ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਮਹਾਰਾਸ਼ਟਰ ਦੇ ਰਤਨਾਗਿਰੀ ਵਿੱਚ ਅੰਬਾਡਾਵੇ ਪਿੰਡ ਵਿੱਚ ਡਾ. ਬਾਬਾ ਸਾਹੇਬ ਅੰਬੇਡਕਰ ਸਮਾਰਕ ਦਾ ਦੌਰਾ ਕੀਤਾ

Posted On: 12 FEB 2022 6:26PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (12 ਫਰਵਰੀ, 2022) ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਅੰਬਾਡਾਵੇ ਪਿੰਡ (ਡਾ. ਬੀ ਆਰ ਅੰਬੇਡਕਰ ਦਾ ਜੱਦੀ ਪਿੰਡ) ਦਾ ਦੌਰਾ ਕੀਤਾਜਿੱਥੇ ਉਨ੍ਹਾਂ ਨੇ ਡਾ. ਬੀ ਆਰ ਅੰਬੇਡਕਰ ਦੀਆਂ ਅਸਥੀਆਂ ਦੀ ਪੂਜਾ ਕੀਤੀ ਅਤੇ ਭਗਵਾਨ ਬੁੱਧਡਾ. ਅੰਬੇਡਕਰਸ਼੍ਰੀਮਤੀ ਰਮਾਬਾਈ ਅੰਬੇਡਕਰ ਅਤੇ ਰਾਮਜੀ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ|

ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਕੂਲਾਂ ਵਿੱਚ ਨਵੰਬਰ ਵਿਦਿਆਰਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸੇ ਦਿਨ ਬਾਬਾ ਸਾਹੇਬ ਨੇ ਸਾਲ 1900 ਵਿੱਚ ਸਕੂਲ ਵਿੱਚ ਦਾਖਲਾ ਲਿਆ ਸੀ। ਮਹਾਰਾਸ਼ਟਰ ਸਰਕਾਰ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਸਾਹੇਬ ਨਾਲ ਸਬੰਧਿਤ ਹਰ ਪ੍ਰੋਗਰਾਮ ਸਾਨੂੰ ਸਦਭਾਵਨਾ ਅਤੇ ਸਮਾਨਤਾ ਵਾਲੇ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮਹੱਤਵ ਅਤੇ ਇਸ ਪ੍ਰਤੀ ਬਾਬਾ ਸਾਹੇਬ ਅੰਬੇਡਕਰ ਦੇ ਸਮਰਪਣ ਨੂੰ ਯਾਦ ਕਰਦਿਆਂ ਅਸੀਂ 7 ਨਵੰਬਰ ਨੂੰ ਦੇਸ਼ ਭਰ ਵਿੱਚ ਵਿਦਿਆਰਥੀ ਦਿਵਸ ਵਜੋਂ ਮਨਾਉਣ ਬਾਰੇ ਵਿਚਾਰ ਕਰ ਸਕਦੇ ਹਾਂ।

ਅੰਬਾਡਾਵੇ ਪਿੰਡ ਦਾ ਨਾਮ 'ਸਫੂਰਤੀ-ਭੂਮੀਰੱਖਣ ਬਾਰੇ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਬਾਬਾ ਸਾਹੇਬ ਦੇ ਜੱਦੀ ਪਿੰਡ ਨੂੰ 'ਸਫੂਰਤੀ-ਭੂਮੀਕਹਿਣਾ ਉਚਿਤ ਹੈ ਕਿਉਂਕਿ ਉਨ੍ਹਾਂ ਨੇ ਸਾਰੀ ਉਮਰ ਪੂਰੀ ਊਰਜਾ ਨਾਲ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਇਆ ਹੈ। 'ਸਫੂਰਤੀ-ਭੂਮੀਦੇ ਆਦਰਸ਼ ਅਨੁਸਾਰ ਹਰ ਪਿੰਡ ਵਿੱਚ ਸਦਭਾਵਨਾਕਰੁਣਾ ਅਤੇ ਸਮਾਨਤਾ ਜਿਹੀਆਂ ਕਦਰਾਂ-ਕੀਮਤਾਂ 'ਤੇ ਅਧਾਰਿਤ ਸਮਾਜਿਕ ਵਿਵਸਥਾ ਹੋਣੀ ਚਾਹੀਦੀ ਹੈਜਿਨ੍ਹਾਂ ਦੀ ਬਾਬਾ ਸਾਹੇਬ ਨੇ ਹਮੇਸ਼ਾ ਪਾਲਣਾ ਕੀਤੀ ਹੈ।

ਰਾਸ਼ਟਰਪਤੀ ਨੂੰ ਇਹ ਜਾਣਕੇ ਖੁਸ਼ੀ ਹੋਈ ਕਿ ਦਲਿਤ ਇੰਡੀਅਨ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ (ਡੀਆਈਸੀਸੀਆਈ) ਨੇ ਜੂਨ 2020 ਵਿੱਚ ਖਾਦੀ ਗ੍ਰਾਮਉਦਯੋਗ ਨਿਗਮਡਾ. ਬਾਬਾ ਸਾਹੇਬ ਅੰਬੇਡਕਰ ਟੈਕਨੀਕਲ ਯੂਨੀਵਰਸਿਟੀ ਅਤੇ ਬੈਂਕ ਆਵ੍ ਬੜੌਦਾ ਦੇ ਸਹਿਯੋਗ ਨਾਲ ਚੱਕਰਵਾਤ ਨਿਸਰਗਾ ਤੋਂ ਪ੍ਰਭਾਵਿਤ ਪਿੰਡ ਵਾਸੀਆਂ ਲਈ ਰਾਹਤ ਕਾਰਜ ਕਰਨ ਤੋਂ ਇਲਾਵਾ ਨੇ ਅੰਬਾਡਾਵੇ ਪਿੰਡ ਨੂੰ ਆਤਮਨਿਰਭਰ ਬਣਾਉਣ ਲਈ ਕਈ ਪਹਿਲਾਂ ਕੀਤੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪਿੰਡਾਂ ਵਿੱਚ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਕੇ ਲੋਕਾਂ ਨੂੰ ਆਤਮਨਿਰਭਰ ਬਣਾਉਣ ਦਾ ਇਹ ਸਮੂਹਿਕ ਉਪਰਾਲਾ ਪਰਿਵਰਤਨਕਾਰੀ ਸਾਬਤ ਹੋਵੇਗਾ ਅਤੇ ਪਿੰਡਾਂ ਦੇ ਲੋਕਾਂ ਦੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਾ ਵਿਕਾਸ ਅਤੇ ਆਤਮਨਿਰਭਰਤਾ ਭਾਰਤ ਦੇ ਹੋਰਨਾਂ ਹਿੱਸਿਆਂ ਦੇ ਗ੍ਰਾਮੀਣ ਖੇਤਰਾਂ ਵਿੱਚ ਵੀ ਫੈਲਣੀ ਚਾਹੀਦੀ ਹੈ। ਜਦੋਂ ਸਾਡੇ ਪਿੰਡ ਆਤਮਨਿਰਭਰ ਹੋ ਜਾਣਗੇਤਦ ਹੀ ਆਤਮਨਿਰਭਰ ਭਾਰਤ ਬਣਾਉਣ ਦਾ ਸੰਕਲਪ ਸਹੀ ਅਰਥਾਂ ਵਿੱਚ ਪੂਰਾ ਹੋਵੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਬਾਬਾ ਸਾਹੇਬ ਸਵੈ-ਰੋਜ਼ਗਾਰ ਦੇ ਹੱਕ ਵਿੱਚ ਸਨ। ਉਨ੍ਹਾਂ ਸਟਾਕ ਅਤੇ ਸ਼ੇਅਰਾਂ ਦੇ ਕਾਰੋਬਾਰ ਵਿੱਚ ਸਲਾਹਕਾਰ ਵਜੋਂ ਕੰਮ ਕਰਨ ਲਈ ਇੱਕ ਫਰਮ ਸਥਾਪਿਤ ਕੀਤੀ ਸੀ। ਉਨ੍ਹਾਂ 1942 ਵਿੱਚ ਵਾਇਸਰਾਏ ਲਿਨਲਿਥਗੋ ਨੂੰ ਇੱਕ ਮੈਮੋਰੰਡਮ ਸੌਂਪਿਆਜਿਸ ਵਿੱਚ ਸੀਪੀਡਬਲਿਊਡੀ ਦੇ ਟੈਂਡਰਾਂ ਵਿੱਚ ਪਿਛੜੇ ਲੋਕਾਂ ਦੀ ਭਾਗੀਦਾਰੀ ਦੀ ਮੰਗ ਕੀਤੀ ਗਈ। ਆਪਣੀਆਂ ਵਿਆਪਕ ਸਮਾਜਿਕ ਅਤੇ ਰਾਜਨੀਤਕ ਜ਼ਿੰਮੇਵਾਰੀਆਂ ਕਾਰਨਬਾਬਾ ਸਾਹੇਬ ਉਦਮੀ ਪੱਖ ਨੂੰ ਸਮਾਂ ਨਹੀਂ ਦੇ ਸਕੇ। ਬਾਬਾ ਸਾਹੇਬ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਵਿੱਚ ਹਰ ਵਰਗ ਦੇ ਨੌਜਵਾਨਾਂ ਨੂੰ ਹਰ ਖੇਤਰ ਵਿੱਚ ਮੌਕੇ ਪ੍ਰਦਾਨ ਕੀਤੇ ਗਏ ਹਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

 

 ************

ਡੀਐੱਸ/ਬੀਐੱਮ



(Release ID: 1797987) Visitor Counter : 134