ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮਣੀਪੁਰ ਵਿੱਚ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਦੇ ਵਿਕਾਸ ਦੇ ਲਈ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਹੁਣ ਤੱਕ ਕੁੱਲ 87.65 ਕਰੋੜ ਰੁਪਏ ਜਾਰੀ ਕੀਤੇ ਹਨ: ਸ਼੍ਰੀ ਅਨੁਰਾਗ ਠਾਕੁਰ
Posted On:
08 FEB 2022 4:59PM by PIB Chandigarh
ਮਣੀਪੁਰ ਵਿੱਚ ਸਥਾਪਿਤ ਕੀਤਾ ਗਿਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਖੇਡ ਵਿਗਿਆਨ, ਖੇਡ ਟੈਕਨੋਲੋਜੀ ਅਤੇ ਖੇਡ ਟਰੇਨਿੰਗ ਤੇ ਵਿਕਾਸ ਨੂੰ ਹੁਲਾਰਾ ਦੇਣ ਦੇ ਇਲਾਵਾ ਚੁਣੇ ਹੋਏ ਖੇਡ ਵਿਸ਼ਿਆਂ ਦੇ ਲਈ ਨੈਸ਼ਨਲ ਟਰੇਨਿੰਗ ਸੈਂਟਰ ਦੇ ਰੂਪ ਵਿੱਚ ਕੰਮ ਕਰਨ ਵਾਲਾ ਆਪਣੀ ਤਰ੍ਹਾਂ ਦੀ ਪਹਿਲੀ ਯੂਨੀਵਰਸਿਟੀ ਹੈ। ਨੈਸ਼ਨਲ ਸਪੋਰਟਸ ਯੂਨੀਵਰਸਿਟੀ ਰਾਜਸਥਾਨ ਅਤੇ ਕੇਰਲ ਸਮੇਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਖੇਡ ਟਰੇਨਿੰਗ ਸੰਬੰਧਿਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਨੇ ਹੁਣ ਤੱਕ ਕੁੱਲ 87.65 ਕਰੋੜ ਰੁਪਏ ਦੀ ਧਨਰਾਸ਼ੀ ਜਾਰੀ ਕੀਤੀ ਹੈ, ਜਿਸ ਵਿੱਚੋਂ ਵਰਤਮਾਨ ਵਿੱਤੀ ਵਰ੍ਹੇ 2021-22 ਦੇ ਦੌਰਾਨ ਮੁੱਖ ਪਰਿਸਰ ਦੀ ਸਥਾਪਨਾ ਤੇ ਨਿਰਮਾਣ ਤੇ ਮਣੀਪੁਰ ਵਿੱਚ ਅਸਥਾਈ ਪਰਿਸਰ ਨਾਲ ਕੰਮਕਾਜ ਚਲਾਉਣ ਦੇ ਲਈ 5.49 ਕਰੋੜ ਰੁਪਏ ਦਾ ਭੁਗਤਾਨ ਵੀ ਸ਼ਾਮਲ ਹੈ।
ਸਿੱਖਿਆ ਸੰਵਿਧਾਨ ਦੀ ਸਮਵਰਤੀ ਸੂਚੀ ਦੇ ਤਹਿਤ ਆਉਂਦੀ ਹੈ। ਕਿਉਂਕਿ ਜ਼ਿਆਦਾਤਰ ਸਕੂਲ ਸੰਬੰਧਿਤ ਸਟੇਟ ਐਗਜ਼ਾਮੀਨੇਸ਼ਨ ਬੋਰਡ ਦੇ ਤਹਿਤ ਹੀ ਆਉਂਦੇ ਹਨ, ਅਜਿਹੇ ਵਿੱਚ ਸਕੂਲੀ ਪਾਠਕ੍ਰਮ ਵੱਡੇ ਪੈਮਾਨੇ ‘ਤੇ ਰਾਜ ਸਰਕਾਰਾਂ ਦੁਆਰਾ ਹੀ ਨਿਰਧਾਰਿਤ ਕੀਤਾ ਜਾਂਦਾ ਹੈ। ਹਾਲਾਂਕਿ, ਰਾਸ਼ਟਰੀ ਪਾਠਕ੍ਰਮ ਦੀ ਰੂਪਰੇਖਾ (ਐੱਨਸੀਐੱਫ)-2005 ਦੇ ਅਨੁਸਾਰ ਸਿਹਤ ਤੇ ਸ਼ਰੀਰਕ ਸਿੱਖਿਆ ਦਸਵੀਂ ਜਮਾਤ ਤੱਕ ਇੱਕ ਲਾਜ਼ਮੀ ਵਿਸ਼ਾ ਹੈ ਅਤੇ ਇਹ ਹਾਇਰ ਸੈਕੰਡਰੀ ਸਟੇਜ ‘ਤੇ ਇੱਕ ਵੈਕਲਪਿਕ ਵਿਸ਼ਾ ਦੇ ਰੂਪ ਵਿੱਚ ਉਪਲੱਬਧ ਹੈ।
ਸਪੋਰਟਸ ਅਥਾਰਿਟੀ ਆਵ੍ ਇੰਡੀਆ ਟਰੇਨਿੰਗ ਸੈਂਟਰ-ਐੱਸਟੀਸੀ ਦੇ 90 ਵਿਸਤਾਰਿਤ ਕੇਂਦਰ ਹਨ, ਜਿਸ ਵਿੱਚ 60 ਖੇਲੋ ਇੰਡੀਆ ਕੇਂਦਰ ਵੀ ਸ਼ਾਮਲ ਹਨ। ਇਸ ਦੇ ਇਲਾਵਾ 10 ਨਿਯਮਿਤ ਸਕੂਲ ਜੋ ਰਾਸ਼ਟਰੀ ਖੇਡ ਪ੍ਰਤਿਭਾ ਪ੍ਰਤਿਯੋਗਿਤਾ (ਐੱਨਐੱਸਟੀਸੀ) ਦਾ ਹਿੱਸਾ ਹਨ; ਉਹ ਵੀ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਤਹਿਤ ਸੰਚਾਲਿਤ ਹੁੰਦੇ ਹਨ। ਜ਼ਿਆਦਾਤਰ ਵਿਸਤਾਰ ਕੇਂਦਰ ਦੇਸ਼ ਭਰ ਦੇ ਸਕੂਲਾਂ ਵਿੱਚ ਕੰਮ ਕਰ ਰਹੇ ਹਨ। ਇਤਨਾ ਹੀ ਨਹੀਂ, ਖੇਲੋ ਇੰਡੀਆ ਯੋਜਨਾ ਦੀ “ਰਾਜ ਪੱਧਰੀ ਖੇਲੋ ਇੰਡੀਆ ਕੇਂਦਰ” ਵਰਟੀਕਲ ਦੇ ਤਹਿਤ, ਆਵਾਸੀ ਸੁਵਿਧਾਵਾਂ ਨਾਲ ਲੈਸ 04 ਕੇਂਦਰੀ ਵਿਦਿਆਲਯ ਅਕਤੂਬਰ 2019 ਤੋਂ ਸਪੋਰਟਸ ਸਕੂਲ ਦੇ ਰੂਪ ਵਿੱਚ ਸੰਚਾਲਿਤ ਹੋ ਰਹੇ ਹਨ। ਇਸ ਵਰਟੀਕਲ ਸਹਿਯੋਗ ਦੇ ਤਹਿਤ ਭਾਰਤ ਸਰਕਾਰ ਦੁਆਰਾ ਆਵਾਸ, ਭੋਜਨ, ਐਜੁਕੇਸ਼ਨ, ਟਰੇਨਿੰਗ, ਪ੍ਰਤਿਯੋਗਿਤਾ ਪ੍ਰਦਰਸ਼ਨ ਅਤੇ ਮੈਡੀਕਲ ਆਦਿ ‘ਤੇ ਖਰਚ ਦੇ ਲਈ ਹਰ ਐਥਲੀਟ ਨੂੰ ਪ੍ਰਤੀ ਵਰ੍ਹੇ 1,50,000 ਰੁਪਏ ਦੀ ਧਨਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।
ਇਹ ਜਾਣਕਾਰੀ ਅੱਜ ਲੋਕਸਭਾ ਵਿੱਚ ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਦਿੱਤੀ।
*****
ਐੱਨਬੀ/ਓਏ
(Release ID: 1797025)
Visitor Counter : 129