ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਧਿਆਨ ਸੰਬੰਧੀ ਵਿਕਾਰਾਂ ਦੇ ਪ੍ਰਬੰਧਨ ਅਤੇ ਇਲਾਜ ਲਈ ਰਣਨੀਤੀਆਂ ਵਿਕਸਿਤ ਕਰਨ ਲਈ ਸਵਰਣਜਯੰਤੀ ਫੈਲੋ ਦਾ ਕੰਮ ਰਾਹ ਪੱਧਰਾ ਕਰੇਗਾ

Posted On: 03 FEB 2022 2:05PM by PIB Chandigarh

ਪ੍ਰੋ. ਸ਼੍ਰੀਧਰਨ ਦੇਵਰਾਜਨ, ਵਰਤਮਾਨ ਵਿੱਚ ਸੈਂਟਰ ਫਾਰ ਨਿਊਰੋਸਾਇੰਸ ਐਂਡ ਐਸੋਸੀਏਟ ਫੈਕਲਟੀ ਇਨ ਕੰਪਿਊਟਰ ਸਾਇੰਸ ਐਂਡ ਆਟੋਮੇਸ਼ਨ, ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ (ਆਈਆਈਐੱਸਸੀ), ਬੰਗਲੌਰ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ, ਸਾਲ 2021 ਲਈ ਸਵਰਣਜਯੰਤੀ ਫੈਲੋਸ਼ਿਪ ਪ੍ਰਾਪਤ ਕਰਤਾ ਹਨ। ਉਹ ਧਿਆਨ (attention) ਸੰਬੰਧੀ ਵਿਕਾਰ ਦੇ ਇਲਾਜ ਲਈ ਇਲਾਜਾਂ ਦੇ ਵਿਕਾਸ ਵਿੱਚ ਸੰਭਾਵੀ ਐਪਲੀਕੇਸ਼ਨਾਂ ਦੇ ਨਾਲ, ਮਾਨਵ ਧਿਆਨ ਵਿੱਚ ਵਿਚੋਲਗੀ ਕਰਨ ਵਾਲੇ, ਦਿਮਾਗੀ ਖੇਤਰਾਂ ਅਤੇ ਦਿਮਾਗੀ ਪ੍ਰਣਾਲੀ (ਤੰਤੂ ਤੰਤਰ) ਦੀ ਪਹਿਚਾਣ ਕਰਨਾ ਚਾਹੁੰਦੇ ਹਨ। 

 

 ਮਾਨਵ ਦਿਮਾਗ ਵਿੱਚ ਅਪ੍ਰਸੰਗਿਕ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਾਡੇ ਸੰਸਾਰ ਵਿੱਚ ਮਹੱਤਵਪੂਰਨ ਵਸਤੂਆਂ ਅਤੇ ਸਥਾਨਾਂ ਵੱਲ ਧਿਆਨ ਦੇਣ ਦੀ ਕਮਾਲ ਦੀ ਯੋਗਤਾ ਹੈ। ਹਾਲਾਂਕਿ ਕਈ ਦਹਾਕਿਆਂ ਤੋਂ ਵਿਹਾਰਕ ਤੌਰ 'ਤੇ ਧਿਆਨ ਦਾ ਅਧਿਐਨ ਕੀਤਾ ਗਿਆ ਹੈ, ਅਸੀਂ ਇਸ ਬਾਰੇ ਬਹੁਤ ਘੱਟ ਜਾਣਦੇ ਹਾਂ ਕਿ ਧਿਆਨ ਦਿਮਾਗ ਵਿੱਚ ਕਿਵੇਂ ਕੰਮ ਕਰਦਾ ਹੈ। ਅਣਪਛਾਤੇ ਖੇਤਰਾਂ ਵਿੱਚ ਸ਼ਾਮਲ ਹਨ--- ਦਿਮਾਗੀ ਖੇਤਰਾਂ ਦੀ ਪਹਿਚਾਣ ਕਰਨਾ ਜੋ ਸਾਨੂੰ ਖ਼ਾਸ ਵਸਤੂਆਂ 'ਤੇ ਧਿਆਨ ਬਣਾਈ ਰੱਖਣ ਦੀ ਇਜਾਜ਼ਤ ਦਿੰਦੇ ਹਨ, ਦਿਮਾਗ ਦੇ ਖੇਤਰ ਜੋ ਅਪ੍ਰਸੰਗਿਕ ਜਾਣਕਾਰੀ ਨੂੰ ਦਬਾਉਂਦੇ ਹਨ, ਅਤੇ ਦਿਮਾਗ ਦੀਆਂ ਪ੍ਰਕਿਰਿਆਵਾਂ ਜੋ ਧਿਆਨ ਦੇ ਵਿਕਾਰਾਂ ਵਿੱਚ ਵਿਘਨ ਪਾਉਂਦੀਆਂ ਹਨ। 

 

 ਆਪਣੇ ਸਮੂਹ ਦੇ ਨਾਲ, ਪ੍ਰੋ. ਸ਼੍ਰੀਧਰਨ, ਫੰਕਸ਼ਨਲ ਅਤੇ ਡਿਫਿਊਜ਼ਨ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (fMRI/dMRI), ਇਲੈਕਟ੍ਰੋ-ਇਨਸੇਫੈਲੋਗ੍ਰਾਫੀ (ਈਈਜੀ), ਅਤੇ ਟ੍ਰਾਂਸ-ਮੈਗਨੈਟਿਕ ਐਂਡ ਇਲੈਕਟ੍ਰੀਕਲ ਸਟੀਮੂਲੇਸ਼ਨ (TMS/TES) ਨੂੰ ਟਾਰਗੇਟਿਡ ਢੰਗ ਨਾਲ ਮਾਨਵ ਦਿਮਾਗ ਦੀ ਗਤੀਵਿਧੀ ਨੂੰ ਰਿਕਾਰਡ ਕਰਨ ਅਤੇ ਪਰੇਸ਼ਾਨ ਕਰਨ ਲਈ ਸ਼ਾਮਲ ਕਰਦੇ ਹੋਏ, ਅਤਿ-ਆਧੁਨਿਕ, ਨਾਨ-ਇਨਵੇਸਿਵ ਟੈਕਨੋਲੋਜੀਆਂ ਦੇ ਸੁਮੇਲ ਨੂੰ ਵਰਤ ਰਹੇ ਹਨ।

 

 ਆਪਣੇ ਹਾਲੀਆ ਕੰਮ ਵਿੱਚ, ਪ੍ਰੋ. ਸ਼੍ਰੀਧਰਨ ਨੇ ਪਹਿਚਾਣ ਕੀਤੀ ਹੈ ਕਿ ਦਿਮਾਗ ਦੇ ਖਾਸ ਖੇਤਰ – ਨਿਓਕੋਰਟੈਕਸ (ਦਿਮਾਗ ਦੀ ਸਭ ਤੋਂ ਬਾਹਰੀ ਪਰਤ) ਦੇ ਨਾਲ-ਨਾਲ ਡੂੰਘੇ ਮੱਧ ਦਿਮਾਗ ਵਿੱਚ – ਧਿਆਨ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੇ ਸਮੂਹ ਨੇ ਦਿਖਾਇਆ ਹੈ ਕਿ ਮਿਡਬ੍ਰੇਨ ਅਤੇ ਕੋਰਟੀਕਲ ਗੋਲਾਕਾਰ ਦੇ ਵਿਚਕਾਰ ਅਸਮਿਤ ਤਾਰਾਂ ਵਾਲੇ ਮਾਨਵ ਭਾਗੀਦਾਰ ਵੀ ਧਿਆਨ ਦੇਣ ਦੇ ਤਰੀਕੇ ਵਿੱਚ ਚਿੰਨ੍ਹਿਤ ਅਸਮਿਤਤਾਵਾਂ ਨੂੰ ਦਰਸਾਉਂਦੇ ਹਨ। ਇੱਕ ਹੋਰ ਤਾਜ਼ਾ ਅਧਿਐਨ ਵਿੱਚ, ਉਨ੍ਹਾਂ ਨੇ ਦਿਖਾਇਆ ਹੈ ਕਿ ਨਿਓਕੋਰਟੈਕਸ (ਪੈਰੀਏਟਲ ਕੋਰਟੈਕਸ) ਵਿੱਚ ਇੱਕ ਖਾਸ ਖੇਤਰ ਵਿੱਚ ਪਰੇਸ਼ਾਨ ਕਰਨ ਵਾਲੀ ਗਤੀਵਿਧੀ ਭਾਗੀਦਾਰਾਂ ਦੀ ਧਿਆਨ ਦੇਣ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦਿਮਾਗ ਵਿੱਚ ਧਿਆਨ ਕਿਵੇਂ ਕੰਮ ਕਰਦਾ ਹੈ ਇਸਦਾ ਵਿਸ਼ਲੇਸ਼ਣ ਅਤੇ ਸਿਮੂਲੇਟ ਕਰਨ ਲਈ, ਉਨ੍ਹਾਂ ਨੇ ਨਿਓਕੋਰਟੈਕਸ ਅਤੇ ਮਿਡਬ੍ਰੇਨ ਦੇ ਵਿਸਤ੍ਰਿਤ ਗਣਿਤਿਕ ਅਤੇ ਕੰਪਿਊਟੇਸ਼ਨਲ (ਡੀਪ ਲਰਨਿੰਗ) ਮਾਡਲ ਵੀ ਵਿਕਸਿਤ ਕੀਤੇ ਹਨ। ਇਹ ਖੋਜ ਪੀਐੱਲਓਐੱਸ ਕੰਪਿਊਟੇਸ਼ਨਲ ਬਾਇਓਲੌਜੀ ਸਮੇਤ ਵਿਭਿੰਨ ਵੱਕਾਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।

 

ਪ੍ਰੋ. ਸ਼੍ਰੀਧਰਨ ਨੇ ਦੱਸਿਆ, "ਹਾਲਾਂਕਿ ਸਾਡੇ ਸਮੂਹ ਅਤੇ ਹੋਰਾਂ ਦੇ ਇਨ੍ਹਾਂ ਅਧਿਐਨਾਂ ਨੇ ਧਿਆਨ ਵਿੱਚ ਕਈ ਦਿਮਾਗੀ ਖੇਤਰਾਂ ਦੀ ਭੂਮਿਕਾ ਵੱਲ ਇਸ਼ਾਰਾ ਕੀਤਾ ਹੈ, ਬਹੁਤ ਘੱਟ ਲੋਕਾਂ ਨੇ ਪ੍ਰਯੋਗਾਤਮਕ ਤੌਰ 'ਤੇ ਇਨ੍ਹਾਂ ਲਿੰਕਾਂ ਨੂੰ ਸਿੱਧੇ ਤੌਰ 'ਤੇ ਸਥਾਪਿਤ ਕੀਤਾ ਹੈ। ਸਵਰਣਜਯੰਤੀ ਫੈਲੋਸ਼ਿਪ ਦੇ ਹਿੱਸੇ ਵਜੋਂ, ਸਾਡੀ ਪ੍ਰਯੋਗਸ਼ਾਲਾ ਦਿਮਾਗ ਵਿੱਚ ਧਿਆਨ ਦੇ "ਕਾਰਣ" ਵਿਧੀ ਨੂੰ ਸਮਝਣ ਦੀ ਕੋਸ਼ਿਸ਼ ਕਰੇਗੀ। ਅਸੀਂ ਤਿੰਨ-ਪੱਖੀ ਪਹੁੰਚ ਅਪਣਾਵਾਂਗੇ।”

 

 ਪਹਿਲਾਂ, ਜਦੋਂ ਭਾਗੀਦਾਰ ਧਿਆਨ ਦੇਣ ਬਾਰੇ ਸਿੱਖ ਰਹੇ ਹੁੰਦੇ ਹਨ, ਤਾਂ ਉਹ ਖਾਸ ਦਿਮਾਗੀ ਖੇਤਰਾਂ ("ਨਿਊਰੋਪਲਾਸਟੀਸਿਟੀ") ਦੇ ਵਿਚਕਾਰ ਬਣਤਰ, ਗਤੀਵਿਧੀ ਅਤੇ ਸੰਪਰਕ ਵਿੱਚ ਤਬਦੀਲੀਆਂ ਨੂੰ ਟਰੈਕ ਕਰਨਗੇ। ਦਿਮਾਗ ਵਿੱਚ ਅਜਿਹੀਆਂ ਨਿਊਰੋਪਲਾਸਟਿਕ ਤਬਦੀਲੀਆਂ ਨੂੰ ਮਾਪਣ ਨਾਲ ਬੱਚਿਆਂ ਅਤੇ ਬਾਲਗਾਂ ਦੋਵਾਂ ਵਿੱਚ, ਧਿਆਨ ਸੰਬੰਧੀ ਵਿਗਾੜਾਂ ਦੇ ਪ੍ਰਬੰਧਨ ਲਈ ਦਖਲਅੰਦਾਜ਼ੀ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਮੁੱਖ ਪ੍ਰਭਾਵ ਹੋ ਸਕਦੇ ਹਨ। 

 

 ਦੂਸਰਾ, ਉਹ ਦਿਮਾਗ-ਮਸ਼ੀਨ ਇੰਟਰਫੇਸ ਟੈਕਨੋਲੋਜੀਆਂ ਨੂੰ ਵਿਕਸਿਤ ਕਰਨਗੇ ਜੋ ਧਿਆਨ ਨਾਲ ਸਬੰਧਿਤ ਦਿਮਾਗੀ ਖੇਤਰਾਂ ("ਨਿਊਰੋਫੀਡਬੈਕ") ਵਿੱਚ ਸਵੈ-ਇੱਛਾ ਨਾਲ ਗਤੀਵਿਧੀ ਨੂੰ ਨਿਯੰਤਰਿਤ ਕਰਨ ਲਈ ਭਾਗੀਦਾਰਾਂ ਨੂੰ ਟ੍ਰੇਨਿੰਗ ਦੇਣ ਲਈ ਵਰਤੀਆਂ ਜਾ ਸਕਦੀਆਂ ਹਨ। ਉਹ ਫਿਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ ਕਿ ਕੀ ਅਜਿਹੇ ਨਿਊਰੋਫੀਡਬੈਕ ਨਿਯੰਤਰਣ ਨੂੰ ਪ੍ਰਾਪਤ ਕਰਨ ਨਾਲ ਭਾਗੀਦਾਰਾਂ ਦੀ ਧਿਆਨ ਯੋਗਤਾਵਾਂ ਵਿੱਚ ਸੁਧਾਰ ਹੁੰਦਾ ਹੈ। ਇਸ ਕਿਸਮ ਦਾ ਇੰਟਰਫੇਸ ਸੁਅਸਥ ਵਿਅਕਤੀਆਂ ਦੇ ਨਾਲ-ਨਾਲ ਧਿਆਨ ਸੰਬੰਧੀ ਵਿਕਾਰ ਵਾਲੇ ਮਰੀਜ਼ਾਂ ਵਿੱਚ ਧਿਆਨ ਦੇਣ ਦੀ ਸਮਰੱਥਾ ਨੂੰ ਸਾਧਣ ਲਈ ਇੱਕ ਨਾਨ-ਇਨਵੇਸਿਵ ਟੂਲ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ।

 

 ਤੀਸਰਾ, ਉਹ ਧਿਆਨ (attention) ਵਿੱਚ ਦਿਮਾਗ ਦੇ ਖਾਸ ਖੇਤਰਾਂ ਦੀ ਭੂਮਿਕਾ ਦੀ ਪਹਿਚਾਣ ਕਰਨ ਲਈ ਮਿਲੀਸਕਿੰਟ ਸ਼ੁੱਧਤਾ ("ਨਿਊਰੋਸਟਿਮੂਲੇਸ਼ਨ") ਦੇ ਨਾਲ, ਅਸਲ-ਸਮੇਂ ਵਿੱਚ ਦਿਮਾਗ ਦੀ ਗਤੀਵਿਧੀ ਨੂੰ ਪਰੇਸ਼ਾਨੀ ਪੇਸ਼ ਕਰਦੇ ਹੋਏ ਚਿੱਤਰਣ ਕਰਨਗੇ। ਇਸ ਟੈਕਨੋਲੋਜੀ ਨੂੰ ਧਿਆਨ ਦੇ ਵਿਕਾਰ, ਜਿਵੇਂ ਕਿ ਅਟੈਂਨਸ਼ਨ ਡਿਫਿਸਿਟ ਡਿਸਆਰਡਰ (ਏਡੀਡੀ) ਵਿੱਚ ਉਲਝੇ ਹੋਏ ਦਿਮਾਗ ਦੇ ਖੇਤਰਾਂ ਨੂੰ ਟਾਰਗਿਟ ਕਰਨ ਲਈ ਕਲੀਨਿਕਲ ਸੈਟਿੰਗਾਂ ਵਿੱਚ ਅਨੁਕੂਲਿਤ ਕੀਤਾ ਜਾ ਸਕਦਾ ਹੈ।

 

 ਸਾਰੇ ਪ੍ਰਯੋਗ ਇੰਡੀਅਨ ਇੰਸਟੀਚਿਊਟ ਆਵ੍ ਸਾਇੰਸ (ਆਈਆਈਐੱਸਸੀ) ਵਿਖੇ ਅਤਿ-ਆਧੁਨਿਕ ਜੇਐੱਨ ਟਾਟਾ ਨੈਸ਼ਨਲ ਐੱਮਆਰਆਈ ਸੁਵਿਧਾ ਵਿਖੇ ਕੀਤੇ ਜਾਣਗੇ, ਜਿਸ ਵਿੱਚ ਏਕੀਕ੍ਰਿਤ ਐੱਮਆਰ-ਈਈਜੀ ਅਤੇ ਐੱਮਆਰ-ਟੀਐੱਮਐੱਸ ਸੈੱਟਅੱਪ ਨਾਲ ਇੱਕ 3ਟੀ (ਸੀਮੇਂਸ ਪ੍ਰਿਜ਼ਮਾ) ਐੱਮਆਰਆਈ ਸਕੈਨਰ ਹੈ। 

 

 ਪ੍ਰੋ. ਸ਼੍ਰੀਧਰਨ ਨੇ ਕਿਹਾ "ਮੋਟੇ ਤੌਰ 'ਤੇ, ਇਸ ਪ੍ਰਸਤਾਵ ਤੋਂ ਖੋਜ ਦੇ ਨਤੀਜੇ ਪ੍ਰਮੁੱਖ ਸਿਧਾਂਤਾਂ ਦੀ ਸਾਡੀ ਬੁਨਿਆਦੀ ਸਮਝ ਨੂੰ ਅੱਗੇ ਵਧਾਉਣਗੇ ਜਿਨ੍ਹਾਂ ਦੁਆਰਾ ‘ਧਿਆਨ’ ਮਾਨਵ ਦਿਮਾਗ ਵਿੱਚ ਕੰਮ ਕਰਦਾ ਹੈ ਅਤੇ ਧਿਆਨ ਸੰਬੰਧੀ ਵਿਗਾੜਾਂ ਦੇ ਪ੍ਰਬੰਧਨ ਅਤੇ ਇਲਾਜ ਲਈ ਤਰਕਸ਼ੀਲ ਰਣਨੀਤੀਆਂ ਵਿਕਸਿਤ ਕਰਨ ਲਈ ਰਾਹ ਪੱਧਰਾ ਕਰ ਸਕਦਾ ਹੈ।"

 

ਪ੍ਰਕਾਸ਼ਨ ਲਿੰਕ: https://journals.plos.org/ploscompbiol/article/authors?id=10.1371/journal.pcbi.1009322

 

 

 ਹੋਰ ਵੇਰਵਿਆਂ ਲਈ, ਸ੍ਰੀਧਰਨ ਦੇਵਰਾਜਨ ਨਾਲ coglabcns.iisc[at]gmail[dot]com  'ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 

 ********

 

ਐੱਸਐੱਨਸੀ/ਆਰਆਰ


(Release ID: 1795507) Visitor Counter : 149


Read this release in: English , Hindi , Bengali