ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਫਿੱਟ ਇੰਡੀਆ ਕੁਵਿਜ਼, ਫਿੱਟ ਇੰਡੀਆ ਮੂਵਮੈਂਟ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ :ਖੇਡ ਸਕੱਤਰ
Posted On:
11 FEB 2022 6:37PM by PIB Chandigarh
- ਫਿੱਟ ਇੰਡੀਆ ਕੁਵਿਜ਼ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਫਿੱਟਨੈਸ ਅਤੇ ਖੇਡਾਂ ਬਾਰੇ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਨ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਨਾ ਹੈ
- ਇਸ ਕੁਵਿਜ਼ ਵਿੱਚ ਪੁਰਸਕਾਰ ਰਾਸ਼ੀ ਦੇ ਰੂਪ ਵਿੱਚ 3.25 ਕਰੋੜ ਰੁਪਏ ਰੱਖੇ ਗਏ ਹਨ, ਜੋ ਕਿ ਇਸ ਕੁਵਿਜ਼ ਦੇ ਕਈ ਪੜਾਵਾਂ ਵਿੱਚ ਜੇਤੂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਣਗੇ
- ਇਸ ਕੁਵਿਜ਼ ਦੇ ਸ਼ੁਰੂਅਤੀ ਦੌਰ ਵਿੱਚ 13,502 ਸਕੂਲਾਂ ਦੇ ਕੁੱਲ 36,299 ਵਿਦਿਆਰਥੀਆਂ ਨੇ ਭਾਗ ਲਿਆ
ਫਿੱਟ ਇੰਡੀਆ ਕੁਵਿਜ਼, ਜੋ ਕਿ ਭਾਰਤ ਦਾ ਪਹਿਲਾ ਸਕੂਲੀ ਪੱਧਰ ਦਾ ਫਿੱਟਨੈੱਸ ਅਤੇ ਸਪੋਰਟਸ ਕੁਵਿਜ਼ ਹੈ, ਨੂੰ ਸਤੰਬਰ 2021 ਵਿੱਚ ਫਿੱਟਨੈੱਸ ਅਤੇ ਖੇਡ ਨੂੰ ਨੌਜਵਾਨਾਂ ਦੀ ਜੀਵਨਸ਼ੈਲੀ ਦਾ ਇੱਕ ਹਿੱਸਾ ਬਣਾਉਣ ਅਤੇ ਭਾਰਤ ਦੇ ਸਮ੍ਰਿੱਧ ਖੇਡ ਇਤਿਹਾਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਰੂਪ ਸ਼ੁਰੂ ਕੀਤਾ ਗਿਆ ਸੀ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਆਰਾ ਸ਼ੁਭਾਰੰਭ ਕੀਤਾ ਗਿਆ ਇਹ ਦੇਸ਼ਵਿਆਪੀ ਕੁਵਿਜ਼ ਹੁਣ ਰਾਜ ਪੱਧਰ (ਸਟੇਟ ਰਾਉਂਡ) ਵਿੱਚ ਹੈ। ਫਿੱਟਨੈੱਸ ਅਤੇ ਖੇਡ ਨਾਲ ਸੰਬੰਧਿਤ ਆਪਣੀ ਤਰ੍ਹਾਂ ਦੇ ਇਸ ਪਹਿਲੇ ਕੁਵਿਜ਼ ਦੇ 25 ਜਨਵਰੀ ਨੂੰ ਸਮਾਪਤ ਹੋਏ ਅਰੰਭਿਕ ਦੌਰ ਵਿੱਚ ਦੇਸ਼ਭਰ ਦੇ 13,502 ਸਕੂਲਾਂ ਦੇ ਕੁੱਲ 36,299 ਵਿਦਿਆਰਥੀਆਂ ਨੇ ਭਾਗ ਲਿਆ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਖੇਡ ਵਿਭਾਗ ਦੇ ਸਕੱਤਰ ਸ਼੍ਰੀਮਤੀ ਸੁਜਾਤਾ ਚਤੁਰਵੇਦੀ ਨੇ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਇਸ ਕੁਵਿਜ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉੱਤੇ ਭਾਰਤੀ ਖੇਡ ਅਥਾਰਿਟੀ ਦੇ ਡਾਇਰੈਕਟਰ ਜਨਰਲ ਸ਼੍ਰੀ ਸੰਦੀਪ ਪ੍ਰਧਾਨ, ਖੇਡ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਅਤੁਲ ਸਿੰਘ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।
ਇਸ ਕੁਵਿਜ਼ ਬਾਰੇ ਬੋਲਦੇ ਹੋਏ ਸ਼੍ਰੀਮਤੀ ਚਤੁਰਵੇਦੀ ਨੇ ਕਿਹਾ, “ਫਿੱਟ ਇੰਡੀਆ ਕੁਵਿਜ਼, ਫਿੱਟ ਇੰਡੀਆ ਮੂਵਮੈਂਟ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਪਹਿਲੀ ਵਾਰ ਆਯੋਜਿਤ ਹੋਣ ਵਾਲੇ ਇਸ ਫਿੱਟ ਇੰਡੀਆ ਕੁਵਿਜ਼ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਦੇ ਵਿੱਚ ਫਿੱਟ ਇੰਡੀਆ ਮੂਵਮੈਂਟ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਅਤੇ ਭਾਰਤ ਦੇ ਸਮ੍ਰਿੱਧ ਖੇਡ ਇਤਿਹਾਸ ਬਾਰੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਨੇ ਕਿਹਾ, “ਫਿੱਟ ਇੰਡੀਆ ਕੁਵਿਜ਼ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾਉਣ ਲਈ ਕੇਂਦਰ ਸਰਕਾਰ ਦੀ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਪਹਿਲ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਫਿੱਟਨੈੱਸ ਅਤੇ ਖੇਡ ਬਾਰੇ ਆਪਣੇ ਗਿਆਨ ਦਾ ਪ੍ਰਦਰਸ਼ਨ ਕਰਨ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਨਾ ਹੈ। ਇਹ ਸਰਕਾਰ ਦੁਆਰਾ ਆਪਣੀ ਤਰ੍ਹਾਂ ਦੀ ਪਹਿਲੀ ਅਤੇ ਸਭ ਤੋਂ ਵੱਡੀ ਪਹਿਲ ਹੈ ।
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਦੇ ਨਾਲ ਦਿੱਲੀ ਦੇ ਪ੍ਰਤਿਸ਼ਠਿਤ ਧਿਆਨਚੰਦ ਸਟੇਡੀਅਮ ਤੋਂ ਭਾਰਤ ਦੇ ਪਹਿਲੇ ਫਿੱਟ ਇੰਡੀਆ ਕੁਵਿਜ਼ ਦਾ ਸ਼ੁਭਾਰੰਭ ਕੀਤਾ ਸੀ। ਇਸ ਪਹਿਲ ਦਾ ਸ਼ੁਭਾਰੰਭ ਕਰਨ ਦੇ ਕ੍ਰਮ ਵਿੱਚ ਉਹ ਕੁਝ ਸਕੂਲੀ ਵਿਦਿਆਰਥੀਆਂ ਦੇ ਨਾਲ ਵਰਚੁਅਲੀ ਟੋਕੀਓ ਓਲੰਪਿਕ ਦੇ ਮੈਡਲ ਵਿਜੇਤਾ ਨੀਰਜ ਚੋਪੜਾ ਅਤੇ ਪੀਵੀ ਸਿੰਧੁ ਨਾਲ ਜੁੜੇ, ਜਿਨ੍ਹਾਂ ਨੇ ਇੱਕ ਸੰਖੇਪ ਕੁਵਿਜ਼ ਵਿੱਚ ਭਾਗ ਲਿਆ ।
ਇਸ ਕੁਵਿਜ਼ ਵਿੱਚ ਪੁਰਸਕਾਰ ਰਾਸ਼ੀ ਦੇ ਰੂਪ ਵਿੱਚ 3.25 ਕਰੋੜ ਰੁਪਏ ਰੱਖੇ ਗਏ ਹਨ ਜੋ ਕਿ ਇਸ ਕੁਵਿਜ਼ ਦੇ ਕਈ ਪੜਾਵਾਂ ਵਿੱਚ ਜੇਤੂ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਣਗੇ। ਇਸ ਕੁਵਿਜ਼ ਦੇ ਅਰੰਭਿਕ ਦੌਰ ਵਿੱਚ 13,502 ਸਕੂਲਾਂ ਦੇ ਕੁੱਲ 36,299 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਵਿੱਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਵੀ ਸਮਾਨ ਭਾਗੀਦਾਰੀ ਸੀ। ਇਸ ਕੁਵਿਜ਼ ਦਾ ਮੁੱਖ ਉਦੇਸ਼ ਭਾਰਤ ਦੇ ਸਮ੍ਰਿੱਧ ਖੇਡ ਇਤਿਹਾਸ ਬਾਰੇ ਵਿਦਿਆਰਥੀਆਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾ ਨੂੰ ਭਾਰਤ ਦੇ ਸਦੀਆਂ ਪੁਰਾਣੇ ਸਵਦੇਸ਼ੀ ਖੇਡਾਂ ਅਤੇ ਖੇਡਾਂ ਨਾਲ ਜੁੜੇ ਸਾਡੇ ਰਾਸ਼ਟਰੀ ਅਤੇ ਖੇਤਰੀ ਪੱਧਰ ਦੇ ਨਾਇਕਾਂ ਬਾਰੇ ਵਿਸਤਾਰ ਨਾਲ ਦੱਸਣਾ ਹੈ ।
ਸ਼੍ਰੀਮਤੀ ਸੁਜਾਤਾ ਚਤੁਰਵੇਦੀ ਨੇ ਕਿਹਾ, “ਮੈਂ ਇਸ ਕੁਵਿਜ਼ ਵਿੱਚ ਦੇਸ਼ਭਰ ਦੇ ਵਿਦਿਆਰਥੀਆਂ ਦੀ ਵੱਡੀ ਭਾਗੀਦਾਰੀ ਬਾਰੇ ਜਾਣ ਕੇ ਖੁਸ਼ ਹਾਂ ਅਤੇ ਇਸ ਨਾਲ ਭਾਰਤ ਨੂੰ ਇੱਕ ਵੱਡੇ ਖੇਡ ਰਾਸ਼ਟਰ ਦੇ ਰੂਪ ਵਿੱਚ ਦੇਖਣ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਸਾਡੀ ਉਮੀਦ ਵੱਧਦੀ ਹੈ। ਫਿੱਟ ਇੰਡੀਆ ਕੁਵਿਜ਼ ਦੇ ਰਾਸ਼ਟਰੀ ਪੜਾਅ ਨੂੰ ਸਟਾਰ ਸਪੋਰਟਸ ਉੱਤੇ ਪ੍ਰਸਾਰਿਤ ਵੀ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੇਸ਼ ਵਿੱਚ ਹਰ ਕੋਈ ਇਸ ਨੂੰ ਦੇਖ ਸਕੇਗਾ।”
*******
ਬੀਐੱਨ/ਓਏ
(Release ID: 1798281)
Visitor Counter : 127