ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਟੈਚੂ ਆਵ੍ ਇਕੁਐਲਿਟੀ ਦਾ ਦੌਰਾ ਕੀਤਾ, 'ਨਿਊ ਇੰਡੀਆ' ਲਈ ਰਾਮਾਨੁਜਆਚਾਰਿਆ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ



'ਮਹਾਮਾਰੀ ਤੋਂ ਬਾਅਦ ਦੀ ਅਰਥ ਵਿਵਸਥਾ ਨੂੰ ਵਧੇਰੇ ਸਮਾਨਤਾਵਾਦੀ ਅਤੇ ਬਰਾਬਰੀ ਵਾਲੀ ਬਣਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ'



ਸ਼੍ਰੀ ਨਾਇਡੂ ਨੇ ਭਾਰਤੀ ਸਮਾਜ ਵਿੱਚ ਸਮਾਜਿਕ ਸੁਧਾਰ ਲਿਆਉਣ ਲਈ ਰਾਮਾਨੁਜਆਚਾਰਿਆ ਦੀ ਸ਼ਲਾਘਾ ਕੀਤੀ, ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੁਝਾਅ ਦਿੱਤਾ



ਵੀਪੀ ਨੇ ਲਿੰਗ ਸਮਾਨਤਾ ਲਈ ਮੁਹਿੰਮ ਨੂੰ ਇੱਕ ਜਨ-ਅੰਦੋਲਨ ਬਣਾਉਣ ਦੀ ਤਾਕੀਦ ਕੀਤੀ

Posted On: 12 FEB 2022 8:42PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਸ੍ਰੀ ਰਾਮਾਨੁਜਆਚਾਰਿਆ ਦੀਆਂ ਸਭ ਲਈ ਸਮਾਨਤਾਸਭ ਦੀ ਭਲਾਈ’ ਦੀਆਂ ਸਿੱਖਿਆਵਾਂ ਨੂੰ ਨਿਊ ਇੰਡੀਆ’ ਦੇ ਨਿਰਮਾਣ ਦੇ ਯਤਨਾਂ ਵਿੱਚ ਮਾਰਗ ਦਰਸ਼ਕ ਬਣਨਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ 'ਸਾਨੂੰ ਭਗਵਦ ਰਾਮਾਨੁਜ ਦੀਆਂ ਸਿੱਖਿਆਵਾਂ ਦੇ ਅਨੁਸਾਰ ਇੱਕ ਵਧੇਰੇ ਸਮਾਨਤਾਵਾਦੀ ਅਤੇ ਬਰਾਬਰੀ ਵਾਲੀ ਮਹਾਮਾਰੀ ਤੋਂ ਬਾਅਦ ਦੀ ਆਰਥਿਕ ਵਿਵਸਥਾ ਬਣਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।'

ਨੌਜਵਾਨਾਂ ਨੂੰ ਸ੍ਰੀ ਰਾਮਾਨੁਜਆਚਾਰਿਆ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਭੇਦਭਾਵ ਰਹਿਤ ਸਮਾਜ ਦੀ ਉਸਾਰੀ ਲਈ ਅਹਿਮ ਹਿੱਸੇਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ, 'ਆਓ ਅਸੀਂ ਸ੍ਰੀ ਰਾਮਾਨੁਜਆਚਾਰਿਆ ਦੁਆਰਾ ਦਰਸਾਏ ਮਾਰਗ 'ਤੇ ਚਲਣ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰੀਏ ਅਤੇ ਮਹਾਨ ਰਿਸ਼ੀ ਦੇ ਉਪਦੇਸ਼ - 'ਸਾਰੇ ਪ੍ਰਾਣੀਆਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਵਜੋਂ ਕਰੀਏ' 'ਤੇ ਚਲ ਕੇ ਮਨੁੱਖਤਾ ਦੇ ਦੁਖਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਈਏ।

ਸ਼੍ਰੀ ਨਾਇਡੂ ਨੇ ਹੈਦਰਾਬਾਦ ਵਿੱਚ 'ਸਟੈਚੂ ਆਵ੍ ਇਕੁਐਲਿਟੀਦਾ ਦੌਰਾ ਕੀਤਾ - ਜੋ ਕਿ 11ਵੀਂ ਸਦੀ ਦੇ ਭਗਤੀ ਸੰਤ ਸ਼੍ਰੀ ਰਾਮਾਨੁਜਆਚਾਰਿਆ ਦੀ 216 ਫੁੱਟ ਉੱਚੀ ਪ੍ਰਤਿਮਾ ਹੈਜਿਸ ਨੇ ਪ੍ਰਮਾਤਮਾ ਅੱਗੇ ਸਮਾਨਤਾ ਦੇ ਵਿਚਾਰ ਨੂੰ ਅੱਗੇ ਵਧਾਇਆ ਅਤੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ।

ਜਾਤਵਰਗ ਅਤੇ ਲਿੰਗ ਦੀਆਂ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਸ਼੍ਰੀ ਰਾਮਾਨੁਜਆਚਾਰਿਆ ਦੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਭਾਵੇਂ ਸੰਤ ਇੱਕ ਹਜ਼ਾਰ ਸਾਲ ਪਹਿਲਾਂ ਰਹੇ ਸਨਸ਼ਾਂਤੀ ਅਤੇ ਸਦਭਾਵਨਾ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਦੀਵੀ ਤੌਰ 'ਤੇ ਪ੍ਰਸੰਗਿਕ ਹੈ। ਉਪ ਰਾਸ਼ਟਰਪਤੀ ਨੇ ਦੇਖਿਆ ਕਿ ਉਨ੍ਹਾਂ ਦਾ ਵਿਸ਼ਿਸ਼ਟਦਵੈਤ ਦਾ ਫਲਸਫਾ ਦਲੀਲ ਦਿੰਦਾ ਹੈ ਕਿ "ਜਾਤ ਅਤੇ ਭਾਈਚਾਰੇ ਦੇ ਅਧਾਰ 'ਤੇ ਲੋਕਾਂ ਨਾਲ ਵਿਤਕਰਾ ਕਰਨ ਦੀ ਕੋਈ ਥਾਂ ਨਹੀਂ ਹੈ।"

ਉਪ ਰਾਸ਼ਟਰਪਤੀ ਨੇ ਨੋਟ ਕੀਤਾ ਕਿ ਸ਼੍ਰੀ ਰਾਮਾਨੁਜਆਚਾਰਿਆ ਨੇ ਭਗਤੀ ਅਤੇ ਪਿਆਰ ਦੇ ਆਪਣੇ ਸੰਦੇਸ਼ ਰਾਹੀਂ ਭਾਰਤੀ ਸਮਾਜ ਅਤੇ ਰਾਸ਼ਟਰ ਨੂੰ ਇਕਜੁੱਟ ਕੀਤਾ। "ਆਪਣੀ ਮਹਾਨ ਸਿਆਣਪਸੂਝ-ਬੂਝ ਅਤੇ ਦੂਰਅੰਦੇਸ਼ੀ ਨਾਲਉਨ੍ਹਾਂ ਗਿਆਨ ਅਤੇ ਭਗਤੀਦ੍ਵੈਤ ਅਤੇ ਅਦਵੈਤ ਦੇ ਪ੍ਰਤੀਤ ਤੌਰ 'ਤੇ ਉਲਟ ਵਿਚਾਰਾਂ ਦਾ ਸੰਸ਼ਲੇਸ਼ਣ ਕੀਤਾ।  ਸ਼੍ਰੀ ਨਾਇਡੂ ਨੇ ਕਿਹਾ ਕਿ ਇੱਕ ਸਮਾਜ ਸੁਧਾਰਕ ਅਤੇ ਅਧਿਆਤਮਿਕ ਨੇਤਾ ਦੇ ਰੂਪ ਵਿੱਚਉਨ੍ਹਾਂ ਸਮਾਜ 'ਤੇ ਅਮਿੱਟ ਛਾਪ ਛੱਡੀ ਹੈ।

ਸਰਕਾਰ ਦੀਆਂ ਸਕੀਮਾਂ ਜਿਵੇਂ ਕਿ ਬੇਟੀ ਬਚਾਓ-ਬੇਟੀ ਪੜ੍ਹਾਓਗ੍ਰਾਮੀਣ ਸਵੱਛਤਾ ਅਤੇ ਹੋਰ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਸਾਰੇ ਪ੍ਰੋਗਰਾਮ 'ਸਬਕਾ ਸਾਥਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸਦੇ ਫਲਸਫੇ ਤੋਂ ਪ੍ਰੇਰਿਤ ਹਨ ਜੋ ਸ਼੍ਰੀ ਰਾਮਾਨੁਜਆਚਾਰਿਆ ਦੀਆਂ ਸਿੱਖਿਆਵਾਂ ਨਾਲ ਗੂੰਜਦੇ ਹਨ।

'ਬੇਟੀ ਬਚਾਓਬੇਟੀ ਪੜ੍ਹਾਓਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਲੋਕਾਂ ਦੀ ਮਾਨਸਿਕਤਾ ਨੂੰ ਬਦਲਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਲੜਕੀ ਨਾਲ ਵਿਤਕਰਾ ਨਾ ਹੋਵੇ। 2014-2021 ਤੱਕ ਰਾਸ਼ਟਰੀ ਪੱਧਰ 'ਤੇ ਲਿੰਗ ਅਨੁਪਾਤ ਵਿੱਚ 19 ਅੰਕਾਂ ਦੇ ਸੁਧਾਰ ਦੇ 'ਉਤਸ਼ਾਹਜਨਕ ਰੁਝਾਨਦਾ ਜ਼ਿਕਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਲੋਕਾਂ ਨੂੰ 'ਲਿੰਗ ਸਮਾਨਤਾ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਣਦੀ ਤਾਕੀਦ ਕੀਤੀ।

ਇਸ ਮੌਕੇ ਸ਼੍ਰੀ ਨਾਇਡੂ ਨੇ ਸ਼੍ਰੀ ਰਾਮਾਨੁਜਆਚਾਰਿਆ ਆਸ਼ਰਮ ਦੇ ਸ਼੍ਰੀ ਚਿੰਨਾ ਜੀਯਾਰ ਸਵਾਮੀ ਦੁਆਰਾ ਬੁੱਤ ਨੂੰ ਸੰਕਲਪਿਤ ਕਰਨ ਅਤੇ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਲੋਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯਸ਼੍ਰੀ ਪ੍ਰਹਿਲਾਦ ਜੋਸ਼ੀਕੇਂਦਰੀ ਸੰਸਦੀ ਮਾਮਲੇਕੋਲਾ ਅਤੇ ਖਾਣ ਮੰਤਰੀਸ਼੍ਰੀ ਅਸ਼ਵਨੀ ਚੌਬੇਕੇਂਦਰੀ ਰਾਜ ਮੰਤਰੀਸ਼੍ਰੀ ਮੁਹੰਮਦ ਮਹਿਮੂਦ ਅਲੀਤੇਲੰਗਾਨਾ ਦੇ ਗ੍ਰਹਿ ਮੰਤਰੀਸ਼੍ਰੀ ਤ੍ਰਿਦਾਂਦੀ ਚਿੰਨਾ ਜੀਯਾਰ ਸਵਾਮੀਡਾ. ਜੇ ਰਾਮੇਸ਼ਵਰ ਰਾਓਮੁੱਖ ਟਰੱਸਟੀਸ਼੍ਰੀ ਚਿਰੰਜੀਵੀਫਿਲਮ ਅਦਾਕਾਰਸ਼੍ਰੀ ਕੇ ਵੀ ਚੌਧਰੀਪ੍ਰਧਾਨਦਿਵਿਆ ਸਾਕੇਥਮਸ਼੍ਰੀ ਜੀ ਵੀ ਭਾਸਕਰ ਰਾਓਪ੍ਰਧਾਨਐੱਸਆਰਐੱਸਬੀ ਵੀ ਇਸ ਮੌਕੇ ਮੌਜੂਦ ਸਨ।

 

 

 **********

ਐੱਮਐੱਸ/ਆਰਕੇ



(Release ID: 1797988) Visitor Counter : 122


Read this release in: English , Urdu , Hindi , Telugu