ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਅਤੇ ਆਸਟ੍ਰੇਲੀਆ ਦੀ ਅਗਲੇ 30 ਦਿਨਾਂ ਵਿੱਚ ਅੰਤਰਿਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਯੋਜਨਾ– ਸ਼੍ਰੀ ਪੀਯੂਸ਼ ਗੋਇਲ


ਪ੍ਰਸ‍ਤਾਵਿਤ ਸੀਈਸੀਏ ਐੱਫਟੀਏ ‘ਦਿਲ ਚਾਹਤਾ ਹੈ ਐੱਫਟੀਏ’ ਦੀ ਤਰ੍ਹਾਂ ਹੈ– ਸ਼੍ਰੀ ਗੋਇਲ
ਇਹ ਗੱਲਬਾਤ ਭਾਰਤ-ਆਸਟ੍ਰੇਲੀਆ ਦੁਵੱਲੇ ਸੰਬੰਧ ਵਿੱਚ ਇੱਕ ਇਤਿਹਾਸਿਕ ਪਲ ਦਾ ਪ੍ਰਤੀਨਿਧੀਤਵ ਕਰਦੀ ਹੈ–ਸ਼੍ਰੀ ਪੀਯੂਸ਼ ਗੋਇਲ
ਅੰਤਰਿਮ ਸਮਝੌਤਾ ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਵਿੱਚ ਜ਼ਿਕਰਯੋਗ ਉਪਲੱਬਧੀ – ਸ਼੍ਰੀ ਡੈਨ ਤੇਹਾਨ
ਦੋਹਾਂ ਮੰਤਰੀਆਂ ਨੇ ਟੂਰਿਜ਼ਮ ਨਾਲ ਸੰਬੰਧਿਤ ਇੱਕ ਐੱਮਓਯੂ ਉੱਤੇ ਵੀ ਦਸਤਖਤ ਕੀਤੇ
ਇਹ ਐੱਮਓਯੂ ਦੋਹਾਂ ਦੇਸ਼ਾਂ ਦੇ ਦਰਮਿਆਨ ਸਿੱਖਿਅਕ ਸੰਬੰਧਾਂ ਅਤੇ ਟੂਰਿਜ਼ਮ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰੇਗਾ
ਦੋਹਾਂ ਮੰਤਰੀਆਂ ਨੇ ਇੱਕ ਸੰਤੁਲਿਤ ਵਪਾਰਕ ਸਮਝੌਤੇ ਦੀ ਜ਼ਰੂਰਤ ਉੱਤੇ ਸਹਿਮਤੀ ਜਤਾਈ ਜੋ ਦੋਹਾਂ ਅਰਥਵਿਵਸ‍ਥਾਵਾਂ ਦੇ ਲਾਭ ਲਈ ਵਿਸ‍ਤਾਰਿਤ ਵਪਾਰ ਅਤੇ ਨਿਵੇਸ਼ ਪ੍ਰਵਾਹ ਨੂੰ ਪ੍ਰੋਤ‍ਸਾਹਿਤ ਕਰਦਾ ਹੈ, ਅਤੇ ਨਿਯਮ ਅਧਾਰਿਤ ਅੰਤਰਰਾਸ਼‍ਟਰੀ ਪ੍ਰਣਾਲੀ ਦੇ ਪ੍ਰਤੀ ਇੱਕ ਸਾਂਝੀ ਪ੍ਰਤਿਬੱਧਤਾ ਪ੍ਰਦਰਸ਼ਿਤ ਕਰਦਾ ਹੈ

Posted On: 11 FEB 2022 8:38PM by PIB Chandigarh

ਭਾਰਤ ਦੇ ਵਪਾਰਕ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਆਸਟ੍ਰੇਲੀਆ ਦੇ ਵਪਾਰ, ਟੂਰਿਜ਼ਮ ਅਤੇ ਨਿਵੇਸ਼ ਮੰਤਰੀ ਸ਼੍ਰੀ ਡੈਨ ਤੇਹਾਨ ਐੱਮਪੀ ਨੇ ਅੰਤਰਿਮ ਸਮਝੌਤੇ ਉੱਤੇ ਸਹਿਮਤ ਹੋਣ ਅਤੇ ਇਸ ਨੂੰ ਅਗਲੇ 30 ਦਿਨਾਂ ਵਿੱਚ ਅੰਤਿਮ ਰੂਪ ਦੇਣ ਦੀ ਘੋਸ਼ਣਾ ਕੀਤੀ ਹੈ। ਇਸ ਦੇ ਬਾਅਦ ਦੇ 12 ਮਹੀਨਿਆਂ ਵਿੱਚ ਭਾਰਤ- ਆਸਟ੍ਰੇਲੀਆ ਵਿਆਪਕ ਆਰਥਿਕ ਸਹਿਯੋਗ ਸਮਝੌਤਾ (ਸੀਈਸੀਏ) ਦੇ ਸੰਪੰਨ‍ ਹੋ ਜਾਣ ਦੀ ਉ‍ਮੀਦ ਹੈਸ਼੍ਰੀ ਗੋਇਲ ਅਤੇ ਸ਼੍ਰੀ ਤੇਹਾਨ ਅੱਜ ਨਵੀਂ ਦਿੱਲੀ ਵਿੱਚ ਤਿੰਨ ਦਿਨਾਂ ਵਾਰਤਾ ਦੀ ਸਮਾਪਤੀ ਦੇ ਬਾਅਦ ਇੱਕ ਸੰਯੁਕਤ ਪੱਤਰ ਪ੍ਰੇਰਕ ਸੰ‍ਮੇਲਨ ਨੂੰ ਸੰਬੋਧਨ ਕਰ ਰਹੇ ਸਨ ।

ਇਸ ਮੌਕੇ ਉੱਤੇ ਸ਼੍ਰੀ ਗੋਇਲ ਨੇ ਹਿੰਦੀ ਫਿਲ‍ਮ ਦਿਲ ਚਾਹਤਾ ਹੈਦੇਖਣ ਬਾਰੇ ਯਾਦ ਕੀਤਾ ਜਿਸ ਦੀ ਅੰਸ਼ਿਕ ਸ਼ੂਟਿੰਗ ਆਸਟ੍ਰੇਲੀਆ ਵਿੱਚ ਕੀਤੀ ਗਈ ਸੀ ਅਤੇ ਜਿਸ ਵਿੱਚ ਮਿੱਤਰਾਂ ਦੇ ਦਰਮਿਆਨ ਮਿੱਤਰਤਾ ਦੇ ਇੱਕ ਮਜ਼ਬੂਤ ਰਿਸ਼‍ਤੇ ਨੂੰ ਦਿਖਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਆਸਟ੍ਰੇਲੀਆ ਸੰਬੰਧਾਂ ਦਾ ਵਿਸ‍ਤਾਰ ਵੀ ਇਸੇ ਪ੍ਰਕਾਰ ਦੇ ਮਜ਼ਬੂਤ ਜੁੜਾਅ ਨੂੰ ਪ੍ਰਦਰਸ਼ਿਤ ਕਰਦਾ ਹੈ

ਸੀਈਸੀਏ ਐੱਫਟੀਏ ਦਿਲ ਚਾਹਤਾ ਹੈ ਐੱਫਟੀਏਪ੍ਰਕਾਰ ਦਾ ਹੈ ਜੋ ਸਾਡੇ ਦੋ ਮਹਾਨ ਦੇਸ਼ਾਂ ਦੇ ਲੋਕਾਂ ਦੀ ਉ‍ਮੀਦ, ਆਕਾਂਖਿਆ ਅਤੇ ਅਭਿਲਾਸ਼ਾ ਦਾ ਪ੍ਰਤੀਨਿਧੀਤਵ ਕਰਦਾ ਹੈ।

ਦੋਹਾਂ ਦੇਸ਼ਾਂ ਦੁਆਰਾ ਮਾਰਚ 2022 ਵਿੱਚ ਅੰਤਰਿਮ ਸਮਝੌਤੇ ਉੱਤੇ ਦਸਤਖਤ ਕੀਤੇ ਜਾਣ ਦੀ ਉ‍ਮੀਦ ਹੈ। ਇਸ ਅੰਤਰਿਮ ਸਮਝੌਤੇ ਦੇ ਤਹਿਤ ਜੋ ਖੇਤਰ ਸ਼ਾਮਿਲ ਕੀਤੇ ਜਾਣੇ ਚਾਹੀਦਾ ਹੈ ਉਹ ਹੈ ਵਸ‍ਤਾਂ, ਸੇਵਾਵਾਂ, ਉਤ‍ਪਤੀ ਦੇ ਨਿਯਮ, ਸਵੱਛਤਾ ਅਤੇ ਫਾਇਟੋਸੈਨੇਟਰੀ ਉਪਾਅ, ਸੀਮਾ ਸ਼ੁਲ‍ਕ ਪ੍ਰਕਿਰਿਆ ਅਤੇ ਕਾਨੂੰਨੀ ਅਤੇ ਸੰਸ‍ਥਾਗਤ ਮੁੱਦੇ ।

ਇਸ ਮੌਕੇ ਉੱਤੇ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਆਸਟ੍ਰੇਲੀਆ ਦੇ ਵਪਾਰ ਮੰਤਰੀ ਦੇ ਨਾਲ ਬਹੁਤ ਸਾਰਥਕ ਚਰਚਾ ਰਹੀ ਹੈ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਐੱਫਟੀਏ ਨੂੰ ਅੱਗੇ ਵਧਾਉਣ ਵਿੱਚ ਜ਼ਿਕਰਯੋਗ ਪ੍ਰਗਤੀ ਅਰਜਿਤ ਕੀਤੀ ਗਈ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਕੁਦਰਤੀ ਸਾਂਝੇਦਾਰ ਹੈ ਅਤੇ ਕਈ ਪ੍ਰਕਾਰ ਨਾਲ ਇੱਕ-ਦੂਜੇ ਦੀ ਸਹਾਇਤਾ ਕਰਦੇ ਹਨਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਚਰਚਾਵਾਂ ਦੋਹਾਂ ਤਰਫ ਦੇ ਮੁੱਦਿਆਂ ਉੱਤੇ ਖੁੱਲ੍ਹੇਪਣ ਅਤੇ ਚਿੰਤਾ ਅਤੇ ਸੰਵੇਦਨਸ਼ੀਲਤਾ ਦੇ ਨਾਲ ਹੋਈਆਂ

ਵਾਰਤਾਵਾਂ ਨੂੰ ਭਾਰਤ-ਆਸਟ੍ਰੇਲੀਆ ਦੁਵੱਲੇ ਸੰਬੰਧ ਵਿੱਚ ਇੱਕ ਇਤਿਹਾਸਿਕ ਪਲ ਦੱਸਦੇ ਹੋਏ ਸ਼੍ਰੀ ਗੋਇਲ ਨੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ-ਸ਼੍ਰੀ ਨਰੇਂਦਰ ਮੋਦੀ ਅਤੇ ਸ਼੍ਰੀ ਸ‍ਕਾੱਟ ਮਾਰਿਸਨ ਨੂੰ ਉਨ੍ਹਾਂ ਦੀ ਅਗਵਾਈ, ਦਿਸ਼ਾ-ਨਿਰਦੇਸ਼ ਅਤੇ ਸਮਰਥਨ ਲਈ ਉਨ੍ਹਾਂ ਦੇ ਪ੍ਰਤੀ ਧੰਨਵਾਦ ਪ੍ਰਗਟਾਇਆਉਨ੍ਹਾਂ ਨੇ ਦੋਹਾਂ ਪੱਖਾਂ ਦੇ ਅਧਿਕਾਰੀਆਂ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਨੇ ਇੱਕ ਵਿਆਪਕ ਆਰਥਿਕ ਸਾਂਝੇਦਾਰੀ ਦਾ ਨਿਰਮਾਣ ਕਰਨ ਲਈ ਗਤੀਸ਼ੀਲਤਾ ਨਾਲ ਕਾਰਜ ਕੀਤਾ ਜੋ ਭਾਰਤ ਅਤੇ ਆਸਟ੍ਰੇਲੀਆ ਦੇ ਲੋਕਾਂ ਲਈ ਵਿਸ਼ਾਲ ਅਵਸਰਾਂ ਨੂੰ ਖੋਲ੍ਹਦੇ ਹੋਏ ਦੋਹਾਂ ਹੀ ਪੱਖਾਂ ਲਈ ਲਾਭਦਾਇਕ ਸਾਬਤ ਹੋਵੇਗੀ

ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਮਹਾਨ ਹਿੰਦ ਮਹਾਸਾਗਰ ਨਾਲ ਜੁੜੇ ਹੋਏ ਹਨ; ਇਤਿਹਾਸ, ਸਾਂਝੀਆਂ ਵਿਰਾਸਤਾਂ ਅਤੇ ਗਹਿਰੀਆਂ ਅਤੇ ਪਰਸ‍ਪਰ ਜੁੜੇ ਮੁਕੱਦਰ ਦੀ ਡੋਰ ਨਾਲ ਬੱਝੇ ਹੋਏ ਹਨ ।

ਸੀਈਸੀਏ ਦੋਹਾਂ ਅਰਥਵਿਵਸ‍ਥਾਵਾਂ ਲਈ ਇੱਕ ਵੱਡਾ ਮੌਕੇ ਹੋਵੇਗਾ ਅਤੇ ਭਾਰਤ-ਆਸਟ੍ਰੇਲੀਆ ਦੁਵੱਲੇ ਸੰਬੰਧ ਵਿੱਚ ਇੱਕ ਜ਼ਿਕਰਯੋਗ ਪਲ ਹੋਵੇਗਾ ।

ਦੋਹਾਂ ਮੰਤਰੀਆਂ ਨੇ ਇੱਕ ਸੰਤੁਲਿਤ ਵਪਾਰ ਸਮਝੌਤੇ ਦੀ ਲੋੜ ਉੱਤੇ ਸਹਿਮਤੀ ਜਤਾਈ ਜੋ ਦੋਹਾਂ ਅਰਥਵਿਵਸਥਾਵਾਂ ਦੇ ਲਾਭ ਲਈ ਵਿਸਤਾਰਿਤ ਵਪਾਰ ਅਤੇ ਨਿਵੇਸ਼ ਪ੍ਰਵਾਹ ਨੂੰ ਪ੍ਰੋਤਸਾਹਿਤ ਕਰਦਾ ਹੈ, ਅਤੇ ਨਿਯਮ ਅਧਾਰਿਤ ਅੰਤਰਰਾਸ਼ਟਰੀ ਪ੍ਰਣਾਲੀ ਦੇ ਪ੍ਰਤੀ ਇੱਕ ਸਾਂਝੀ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਦਾ ਹੈ। ਦੋਹਾਂ ਮੰਤਰੀਆਂ ਨੇ ਆਸਟ੍ਰੇਲੀਆ ਵਿੱਚ ਭਾਰਤ ਦੀਆਂ ਸਾਫਟਵੇਅਰ ਕੰਪਨੀਆਂ ਦੇ ਸਾਹਮਣੇ ਆਉਣ ਵਾਲੇ ਟੈਕਸ-ਸੰਬੰਧਿਤ ਮੁੱਦਿਆਂ ਦੇ ਤੁਰੰਤ ਸਮਾਧਾਨ ਉੱਤੇ ਵੀ ਸਹਿਮਤੀ ਜਤਾਈ ।

ਇੱਕ ਪ੍ਰਸ਼‍ਨ ਦੇ ਉੱਤਰ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਕ‍ਵਾਡ ਨੇ ਚਾਰ ਦੇਸ਼ਾਂ ਅਰਥਾਤ ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਜਪਾਨ ਨੂੰ ਨੇੜੇ ਕਰ ਦਿੱਤਾ ਹੈ ਅਤੇ ਇਸ ਨੇ ਭਾਰਤ ਅਤੇ ਆਸਟ੍ਰੇਲੀਆ ਨੂੰ ਵੀ ਆਰਥਿਕ ਸੰਬੰਧਾਂ ਵਿੱਚ ਵੀ ਇੱਕ ਦੂਜੇ ਦੇ ਨਿਕਟ ਆਉਣ ਵਿੱਚ ਸਮਰੱਥ ਬਣਾ ਦਿੱਤਾ ।

ਸ਼੍ਰੀ ਡੈਨ ਤੇਹਾਨ ਨੇ ਘੋਸ਼ਣਾ ਕੀਤੀ ਕਿ ਆਸਟ੍ਰੇਲੀਆ 21 ਫਰਵਰੀ ਨੂੰ ਦੁਨੀਆ ਭਰ ਦੇ ਸਾਰੇ ਟੂਰਿਸਟਾਂ ਲਈ ਖੁੱਲ੍ਹਾ ਰਹੇਗਾ ਅਤੇ ਉਨ੍ਹਾਂ ਨੇ ਭਾਰਤੀਆਂ ਨੂੰ ਵੀ ਆਸਟ੍ਰੇਲੀਆ ਦਾ ਦੌਰਾ ਕਰਨ ਲਈ ਸੱਦਾ ਕੀਤਾਉਨ੍ਹਾਂ ਨੇ ਵਿਚਾਰ ਵਿਅਕਤ ਕੀਤਾ ਕਿ ਐੱਮਓਯੂ ਦੇ ਪਰਿਣਾਮਸ‍ਵਰੂਪ, ਦੋਹਾਂ ਦੇਸ਼ਾਂ ਦੇ ਦਰਮਿਆਨ ਟੂਰਿਜ਼ਮ ਦਾ ਪ੍ਰਵਾਹ ਲਗਾਤਾਰ ਵਧਦਾ ਰਹੇਗਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਗਲੋਬਲ ਸੰਬੰਧਾਂ ਵਿੱਚ ਵੀ ਪ੍ਰਗਤੀ ਹੋਵੇਗੀ ਉਨ੍ਹਾਂ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਵਿੱਚ ਯੋਗ‍ਤਾਵਾਂ ਦੀ ਪਰਸ‍ਪਰ ਸ‍ਵੀਕ੍ਰਿਤੀ ਉੱਤੇ ਵਿਚਾਰ ਕਰ ਰਹੇ ਹਨ ਜਿਸ ਦੇ ਨਾਲ ਕਿ ਹੁਣ ਵਿਦਿਆਰਥੀ ਦੋਹਾਂ ਹੀ ਦੇਸ਼ਾਂ ਵਿੱਚ ਅਧਿਐਨ ਕਰ ਸਕਦੇ ਹਨ

ਸ਼੍ਰੀ ਤੇਹਾਨ ਨੇ ਵਿਸ਼ਵਾਸ ਜਤਾਇਆ ਕਿ ਅੰਤਰਿਮ ਸਮਝੌਤਾ ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਵਿੱਚ ਇੱਕ ਜ਼ਿਕਰਯੋਗ ਉਪਲਬਧੀ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਸੰਬੰਧ ਦੀ ਊਸ਼‍ਮਾ ਅਤੇ ਜਿਸ ਇਮਾਨਦਾਰੀ ਅਤੇ ਪਾਰਦਰਸ਼ਿਤਾ ਦੇ ਨਾਲ ਵਾਰਤਾਵਾਂ ਹੋਈਆਂ, ਨਿਸ਼ਚਿਤ ਰੂਪ ਨਾਲ ਇੱਕ ਬਹੁਤ ਮਜ਼ਬੂਤ ਅਤੇ ਸੁਦ੍ਰਿੜ੍ਹ ਆਰਥਿਕ ਸੰਬੰਧਾਂ ਦੇ ਨਿਰਮਾਣ ਵਿੱਚ ਸਹਾਇਕ ਹੋਣਗੀਆਂ।

*****

ਡੀਜੇਐੱਨ/ਏਐੱਮ/ਪੀਕੇ/ਐੱਮਐੱਸ



(Release ID: 1798282) Visitor Counter : 121


Read this release in: English , Urdu , Hindi