ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ "ਸਮਾਇਲ" ਯੋਜਨਾ ਦੀ ਸ਼ੁਰੂਆਤ ਕੀਤੀ


"ਸਮਾਇਲ" ਦੀਆਂ ਦੋ ਉਪ-ਯੋਜਨਾਵਾਂ- ‘ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਦੀ ਕੇਂਦਰੀ ਯੋਜਨਾ’ ਅਤੇ ਭਿਖਾਰੀਆਂ ਦੇ ਵਿਆਪਕ ਪੁਨਰਵਾਸ ਦੀ ਕੇਂਦਰੀ ਯੋਜਨਾ - ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਲਈ ਵਿਆਪਕ ਭਲਾਈ ਅਤੇ ਪੁਨਰਵਾਸ ਦੇ ਉਪਾਅ ਪ੍ਰਦਾਨ ਕਰਦੀ ਹੈ

ਇੱਕ ਪ੍ਰਗਤੀਸ਼ੀਲ ਅਤੇ ਵਿਕਾਸਸ਼ੀਲ ਸਮਾਜ ਦੇ ਰੂਪ ਵਿੱਚ ਇਸ ਦੇ ਸਾਰੇ ਹਿੱਸਿਆਂ ਦੀ ਪਹਿਚਾਣ ਅਤੇ ਗਰਿਮਾ ਦਾ ਸਨਮਾਨ ਕਰਨਾ ਸਾਡਾ ਕਰਤੱਵ ਹੈ: ਡਾ. ਵੀਰੇਂਦਰ ਕੁਮਾਰ


ਕੇਂਦਰੀ ਮੰਤਰੀ ਨੇ ਕਿਹਾ, ਮੰਤਰਾਲੇ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਦੀ ਹਰ ਜ਼ਰੂਰਤ ਨੂੰ ਬਿਹਤਰੀਨ ਪੇਸ਼ੇਵਰ ਤਰੀਕੇ ਨਾਲ ਪੂਰੇ ਕੀਤੇ ਜਾਵੇ"

ਦਸ ਸ਼ਹਿਰਾਂ-ਦਿੱਲੀ, ਬੰਗਲੁਰੂ , ਚੇਨਈ, ਹੈਦਰਾਬਾਦ, ਇੰਦੌਰ , ਲਖਨਊ , ਮੁੰਬਈ, ਨਾਗਪੁਰ, ਪਟਨਾ ਅਤੇ ਅਹਿਮਦਾਬਾਦ ਵਿੱਚ ਵਿਆਪਕ ਪੁਨਰਵਾਸ ਉੱਤੇ ਪ੍ਰਾਯੋਗਿਕ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ

Posted On: 12 FEB 2022 8:54PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਨਵੀਂ ਦਿੱਲੀ ਦੇ 15 ਜਨਪਥ ਰੋਡ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦੇ ਭੀਮ ਆਡੀਟੋਰੀਅਮ ਵਿੱਚ ਕੇਂਦਰੀ ਖੇਤਰ ਦੀ ਯੋਜਨਾ "ਸਮਾਇਲ" : ਆਜੀਵਿਕਾ ਅਤੇ ਉੱਦਮ ਲਈ ਵੰਚਿਤ ਵਿਅਕਤੀਆਂ ਦੀ ਸਹਾਇਤਾਨੂੰ ਸ਼ੁਰੂ ਕੀਤਾ । ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੀ ਡਿਜਾਇਨ ਕੀਤੀ ਗਈ ਇਹ ਅੰਬਰੇਲਾ ਯੋਜਨਾ ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਪੁਨਰਵਾਸ ਪ੍ਰਦਾਨ ਕਰਨ ਲਈ ਹੈ ।

https://static.pib.gov.in/WriteReadData/userfiles/image/image0014OYU.jpg

 

ਇਸ ਮੌਕੇ ਉੱਤੇ ਡਾ. ਵੀਰੇਂਦਰ ਕੁਮਾਰ ਨੇ ਕਿਹਾ, “ਇੱਕ ਪ੍ਰਗਤੀਸ਼ੀਲ ਅਤੇ ਵਿਕਾਸਸ਼ੀਲ ਸਮਾਜ ਦੇ ਰੂਪ ਵਿੱਚ ਇਹ ਸਾਡਾ ਕਰਤੱਵ ਹੈ ਕਿ ਅਸੀਂ ਸਮਾਜ ਦੇ ਸਾਰੇ ਹਿੱਸਿਆਂ ਦੀ ਪਹਿਚਾਣ ਅਤੇ ਗਰਿਮਾ ਦਾ ਸਨਮਾਨ ਕਰੀਏ ਮੰਤਰਾਲੇ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਦੀ ਹਰ ਜ਼ਰੂਰਤ ਨੂੰ ਬਿਹਤਰ ਪੇਸ਼ੇਵਰ ਤਰੀਕੇ ਨਾਲ ਪੂਰਾ ਕੀਤੇ ਜਾਵੇ

 

ਕੇਂਦਰੀ ਮੰਤਰੀ ਨੇ ਅੱਗੇ ਕਿਹਾ, “ਰਾਸ਼ਟਰੀ ਪੋਰਟਲ ਅਤੇ ਹੈਲਪਲਾਈਨ ਦਾ ਪ੍ਰਾਵਧਾਨ ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਦੀਆਂ ਸਮੱਸਿਆਵਾਂ ਲਈ ਜ਼ਰੂਰੀ ਜਾਣਕਾਰੀ ਅਤੇ ਸਮਾਧਾਨ ਪ੍ਰਦਾਨ ਕਰੇਗਾ

https://static.pib.gov.in/WriteReadData/userfiles/image/image002462F.jpg

 

"ਸਮਾਇਲ" ਦੀਆਂ ਦੋ ਉਪ-ਯੋਜਨਾਵਾਂ-ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਦੀ ਕੇਂਦਰੀ ਯੋਜਨਾ ਅਤੇ ਭਿਖਾਰੀਆਂ ਦੇ ਵਿਆਪਕ ਪੁਨਰਵਾਸ ਦੀ ਕੇਂਦਰੀ ਖੇਤਰ ਯੋਜਨਾ-ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਲਈ ਵਿਆਪਕ ਭਲਾਈ ਅਤੇ ਪੁਨਰਵਾਸ ਦੇ ਉਪਾਅ ਪ੍ਰਦਾਨ ਕਰਦੀਆਂ ਹਨ

ਇਹ ਯੋਜਨਾ ਪਹਿਚਾਣ , ਮੈਡੀਕਲ ਦੇਖਭਾਲ , ਸਿੱਖਿਆ , ਵਿਵਸਾਇਕ ਮੌਕਿਆਂ ਅਤੇ ਸੈਲਟਰ ਦੇ ਕਈ ਆਯਾਮਾਂ ਦੇ ਜ਼ਰੀਏ ਜ਼ਰੂਰੀ ਸਮਾਜਿਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੀ ਹੈ। ਮੰਤਰਾਲੇ ਨੇ 2021 - 22 ਤੋਂ 2025-26 ਤੱਕ ਇਸ ਯੋਜਨਾ ਲਈ 365 ਕਰੋੜ ਰੁਪਏ ਵੰਡੇ ਹਨ ।

 

https://static.pib.gov.in/WriteReadData/userfiles/image/image0030EIO.jpg

 

ਇਸ ਦੀ ਉਪ-ਯੋਜਨਾ-ਟ੍ਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਵਿਆਪਕ ਪੁਨਰਵਾਸ ਦੀ ਕੇਂਦਰੀ ਯੋਜਨਾ-ਵਿੱਚ ਕਈ ਹਿੱਸੇ ਸ਼ਾਮਿਲ ਹਨਇਹ ਨੌਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੇ ਟ੍ਰਾਂਸਜੈਂਡਰ ਵਿਦਿਆਰਥੀਆਂ ਨੂੰ ਪੋਸਟ ਗ੍ਰੈਜ਼ੂਏਸ਼ਨ ਤੱਕ ਵਜ਼ੀਫ਼ਾ ਪ੍ਰਦਾਨ ਕਰਦਾ ਹੈ, ਜਿਸ ਦੇ ਨਾਲ ਉਨ੍ਹਾਂ ਨੂੰ ਆਪਣੀ ਸਿੱਖਿਆ ਨੂੰ ਪੂਰੀ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇ । ਇਸ ਦੇ ਇਲਾਵਾ ਇਸ ਵਿੱਚ ਪ੍ਰਧਾਨ ਮੰਤਰੀ-ਦਕਸ਼ ਯੋਜਨਾ ਦੇ ਤਹਿਤ ਕੌਸ਼ਲ ਵਿਕਾਸ ਅਤੇ ਆਜੀਵਿਕਾ ਦੇ ਵੀ ਪ੍ਰਾਵਧਾਨ ਹਨਇਹ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਨਾਲ ਸੰਮਿਲਨ ਵਿੱਚ ਸਮੁੱਚੀ ਮੈਡੀਕਲ ਸਿਹਤ ਦੇ ਜ਼ਰੀਏ ਇਹ ਚੁਣੇ ਹਸਪਤਾਲਾਂ ਵਿੱਚ ਜੈਂਡਰ- ਰਿਐਫਰਮੇਸ਼ਨ ਸਰਜਰੀ ਲਈ ਇੱਕ ਵਿਆਪਕ ਪੈਕੇਜ ਪ੍ਰਦਾਨ ਕਰਦਾ ਹੈ ।

ਟ੍ਰਾਂਸਜੈਂਡਰ ਸਮੁਦਾਏ ਅਤੇ ਭੀਖ ਮੰਗਣ ਦੇ ਕੰਮ ਵਿੱਚ ਲੱਗੇ ਲੋਕਾਂ ਲਈ ‘ਗਰਿਮਾ ਗ੍ਰਹਿ’ ਦੇ ਰੂਪ ਵਿੱਚ ਗ੍ਰਿਹ ਸਹੂਲਤ ਭੋਜਨ , ਕੱਪੜੇ , ਮਨੋਰੰਜਨ ਦੀਆਂ ਸੁਵਿਧਾਵਾਂ , ਕੌਸ਼ਲ ਵਿਕਾਸ ਦੇ ਮੌਕੇ ਅਤੇ ਚਿਕਿਤਸਾ ਸਹਾਇਤਾ ਆਦਿ ਸੁਨਿਸ਼ਚਿਤ ਕਰਦੀ ਹੈ । ਇਸ ਵਿੱਚ ਹਰੇਕ ਰਾਜ ਵਿੱਚ ਟ੍ਰਾਂਸਜੈਂਡਰ ਸੁਰੱਖਿਆ ਸੈੱਲ ਦਾ ਪ੍ਰਾਵਧਾਨ ਕੀਤਾ ਗਿਆ ਹੈ । ਇਹ ਅਪਰਾਧਾਂ ਦੇ ਮਾਮਲਿਆਂ ਦੀ ਨਿਗਰਾਨੀ ਕਰੇਗਾ ਅਤੇ ਸਮੇਂ ’ਤੇ ਅਪਰਾਧਾਂ ਦੀ ਰਜਿਸਟ੍ਰੇਸ਼ਨ , ਜਾਂਚ ਅਤੇ ਅਭਿਯੋਜਨ ਸੁਨਿਸ਼ਚਿਤ ਕਰੇਗਾਉਥੇ ਹੀ , ਜ਼ਰੂਰਤ ਹੋਣ ਉੱਤੇ ਰਾਸ਼ਟਰੀ ਪੋਰਟਲ ਅਤੇ ਹੈਲਪਲਾਈਨ ਟ੍ਰਾਂਸਜੈਂਡਰ ਸਮੁਦਾਏ ਅਤੇ ਭਿਖਾਰੀਆਂ ਨੂੰ ਜ਼ਰੂਰੀ ਜਾਣਕਾਰੀ ਅਤੇ ਸਮਾਧਾਨ ਪ੍ਰਦਾਨ ਕਰੇਗਾ ।

ਉਥੇ ਹੀ, "ਸਮਾਇਲ" ਦੀ ਉਪ-ਯੋਜਨਾ-ਭਿਖਾਰੀਆਂ ਦੇ ਵਿਆਪਕ ਪੁਨਰਵਾਸ-ਸਰਵੇਖਣ ਅਤੇ ਪਹਿਚਾਣ, ਜੁਟਾਅ, ਬਚਾਅ/ਸੈਲਟਰ ਅਤੇ ਵਿਆਪਕ ਪੁਨਰਵਾਸ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰੇਗੀ। ਇਸ ਦੇ ਤਹਿਤ ਦਸ ਸ਼ਹਿਰਾਂ-ਦਿੱਲੀ , ਬੰਗਲੁਰੂ , ਚੇਨਈ , ਹੈਦਰਾਬਾਦ , ਇੰਦੌਰ, ਲਖਨਊ , ਮੁੰਬਈ , ਨਾਗਪੁਰ , ਪਟਨਾ ਅਤੇ ਅਹਿਮਦਾਬਾਦ ਵਿੱਚ ਵਿਆਪਕ ਪੁਨਰਵਾਸ ਨਾਲ ਸੰਬੰਧਿਤ ਪ੍ਰਾਯੋਗਿਕ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ

*******

 

ਐੱਮਵੀ/ਐੱਮਜੀ



(Release ID: 1798280) Visitor Counter : 150


Read this release in: English , Urdu , Marathi , Hindi