ਸੂਚਨਾ ਤੇ ਪ੍ਰਸਾਰਣ ਮੰਤਰਾਲਾ

72ਵੇਂ ਬਰਲਿਨੇਲ ਯੂਰਪੀਅਨ ਫਿਲਮ ਮਾਰਕਿਟ 2022 ਵਿੱਚ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ

Posted On: 10 FEB 2022 8:42PM by PIB Chandigarh

ਯੂਰਪੀਅਨ ਫਿਲਮ ਮਾਰਕਿਟ ਜਾਂ ਈਐੱਫਐੱਮ ਦੇ ਨਾਮ ਨਾਲ ਮਸ਼ਹੂਰ, ਬਰਲਿਨ ਦੇ ਸਲਾਨਾ ਫਿਲਮ ਮਾਰਕਿਟ ਵਿੱਚ ਭਾਰਤ ਦੀ ਭਾਗੀਦਾਰੀ ਦੇ ਲਈ ਵਰਚੁਅਲ ਤਰੀਕੇ ਨਾਲ ਉਦਘਾਟਨੀ ਸ਼ੈਸਨ ਆਯੋਜਿਤ ਕੀਤਾ ਗਿਆ। ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਦੌਰਾਨ ਵੀਰਵਾਰ ਨੂੰ ਇਸ ਦਾ ਆਯੋਜਨ ਕੀਤਾ ਗਿਆ।

ਸੂਚਨਾ ਤੇ ਪ੍ਰਸਾਰਣ ਮੰਤਰਾਲਾ (ਐੱਮਆਈਬੀ), ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਅਤੇ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਦੁਆਰਾ ਆਯੋਜਿਤ ਉਦਘਾਟਨੀ ਸ਼ੈਸਨ ਵਿੱਚ ਵਰਚੁਅਲ ਇੰਡੀਆ ਪੈਵੇਲੀਅਨ ਦਾ ਉਦਾਘਟਨ ਕੀਤਾ ਗਿਆ, ਜੋ ਹੋਰ ਚੀਜ਼ਾਂ ਦੇ ਇਲਾਵਾ ਭਾਰਤ ਦੀ ਆਜ਼ਾਦੀ ਦੇ 75 ਸਾਲ-ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਪ੍ਰਦਰਸ਼ਿਤ ਕਰਦਾ ਹੈ।

ਇਸ ਸ਼ਾਨਦਾਰ ਉਦਘਾਟਨੀ ਸ਼ੈਸਨ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵ ਚੰਦਰ ਨੇ ਦੁਨੀਆ ਦੇ ਸਭ ਤੋਂ ਵੱਡੇ ਭਾਰਤੀ ਫਿਲਮ ਉਦਯੋਗ ਦੀ ਪ੍ਰਸ਼ੰਸਾ ਕੀਤੀ, ਜਿੱਥੇ ਹਰ ਸਾਲ 3000 ਫਿਲਮਾਂ ਬਣਦੀਆਂ ਹਨ। ਉਨ੍ਹਾਂ ਨੇ ਭਾਰਤ ਦੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ ਉਦਯੋਗ ਦੇ ਕੌਸ਼ਲ ਦੀ ਸਰਾਹਨਾ ਕਰਦੇ ਹੋਏ ਇਸ ਨੂੰ ਸੂਚਨਾ ਟੈਕਨੋਲੋਜੀ ਦੇ ਬਾਅਦ ਭਾਰਤ ਦੀ ਅਗਲੀ ਬੜੀ ਗ੍ਰੋਥ ਸਟੋਰੀ (ਵਿਕਾਸ ਦੀ ਕਹਾਣੀ) ਦੱਸਿਆ।

ਜਰਮਨੀ ਵਿੱਚ ਭਾਰਤ ਦੇ ਰਾਜਦੂਤ, ਸ਼੍ਰੀ ਪਾਰਵਥਾਨੇਨੀ ਹਰੀਸ਼ ਪੰਜਾਹ ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹਿਮਾਸ਼ੂ ਰਾਏ ਦੇ ਸਮੇਂ ਤੋਂ ਹੀ ਫਿਲਮ ਨਿਰਮਾਣ ਦੇ ਖੇਤਰ ਵਿੱਚ ਭਾਰਤ ਅਤੇ ਜਰਮਨੀ ਦੇ ਦਰਮਿਆਨ ਸਹਿਯੋਗ ਦੇ ਸਮ੍ਰਿੱਧ ਇਤਿਹਾਸ ਦੀ ਚਰਚਾ ਕੀਤੀ।

ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਕਾਰਜਕਾਰੀ ਡਾਇਰੈਕਟਰ ਸੁਸ਼੍ਰੀ ਮੇਰੀਐਟ ਰਿਸੇਨਬੀਕ (Ms Mariette Rissenbeek) ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਭਾਰਤ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਾਰਤ ਦੇ ਉਨ੍ਹਾਂ ਸੱਤ ਯੁਵਾ ਪ੍ਰਤਿਭਾਸ਼ਾਲੀ ਕਲਾਕਾਰਾਂ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ, ਜਿਨ੍ਹਾਂ ਨੂੰ ਇਸ ਸਾਲ ਬਰਲਿਨੇਲ ਟੈਲੰਟ ਦਾ ਹਿੱਸਾ ਬਣਨ ਦੇ ਲਈ ਚੁਣਿਆ ਗਿਆ ਹੈ। 

ਸ਼੍ਰੀ ਸਿੱਧਾਰਥ ਰਾਏ ਕਪੂਰ, ਕੋ-ਚੇਅਰਮੈਨ, ਮੀਡੀਆ ਅਤੇ ਮੰਨੋਰੰਜਨ ’ਤੇ ਸੀਆਈਆਈ ਦੀ ਰਾਸ਼ਟਰੀ ਕਮੇਟੀ ਅਤੇ ਪ੍ਰਧਾਨ-ਪ੍ਰੋਡਿਊਸਰ ਗਿਲਡ ਆਵ੍ ਇੰਡੀਆ, ਫਾਊਂਡਰ ਐਂਡ ਮੈਨੇਜਿੰਗ ਡਾਇਰੈਕਟਰ  ਰਾਏ ਕਪੂਰ ਫਿਲਮਾਂ ਨੇ ਸ਼ੈਸ਼ਨ ਦਾ ਸੰਚਾਲਨ ਕੀਤਾ। ਉਨ੍ਹਾਂ ਨੇ ਲਗਭਗ 3 ਅਰਬ ਯੂਰੋ ਭਾਰਤੀ ਫਿਲਮ ਉਦਯੋਗ ਦਾ ਅਕਾਰ ਦੱਸਦੇ ਹੋਏ ਪਿਛੋਕੜ ਦੱਸਿਆ। ਉਨ੍ਹਾਂ ਨੇ ਐੱਮਆਈਬੀ ਦੇ ਫਿਲਮ ਸੁਵਿਧਾ ਦਫ਼ਤਰ (ਐੱਫਐੱਫਓ) ਦੁਆਰਾ ਫਿਲਮ ਦੀ ਸ਼ੂਟਿੰਗ ਦੇ ਲਈ ਸਿੰਗਲ ਕਲੀਅਰੈਂਸ ਦੀ ਵੀ ਜਾਣਕਾਰੀ ਦਿੱਤੀ।

 

ਸ਼੍ਰੀ ਬੀਰੇਨ ਘੋਸ਼, ਵਾਈਸ ਚੇਅਰਮੈਨ ਤੇ ਮਨੋਰੰਜਨ ’ਤੇ ਸੀਆਈਆਈ ਦੀ ਰਾਸ਼ਟਰੀ ਕਮੇਟੀ ਅਤੇ ਕੰਟ੍ਰੀ ਹੈੱਡ-ਭਾਰਤ, ਟੈਕਨੀਕਲਰ ਨੇ ਫਿਲਮ ਨਿਰਮਾਣ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਹੋਏ ਵੱਡੇ ਬਦਲਾਅ ਬਾਰੇ ਦੱਸਿਆ। ਉਨ੍ਹਾਂ ਨੇ ਦੁਨੀਆਭਰ ਦੇ ਫਿਲਮ ਨਿਰਮਾਤਾਵਾਂ ਨੂੰ ਪੋਸਟ-ਪ੍ਰੋਡਕਸ਼ਨ ਅਤੇ ਵਰਚੁਅਲ ਪ੍ਰੋਡਕਸ਼ਨ ਦੇ ਲਈ ਭਾਰਤ ਆਉਣ ਦਾ ਸੱਦਾ ਦਿੱਤਾ।

ਸ਼ੈਸਨ ਦੇ ਮੁੱਖ ਆਕਰਸ਼ਣ ਵਿੱਚ ਦੋ ਹਿੰਦੀ ਫਿਲਮਾਂ ਦੇ ਟ੍ਰੇਲਰ ਦਾ ਪ੍ਰਦਰਸ਼ਨ ਸੀ-ਸੰਜੈ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ ਫਿਲਮ ਗੰਗੂਬਾਈ ਕਾਠੀਆਵਾੜੀ ਦਾ ਵਰਲਡ ਪ੍ਰੀਮੀਅਰ 18 ਫਰਵਰੀ ਨੂੰ ਬਰਲਿਨ ਗਾਲਾ (ਉਤਸਵ) ਵਿੱਚ ਹੋਣ ਜਾ ਰਿਹਾ ਹੈ ਅਤੇ ਉਸ ਦੇ ਬਾਅਦ 25 ਫਰਵਰੀ ਨੂੰ ਫਿਲਮ ਭਾਰਤ ਵਿੱਚ ਰਿਲੀਜ਼ ਹੋਵੇਗੀ; ਅਤੇ ਸਰਦਾਰ ਉਧਮ ਸਿੰਘ ਦਾ ਟ੍ਰੇਲਰ ਦਿਖਾਇਆ ਗਿਆ ਜਿਸ ਨੂੰ ਸ਼੍ਰੀ ਸ਼ੂਜੀਤ ਸਿਰਕਾਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਹ ਇਸ ਸਾਲ ਈਐੱਫਐੱਮ ਵਿੱਚ ਦਿਖਾਈ ਜਾ ਰਹੀ ਹੈ।

ਸ਼੍ਰੀ ਸਿਰਕਾਰ ਨੇ ਇੱਕ ਭਾਰਤੀ ਸੁਤੰਤਰਤਾ ਸੈਨਾਨੀ ਦੀ ਕਹਾਣੀ ਨੂੰ ਬਰਲਿਨੇਲ  ਲੈ ਜਾਣ ਅਤੇ ਇਸ ਨੂੰ ਇੱਕ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨ ਦੇ ਲਈ ਐੱਮਆਈਬੀ ਅਤੇ ਐੱਨਐੱਫਡੀਸੀ ਦਾ ਧੰਨਵਾਦ ਕੀਤਾ। ਫਿਲਮ ਦੇ ਮੁੱਖ ਐਕਟਰ, ਸ਼੍ਰੀ ਵਿੱਕੀ ਕੌਸ਼ਲ ਨੇ ਵੀ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਹ ਅਵਸਰ ਦੇਣ ਦੇ ਲਈ ਧੰਨਵਾਦ ਕੀਤਾ ਅਤੇ ਸਭ ਨੂੰ ਭਾਰਤੀ ਪੈਵੇਲੀਅਨ ਵਿੱਚ ਫਿਲਮ (ਮੂਵੀ) ਦੇਖਣ ਦੇ ਲਈ ਸੱਦਾ ਦਿੱਤਾ।

ਇੰਡੀਆ ਪੈਵੇਲੀਅਨ ਭਾਰਤ ਦੇ ਸਿਨੇਮਾ ਘਰਾਂ ਅਤੇ ਉਨ੍ਹਾਂ ਖੂਬਸੂਰਤ ਸਥਾਨਾਂ ਦੀ ਇੱਕ ਝਲਕ ਪੇਸ਼ ਕਰਦਾ ਹੈ ਜੋ ਫਿਲਮ ਨਿਰਮਾਤਾਵਾਂ ਨੂੰ ਭਾਰਤ ਆਉਣ ਦੇ ਲਈ ਪ੍ਰੇਰਿਤ ਕਰਦੇ ਹਨ। ਪੈਵੇਲੀਅਨ 17 ਫਰਵਰੀ ਤੱਕ ਲਾਈਵ ਰਹੇਗਾ। ਰੋਜ਼ ਕਾਨਫਰੰਸ ਸੈਸ਼ਨਸ ਅਤੇ ਫਿਲਮ ਸਕ੍ਰੀਨਿੰਗਸ ਹੋਣਗੇ।

ਸੱਤਿਆਜੀਤ ਰੇਅ ਦੇ ਸੌ ਸਾਲ ਨੂੰ, ਸਿਨੇਮਾ ਜਗਤ ਦੀ ਇਸ ਮਹਾਨ ਹਸਤੀ ਦੀ ਪਸੰਸੀਦਾ ਫਿਲਮਾਂ ਅਤੇ ਉਨ੍ਹਾਂ ਦੇ ਜੀਵਨ ’ਤੇ ਕੁਝ ਡਾਕੂਮੈਟਰੀਆਂ (ਵ੍ਰਿਤ ਚਿੱਤਰਆਂ) ਦੀ ਇੰਡੀਆ ਪੈਵੇਲੀਅਨ ਵਿੱਚ ਵਿਸ਼ੇਸ ਸਕ੍ਰੀਨਿੰਗ ਦੇ ਜ਼ਰੀਏ ਮਨਾਇਆ ਜਾ ਰਿਹਾ ਹੈ। ਇੰਡੀਆ ਪੈਵੇਲੀਅਨ ਵਿੱਚ ਕਈ ਖੇਤਰੀ ਭਾਸ਼ਾਵਾਂ ਦੀਆਂ ਅੱਠ ਹੋਰ ਭਾਰਤੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਅਸਾਮ ਦੀ ਡਿਮਾਸਾ ਬੋਲੀ ਵਿੱਚ ਸੇਮਖੋਰ; ਮਰਾਠੀ ਵਿੱਚ ਬਿਟਰਸਵੀਟ ਅਤੇ ਗੋਦਾਵਰੀ; ਤਮਿਲ ਵਿੱਚ ਕੁਝੰਗਲ; ਬੰਗਾਲੀ ਵਿੱਚ ਕਲਕੋਕਖੋ; ਤੇਲੁਗੁ ਵਿੱਚ ਨਾਟਿਅਮ; ਹਿੰਦੀ ਵਿੱਚ ਅਫਲਾ ਬੀਟਾ ਗਾਮਾ ਅਤੇ ਕੰਨੜ ਵਿੱਚ ਡੋਲੂ ਸ਼ਾਮਲ ਹਨ। ਫੈਸਟੀਵਲ ਦੇ ਦੌਰਾਨ, ਸੀਆਈਆਈ ਅਤੇ ਐੱਮਆਈਬੀ ਭਾਰਤ ਦੀ ਸਵਰ ਕੋਕਿਲਾ , ਭਾਰਤ ਰਤਨ ਲਤਾ ਮੰਗੇਸ਼ਵਰ ਨੂੰ ਵੀ ਸ਼ਰਧਾਂਜਲੀ ਅਰਪਿਤ ਕਰਾਂਗੇ, ਜਿਨ੍ਹਾਂ ਦਾ 6 ਫਰਵਰੀ ਨੂੰ 92 ਸਾਲ ਦੀ ਉਮਰ ਵਿੱਚ ਮੁੰਬਈ ਵਿੱਚ ਅਕਾਲ ਚਲਾਣਾ ਹੋ ਗਿਆ। ਉਨ੍ਹਾਂ ਨੇ ਅੱਠ ਦਹਾਕਿਆਂ ਤੱਕ ਪਲੇਬੈਕ (ਸਿੰਗਰ) ਗਾਇਕਾ ਦੇ ਤੌਰ ’ਤੇ ਭਾਰਤੀ ਸਿਨੇਮਾ ਦੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਅਮਿਟ ਛਾਪ ਛੱਡੀ।

ਇੰਡੀਆ ਪੈਵੇਲੀਅਨ ਅਤੇ ਫਿਲਮ ਸਕ੍ਰੀਨਿੰਗਸ ਤੱਕ ਇਸ ਲਿੰਕ ’ਤੇ ਕਲਿੱਕ ਕਰਕੇ ਪਹੁੰਚਿਆ ਜਾ ਸਕਦਾ ਹੈ।

https://indiapavilionatberlinale2022.webconevents.com

 

*****

ਸੌਰਭ ਸਿੰਘ



(Release ID: 1797754) Visitor Counter : 106


Read this release in: Marathi , Hindi , English , Urdu