਸਪਲਾਈ ਆਦਿ ਸ਼ਾਮਿਲ ਹਨ

ਪ੍ਰੋਗਰਾਮ ਦੀ ਸ਼ੁਰੂ ਵਿੱਚ ਉਧਮਪੁਰ ਦੀ ਡਿਪਟੀ ਕਮਿਸ਼ਨਰ ਇੰਦੂ ਕੰਵਲ ਚਿਬ ਨੇ ਡਾ. ਜਿਤੇਂਦਰ ਸਿੰਘ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ । ਉਨ੍ਹਾਂ ਨੇ ਮੈਗਾ ਪ੍ਰੋਜੈਕਟਾਂ ਦੇ ਇਲਾਵਾ ਸਾਲ 2021 - 22 ਦੇ ਦੌਰਾਨ ਦਿਸ਼ਾ ਦੇ ਤਹਿਤ ਜ਼ਿਲ੍ਹੇ ਵਿੱਚ ਲਾਗੂ ਕੀਤੇ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ/ਯੋਜਨਾਵਾਂ ਦੀ ਭੌਤਿਕ/ ਵਿੱਤੀ ਤਰੱਕੀ ਦੀ ਖੇਤਰ ਅਨੁਸਾਰ ਵਿਸਤ੍ਰਿਤ ਪਾਵਰਪਾਇੰਟ ਪੇਸ਼ਕਾਰੀ ਦਿੱਤੀ

ਡਾ. ਜਿਤੇਂਦਰ ਸਿੰਘ ਨੇ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਾਰੀਆਂ ਯੋਜਨਾਵਾਂ ਦੀ ਵਿਆਪਕ ਸਮੀਖਿਆ ਕੀਤੀਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹੇ ਪ੍ਰਮੁੱਖਾਂ ਨੇ ਕੇਂਦਰੀ ਮੰਤਰੀ ਨੂੰ ਸ਼ੁਰੂ ਕੀਤੇ ਗਏ ਵੱਖ-ਵੱਖ ਯੋਜਨਾਵਾਂ ਦੀ ਸਥਿਤੀ ਅਤੇ ਅੱਜ ਤੱਕ ਦੀ ਸਥਿਤੀ ਤੋਂ ਜਾਣੂ ਕਰਵਾਇਆਮੰਤਰੀ ਨੇ ਸੰਬੰਧਿਤ ਵਿਭਾਗਾਂ ਨੂੰ ਸਾਰੇ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਨ ਅਤੇ ਸਾਰੇ ਯੋਜਨਾਵਾਂ ਦੇ ਤਹਿਤ 100% ਪਾਤਰ ਲਾਭਾਰਥੀਆਂ ਨੂੰ ਸ਼ਾਮਿਲ ਕਰਨ ਅਤੇ ਕਿਸੇ ਵੀ ਪਾਤਰ ਲਾਭਾਰਥੀ ਨੂੰ ਛੁਟਣ ਨਾ ਦੇਣ ਲਈ ਆਪਣੇ ਕਰਮਚਾਰੀਆਂ ਅਤੇ ਮਸ਼ੀਨਰੀ ਨੂੰ ਲਗਾਉਣ ਦਾ ਨਿਰਦੇਸ਼ ਦਿੱਤਾ

ਮਾਣਯੋਗ ਰਾਜ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਤੇ ਬਿਹਤਰ ਨਤੀਜੇ ਲਈ ਤਾਲਮੇਲ ਦੇ ਨਾਲ ਕੰਮ ਕਰਨ ਦਾ ਨਿਰਦੇਸ਼ ਦਿੱਤਾ । ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕਾਂ ਦੇ ਸੰਪਰਕ ਵਿੱਚ ਰਹਿਣ, ਨਿਯਮਿਤ ਦੌਰੇ ਕਰਨ ਅਤੇ ਦੂਰ-ਦਰਾਡੇ ਦੇ ਸਾਰੇ ਖੇਤਰਾਂ ਵਿੱਚ ਸ਼ਿਵਿਰ ਆਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂਕਿ ਲੋਕਾਂ ਨੂੰ ਇਸ ਯੋਜਨਾਵਾਂ ਦੇ ਲਾਭ ਬਾਰੇ ਜਾਗਰੂਕ ਕੀਤਾ ਜਾ ਸਕੇ

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਪੀਐੱਮ-ਜੇਏਵਾਈ) ‘ਸੇਹਤ’ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ ਜਿਸ ਦਾ ਉਦੇਸ਼ ਪੈਨਲ ਵਿੱਚ ਸ਼ਾਮਿਲ ਦੇਸ਼ ਦੇ ਜਨਤਕ ਅਤੇ ਨਿਜੀ ਹਸਪਤਾਲਾਂ ਵਿੱਚ ਸੈਕੰਡਰੀ ਅਤੇ ਤੀਜੇ ਦਰਜੇ ਦੇਖਭਾਲ ਭਰਤੀ ਦੇਖਭਾਲ ਲਈ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਸਿਹਤ ਕਵਰ ਪ੍ਰਦਾਨ ਕਰਨਾ ਹੈਮਾਣਯੋਗ ਕੇਂਦਰੀ ਮੰਤਰੀ ਨੇ ਸੰਬੰਧਿਤ ਵਿਭਾਗ ਨੂੰ ਜ਼ਿਲ੍ਹੇ ਵਿੱਚ ਪ੍ਰਕਿਰਿਆ ਤੇਜ਼ ਕਰਨ ਦਾ ਨਿਰਦੇਸ਼ ਦਿੱਤਾ ਤਾਂਕਿ ਸਾਰੇ ਪਾਤਰ ਲਾਭਾਰਥੀ ਇਸ ਯੋਜਨਾ ਦਾ ਲਾਭ ਉਠਾ ਸਕਣ

ਦੇਵਿਕਾ ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਯੂਈਈਡੀ ਦੇ ਮੁੱਖ ਇੰਜੀਨੀਅਰ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਪੈਕੇਜ-1 ਦੇਵਿਕਾ ਘਾਟ ਵਿਕਾਸ ਕਾਰਜ ਪੂਰਾ ਹੋ ਗਿਆ ਹੈ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਅਜਿਹਾ ਨਿਰਦੇਸ਼ ਦਿੱਤਾ ਗਿਆ ਕਿ ਡੀਡੀਸੀ ਕੌਂਸਲਰ/ਐੱਮਸੀ ਦੇ ਪ੍ਰਧਾਨ , ਉਧਮਪੁਰ ਸਹਿਤ ਸਾਰੇ ਸੰਬੰਧਿਤ ਪੱਖਾਂ ਦੇ ਨਾਲ ਨਿਯਮਿਤ ਮੀਟਿੰਗ ਕਰੇ ਤਾਂਕਿ ਪੈਕੇਜ ‘ਤੇ ਕੰਮ ਵਿੱਚ ਤੇਜ਼ੀ ਲਿਆਈ ਜਾ ਸਕੇ ਅਤੇ ਉਸ ਨੂੰ ਸਮੇਂ -ਸੀਮਾ ਦੇ ਅੰਦਰ ਪੂਰਾ ਕੀਤਾ ਜਾ ਸਕੇ

ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ), ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ(ਮਗਨਰੇਗਾ), 14ਵੇਂ ਵਿੱਤ ਕਮਿਸ਼ਨ , ਐੱਸਬੀਐੱਮ - ਜੀ ਆਦਿ ਦੀ ਸਮੀਖਿਆ ਕਰਦੇ ਹੋਏ ਡਾ. ਸਿੰਘ ਨੇ ਸੰਬੰਧਿਤ ਅਧਿਕਾਰੀਆਂ ਨੂੰ ਕਿਹਾ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਸ਼ੁਰੂ ਕੀਤੇ ਗਏ ਸਾਰੇ ਕਾਰਜ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਪੂਰਾ ਹੋ ਜਾਏਕੇਂਦਰੀ ਮੰਤਰੀ ਨੇ ਜ਼ਿਲ੍ਹੇ ਦੀ ਪੂਰੀ ਆਬਾਦੀ ਦਰਮਿਆਨ ਸਾਰੇ ਪਾਤਰ ਲਾਭਾਰਥੀਆਂ ਅਤੇ ਗੋਲਡਨ ਕਾਰਡ ਧਾਰਕਾਂ ਦਾ 100 % ਕਵਰੇਜ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ

ਮੀਟਿੰਗ ਦੇ ਦੌਰਾਨ ਮੰਗ ਕੀਤੀ ਗਈ ਕਿ ਜਨਤਾ ਨੂੰ 100- ਫ਼ੀਸਦੀ ਨਲ ਜਲ ਕਨੈਕਸ਼ਨ ਦੇਣ ਲਈ ਜਲ ਜੀਵਨ ਮਿਸ਼ਨ ਨੂੰ ਮਿਸ਼ਨ ਮੋਡ ਵਿੱਚ ਲਾਗੂ ਕੀਤਾ ਜਾਵੇ । ਉਧਮਪੁਰ ਦੇ ਜਲ ਸ਼ਕਤੀ ਵਿਭਾਗ ਨੂੰ ਟੇਂਡਰ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਮਾਣਯੋਗ ਚੇਅਰਮੈਨ ਨੇ ਵੱਖ-ਵੱਖ ਬੀਡੀਸੀ ਪ੍ਰਧਾਨਾਂ ਦੀ ਮੰਗ ਦੇ ਅਨੁਸਾਰ ਬਸੰਤਗੜ੍ਹ ਦੇ ਮੁੰਗਰੀ , ਪੰਚਾਰੀ ਅਤੇ ਉਪਰਲੇ ਇਲਾਕਿਆਂ ਦੇ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਬਿਜਲੀ ਦੀ ਸੁਚਾਰੂ ਅਤੇ ਉਚਿਤ ਸਪਲਾਈ ਦੇ ਸੰਬੰਧ ਵਿੱਚ ਨਿਰਦੇਸ਼ ਜਾਰੀ ਕੀਤੇ

ਇਸ ਸੰਬੰਧ ਵਿੱਚ ਪੀਡੀਡੀ ਵਿਭਾਗ / ਜ਼ਿਲ੍ਹਾ ਪ੍ਰਸ਼ਾਸਨ ਬੁਨਿਆਦੀ ਢਾਂਚੇ ਵਿੱਚ ਕਮੀ ਨੂੰ ਪੂਰਾ ਕਰਦੇ ਹੋਏ ਬਿਜਲੀ ਪਰਿਦ੍ਰਿਸ਼ ਵਿੱਚ ਸੁਧਾਰ ਲਿਆਉਣ ਲਈ ਵਿੱਤ ਪੋਸ਼ਣ ਦੇ ਪ੍ਰਾਵਧਾਨਾਂ ਦਾ ਪਤਾ ਲਗਾਵੇਗਾਇਹ ਵੀ ਫ਼ੈਸਲਾ ਲਿਆ ਗਿਆ ਕਿ ਰਾਸ਼ਟਰੀ ਰਾਜ ਮਾਰਗ ‘ਤੇ ਟਿਕਰੀ ਅਤੇ ਜਖਨੀ ਵਿੱਚ ਫੁੱਟ ਓਵਰ ਬ੍ਰਿਜ ਦੇ ਨਿਰਮਾਣ ਲਈ ਪ੍ਰਸਤਾਵ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਨੂੰ ਛੇਤੀ ਤੋਂ ਛੇਤੀ ਪੇਸ਼ ਕੀਤਾ ਜਾਵੇ ਕਿਉਂਕਿ ਬੀਡੀਸੀ ਪ੍ਰਧਾਨ ਅਤੇ ਉਧਮਪੁਰ ਦੇ ਨਗਰ ਪਰਿਸ਼ਦ ਪ੍ਰਧਾਨ ਦੁਆਰਾ ਇਸ ਦੀ ਮੰਗ ਕੀਤੀ ਗਈ ਸੀ

ਇਹ ਫ਼ੈਸਲਾ ਲਿਆ ਗਿਆ ਕਿ ਰਾਸ਼ਟਰੀ ਰਾਜ ਮਾਰਗ ਐੱਨਐੱਚ- 44 ਅਤੇ ਐੱਨਐੱਚ-244 ਜਿਵੇਂ ਮੱਹਤਵਰਪੂਰਣ ਰਾਜਮਾਰਗਾਂ ਅਤੇ ਸੁਰੰਗਾਂ ਦੇ ਸੁੰਦਰੀਕਰਨ ਲਈ ਵਿਹਾਰਕਤਾ ਦੇ ਅਨੁਸਾਰ ਦੇਖਣ ਯੋਗ ਸਥਾਨਾਂ , ਹਰਿਤ ਖੇਤਰ , ਪਾਰਕ , ਸਮਾਰਕਾਂ ਅਤੇ ਸੁਰੰਗਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈਉਸ ਦੀ ਜਾਂਚ ਪੀਐੱਮਜੀਐੱਸਵਾਈ ਦੇ ਚੇਅਰਮੈਨ ਅਤੇ ਬੀਡੀਸੀ ਅਤੇ ਡੀਡੀਸੀ ਦੀ ਸੜਕ ਸੀਆਰਐੱਫ ਦੁਆਰਾ ਕੀਤਾ ਜਾਵੇਗਾਇਸ ਦੇ ਇਲਾਵਾ, ਪੀਐੱਮਜੀਐੱਸਵਾਈ ਅਤੇ ਪੀਡਬਲਿਊਡੀ ਦੇ ਅਧਿਕਾਰੀਆਂ ਨੂੰ ਸਾਰੇ ਪ੍ਰੋਜੈਕਟਾਂ ਵਿੱਚ ਗੁਣਵੱਤਾਪੂਰਣ ਕੰਮ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ । ਜੇ ਗੁਣਵੱਤਾ ਨਿਰਧਾਰਿਤ ਮਾਣਕ ਦੇ ਸਮਾਨ ਨਹੀਂ ਹੈ ਤਾਂ ਪੀਆਰਆਈ ਅਤੇ ਯੂਐੱਲਬੀ ਦੇ ਚੁਣੇ ਹੋਏ ਮੈਂਬਰ ਇਸ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਗੇ ।

ਡੀਡੀਸੀ ਦੇ ਚੇਅਰਪਰਸਨ ਲਾਲ ਚੰਦ , ਉਪ-ਚੇਅਰਪਰਸਨ , ਬੀਡੀਸੀ ਅਤੇ ਪੀਆਰਆਈ ਨੇ ਜ਼ਿਲ੍ਹੇ ਵਿੱਚ ਕੇਂਦਰ ਪ੍ਰਾਯੋਜਿਤ ਵੱਖ-ਵੱਖ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੀਤੇ ਗਏ ਯਤਨਾਂ ਦੀ ਸਰਾਹਨਾ ਕੀਤੀ । ਉਨ੍ਹਾਂ ਨੇ ਚੇਅਰਮੈਨ ਦੇ ਸਾਹਮਣੇ ਵਿਚਾਰ ਲਈ ਕਈ ਮੰਗ ਪੇਸ਼ ਕੀਤੀਮਾਣਯੋਗ ਪ੍ਰਧਾਨ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਚਿਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਤਾਂਕਿ ਅਸਲੀ ਮੰਗਾਂ ਨੂੰ ਸਮੇਂ ‘ਤੇ ਪੂਰਾ ਕੀਤਾ ਜਾ ਸਕੇ

<><><><><>

ਸੀਐੱਨਸੀ/ਆਰਆਰ
 



(Release ID: 1798332) Visitor Counter : 171


Read this release in: English , Urdu , Hindi