ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸੁਤੰਤਰਤਾ ਸੰਗ੍ਰਾਮ ਵਿੱਚ ਵੀਰਤਾ ਅਤੇ ਸਮਾਜਿਕ ਸਦਭਾਵਨਾ ਦੀਆਂ ਕਹਾਣੀਆਂ ਨੂੰ ਸਕੂਲ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਜਾਵੇ : ਉਪ ਰਾਸ਼ਟਰਪਤੀ



'ਸੁਤੰਤਰਤਾ ਸੰਗ੍ਰਾਮ ਦੌਰਾਨ ਨੇਤਾਵਾਂ ਅਤੇ ਸੰਗਠਨਾਂ ਨੂੰ ਪੈਦਾ ਕਰਨ 'ਚ ਮਹਾਰਾਸ਼ਟਰ ਸਭ ਤੋਂ ਅੱਗੇ ਸੀ': ਉਪ ਰਾਸ਼ਟਰਪਤੀ ਸ਼੍ਰੀ ਨਾਇਡੂ



‘ਅਦਯਾ ਕ੍ਰਾਂਤੀਕਾਰਕ’ ਵਾਸੂਦੇਵ ਬਲਵੰਤ ਫਡਕੇ ਦੀ ਮਹਾਨ ਕਹਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਸੱਚਮੁੱਚ ਪ੍ਰੇਰਣਾਦਾਇਕ ਹੈ: ਸ਼੍ਰੀ ਨਾਇਡੂ



ਉਪ ਰਾਸ਼ਟਰਪਤੀ ਨੇ ਕਿਹਾ, "ਸਿੱਖਿਆ ਇੱਕ ਮਿਸ਼ਨ ਹੋਣਾ ਚਾਹੀਦਾ ਹੈ", ਵਿੱਦਿਅਕ ਸੰਸਥਾਵਾਂ ਨੂੰ ਐੱਨਈਪੀ ਨੂੰ ਉਤਸ਼ਾਹ ਨਾਲ ਲਾਗੂ ਕਰਨ ਦਾ ਸੱਦਾ



ਉਪ ਰਾਸ਼ਟਰਪਤੀ ਨੇ 'ਧਯਾਸ ਪੰਥੇ ਚਾਲਤਾ' - ਮਹਾਰਾਸ਼ਟਰ ਐਜੂਕੇਸ਼ਨ ਸੋਸਾਇਟੀ ਦੀ 160 ਸਾਲਾਂ ਦੀ ਵਿਰਾਸਤ ਦਾ ਇਤਿਹਾਸਿਕ ਬਿਰਤਾਂਤ ਜਾਰੀ ਕੀਤਾ

Posted On: 08 FEB 2022 5:57PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਕੂਲੀ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਅਣਗਿਣਤ ਰਾਸ਼ਟਰੀ ਨਾਇਕਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੇ ਜੀਵਨ ਸਫ਼ਰ ਦੀਆਂ ਕਹਾਣੀਆਂ ਨੂੰ ਦਿਲਚਸਪ ਤਰੀਕੇ ਨਾਲ ਲਿਖਣ ਦਾ ਸੱਦਾ ਦਿੱਤਾ। ਉਨ੍ਹਾਂ ਸੁਤੰਤਰਤਾ ਸੰਗ੍ਰਾਮ ਤੋਂ ਸਮਾਜਿਕ ਸਦਭਾਵਨਾ ਦੀਆਂ ਕਹਾਣੀਆਂ ਨੂੰ ਦੁਹਰਾਉਣ ਦਾ ਸੁਝਾਅ ਵੀ ਦਿੱਤਾ ਜੋ ਭਾਰਤ ਦੀ ਸੱਭਿਅਤਾ ਦੇ ਮੁੱਲਾਂ ਨੂੰ ਦਰਸਾਉਂਦੇ ਹਨ।

ਇਤਿਹਾਸ ਪੜ੍ਹਾਉਣ ਦੀ ਮਹੱਤਤਾ 'ਤੇ ਬੋਲਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, 'ਸਾਨੂੰ ਆਪਣੇ ਬੱਚਿਆਂ ਨੂੰ ਅਜਿਹੇ ਬਹਾਦਰ ਨਾਇਕਾਂ ਦੀਆਂ ਕਹਾਣੀਆਂ ਸਿਖਾਉਣੀਆਂ ਚਾਹੀਦੀਆਂ ਹਨ, ਜੋ ਇਸ ਧਰਤੀ ਨੇ ਦੇਖੇ ਹਨ। ਸਾਡੇ ਗੌਰਵਮਈ ਇਤਿਹਾਸ ਨੂੰ ਸਾਡੇ ਮਨਾਂ ਨੂੰ ਕਿਸੇ ਵੀ ਹੀਣ ਭਾਵਨਾ ਦੇ ਘੇਰੇ ਤੋਂ ਮੁਕਤ ਕਰਨਾ ਚਾਹੀਦਾ ਹੈ। ਇਤਿਹਾਸ ਸੱਚਮੁੱਚ ਸਾਨੂੰ ਸਿੱਖਿਅਤ, ਗਿਆਨਵਾਨ ਅਤੇ ਮੁਕਤ ਕਰ ਸਕਦਾ ਹੈ।'

ਸ਼੍ਰੀ ਨਾਇਡੂ ਨੇ ਚਿੰਤਾ ਜ਼ਾਹਰ ਕੀਤੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਵੀ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਬਸਤੀਵਾਦੀ ਰੰਗਤ ਬਣੀ ਰਹੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੇ ਸਫ਼ਲਤਾਪੂਰਵਕ ਲਾਗੂ ਹੋਣ ਨਾਲ ਇਸ ਨੂੰ ਦੂਰ ਕਰਨਾ ਚਾਹੀਦਾ ਹੈ।

ਉਪ ਰਾਸ਼ਟਰਪਤੀ ਅੱਜ ਉਪ ਰਾਸ਼ਟਰਪਤੀ ਨਿਵਾਸ ਤੋਂ ਮਹਾਰਾਸ਼ਟਰ ਐਜੂਕੇਸ਼ਨ ਸੋਸਾਇਟੀ (ਐੱਮਈਐੱਸ) ਦੀ 160 ਸਾਲਾਂ ਦੀ ਵਿਰਾਸਤ ਦਾ ਇਤਿਹਾਸਿਕ ਬਿਰਤਾਂਤ - 'ਧਯਾਸ ਪੰਥੇ ਚਾਲਤਾ' ਪੁਸਤਕ ਰਿਲੀਜ਼ ਕਰ ਰਹੇ ਸਨ।

ਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ 1860 ਵਿੱਚ ਪੁਣੇ ਵਿੱਚ ਸਥਾਪਿਤ ਕੀਤੀ ਗਈ ਸੋਸਾਇਟੀ, ਮਹਾਨ "ਅਦਯਾ ਕ੍ਰਾਂਤੀਕਾਰਕ" ਸ਼੍ਰੀ ਵਾਸੂਦੇਓ ਬਲਵੰਤ ਫਡਕੇ ਵਰਗੇ ਦਿੱਗਜਾਂ ਦੇ ਯਤਨਾਂ ਨਾਲ, ਦੇਸ਼ ਵਿੱਚ ਬਣਾਈਆਂ ਗਈਆਂ ਪਹਿਲੀਆਂ ਨਿਜੀ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦਾ ਮਕਸਦ ਨੌਜਵਾਨਾਂ ਨੂੰ ਵਿਗਿਆਨਕ ਸਿੱਖਿਆ ਪ੍ਰਦਾਨ ਕਰਨਾ ਅਤੇ ਲੋਕਾਂ ਵਿੱਚ ਰਾਸ਼ਟਰਵਾਦੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਸੀ।

ਸ਼੍ਰੀ ਵਾਸੂਦੇਵ ਬਲਵੰਤ ਫਡਕੇ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਉਨ੍ਹਾਂ ਦੀ ਸਭ ਤੋਂ ਸ਼ੁਰੂਆਤੀ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਵਜੋਂ ਸ਼ਲਾਘਾ ਕੀਤੀ, ਜਿਨ੍ਹਾਂ ਨੇ ਬਸਤੀਵਾਦੀ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ ਸੀ। ਉਨ੍ਹਾਂ ਕਿਹਾ ਕਿ ਜਿਸ ਬਹਾਦਰੀ ਨਾਲ ਉਨ੍ਹਾਂ ਨੇ ਸਵਰਾਜ ਦੇ ਮੰਤਰ ਦਾ ਪ੍ਰਚਾਰ ਕਰਕੇ ਅਤੇ ਸਥਾਨਕ ਭਾਈਚਾਰਿਆਂ ਦਾ ਸਮਰਥਨ ਇਕੱਠਾ ਕਰਕੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ, ਉਹ ਸੱਚਮੁੱਚ ਮਹਾਨ ਹੈ।

ਰਾਜ ਦੇ ਇਸੇ ਤਰ੍ਹਾਂ ਦੇ ਯੋਗਦਾਨ ਨੂੰ ਨੋਟ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਰਾਸ਼ਟਰ ਨੇਤਾਵਾਂ ਅਤੇ ਸੰਗਠਨਾਂ ਨੂੰ ਪੈਦਾ ਕਰਨ ਅਤੇ ਸੁਤੰਤਰਤਾ ਸੰਗ੍ਰਾਮ ਦੀ ਵਿਚਾਰਧਾਰਕ ਨੀਂਹ ਰੱਖਣ ਵਿੱਚ ਸਭ ਤੋਂ ਅੱਗੇ ਸੀ। ਉਨ੍ਹਾਂ ਪਰਮਹੰਸ ਮੰਡਲੀ, ਪੂਨਾ ਸਰਵਜਨਕ ਸਭਾ ਅਤੇ ਸੱਤਿਆਸ਼ੋਧਕ ਸਮਾਜ ਵਰਗੀਆਂ ਸੰਸਥਾਵਾਂ ਦੇ ਯਤਨਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਦਾਦੋਬਾ ਪਾਂਡੁਰੰਗ, ਗਣੇਸ਼ ਵਾਸੁਦੇਵ ਜੋਸ਼ੀ, ਮਹਾਦੇਵ ਗੋਵਿੰਦ ਰਾਨਾਡੇ, ਅਤੇ ਮਹਾਤਮਾ ਜਯੋਤੀਬਾ ਫੂਲੇ ਵਰਗੇ ਦਿੱਗਜਾਂ ਦੀ ਅਗਵਾਈ ਵਿੱਚ "ਭਾਰਤ ਵਿੱਚ ਸਾਰਥਕ ਸਮਾਜਿਕ ਸੁਧਾਰ ਲਿਆਇਆ ਗਿਆ।"

ਇਹ ਦੇਖਦੇ ਹੋਏ ਕਿ ਮਹਾਰਾਸ਼ਟਰ ਐਜੂਕੇਸ਼ਨ ਸੋਸਾਇਟੀ, ਡੇਕਨ ਐਜੂਕੇਸ਼ਨ ਸੋਸਾਇਟੀ ਅਤੇ ਹੋਰ ਅਜਿਹੀਆਂ ਸੰਸਥਾਵਾਂ ਨੇ 'ਸਿੱਖਿਆ ਨੂੰ ਇੱਕ ਮਿਸ਼ਨ' ਵਜੋਂ ਲਿਆ ਹੈ, ਸ਼੍ਰੀ ਨਾਇਡੂ ਨੇ ਸਿੱਖਿਆ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਹੁਣ ਅਜਿਹੀ ਭਾਵਨਾ ਦਾ ਸੱਦਾ ਦਿੱਤਾ।

ਸਿੱਖਿਆ ਖੇਤਰ ਨੂੰ '21ਵੀਂ ਸਦੀ ਦੇ ਛੋਹ' (21st century touch) ਦੀ ਲੋੜ 'ਤੇ ਜ਼ੋਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਅੰਤਰ-ਅਨੁਸ਼ਾਸਨੀ ਅਤੇ ਬਹੁ-ਅਨੁਸ਼ਾਸਨੀਅਤਾ 'ਤੇ ਜ਼ੋਰ ਦਿੰਦੇ ਹੋਏ, ਰਾਜਾਂ ਅਤੇ ਵਿੱਦਿਅਕ ਸੰਸਥਾਵਾਂ ਦੁਆਰਾ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਉਤਸ਼ਾਹ ਨਾਲ ਲਾਗੂ ਕਰਨ ਦੀ ਅਪੀਲ ਕੀਤੀ।

ਇਹ ਨੋਟ ਕਰਦੇ ਹੋਏ ਕਿ ਮਹਾਮਾਰੀ ਨੇ ਡਿਜੀਟਲ ਕਲਾਸਰੂਮਾਂ, ਸਮਾਰਟ ਡਿਵਾਈਸਾਂ ਅਤੇ ਮਾਈਕਰੋ ਕੋਰਸਾਂ ਦੀ ਵਰਤੋਂ ਦੀ ਜ਼ਰੂਰਤ ਕੀਤੀ ਹੈ, ਉਨ੍ਹਾਂ ਦੇਖਿਆ ਕਿ ਸਿੱਖਿਆ ਦਾ ਢੰਗ ਹੁਣ ਸਥਿਰ ਨਹੀਂ ਹੋ ਸਕਦਾ ਅਤੇ ਨਿਜੀ ਅਤੇ ਜਨਤਕ ਵਿੱਦਿਅਕ ਸੰਸਥਾਵਾਂ ਨੂੰ ਸਿੱਖਿਆ ਵਿੱਚ ਇਨ੍ਹਾਂ ਨਵੇਂ ਹਾਈਬ੍ਰਿਡ ਮਿਆਰਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਅੱਗੇ ਕਿਹਾ, "ਆਧੁਨਿਕ ਤਕਨੀਕਾਂ ਰਾਹੀਂ ਪ੍ਰਦਾਨ ਕੀਤੇ ਗਏ ਕਿੱਤਾਮੁਖੀ ਕੋਰਸ ਅਤੇ ਦੂਰੀ ਦੀ ਸਿੱਖਿਆ ਭੂਗੋਲਿਕ ਰੁਕਾਵਟਾਂ ਨੂੰ ਦੂਰ ਕਰ ਸਕਦੇ ਹਨ ਅਤੇ ਦੂਰ-ਦਰਾਜ ਦੇ ਖੇਤਰਾਂ ਤੱਕ ਪਹੁੰਚ ਸਕਦੇ ਹਨ। ਉਨ੍ਹਾਂ ਦੀ ਪੂਰੀ ਖੋਜ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਹੋਰ ਵਧਾਇਆ ਜਾਣਾ ਚਾਹੀਦਾ ਹੈ।"

ਇਸ ਸਮਾਗਮ ਵਿੱਚ ਗਵਰਨਿੰਗ ਸੰਸਥਾ ਦੇ ਚੇਅਰਮੈਨ ਸ਼੍ਰੀ ਰਾਜੀਵ ਸਹਸ੍ਰਬੁੱਧੇ, ਐੱਮਈਐੱਸ; ਡਾ. ਭਰਤ ਵਾਂਕਟੇ, ਸਕੱਤਰ, ਐੱਮਈਐੱਸ; ਸ਼੍ਰੀ ਸੁਧੀਰ ਗਾਡੇ, ਸਹਾਇਕ ਸਕੱਤਰ, ਐੱਮਈਐੱਸ; ਡਾ. ਕੇਤਕੀ ਮੋਦਕ, ਪੁਸਤਕ ਦੇ ਲੇਖਕ ਅਤੇ ਹੋਰਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

*********

ਐੱਮਐੱਸ/ਆਰਕੇ


(Release ID: 1796687) Visitor Counter : 172